ਪੰਜਾਬੀ ਖਬਰਾਂ

ਤਿਓਹਾਰਾਂ ਦੇ ਬਾਵਜੂਦ ਪੰਜਾਬ ਲਈ ਯਾਤਰੀ ਰੇਲ ਗੱਡੀਆਂ ਨਾ ਚੱਲਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ

ਤਿਓਹਾਰਾਂ ਦੇ ਬਾਵਜੂਦ ਪੰਜਾਬ ਲਈ ਯਾਤਰੀ ਰੇਲ ਗੱਡੀਆਂ ਨਾ ਚੱਲਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ

ਮਾਨਸਾ, 8 ਨਵੰਬਰ-

ਕੇਂਦਰ ਸਰਕਾਰ ਵੱਲੋਂ ਪੰਜਾਬ ‘ਚ ਰੇਲ ਗੱਡੀਆਂ ਚਲਾਉਣ ਦੀ ਬੇਯਕੀਨੀ ਵਾਲੀ ਹਾਲਤ ਦੇ ਚਲਦਿਆਂ ਫੌਜ ਅਤੇ ਪੰਜਾਬ ਤੋਂ ਬਾਹਰ ਹੋਰਨਾਂ ਰਾਜਾਂ ਵਿੱਚ  ਨੌਕਰੀਆਂ ਕਰਦੇ ਲੋਕਾਂ ਖਾਸ ਕਰਕੇ ਫੌਜੀਆਂ ਵਿੱਚ ਬੇਚੈਨੀ ਵਾਲੀ ਸਥਿਤੀ ਬਣੀ ਹੋਈ ਹੈ।

ਰੇਲਾਂ ਬੰਦ ਹੋਣ ਕਾਰਨ ਪਹਿਲਾਂ ਦੁਸ਼ਹਿਰੇ ਮੌਕੇ ਘਰ ਪਹੁੰਚਣ ਤੋਂ ਵਾਂਝੇ ਰਹੇ ਪੰਜਾਬੀ ਹੁਣ ਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਆਪਣੇ ਪਰਿਵਾਰਾਂ ਨਾਲ ਸਾਂਝੀਆਂ ਕਰਨ ਵਿੱਚ ਅਸਮਰੱਥ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਤੋਂ ਬਾਹਰ ਦੇ ਰਾਜਾਂ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਇਨ੍ਹਾਂ ਲੋਕਾਂ ਲਈ ਕਮਜ਼ੋਰ ਵਿੱਤੀ ਸਾਧਨਾਂ ਦੇ ਚਲਦਿਆਂ ਹਵਾਈ ਸਾਧਨਾਂ ਰਾਹੀਂ ਘਰਾਂ ਨੂੰ ਪਰਤਣਾ ਬੇਹੱਦ ਮੁਸ਼ਕਲ ਹੈ।

ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕਿਸਾਨ ਯੂਨੀਅਨਾਂ ਭਾਵੇਂ ਮਾਲ ਗੱਡੀਆਂ ਲਈ ਰੇਲਵੇ ਲਾਈਨਾਂ ਛੱਡਣ ਲਈ ਰਜ਼ਾਮੰਦ ਹੋ ਗਏ ਹਨ, ਪਰੰਤੂ ਯਾਤਰੀ ਗੱਡੀਆਂ ਨਾ ਚੱਲਣ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਰਹਿ ਸਕਦੀ ਹੈ।

ਤਿਓਹਾਰਾਂ ਦੇ ਬਾਵਜੂਦ ਪੰਜਾਬ ਲਈ ਯਾਤਰੀ ਰੇਲ ਗੱਡੀਆਂ ਨਾ ਚੱਲਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ-Photo courtesy-Internet

ਸਿਰਫ਼ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਪੰਜਾਬ ਆਉਣ ਦੇ ਚਾਹਵਾਨਾਂ ਹੀ ਨਹੀਂ ਬਲਕਿ ਪੰਜਾਬ ਤੋਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ ਲੋਕਾਂ ਲਈ ਵੀ ਇਹ ਮੁਸ਼ਕਿਲ ਦੀ ਘੜੀ ਬਣੀ ਹੋਈ ਹੈ।

ਦੀਵਾਲੀ, ਵਿਸ਼ਵਕਰਮਾ ਪੂਜਾ ਜਿਹੇ ਪਵਿੱਤਰ ਮੌਕਿਆਂ ਨੂੰ ਆਪਣੇ ਪਰਿਵਾਰਾਂ ਨਾਲ ਮਨਾਉਣ ਦੀ ਖੁਸ਼ੀ ਇਸ ਵਾਰ ਕਿਸਾਨ ਅੰਦੋਲਨ ਦੀ ਭੇਟ ਚੜ੍ਹਨ ਦੀ ਸੰਭਾਵਨਾ ਬਣੀ ਹੋਈ ਹੈ।

ਤਿਓਹਾਰਾਂ ਦੇ ਬਾਵਜੂਦ ਪੰਜਾਬ ਲਈ ਯਾਤਰੀ ਰੇਲ ਗੱਡੀਆਂ ਨਾ ਚੱਲਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ I ਜੰਮੂ ਤੇ ਕਸ਼ਮੀਰ ਤੋਂ ਦੇਸ਼ ਦੇ ਹੋਰਨਾਂ ਭਾਗਾਂ ‘ਚ ਜਾਣ ਵਾਲੇ ਫੌਜੀ ਜਾਂ ਨੀਮ ਫ਼ੌਜੀ ਬਲਾਂ ਦੇ ਜਵਾਨ ਪੰਜਾਬ ਦੇ ਰੇਲਵੇ ਟਰੈਕਾਂ ਦੇ ਸੁੰਨੇ ਪਏ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਚਲਾਉਣ ਦੀ ਉਡੀਕ ‘ਚ ਹਨ ਕਿਉਂਕਿ ਇਸ ਲਈ ਇੱਕੋ-ਇਕ ਰੂਟ ਜੰਮੂ-ਪਠਾਨਕੋਟ ਹੀ ਹੈ।

 

Check Also
Close
Back to top button