Covid-19-Update

ਅੱਜ ਦਾ ਪਟਿਆਲਾ ਕੋਵਿਡ 19 ਮੀਡੀਆ ਬੁਲਟਿਅਨ : ਸਿਵਲ ਸਰਜਨ 

ਅੱਜ ਦਾ ਪਟਿਆਲਾ ਕੋਵਿਡ 19 ਮੀਡੀਆ ਬੁਲਟਿਅਨ: ਸਿਵਲ ਸਰਜਨ

ਪਟਿਆਲਾ ,20 ਜੂਨ   (        ) 

ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 3477 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਜਿਹਨਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ 693 ਅਤੇ 18 ਤੋਂ 44 ਸਾਲ ਦੇ 2784 ਨਾਗਰਿਕ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 4,08,867  ਹੋ ਗਿਆ ਹੈ।

ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 21 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ,  ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਮ ਲੀਲਾ ਗਰਾਉਂਡ, ਫੂਲ ਸਿਨੇਮਾ ਚਾਰਟਡ ਅਕਾਊਂਟੈਂਟਸ ਅਸੋਸੀਏਸ਼ਨ, ਪ੍ਰੇਮ ਸਭਾ ਧਰਮਸ਼ਾਲਾ , ਨਾਭਾ ਦੇ ਐਮ. ਪੀ. ਡਬਲਿਯੂ ਸਕੂਲ , ਰਾਜਪੁਰਾ ਦੇ ਪਟੇਲ ਕਾਲਜ, ਬੁੰਗੇ ਇੰਡੀਆ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਪਾਲਪੁਰ ਦੇ  ਗੁਰੂਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਖੇੜੀ ਗੁਰਨਾ, ਜਾਨਸੂਈ , ਲਾਹਲਾ, ਉਰਦਾਂ, ਉਕਸੀ ਜੱਟਾਂ ਅਤੇ ਚਿੱਤਕਾਰਾ ਯੂਨੀਵਰਸਿਟੀ,  ਬਲਾਕ ਕੌਲੀ ਦੇ ਆਗਣਵਾੜੀ ਸੈਟਰ ਫਤਿਹਪੁਰ, ਸ਼ੰਕਰਪੁਰ, ਸਰਕਾਰੀ ਸਕੂਲ ਖੇੜੀ ਜੱਟਾਂ, ਗੁਰੂਦੁਆਰਾ ਸਾਹਿਬ ਨਵਾਂ ਰੱਖੜਾ , ਸਬ ਸੈਂਟਰ ਅਲੀਪੁਰ, ਭਾਦਸੋਂ ਦੇ ਹਰੀਹਰ ਮੰਦਿਰ, ਗੁਰੂਦੁਆਰਾ ਸਾਹਿਬ ਖੋਖ ਅਤੇ ਮੁੰਗੋ, ਬਲਾਕ ਦੁਧਨਸਾਧਾ ਦੇ ਆਗਣਵਾੜੀ ਸੈਟਰ ਕਤਾ ਖੇੜੀ , ਮੁੱਖਮੈਲਪੁਰ, ਮਹਿਤਾਬਗੜ, ਖਾਲਸਪੁਰ, ਬਲਾਕ ਸ਼ੁਤਰਾਣਾ ਦੇ ਗੁਰੂਦੁਆਰਾ ਸਾਹਿਬ ਟੋਡਰਪੁਰ, ਨੈਲ ਕਲਾਂ, ਦੇਧਨਾ, ਬਕਰਾਹਾ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ।

ਅੱਜ ਦਾ ਪਟਿਆਲਾ ਕੋਵਿਡ 19 ਮੀਡੀਆ ਬੁਲਟਿਅਨ: ਸਿਵਲ ਸਰਜਨ

ਸਿਵਲ ਸਰਜਨ  ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਜਿਲੇ ਵਿੱਚ 35 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48295 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 89 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46583 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 390 ਹੈ, ਜਿਲੇ੍ਹ ਵਿੱਚ ਕਿਸੇ ਵੀ ਨਹੀਂ ਹੋਈ , ਜਿਸ ਕਾਰਨ ਕੋਵਿਡ ਪੋਜਟਿਵ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ 1322 ਹੀ ਹੈ ।

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 35 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 13, ਨਾਭਾ ਤੋਂ 01, ਸਮਾਣਾ ਤੋਂ 02, ਰਾਜਪੁਰਾ ਤੋਂ 03, ਬਲਾਕ ਭਾਦਸਂੋ ਤੋਂ 04,  ਬਲਾਕ ਕੌਲੀ  ਤੋਂ 01, ਬਲਾਕ ਕਾਲੌਮਾਜਰਾ ਤੋਂ 01, ਬਲਾਕ ਹਰਪਾਲਪੁਰ ਤੋਂ 01, ਬਲਾਕ ਸ਼ੁਤਰਾਣਾ ਤੋਂ 07 ਅਤੇ ਬਲਾਕ ਦੁਧਣਸਾਧਾਂ ਤੋਂ 02 ਕੋਵਿਡ ਕੇਸ ਰਿਪੋਰਟ ਹੋਏ ਹਨ ।

 

Back to top button