ਪੰਜਾਬੀ ਖਬਰਾਂ

ਕਾਨੂੰਗੋ ਤੇ ਪਟਵਾਰੀਆਂ ਦੇ ਐਡੀਸ਼ਨਲ ਚਾਰਜ ਛੱਡਣ ਕਾਰਨ 8 ਹਜ਼ਾਰ ਪਿੰਡਾਂ ਦਾ ਕੰਮ ਹੋਇਆ ਪ੍ਰਭਾਵਤ

ਕਾਨੂੰਗੋ ਤੇ ਪਟਵਾਰੀਆਂ ਦੇ ਐਡੀਸ਼ਨਲ ਚਾਰਜ ਛੱਡਣ ਕਾਰਨ 8 ਹਜ਼ਾਰ ਪਿੰਡਾਂ ਦਾ ਕੰਮ ਹੋਇਆ ਪ੍ਰਭਾਵਤ

ਪਟਿਆਲਾ, 22 ਜੂਨ :

ਪੰਜਬ ਦੇ ਕਾਨੂੰਗੋ ਅਤੇ ਪਟਵਾਰੀਆਂ ਵੱਲੋਂ ਆਪੋ ਆਪਣੇ ਐਡੀਸ਼ਲ ਚਾਰਜ ਛੱਡਣ ਕਾਰਨ ਪੰਜਾਬ ਦੇ 8 ਹਜ਼ਾਰ ਪਿੰਡਾਂ ਵਿਚ ਮਾਲ ਵਿਭਾਗ ਦਾ ਕੰਮ ਠੱਪ ਹੋ ਗਿਆ ਹੈ। ਇਸ ਕਾਰਨ ਲੋਕਾਂ ਨੁੰ ਹੁਣ ਫਰਦਾਂ ਆਦਿ ਲੈਣ ਜਾਂ ਰਜਿਸਟਰੀਆਂ ਦੇ ਇੰਤਕਾਲ ਆਦਿ ਕਰਵਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਤੇ ਪੰਜਾਬ ਤਾਲਮੇਲ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਤੇ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ, ਜ਼ਿਲ੍ਹਾ  ਕਾਨੂੰਗੋ ਐਸੋਸੀਏਸ਼ਨ ਦੇ ਪ੍ਰਘਾਨ ਅਮਰੀਕ ਸਿੰਘ ਰਾਏ ਅਤੇ  ਮੀਤ ਪ੍ਰਧਾਨ ਬੇਅੰਤ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਵਾਰ ਵਾਰ ਬੇਨਤੀ ਕਰਨ  ਅਤੇ ਵਿੱਤ ਵਿਭਾਗ ਵੱਲੋਂ ਮਨਜ਼ੂਰੀ ਦੇਣ ਦੇ ਬਾਵਜੂਦ ਵੀ ਕਾਨੂੰਗੋ ਤੇ ਪਟਵਾਰੀਆਂ ਦੀਆਂ ਆਸਾਮੀਆਂ ਨਹੀਂ ਭਰੀਆਂ ਜਾ ਰਹੀਆਂ ਜਿਸ ਕਾਰਨ ਇਕ ਇਕ ਕਾਨੂੰਗੋ ਤੇ ਪਟਵਾਰੀ ਨੂੰ ਕਈ ਕਈ ਹਲਕਿਆਂ ਦੇ ਕੰਮ ਵੇਖਣੇ ਪੈ ਰਹੇ ਸਨ। ਸਰਕਾਰ ਦੀ ਬੇਰੁਖੀ ਨੂੰ ਵੇਖਦਿਆਂ ਹੁਣ ਐਡੀਸ਼ਨਲ ਚਾਰਜ ਛੱਡਣ ਤੇ ਸਿਰਫ ਆਪਣੀ ਅਸਲ ਪੋਸਟਿੰਗ ਦੇ ਹਲਕੇ ਦਾ ਕੰਮ ਕਰਨ ਦਾ ਫੈਸਲਾ ਕੀਤਾ ਹੈ।

ਉਹਨਾਂ ਦੱਸਿਆ ਕਿ ਪੰਜਾਬ ਵਿਚ ਪਟਵਾਰੀਆਂ ਦੀਆਂ 4716 ਆਸਾਮੀਆਂ ਹਨ ਜਿਸ ਵਿਚ ਸਿਰਫ 1995 ਪਟਵਾਰੀ ਕੰਮ ਕਰ ਰਹੇ ਹਨ ਤੇ ਉਹਨਾਂ ਉਪਰ 2721 ਹਲਕਿਆਂ ਦਾ ਵਾਧੂ ਬੋਝ ਹੈ। ਇਸੇ ਤਰੀਕੇ ਕਾਨੂੰਨ ਦੀਆਂ ਪੰਜਾਬ ਵਿਚ 661 ਆਸਾਮੀਆਂ ਹਨ ਜਦਕਿ 161 ਆਸਾਮੀਆਂ ਹਨ ਤੇ 500 ਕਾਨੂੰਗੋ ਐਡੀਸ਼ਨਲ ਚਾਰਜ ਨਾਲ ਕੰਮ ਕਰ ਰਹੇ ਹਨ।

ਕਾਨੂੰਗੋ ਤੇ ਪਟਵਾਰੀਆਂ ਦੇ ਐਡੀਸ਼ਨਲ ਚਾਰਜ ਛੱਡਣ ਕਾਰਨ 8 ਹਜ਼ਾਰ ਪਿੰਡਾਂ ਦਾ ਕੰਮ ਹੋਇਆ ਪ੍ਰਭਾਵਤ

ਉਹਨਾਂ ਦੱਸਿਆ ਕਿ ਮਾਲ ਪਟਵਾਰੀਆਂ ਦੀ ਭਰਤੀ 2016 ਵਿਚ ਹੋਈ ਸੀ ਜਦੋਂ 1227 ਪਟਵਾਰੀ ਭਰਤੀ ਕੀਤੇ ਸਨ ਪਰ ਕੰਮ ਦਾ ਬੋਝ ਜ਼ਿਆਦਾ ਹੋਣ ਕਾਰਨ 400 ਪਟਵਾਰੀ ਕੰਮ ਛੱਡ ਗਏ ਹਨ। ਇੰਨਾ ਹੀ ਨਹੀਂ ਬਲਕਿ ਇਹਨਾਂ ਮਾਲ ਪਟਵਾਰੀਆਂ ਦੇ ਨਾਲ ਭਰਤੀ ਹੋਏ ਨਹਿਰੀ ਪਟਵਾਰੀਆਂ ਨੂੰ ਪੱਕੇ ਹੋਏ ਨੂੰ ਸਾਲ ਤੋਂ ਵੱਧ ਹੋ ਗਿਆ ਹੈ ਜਦਕਿ ਮਾਲ ਪਟਵਾਰੀਆਂ ਦਾ ਪ੍ਰੋਬੇਸ਼ਨ ਸਮਾਂ ਤਿੰਨ ਸਾਲ ਦਾ ਹੋ ਦੋ ਸਾਲ ਦਾ ਹੋਣਾ ਚਾਹੀਦਾ ਸੀ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਟਵਾਰੀਆਂ ਦੀਆਂ ਮੰਗਾਂ ਜਿਵੇਂ ਕਿ ਸਾਲ 1996 ਤੋਂ ਸੀਨੀਅਰ ਜੂਨੀਅਰ ਪਟਵਾਰੀਆਂ ਦੀ ਪੇਅ ਅਨਾਮਲੀ ਦੂਰ ਕਰਨਾ, ਪਟਵਾਰਖਾਨਿਆਂ ਨੁੰ ਸਹੂਲਤਾਂ ਮੁਤਾਬਕ ਅਪਗ੍ਰੇਡ ਕਰਨਾ, ਨਵੇਂ ਪਟਵਾਰਖਾਨੇ ਬਣਾਉਣਾ, ਪਟਵਾਰੀਆਂ ਨੂੰ ਦਫਤਰੀ ਕੰਮ ਲਈ ਲੈਪਟਾਪ ਮੁਹੱਈਆ ਕਰਵਾਉਣਾ, ਦਫਤਰੀ ਭੱਤਾ ਵਧਾਉਣਾ, ਪਟਵਾਰੀਆਂ ਦੀ ਘਾਟ ਕਾਰਨ ਨਵੀਂ ਭਰਤੀ ਕਰਨਾ ਆਦਿ ਨੁੰ ਅਣਡਿੱਠ ਕਰ ਰਹੀ ਹੈ। ਉਹਨਾਂ ਕਿਹਾ ਕਿ 7 ਪਟਵਾਰ ਸਰਕਲਾਂ ਪਿੱਛੇ ਇਕ ਕਾਨੂੰਗੋ ਦੀ ਤਜਵੀਜ਼ ਮਨਜ਼ੂਰ ਹੋ ਚੁੱਕੀ ਹੈ ਪਰ ਸਰਕਾਰ ਇਸਨੁੰ ਲਾਗੂ ਨਹੀਂ ਕਰ ਰਹੀ।

ਉਹਨਾਂ ਦੱਸਿਆ ਕਿ ਐਡੀਸ਼ਨਲ ਚਾਰਜ ਛੱਡਣ ਕਾਰਨ ਇਕੱਲੇ ਮੁੱਖ ਮੰਤਰੀ ਦੇ ਜ਼ਿਲ੍ਹਾ ਪਟਿਆਲਾ  259 ਸਰਕਲਾਂ ਵਿਚੋਂ 111 ਪਟਵਾਰ ਸਰਕਲ ਤੇ 7 ਕਾਨੂੰਗੋ ਸਰਕਲ ਬਿਨਾਂ ਪਟਵਾਰੀ ਤੇ ਕਾਨੂੰਗੋ ਤੋਂ ਹੋ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਤਾਲਮੇਲ ਕਮੇਟੀ ਦੇ ਮੈਂਬਰ ਗੁਰਜੰਟ ਰਾਣਾ, ਰਾਜ ਕੁਮਾਰ, ਸਤਨਾਮ ਸਿੰਘ ਵਿਰਕ, ਰੁਪਿੰਦਰ ਸਿੰਘ ਜ਼ੈਲਦਾਰ, ਅਜੈ ਕੁਮਾਰ, ਅੰਕਿਤ ਮਿੱਤਲ, ਜ਼ਿਲ੍ਹਾ ਖ਼ਜ਼ਾਨਚੀ ਜਗਤਾਰ ਸਿੰਘ ਗੁਰਨਾ, ਸਤਵੀਰ ਸਿੰਘ, ਇਸ਼ਪਿੰਦਰ ਸਿੰਘ, ਟਹਿਲ ਸਿੰਘ, ਕਰਮਜਤ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਤੇ ਜਗਦੀਸ਼ ਬਾਵਾ ਵੀ ਹਾਜ਼ਰ ਸਨ।

 

Check Also
Close
Back to top button