ਪੰਜਾਬੀ ਖਬਰਾਂ

ਕਰਾਫ਼ਟ ਮੇਲਾ-2020-ਪਰਨੀਤ ਕੌਰ ਨੇ ਨਗਾਰਾ ਵਜਾਕੇ ਕਰਾਫ਼ਟ ਮੇਲੇ ਦੀ ਕਰਵਾਈ ਸ਼ੁਰੂਆਤ

ਕਰਾਫ਼ਟ ਮੇਲਾ-2020-ਪਰਨੀਤ ਕੌਰ ਨੇ ਨਗਾਰਾ ਵਜਾਕੇ ਕਰਾਫ਼ਟ ਮੇਲੇ ਦੀ ਕਰਵਾਈ ਸ਼ੁਰੂਆਤ

ਪਟਿਆਲਾ, 22 ਫਰਵਰੀ:
ਪਟਿਆਲਾ ਦੇ ਸ਼ੀਸ਼ ਮਹਿਲ ਦੇ ਵਿਹੜੇ ‘ਚ ਪਟਿਆਲਾ ਤੇ ਸੂਬੇ ਦੇ ਲੋਕਾਂ ਨੂੰ ਦੇਸ਼ ਭਰ ਦੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਇੱਕੋ ਮੰਚ ਮੁਹੱਈਆ ਕਰਵਾਉਣ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਕਰਾਫ਼ਟ ਮੇਲਾ-2020 ਦਾ ਆਗਾਜ਼ ਅੱਜ ਧੂਮ ਧੜੱਕੇ ਨਾਲ ਹੋਇਆ।
ਕਰਾਫ਼ਟ ਮੇਲਾ-2020-ਪਰਨੀਤ ਕੌਰ ਨੇ ਨਗਾਰਾ ਵਜਾਕੇ ਕਰਾਫ਼ਟ ਮੇਲੇ ਦੀ ਕਰਵਾਈ ਸ਼ੁਰੂਆਤ। 5 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦਾ ਆਗਾਜ਼ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਲੋਕ ਸਭਾ ਮੈਂਬਰ  ਪਰਨੀਤ ਕੌਰ ਨੇ ਰਿਬਨ ਕੱਟਕੇ ਤੇ ਨਗਾਰਾ ਵਜਾ ਕੇ ਇਸ ਮੇਲੇ ਦਾ ਆਗਾਜ਼ ਕੀਤਾ। ਇਸ ਸਮੇਂ ਮੇਲੇ ‘ਚ ਪੁੱਜਣ ‘ਤੇ ਮਹਿਮਾਨਾਂ ਦਾ ਬੀਨ ਵਾਜੇ ਤੇ ਰਵਾਇਤੀ ਲੋਕ ਨਾਚਾਂ ਦੇ ਕਲਾਕਾਰਾਂ ਨੇ ਧਮਾਲਾਂ ਪਾਉਂਦਿਆਂ ਸਵਾਗਤ ਕੀਤਾ।

ਕਰਾਫ਼ਟ ਮੇਲਾ-2020-ਪਰਨੀਤ ਕੌਰ ਨੇ ਨਗਾਰਾ ਵਜਾਕੇ ਕਰਾਫ਼ਟ ਮੇਲੇ ਦੀ ਕਰਵਾਈ ਸ਼ੁਰੂਆਤ
ਇਸ ਦੌਰਾਨ ਆਪਣੇ ਸੰਬੋਧਨ ‘ਚ  ਪਰਨੀਤ ਕੌਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਪੰਜਾਬ ਸਰਕਾਰ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਅਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਕਰਾਫ਼ਟ ਮੇਲਾ ਜਿਥੇ ਸ਼ਿਲਪਕਾਰਾਂ ਨੂੰ ਆਪਣੀ ਕਲਾਂ ਦਿਖਾਉਣ ਲਈ ਇਕ ਮੰਚ ਪ੍ਰਦਾਨ ਕਰਦਾ ਹੈ ਉਥੇ ਹੀ ਪਟਿਆਲਾ ਵਾਸੀਆਂ ਨੂੰ ਦੇਸ਼ ਤੇ ਵਿਦੇਸ਼ ਦੇ ਸ਼ਿਲਪਕਾਰਾਂ ਦੀਆਂ ਵਸਤਾਂ ਇਕੋ ਛੱਤ ਥੱਲੇ ਮੁਹੱਈਆਂ ਕਰਵਾਉਂਦਾ ਹੈ। ਉਨ੍ਹਾਂ ਇਸ ਦੌਰਾਨ ਦੇਸ਼ ਭਰ ਤੋਂ ਪੁੱਜੇ ਸ਼ਿਲਪਕਾਰਾਂ ਸਮੇਤ ਅਫ਼ਗਾਨਿਸਤਾਨ, ਟਰਕੀ, ਸੁਡਾਨ, ਗਾਨਾ ਅਤੇ ਥਾਈਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਸ਼ਿਲਪਕਾਰਾਂ ਦਾ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਸਵੈ ਸਹਾਇਤਾਂ ਪ੍ਰਾਪਤ ਗਰੁੱਪਾਂ ਵੱਲੋਂ ਬਣਾਈਆਂ ਵਸਤਾਂ ਦੀ ਸਰਾਹਨਾਂ ਕੀਤੀ।

ਕਰਾਫ਼ਟ ਮੇਲਾ-2020-ਪਰਨੀਤ ਕੌਰ ਨੇ ਨਗਾਰਾ ਵਜਾਕੇ ਕਰਾਫ਼ਟ ਮੇਲੇ ਦੀ ਕਰਵਾਈ ਸ਼ੁਰੂਆਤ। ਪਰਨੀਤ ਕੌਰ ਨੇ ਕਿਹਾ ਕਿ ਅਜਿਹੇ ਮੇਲੇ ਆਪਣੇ ਸਭਿਆਚਾਰ ਨਾਲ ਜੁੜਨ ਦਾ ਇਕ ਵਧੀਆਂ ਵਸੀਲਾ ਹਨ ਅਤੇ ਇਸ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ ਕਿਉਂਕਿ ਅਜਿਹੇ ਮੇਲੇ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੇ ਹਨ ਅਤੇ ਇਕੋ ਸਥਾਨ ‘ਤੇ ਸਾਨੂੰ ਪੂਰੇ ਦੇਸ਼ ਦੀ ਸ਼ਿਲਪ ਕਲਾਂ ਅਤੇ ਸਭਿਆਚਾਰ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਹਰੇਕ ਸਟਾਲ ‘ਤੇ ਜਾਕੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਦੇਖਿਆ ਅਤੇ ਖਰੀਦੋ-ਫਰੋਖਤ ਕੀਤੀ। ਇਸ ਮੌਕੇ ਉਨ੍ਹਾਂ ਪਟਿਆਲਵੀਆਂ ਅਤੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੇਲੇ ਦਾ ਪਰਿਵਾਰਾਂ ਸਮੇਤ ਆਨੰਦ ਮਾਨਣ।

ਇਸ ਮੇਲੇ ‘ਚ ਸਜੀਆਂ ਵੱਖ-ਵੱਖ ਸ਼ਿਲਪਕਾਰੀ ਵਸਤਾਂ ਦੀਆਂ ਸਟਾਲਾਂ ‘ਤੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਖੂਬ ਖ਼ਰੀਦੋ ਫ਼ਰੋਖਤ ਕੀਤੀ। ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਪੇਸ਼ ਕੀਤੀ ਗਈ ਰੰਗਾ-ਰੰਗ ਪੇਸ਼ਕਾਰੀ ਦੌਰਾਨ ਆਸਾਮ, ਮਨੀਪੁਰ, ਮੱਧ ਪ੍ਰਦੇਸ਼, ਉੜੀਸਾ, ਰਾਜਸਥਾਨ ਅਤੇ ਉਤਰਾਖੰਡ ਰਾਜਾਂ ਦੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰਕੇ ਖ਼ੂਬ ਧਮਾਂਲਾਂ ਪਾਈਆਂ।

ਕਰਾਫ਼ਟ ਮੇਲਾ-2020-ਪਰਨੀਤ ਕੌਰ ਨੇ ਨਗਾਰਾ ਵਜਾਕੇ ਕਰਾਫ਼ਟ ਮੇਲੇ ਦੀ ਕਰਵਾਈ ਸ਼ੁਰੂਆਤ
ਇਸ ਮੌਕੇ ਮੇਲੇ ਦੇ ਨੋਡਲ ਅਫ਼ਸਰ  ਕਮ- ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੇਲੇ ਦੀ ਸ਼ੁਰੂਆਤ ਮੌਕੇ ਪਹੁੰਚੀਆਂ ਸ਼ਖਸੀਅਤਾਂ, ਦੇਸ਼ ਤੇ ਵਿਦੇਸ਼ ਤੋਂ ਪੁੱਜੇ ਦਸਤਕਾਰਾਂ ਤੇ ਕਲਾਕਾਰਾਂ ਨੂੰ ਜੀ ਆਇਆ ਆਖਿਆ ਅਤੇ ਮੇਲੇ ‘ਚ ਆਏ ਦੇਸ਼ਾਂ ਤੇ ਵਿਦੇਸ਼ਾਂ ਦੇ ਸ਼ਿਲਪਕਾਰਾਂ ਵੱਲੋਂ ਲਗਾਈਆਂ ਗਈਆਂ ਕਰੀਬ 200 ਸਟਾਲਾਂ ਵਿੱਚ ਮਿਲਣ ਵਾਲੀਆਂ ਵੱਖ-ਵੱਖ ਸ਼ਿਲਪਕਾਰੀ ਵਸਤਾਂ ਸਮੇਤ 13 ਦਿਨ ਰੋਜ ਸ਼ਾਮ ਸਮੇਂ ਚੱਲਣ ਵਾਲੇ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਅਤੇ ਸਭਿਆਚਰਕ ਗਤੀਵਿਧੀਆਂ ਬਾਰੇ ਵੀ ਦੱਸਿਆ।  ਉਨ੍ਹਾਂ ਦੱਸਿਆ ਕਿ ਭਾਰਤੀ ਡਾਕ ਵਿਭਾਗ ਵੱਲੋਂ ਕਰਾਫ਼ਟ ਮੇਲੇ ਵਿਚ 22 ਤੋਂ 24 ਫਰਵਰੀ ਤੱਕ ਪਟਿਆਲਾ ਸਟੇਟ ਦਾ ਇਤਿਹਾਸ ਡਾਕ ਟਿਕਟਾਂ ਰਾਹੀ ਦਿਖਾਉਣ ਲਈ ਇਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਹੈ।

ਜਦੋਂਕਿ ਮੇਲੇ ‘ਚ ਪੰਜਾਬ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਬੰਚਾਰੀ ਦਾ ਨਗਾੜਾ, ਬਹਿਰੂਪੀਏ, ਕੱਚੀ ਘੋੜੀ, ਪੌੜੀ ‘ਤੇ ਤੁਰਨ ਵਾਲੇ, ਬਾਜੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮੰਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਖੇਰ ਰਹੀ ਸੀ। ਇਸ ਮੌਕੇ ਫੋਟੋਗਰਾਫ਼ੀ ਕਾਰਨਰ ਅਤੇ ਸੈਲਫੀ ਬੂਥਾਂ ‘ਤੇ ਵੀ ਵੱਡੀ ਗਿਣਤੀ ਲੋਕਾਂ ਵੱਲੋਂ ਮੇਲੇ ਦੇ ਪਲਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ।

ਇਸ ਤੋਂ ਇਲਾਵਾ ਇਥੇ ਦੇਸ਼ ਭਰ ਤੋਂ ਪੁੱਜੇ ਸ਼ਿਲਪਕਾਰਾਂ ਵੱਲੋਂ ਲਾਈਆਂ ਗਈਆਂ ਕਰੀਬ 200 ਤੋਂ ਵਧੇਰੇ ਸਟਾਲਾਂ ‘ਤੇ ਦਸਤਕਾਰੀ ਵਸਤਾਂ ਦੀ ਦਰਸ਼ਕਾਂ ਅਤੇ ਖਰੀਦਦਾਰੀ ਦੇ ਸ਼ੌਕੀਨਾਂ ਵੱਲੋਂ ਪਹਿਲੇ ਦਿਨ ਖ਼ੂਬ ਖ਼ਰੀਦੋ-ਫ਼ਰੋਖ਼ਤ ਕੀਤੀ ਗਈ। ਜਦੋਂਕਿ ਵੱਖ-ਵੱਖ ਰਾਜਾਂ ਦੇ ਸਟਾਲਾਂ ‘ਤੇ ਬਣੇ ਲਜ਼ੀਜ਼ ਪਕਵਾਨਾਂ, ਹਰਿਆਣਵੀ ਜਲੇਬ ਤੇ ਮਠਿਆਈ, ਬੰਬੇ ਫੂਡ, ਰਾਜਸਥਾਨੀ ਤੇ ਦੱਖਣ ਭਾਰਤੀ ਖਾਣੇ, ਰਾਜਮਾਂਹ, ਕੜ੍ਹੀ ਚਾਵਲ, ਡੋਸਾ, ਪਾਓ ਭਾਜੀ, ਰਮਾਲੀ ਰੋਟੀ, ਕੁਲਫ਼ੀ, ਤੰਦੁਰੀ ਚਾਹ, ਚੀਨੀ ਭੋਜਨ ਦੀ ਮਹਿਕ ਨੇ ਖਾਣ ਪੀਣ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਬੱਚਿਆਂ ਲਈ ਝੂਲੇ, ਪੀਂਗਾਂ ਤੇ ਖਿਡੌਣਿਆਂ ਸਮੇਤ ਮੰਨੋਰੰਜਨ ਦੇ ਹੋਰ ਸਾਧਨਾਂ ਨੇ ਖ਼ੂਬ ਰੌਣਕਾਂ ਲਾਈਆਂ। ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਇਸ ਖੇਤਰੀ ਕਰਾਫ਼ਟ ਮੇਲੇ ‘ਚ 5 ਮਾਰਚ ਤੱਕ ਪੰਜਾਬ ਸਮੇਤ ਹੋਰ ਰਾਜਾਂ ਤੋਂ ਵੱਡੀ ਗਿਣਤੀ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਹੈ।

ਕਰਾਫ਼ਟ ਮੇਲਾ-2020-ਪਰਨੀਤ ਕੌਰ ਨੇ ਨਗਾਰਾ ਵਜਾਕੇ ਕਰਾਫ਼ਟ ਮੇਲੇ ਦੀ ਕਰਵਾਈ ਸ਼ੁਰੂਆਤ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋ ਤੇ  ਰਾਜੇਸ਼ ਸ਼ਰਮਾ, ਪੰਜਾਬ ਸਮਾਜ ਭਲਾਈ ਕਮਿਸ਼ਨ ਦੀ ਚੇਅਰਪਰਸਨ  ਗੁਰਸ਼ਰਨ ਕੌਰ ਰੰਧਾਵਾ, ਗਊ ਸੇਵਾਵਾਂ ਕਮਿਸ਼ਨ ਦੇ ਚੇਅਰਮੈਨ  ਸਚਿਨ ਸਰਮਾ,  ਬਿਮਲਾ ਸ਼ਰਮਾ, ਨਗਰ ਨਿਗਮ ਦੇ ਮੇਅਰ  ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ  ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ  ਵਿੰਨਤੀ ਸੰਗਰ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੇ.ਕੇ. ਮਲਹੋਤਰਾ,  ਕਿਰਨ ਢਿਲੋ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਘੁੰਮਣ ਹਾਜ਼ਰ ਸਨ।


ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਟ. ਜਨਰਲ (ਸੇਵਾਮੁਕਤ) ਜੇ.ਐਸ ਚੀਮਾਂ, ਡਵੀਜ਼ਨ ਕਮਿਸ਼ਨਰ ਦਪਿੰਦਰ ਸਿੰਘ, ਡਿਪਟੀ ਕਮਿਸ਼ਨਰ  ਕੁਮਾਰ ਅਮਿਤ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ)  ਟੀ ਬੈਨਿਥ, ਐਸ.ਡੀ.ਐਮ.-ਕਮ- ਸਹਾਇਕ ਮੇਲਾ ਅਫ਼ਸਰ ਸਮਾਣਾ  ਨਮਨ ਮੜਕਨ, ਸਹਾਇਕ ਕਮਿਸ਼ਨਰ ਜਨਰਲ (ਸ਼ਿਕਾਇਤਾਂ) ਮਿਸ ਇਨਾਇਤ ਗੁਪਤਾ, ਜਗਨੂਰ ਸਿੰਘ ਗਰੇਵਾਲ, ਐਨ.ਜੈਡ.ਸੀ.ਸੀ ਦੇ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ ਤੇ ਹੋਰ ਅਧਿਕਾਰੀ ਮੌਜੂਦ ਸਨ।

ਜਦੋਂ ਕਿ ਗੁਰਬਖ਼ਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਹੇਠ ਆਈ.ਟੀ.ਆਈ. ਤੇ ਪੋਲੀਟੈਕਨਿਕ ਕਾਲਜ ਦੇ ਸਿਖਿਆਰਥੀਆਂ ਅਤੇ ਨਿਊ ਪਾਵਰ ਹਾਊਸ  ਦੇ ਵਲੰਟੀਅਰਾਂ ਨੇ ਵੀ ਸੇਵਾਵਾਂ ਨਿਭਾਈਆਂ।

Tags
Show More

Check Also

Close