ਪੰਜਾਬੀ ਖਬਰਾਂ

ਇੰਜੀ:ਪ੍ਰਦੀਪ ਕੁਮਾਰ ਸੈਣੀ ਨੇ ਨਵੇਂ ਭਰਤੀ ਐਲ.ਡੀ.ਸੀ ਅਤੇ ਜੇ.ਈਆਂ ਨੂੰ ਜਿ਼ੰਮੇਵਾਰੀਆਂ ਦੀ ਮਹੱਤਤ ਬਾਰੇ ਜਾਗਰੂਕ ਕੀਤਾ

ਇੰਜੀ:ਪ੍ਰਦੀਪ ਕੁਮਾਰ ਸੈਣੀ ਨੇ ਨਵੇਂ ਭਰਤੀ ਐਲ.ਡੀ.ਸੀ ਅਤੇ ਜੇ.ਈਆਂ ਨੂੰ  ਜਿ਼ੰਮੇਵਾਰੀਆਂ ਦੀ ਮਹੱਤਤ ਬਾਰੇ ਜਾਗਰੂਕ ਕੀਤਾ

ਅੰਮ੍ਰਿਤਸਰ 26 ਫਰਵਰੀ,2021

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਬਾਰਡਰ ਜ਼ੋਨ ਦੇ ਪ੍ਰਮੁੱਖ ਇੰਜੀ: ਪ੍ਰਦੀਪ ਕੁਮਾਰ ਸੈਣੀ ਵੱਲੋ ਅੱਜ  ਵੇਰਕਾ ਗੈਸਟ ਹਾਊਸ ਵਿਖੇ ਨਵੇਂ ਭਰਤੀ ਹੋਏ ਐਲਡੀਸੀ ਅਤੇ ਜੇਈਆਂ ਨੂੰ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ।

ਇੰਜੀ:ਪ੍ਰਦੀਪ ਕੁਮਾਰ ਸੈਣੀ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਹੋਏ ਦੱਸਿਆ ਕਿ ਖਪਤਕਾਰਾਂ ਨੂੰੰ ਆ ਰਹੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਨ ਕਰਕੇ ਖਪਤਕਾਰ ਸੰਤੁਸ਼ਟ ਹੋ ਜਾਂਦੇ ਹਨ ਅਤੇ ਉਹਨਾਂ ਦਾ ਵਿਭਾਗ ਪ੍ਰਤੀ ਵਿਸਵਾਸ਼ ਵਧ ਜਾਂਦਾ ਹੈ। ਉਹਨਾਂ ਨੇ ਨਵ ਨਿਯੁਕਤ ਕਰਮਚਾਰੀਆਂ ਨੂੰ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਇੰਜੀ:ਪ੍ਰਦੀਪ ਕੁਮਾਰ ਸੈਣੀ ਨੇ ਨਵੇਂ ਭਰਤੀ ਐਲ.ਡੀ.ਸੀ ਅਤੇ ਜੇ.ਈਆਂ ਨੂੰ ਜਿ਼ੰਮੇਵਾਰੀਆਂ ਦੀ ਮਹੱਤਤ ਬਾਰੇ ਜਾਗਰੂਕ ਕੀਤਾ

ਇਸ ਦੌਰਾਨ ਇੰਜੀ: ਪ੍ਰਦੀਪ ਕੁਮਾਰ ਸੈਣੀ ਪ੍ਰਮੁੱਖ ਇੰਜੀ ਨੇ ਨਵ ਨਿਯੁਕਤ ਕਰਮਚਾਰੀ ਨਾਲ ਆਪਣੇ ਜਿੰਦਗੀ ਦੇ ਅਨੁਭਵ ਵੀ ਸਾਂਝੇ ਕੀਤੇ। ਇੰਜੀ: ਪ੍ਰਦੀਪ ਕੁਮਾਰ ਸੈਣੀ ਨੇ ਆਸ ਕਰਦਿਆਂ ਹੋਇਆ ਕਿਹਾ ਕਿ ਵਿਭਾਗ ਨੂੰ ਨਵੇਂ ਕਰਮਚਾਰੀ ਮਿਲਣ ਨਾਲ ਖਪਤਕਾਰਾਂ ਨੂੰ ਚੰਗੀਆਂ ਸੇਵਾਵਾਂ ਮਿਲਣਗੀਆਂ।

ਇਸ ਸਮੇਂ ਇ਼ੰਜੀ:ਅਸ਼ਵਨੀ ਕੁਮਾਰ ਮਹਿਤਾ ਉਪ ਮੁੱਖ ਇੰਜੀ:ਹੈਡ ਕੁਆਟਰ ਬਾਰਡਰ ਜ਼ੋਨ ਅੰਮ੍ਰਿਤਸਰ, ਇੰਜੀ:ਬਾਲ ਕ੍ਰਿਸ਼ਨ ਉਪ ਮੁੱਖ ਇੰਜੀ:ਵੰਡ ਹਲਕਾ ਤਰਨ ਤਾਰਨ, ਇੰਜੀ:ਜਤਿੰਦਰ ਸਿੰਘ ਉਪ ਮੁੱਖ ਇੰਜੀ:ਵੰਡ ਹਲਕਾ ਸ਼ਹਿਰੀ ਅੰਮ੍ਰਿਤਸਰ, ਇੰਜੀ:ਰਮੇਸ਼ ਸਰੰਗਲ ਉਪ ਮੁੱਖ ਇੰਜੀ:ਵੰਡ ਹਲਕਾ ਗੁਰਦਾਸਪੁਰ ਅਤੇ ਇੰਜੀ:ਗੁਰਸ਼ਰਨ ਸਿੰਘ ਖਹਿਰਾ ਨਿਗਰਾਨ ਇੰਜੀਨੀਅਰ ਵੰਡ ਹਲਕਾ ਸਬਅਰਬਨ ਅੰਮ੍ਰਿਤਸਰ ਵੀ ਮੌਜੂਦ ਸਨ।

 

Check Also
Close
Back to top button