ਪੰਜਾਬੀ ਖਬਰਾਂ

ਟਰਾਈਡੈਂਟ ਗਰੁੱਪ ਬਰਨਾਲਾ ਵਿਖੇ ਜ਼ਿਲੇ ਦੀਆਂ 33 ਕੁੜੀਆਂ ਦੀ ਰੋਜ਼ਗਾਰ ਲਈ ਹੋਈ ਚੋਣ-ਰਵਿੰਦਰ ਪਾਲ ਸਿੰਘ

ਟਰਾਈਡੈਂਟ ਗਰੁੱਪ ਬਰਨਾਲਾ ਵਿਖੇ ਜ਼ਿਲੇ ਦੀਆਂ 33 ਕੁੜੀਆਂ ਦੀ ਰੋਜ਼ਗਾਰ ਲਈ ਹੋਈ ਚੋਣ-ਰਵਿੰਦਰ ਪਾਲ ਸਿੰਘ

ਸੰਗਰੂਰ, 29 ਜਨਵਰੀ:

ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ  ਜ਼ਿਲੇ ਦੇ ਨੌਜਵਾਨਾਂ ਨੰੂ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਏ ਰੋਜ਼ਗਾਰ ਮੇਲੇ, ਪਲੇਸਮੈਂਟ ਕੈਂਪ ਜਿੱਥੇ ਜ਼ਿਲੇ ਦੇ ਨੌਜਵਾਨਾਂ ਲਈ ਲਾਹਵੰਦ ਸਾਬਿਤ ਹੋ ਰਹੇ ਹਨ, ਉਥੇ ਲੜਕੀਆਂ ਦੀ ਨਾਮਵਰ ਕੰਪਨੀਆਂ ’ਚ ਵਿੱਦਿਅਕ ਯੋਗਤਾ ਅਤੇ ਹੁਨਰ ਤੇ ਆਧਾਰ ਤੇ ਵੱਡੀ ਗਿਣਤੀ ਚੋਣ ਹੋ ਰਹੀ ਹੈ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ  ਰਵਿੰਦਰ ਸਿੰਘ ਨੇ ਦਿੱਤੀ।

ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਦੀਆਂ 33 ਲੜਕੀਆਂ ਦੀ ਤਿੰਨ ਮਹੀਨੇ ਅੰਦਰ ਟਰਾਈਡੈਂਟ ਗਰੁੱਪ ਬਰਨਾਲਾ ਵਿਖੇ ਨੌਕਰੀ ਲਈ ਚੋਣ ਹੋਈ। ਉਨਾਂ ਦੱਸਿਆ ਕਿ ਵੱਖ-ਵੱਖ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਕੰਪਨੀ ’ਚ ਬਤੌਰ ਵਰਕਰ ਨਿਯੁਕਤ ਹੋਈਆਂ ਲੜਕੀਆਂ ਨੰੂ 18 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲੇਗੀ। ਟਰਾਂਈਡੈਂਟ ਗਰੁੱਪ ’ਚ ਨੋਕਰੀ ਹਾਸਿਲ ਕਰਨ ਵਾਲੀਆਂ ਸਰਬਜੀਤ ਕੌਰ ਪਿੰਡ ਸੰਜੂਮਾ, ਜਤਿੰਦਰਪਾਲ ਕੌਰ ਲੌਂਗੋਵਾਲ, ਮਨੀਸ਼ਾ ਰਾਣੀ, ਪੂਜਾ ਰਾਣੀ, ਬਲਦੀਪ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ, ਕਮਲਦੀਪ ਕੌਰ ਆਦਿ ਨੇ ਕਿਹਾ ਕਿ ਤਾਲਾਬੰਦੀ ਅਤੇ ਕੋਰੋਨਾ ਕਾਰਣ ਨੌਕਰੀ ਦੀ ਭਾਲ ’ਚ ਸਨ ਤੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਦਫ਼ਤਰ ਸੰਗਰੂਰ ਨਾਲ ਜੁੜਕੇ ਰੋਜ਼ਗਾਰ ਦੇ ਕਾਬਿਲ ਬਣ ਸਕੇ ਜਿਸਦੇ ਲਈ ਉਹ ਪੰਜਾਬ ਸਰਕਾਰ ਦਾ ਵਿਸੇਸ ਤੌਰ ਤੇ ਧੰਨਵਾਦੀ ਹਨ।

ਟਰਾਈਡੈਂਟ ਗਰੁੱਪ ਬਰਨਾਲਾ ਵਿਖੇ ਜ਼ਿਲੇ ਦੀਆਂ 33 ਕੁੜੀਆਂ ਦੀ ਰੋਜ਼ਗਾਰ ਲਈ ਹੋਈ ਚੋਣ-ਰਵਿੰਦਰ ਪਾਲ ਸਿੰਘ
ਇਸ ਮੌਕੇ ਜ਼ਿਲਾ ਪਲੇਸਮੈਂਟ ਅਫ਼ਸਰ ਠਾਕੁਰ ਸੋਰਭ ਨੇ ਦੱਸਿਆ ਕਿ 30 ਜਨਵਰੀ ਨੰੂ ਇੰਸਟੋ ਹੈਲਥ ਕੇਅਰ ’ਚ ਇੰਜਾਰਜ਼ ਸੇਲਜ਼ ਅਤੇ ਮਾਰਕੀਟਿੰਗ ਅਫ਼ਸਰ ਦੀ ਭਰਤੀ ਲਈ ਪਲੇਸਮੈਂਟ ਡਰਾਇਵ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਇੰਸਟੋ ਹੈਲਥ ਕੇਅਰ ’ਚ ਨੌਕਰੀ ਹਾਸਿਲ ਕਰਨ ਵਾਲੇ ਪ੍ਰਾਰਥੀਆਂ ਦੀ ਵਿੱਦਿਅਕ ਯੋਗਤਾ ਗੈਰਜੂਏਟ ਜਾਂ ਬਾਰਵੀਂ ਪਾਸ ਹੋਵੇ। ਉਮਰ 18 ਤੋਂ 30 ਸਾਲ ਦੇ ਲੜਕੇ ਅਤੇ ਲੜਕੀਆਂ ਪਲੇਸਮੈਂਟ ਕੈਂਪ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਣਯੋਗ ਹੋਵੇਗੀ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਦੇ ਹੈਲਲਾਈਨ ਨੰਬਰ 9877918167 ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।

Check Also
Close
Back to top button