ਪੰਜਾਬੀ ਖਬਰਾਂ

ਦਿਨਕਰ ਗੁਪਤਾ ਵੱਲੋਂ ਪੁਲਿਸ ਲਾਈਨ ਜਿਲ੍ਹਾ ਸੰਗਰੂਰ ਵਿਖੇ ਇੰਨਡੋਰ ਸਪੋਰਟਸ ਕੰਪਲੈਕਸ ਦਾ ਉਦਘਾਟਨ

ਦਿਨਕਰ ਗੁਪਤਾ ਵੱਲੋਂ ਪੁਲਿਸ ਲਾਈਨ ਜਿਲ੍ਹਾ ਸੰਗਰੂਰ ਵਿਖੇ ਇੰਨਡੋਰ ਸਪੋਰਟਸ ਕੰਪਲੈਕਸ ਦਾ ਉਦਘਾਟਨ

ਕੰਵਰ ਇੰਦਰ ਸਿੰਘ /8 ਜੁਲਾਈ, 2020 /ਚੰਡੀਗੜ੍ਹ

ਅੱਜ ਦਿਨਕਰ ਗੁਪਤਾ, ਡਾਇਰੈਕਟਰ ਜਨਰਲ ਪੁਲਿਸ ਪੰਜਾਬ ਜੀ ਵੱਲੋਂ ਪੁਲਿਸ ਲਾਈਨ ਜਿਲ੍ਹਾ ਸੰਗਰੂਰ ਵਿਖੇ ਜਿਲ੍ਹਾ ਪੁਲਿਸ ਸੰਗਰੂਰ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਜਿਲ੍ਹਾ ਸੰਗਰੂਰ ਦੀ ਆਮ ਪਬਲਿਕ ਦੇ ਬੱਚਿਆਂ ਦੀ ਸਹੂਲਤ ਲਈ ਬਣਾਏ ਗਏ ਇੰਨਡੋਰ ਸਪੋਰਟਸ ਕੰਪਲੈਕਸ ਦਾ ਰਸਮੀ ਉਦਘਾਟਨ  ਜਤਿੰਦਰ ਸਿੰਘ ਔਲ਼ਖ, ੀਫਸ਼, ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ, ਡਾ: ਸੰਦੀਪ ਗਰਗ, ਜਿਲ੍ਹਾ ਪੁਲਿਸ ਮੁੱਖੀ ਸੰਗਰੂਰ,  ਸੁਰਿੰਦਰਾ ਲਾਂਬਾ,  ਸੰਦੀਪ ਗੋਇਲ, ਫਫਸ਼, ਐਸ.ਐਸ.ਪੀ ਬਰਨਾਲਾ ਅਤੇ ਸੰਗਰੂਰ ਡਿਸਟ੍ਰਿਕਟ ਇੰਨਡਸਟ੍ਰੀਅਲ ਚੈਂਬਰ (ਸ਼ਧੀਛ) ਦੇ ਮੈਂਬਰਾਨ ਦੀ ਹਾਜਰੀ ਵਿੱਚ ਆਪਣੇ ਕਰ-ਕਮਲਾਂ ਨਾਲ ਕੀਤਾ।

ਡਾ: ਸੰਦੀਪ ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਇਹ ਇੰਨਡੋਰ ਸਪੋਰਟਸ ਕੰਪਲੈਕਸ ਡਿਸਟ੍ਰਿਕਟ ਇੰਨਡਸਟ੍ਰੀਅਲ ਚੈਂਬਰ (ਸ਼ਧੀਛ) ਦੇ ਸਹਿਯੋਗ ਨਾਲ ਇੰਟਰਨੈਸ਼ਨਲ ਪੱਧਰ ਦਾ ਇੱਕ ਕਰੋੜ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜੋ ਇਸ ਸਟੇਡੀਅਮ ਵਿੱਚ ਦੋ ਵੂਡਨ ਬੈਡਮਿੰਟਨ ਕੋਰਟ, ਇੱਕ ਸਿੰਥੈਟਿਕ ਬੈਡਮਿੰਟਨ ਕੋਰਟ, ਇੱਕ ਸੁਕੈਸ਼ ਕੋਰਟ, ਦੋ ਮਲਟੀਪਰਜ ਹਾਲਜ (ਯੋਗਾ,ਟੇਬਲ ਟੈਨਿਸ,ਬਿਲੀਅਰਡਸ,ਐਰੋਬਿਕ), ਦਰਸ਼ਕ ਗੈਲਰੀ ਆਦਿ ਉਪਲੱਬਧ ਹਨ। ਇਸ ਤੋਂ ਇਲਾਵਾ ਪੁਲਿਸ ਸਪੋਰਟਸ ਕਲੱਬ, ਪੁਲਿਸ ਲਾਈਨ ਸੰਗਰੂਰ ਵਿਖੇ ਸਕੇਟਿੰਗ ਗਰਾਊਂਡ, ਬਾਲੀਬਾਲ ਗਰਾਊਂਡ, ਕਬੱਡੀ ਗਰਾਊਂਡ, ਐਥਲੈਟਿਕ ਟਰੈਕ, ਬੌਕਸਿੰਗ ਰਿੰਗ ਆਦਿ ਦੀ ਕੀਤੀ ਗਈ ਰੈਨੋਵੇਸ਼ਨ ਦਾ ਵੀ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਮਾਨਯੋਗ ਡੀ.ਜੀ.ਪੀ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਜਿਲ੍ਹਾ ਪੁਲਿਸ ਮੁੱਖੀ ਸੰਗਰੂਰ ਦੇ ਇਨ੍ਹਾਂ ਯਤਨਾਂ ਦੀ ਭਰਪੂਰ ਸਲਾਘਾ ਕਰਦੇ ਹੋਏ ਕਿਹਾ ਕਿ “ਤੰਦਰੁਸਤ ਮਿਸ਼ਨ ਪੰਜਾਬ” ਤਹਿਤ ਜਿਲ੍ਹਾ ਪੁਲਿਸ ਮੁੱਖੀ ਸੰਗਰੂਰ ਵੱਲੋਂ ਬੱਚਿਆ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਸਬੰਧੀ ਇਹ ਬਹੁਤ ਵੱਡਾ ਉਪਰਾਲਾ ਹੈ, ਜੋ ਇਸ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇਗੀ ਅਤੇ ਬੱਚਿਆਂ ਦੇ ਭੱਵਿਖ ਨੂੰ ਸੰਵਾਰਨ ਵਿੱਚ ਇਹ ਖੇਡ ਸਟੇਡੀਅਮ ਆਪਣਾ ਵਿੱਲਖਣ ਯੋਗਦਾਨ ਅਦਾ ਕਰਨਗੇ ਅਤੇ ਜੋ ਇਹਨਾਂ ਸਟੇਡੀਅਮਾਂ ਵਿੱਚ ਖੇਡ ਕੇ ਪਹਿਲਾਂ ਵੀ ਕਾਫੀ ਬੱਚਿਆਂ ਨੇ ਨਾਮਨਾ ਖੱਟਿਆ ਹੈ ਅਤੇ ਵੱਖ ਵੱਖ ਉਪਲਬਧੀਆਂ ਹਾਸਲ ਕਰਨ ਉਪਰੰਤ ਨੌਕਰੀਆਂ ਹਾਸਲ ਕੀਤੀਆਂ ਹਨ, ਜੋ ਅੱਗੇ ਲਈ ਵੀ ਇਹ ਸਟੇਡੀਅਮ ਇੰਟਰਨੈਸਨਲ ਪੱਧਰ ਦੇ ਖਿਡਾਰੀ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਸਹਾਈ ਹੋਣਗੇ।

ਦਿਨਕਰ ਗੁਪਤਾ ਵੱਲੋਂ ਪੁਲਿਸ ਲਾਈਨ ਜਿਲ੍ਹਾ ਸੰਗਰੂਰ ਵਿਖੇ ਇੰਨਡੋਰ ਸਪੋਰਟਸ ਕੰਪਲੈਕਸ ਦਾ ਉਦਘਾਟਨ

ਉਕਤ ਤੋਂ ਇਲਾਵਾ  ਗਰਗ ਨੇ ਅੱਗੇ ਦੱਸਿਆ ਕਿ ਜਿਲ੍ਹਾ ਪੁਲਿਸ ਦਫਤਰ ਦੀ ਰੈਨੋਵੇਸ਼ਨ ਅਤੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਵੈਲਫੇਅਰ ਲਈ ਪੁਲਿਸ ਲਾਈਨ ਸੰਗਰੂਰ ਵਿੱਚ ਬਣੀ ਸੈਂਟਰਲ ਪੁਲਿਸ ਕੰਟੀਨ ਦੀ ਬਿਲਡਿੰਗ ਵਿੱਚ ਕੀਤੇ ਵਾਧੇ, ਪੁਲਿਸ ਹਸਪਤਾਲ ਸੰਗਰੂਰ ਦੀ ਬਿਲਡਿੰਗ ਦੀ ਰੈਨੋਵੇਸ਼ਨ, ਐਮ.ਟੀ ਬਰਾਂਚ ਦੀ ਰੈਨੋਵੇਸ਼ਨ, ਪੁਲਿਸ ਬੈਰਕਾਂ ਦੀ ਰੈਨੋਵੇਸ਼ਨ ਦੇ ਵੀ ਮਾਨਯੋਗ ਡੀ.ਜੀ.ਪੀ ਸਾਹਿਬ ਵੱਲੋਂ ਰਸਮੀ ਉਦਘਾਟਨ ਕੀਤੇ ਗਏ। ਜੋ ਇਸ ਸੈਂਟਰਲ ਪੁਲਿਸ ਕੰਟੀਨ ਵਿੱਚ ਵਾਧਾ ਕਰਦਿਆ ਇਲ਼ੈਕਟ੍ਰੋਨਿਕ ਸਾਮਾਨ ਆਦਿ ਵੀ ਕਰਮਚਾਰੀਆਂ ਨੂੰ ਸਸਤੇ ਰੇਟਾਂ ਤੇ ਮੁਹੱਈਆ ਕਰਵਾਇਆ ਜਾਵੇਗਾ।

 ਡੀ.ਜੀ.ਪੀ ਸਾਹਿਬ ਵੱਲੋਂ ਇਸ ਮੌਕੇ ਪਰ ਜਿਲਾ ਪੁਲਿਸ ਸੰਗਰੂਰ ਦੇ ਅਧਿਕਾਰੀਆਂ ਨਾਲ ਕਰਾਇਮ ਸਬੰਧੀ ਸੰਖੇਪ ਵਿਚਾਰ-ਵਟਾਂਦਰਾ ਕੀਤਾ ਅਤੇ ਜਿਲ੍ਹਾ ਪੁਲਿਸ ਮੁੱਖੀ ਸੰਗਰੂਰ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਸੌਫਟਵੇਅਰਾਂ ਦਾ ਡੈਮੋ ਦੇਖਿਆ ਗਿਆ, ਜੋ ਇਹ ਸੌਫਟਵੇਅਰ ਜਲਦ ਹੀ ਸੂਬਾ ਪੱਧਰ ਤੇ ਮਹਿਕਮਾ ਪੁਲਿਸ ਵਿੱਚ ਲਾਗੂ ਕੀਤੇ ਜਾਣਗੇ। ਮੀਟਿੰਗ ਉਪਰੰਤ ਮਾਨਯੋਗ ਡੀ.ਜੀ.ਪੀ ਸਾਹਿਬ ਵੱਲੋਂ ਜਿਲ੍ਹਾ ਪੁਲਿਸ ਸੰਗਰੂਰ ਵਿਖੇ ਸ਼ਲਾਘਾਯੋਗ ਕੰਮ ਕਰਨ ਵਾਲੇ ਤਰੱਕੀਯਾਬ 04 ਕਰਮਚਾਰੀਆਂ, ਕੋਮੈਂਡੇਸ਼ਨ ਡਿਸਕ ਪ੍ਰਾਪਤ ਕਰਨ ਵਾਲੇ 14 ਕਰਮਚਾਰੀਆਂ ਅਤੇ ਕੋਵਿਡ-19 ਸਬੰਧੀ ਸੇਵਾ ਟੂ ਸੁਸਾਇਟੀ ਅਵਾਰਡ ਪ੍ਰਾਪਤ ਕਰਨ ਵਾਲੇ 17 ਕਰਮਚਾਰੀਆਂ ਨੂੰ, ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਮਾਨਯੋਗ ਡੀ.ਜੀ.ਪੀ ਸਾਹਿਬ ਵੱਲੋਂ ਵਿਸ਼ੇਸ ਤੌਰ ਪਰ ਕਿਹਾ ਗਿਆ ਕਿ ਭਵਿੱਖ ਵਿੱਚ ਵੀ ਸਲਾਘਾਯੋਗ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸੇ ਤਰਾਂ ਹੀ ਸਨਮਾਨਿਤ ਕੀਤਾ ਜਾਂਦਾ ਰਹੇਗਾ।

 

Tags

Check Also

Close