Covid-19-Update

ਐਤਵਾਰ ਨੂੰ ਕੁਝ ਰਿਲੀਫ; ਪਟਿਆਲਾ ਜਿਲੇ ਵਿੱਚ ਕੁਝ ਘੱਟ ਕੇਸ ;ਕੋਵਿਡ ਪੋਜਟਿਵ ਕੇਸ ਇੱਕ ਦੀ ਹੋਈ ਮੌਤ

ਐਤਵਾਰ ਨੂੰ ਕੁਝ ਰਿਲੀਫ; ਪਟਿਆਲਾ ਜਿਲੇ ਵਿੱਚ ਕੁਝ ਘੱਟ ਕੇਸ; ਕੋਵਿਡ ਪੋਜਟਿਵ ਕੇਸ ਇੱਕ ਦੀ ਹੋਈ ਮੌਤ

ਪਟਿਆਲਾ, 29 ਨਵੰਬਰ (          )

ਜਿਲੇ ਵਿੱਚ 48 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1685 ਦੇ ਕਰੀਬ ਰਿਪੋਰਟਾਂ ਵਿਚੋਂ 48 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 14566 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 45 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13560 ਹੋ ਗਈ ਹੈ। ਅੱਜ ਜਿਲੇ ਵਿੱਚ ਇੱਕ  ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 426 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 580 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 48 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 34, ਨਾਭਾ ਤੋਂ 03, ਰਾਜਪੁਰਾ ਤੋਂ 07, ਬਲਾਕ ਭਾਦਸੋਂ ਤੋਂ 01, ਕਾਲੋਮਾਜਰਾ ਤੋਂ  ਤੋਂ 01, ਹਰਪਾਲਪੁਰ ਤੋਂ 01 ਅਤੇ ਸ਼ੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 05 ਪੋਜਟਿਵ ਕੇਸਾਂ ਦੇ ਸੰਪਰਕ ਅਤੇ 43 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ 2, ਡੀ.ਐਮ.ਡਬਲਿਉ, ਰਾਘੋਮਾਜਰਾ, ਹੇਮ ਬਾਗ, ਪ੍ਰੇਮ ਨਗਰ, ਛੋਟੀ ਬਾਂਰਾਦਰੀ, ਮੇਹਰ ਸਿੰਘ ਕਲੋਨੀ, ਨਿਹਾਲ ਬਾਗ, ਨਿਉ ਆਫੀਸਰ ਕਲੋਨੀ, ਤ੍ਰਿਵੈਨੀ ਚੋਂਕ, ਅਜੀਤ ਨਗਰ, ਨਿਉ ਫਰੈਂਡਜ ਐਨਕਲੇਵ, ਰਤਨ ਨਗਰ, ਲਾਹੋਰੀ ਗੇਟ, ਅਮਨ ਨਗਰ, ਪ੍ਰਤਾਪ ਨਗਰ, ਗੁਰੂ ਨਾਨਕ ਨਗਰ, ਗਰਿਡ ਕਲੋਨੀ, ਵਿਕਾਸ ਕਲੋਨੀ, ਰਣਜੀਤ ਵਿਹਾਰ, ਵਿਕਾਸ ਕਲੋਨੀ, ਨੋਰਥ ਐਵੀਨਿਉ, ਨਾਭਾ ਤੋਂ ਡਿਫੈਨਸ ਕਲੋਨੀ, ਰਾਜਪੁਰਾ ਤੋਂ ਪੰਜਾਬੀ ਕਲੋਨੀ, ਰਾਜਪੁਰਾ ਟਾਉਨ,ਆਦਰਸ਼ ਨਗਰ, ਦਸ਼ਮੇਸ਼ ਨਗਰ  ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ- ਜਿਲੇ ਵਿੱਚ ਦੋ ਥਾਵਾਂ ਤੇ ਮਾਈਕਰੋ ਕੰਟੈਨਮੈਂਟ- ਦੋ ਮਰੀਜ਼ਾਂ ਦੀ ਹੋਈ ਮੌਤਐਤਵਾਰ ਨੂੰ ਕੁਝ ਰਿਲੀਫ; ਪਟਿਆਲਾ ਜਿਲੇ ਵਿੱਚ ਕੁਝ ਘੱਟ ਕੇਸ ਕੋਵਿਡ ਪੋਜਟਿਵ ਕੇਸ; ਇੱਕ ਦੀ ਹੋਈ ਮੌਤ
Civil surgeon Patiala

 

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਦਾ ਇੱਕ ਕੋਵਿਡ ਪੋਜਟਿਵ ਮਰੀਜ ਜੋ ਕਿ ਪਟਿਆਲਾ ਸ਼ਹਿਰ ਦੇ ਪੁਰਾਨਾ ਬਰੂਦ ਖਾਨਾ ਦਾ ਰਹਿਣ ਵਾਲਾ 64 ਸਾਲਾ ਪੁਰਸ਼ ਸੀ ਤੇ ਹਾਈਪਰਟੈਂਸ਼ਨ ਦਾ ਪੁਰਾਨਾ ਮਰੀਜ ਸੀ ਅਤੇ ਪੀ.ਜੀ.ਆਈ.ਚੰਡੀਗੜ ਵਿਖੇ ਦਾਖਲ ਸੀ, ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੁੱਲ ਮੌਤਾਂ ਦੀ ਗਿਣਤੀ 426 ਹੋ ਗਈ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਮਹਾਂਮਾਰੀ ਦੇੇ ਚਲਦਿਆਂ ਸਿਹਤ ਖੇਤਰ ਵਿੱਚ ਸੁਧਾਰ ਕਰਨ ਲਈ ਲਗਾਤਾਰ ਯਤਨ ਜਾਰੀ ਹਨ।ਇਸੇ ਲੜੀ ਤਹਿਤ ਜਿਲੇ ਦੇ ਲੋਕਾਂ ਨੂੰ ਕੋਵਿਡ ਦੇ ਲੱਛਣਾਂ, ਬਚਾਅ ਪ੍ਰਤੀ ਜਾਗਰੂਕ ਕਰਨ ਅਤੇ ਭੱਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਇੱਕ ਜਾਗਰੂਕਤਾ ਵੈਨ ਵੀ ਭੇਜੀ ਗਈ ਹੈ ਜੋ ਕਿ ਇੱਕ ਮਹੀਨੇ ਜਿਲੇ ਵਿੱਚ ਰੁੱਕ ਕੇ ਸ਼ਹਿਰੀ/ ਪੇਂਡੁ ਹੋਟ ਸਟੋਪ ਅਤੇ ਜਿਆਦਾ ਕੋਵਿਡ ਪ੍ਰਭਾਵਤ ਇਲਾਕਿਆਂ/ਗੱਲੀ /ਮੁੱਹਲਿਆ ਵਿੱਚ ਜਾ ਕੇ ਲੋਕਾਂ ਨੁੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕਰੇਗੀ ਅਤੇ ਨਾਲ ਲੋੜਵੰਦ ਮਰੀਜਾਂ ਦੇ ਕੋਵਿਡ ਸੈਂਪਲ ਵੀ ਲਏ ਜਾਣਗੇ।ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਜਾਗਰੂਕਤਾ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 585 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,40,069 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 14,566 ਕੋਵਿਡ ਪੋਜਟਿਵ, 2,23,853 ਨੇਗੇਟਿਵ ਅਤੇ ਲੱਗਭਗ 1250 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Back to top button