ਪੰਜਾਬੀ ਖਬਰਾਂ

ਨਗਰ ਨਿਗਮ ਨੇ ਮੋਤੀ ਬਾਗ ਗੁਰਦੁਆਰਾ ਸਾਹਿਬ ਮਾਰਗ ‘ਤੇ 20 ਸਾਲਾਂ ਤੋਂ ਨਿਗਮ ਦੀ ਸੜਕ ਕੀਤਾ ਹੋਇਆ ਕਬਜਾ ਹਟਾ ਦਿੱਤਾ- ਮੇਅਰ

ਨਗਰ ਨਿਗਮ ਨੇ ਮੋਤੀ ਬਾਗ ਗੁਰਦੁਆਰਾ ਸਾਹਿਬ ਮਾਰਗ ‘ਤੇ 20 ਸਾਲਾਂ ਤੋਂ ਨਿਗਮ ਦੀ ਸੜਕ ਕੀਤਾ ਹੋਇਆ ਕਬਜਾ ਹਟਾ ਦਿੱਤਾ- ਮੇਅਰ

ਪਟਿਆਲਾ/ਦਸੰਬਰ 3,2020
ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਵੱਲ ਜਾਣ ਵਾਲੀ ਮੁੱਖ ਸੜਕ ਦੇ ਦੋਹਾਂ ਪਾਸੇ ਢਾਈ ਦਹਾਕੇ ਪੁਰਾਣੇ ਕਬਜੇ ਨੂੰ ਨਗਰ ਨਿਗਮ ਦੇ ਪੀਲੇ ਪੰਜੇ ਨੇ ਵੀਰਵਾਰ ਸਵੇਰੇ ਹਟਾ ਦਿੱਤਾ ਹੈ। ਹਾਲਾਂਕਿ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਨਿਗਮ ਟੀਮ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਪੁੱਜੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਲੋਕਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਕਬਜੇ ਹਟਵਾਉਣ ਦੀ ਕਾਰਵਾਈ ਨੂੰ ਪੂਰਾ ਕਰਵਾਇਆ।

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਇਤਿਹਾਸਕ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਵੱਲ ਜਾਣ ਵਾਲੀ ਸੜਕ ਦੇ ਦੋਹਾਂ ਪਾਸੇ ਕਬਜੇ ਹਟਵਾਉਣ ਦੀ ਕਾਰਵਾਈ ਕੀਤੀ ਗਈ ਹੈ। ਉਨਾਂ ਕਿਹਾ ਕਿ ਦੋ ਤੋਂ ਢਾਈ ਦਹਾਕੇ ਪੁਰਾਣੇ ਕਬਜਿਆਂ ਨੂੰ ਹਟਾਉਣਾ ਨਿਗਮ ਲਈ ਚਣੌਤੀ ਤੋਂ ਘੱਟ ਨਹੀਂ ਸੀ ਪਰ ਦੋ ਸਾਲ ਪਹਿਲਾਂ ਨਿਗਮ ਨੇ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਦੀ ਮੁੱਖ ਸੜਕ ਤੋਂ ਕਬਜੇ ਕਰਨ ਵਾਲੇ ਕਰੀਬ 18 ਘਰਾਂ ਨੂੰ ਨੋਟਿਸ ਜਾਰੀ ਕੀਤਾ ਸੀ। ਕਬਜੇ ਕਰਨ ਵਾਲਿਆਂ ਨੇ ਇਸ ਪੂਰੇ ਮਾਮਲੇ ਨੂੰ ਅਦਾਲਤ ਤੱਕ ਪਹੁੰਚਾਇਆ। ਨਿਗਮ ਨੇ ਜਵਾਬ ਵਿਚ ਕਬਜਾ ਕਰਨ ਵਾਲਿਆਂ ਤੋਂ ਰੈਵੀਨਿਊ ਰਿਕਾਰਡ ਮੰਗਿਆ ਤੇ ਜਮੀਨ ਦੀ ਜਮਾਂਬੰਦੀ ਦੇ ਅਧਾਰ ‘ਤੇ 18 ਘਰਾਂ ਨੂੰ ਕਬਜੇ ਹਟਾਉਣ ਦਾ ਨੋਟਿਸ ਜਾਰੀ ਕੀਤਾ। ਇਸ ਨੋਟਿਸ ਨੂੰ ਹਾਸਲ ਕਰਨ ਤੋਂ ਬਾਅਦ ਕੁਝ ਲੋਕਾਂ ਨੇ ਇਕ ਵਾਰ ਫਿਰ ਅਦਾਲਤ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਨਿਗਮ ਨੇ ਐਕਟ ਦੀ ਧਾਰਾ 246 ਦੇ ਅਧੀਨ ਨੋਟਿਸ ਜਾਰੀ ਕਰਨ ਤੋਂ ਬਾਅਦ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ। ਲਗਾਤਾਰ ਦਸ ਦਿਨ ਦੀ ਉਢੀਕ ਕਰਨ ਤੋਂ ਬਾਅਦ ਵੀਰਵਾਰ ਨੂੰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਪੁਲਿਸ ਫੋਰਸ ਦੀ ਮਦਦ ਨਾਲ 18 ਘਰਾਂ ਦੇ ਬਾਹਰ ਕੀਤੇ ਗਏ ਕਬਜਿਆਂ ਨੂੰ ਤੋੜਣ ਦੀ ਕਾਰਵਾਈ ਕੀਤੀ ਗਈ ਹੈ।

ਨਗਰ ਨਿਗਮ ਨੇ ਮੋਤੀ ਬਾਗ ਗੁਰਦੁਆਰਾ ਸਾਹਿਬ ਮਾਰਗ 'ਤੇ 20 ਸਾਲਾਂ ਤੋਂ ਨਿਗਮ ਦੀ ਸੜਕ ਕੀਤਾ ਹੋਇਆ ਕਬਜਾ ਹਟਾ ਦਿੱਤਾ- ਮੇਅਰ
ਹਰੇਕ ਘਰ ਦੇ ਬਾਹਰ ਗਰੀਨ ਬੈਲਟ ਬਣਾਉਣ ਦੀ ਹੋਵੇਗੀ ਮਨਜੂਰੀ
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਕਿਹਾ ਕਿ ਕਬਜੇ ਹਟਾਉਣ ਤੋਂ ਬਾਅਦ ਹਰੇਕ ਘਰ ਨੂੰ ਆਪਣੇ ਘਰ ਦੇ ਬਾਹਰ ਗਰੀਨ ਬੈਲਟ ਬਣਾਉਣ ਦੀ ਮਨਜੂਰੀ ਦਿੱਤੀ ਜਾਵੇਗੀ ਪਰ ਗਰੀਨ ਬੈਲਟ ਬਣਾਵੁਣ ਲਈ ਕਿਸੇ ਤਰ੍ਹਾਂ ਦੀ ਉਸਾਰੀ ਨਹੀਂ ਕਰਨ ਦਿੱਤੀ ਜਾਵੇਗੀ।

ਗੁਰਦੁਆਰਾ ਸਾਹਿਬ ਜਾਣ ਵਾਲੇ ਲੋਕਾਂ ਵਿਚ ਖੁਸ਼ੀ ਦੀ ਲਹਿਰ
ਬੀਤੇ 25 ਸਾਲਾਂ ਤੋਂ ਰੋਜਾਨਾ ਗੁਰਦੁਆਰਾ ਸਾਹਿਬ ਜਾਣ ਵਾਲੇ ਸਹਿਜਪ੍ਰੀਤ ਸਿੰਘ ਗਰੇਵਾਲ ਨੇ ਨਿਗਮ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਤੱਕ ਜਾਣ ਵਾਲੀ ਸੜਕ ਦੀ ਚੌੜਾਈ ਮੁੜ ਵਧਾ ਕੇ ਮੇਅਰ ਸੰਜੀਵ ਸ਼ਰਮਾ ਤੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਸਿੱਖ ਭਾਈਚਾਰੇ ਨੂੰ ਵੱਡਾ ਤੋਹਫਾ ਦਿੱਤਾ ਹੈ। ਰੋਜਾਨਾ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਸਮਾਗਮ ਹੁੰਦੇ ਹਨ ਪਰ ਸੜਕ ‘ਤੇ ਕਬਜੇ ਵਧਣ ਨਾਲ ਸੰਗਤ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ।

ਸ਼ਹਿਰ ਦੇ ਹਰ ਕਬਜਿਆਂ ‘ਤੇ ਹੋਵੇਗੀ ਕਾਰਵਾਈ : ਮੇਅਰ
ਟ੍ਰੈਫਿਕ ਜਾਮ ਤੇ ਸੜਕ ਹਾਦਸਿਆਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਕਬਜੇ ਰੋਕਣਾ ਨਿਗਮ ਦੀ ਪਹਿਲੀ ਜਿੰਮੇਵਾਰੀ ਵਿਚ ਸ਼ਾਮਲ ਹੈ। ਮੇਅਰ ਸੰਜੀਵ ਸ਼ਰਮਾ ਤੇ ਕਮਿਸ਼ਨ ਪੂਨਮਦੀਪ ਕੌਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਕਬਜਿਆਂ ਨੂੰ ਕਿਸੇ ਵੀ ਸੂਰਤ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਜਿਸ ਹਿੱਸੇ ਵਿਚ ਵੀ ਹੋਇਆ ਕਬਜਾ ਲੋਕਾਂ ਜਾਂ ਟ੍ਰੈਫਿਕ ਲਈ ਸਮੱਸਿਆ ਬਣਾ ਰਿਹਾ ਹੈ ਉਸ ‘ਤੇ ਪਹਿਲ ਦੇ ਅਧਾਰ ‘ਤੇ ਕਾਰਵਾਈ ਹੋਵੇਗੀ।
ਮੋਤੀ ਬਾਗ ਗੁਰਦੁਆਰਾ ਮਾਰਗ ‘ਤੇ ਕਬਜੇ ਹਟਾਉਣ ਗਈ ਟੀਮ ਵਿਚ ਐਸਟੀਪੀ ਗੌਤਮ ਕੁਮਾਰ, ਏਟੀਪੀ ਮਨੋਜ ਕੁਮਾਰ, ਏਟੀਪੀ ਦਵਿੰਦਰ ਸ਼ਰਮਾ, ਚਾਰ ਬਿਲਡਿੰਗ ਇੰਸਪੈਕਟਰ, ਨਿਗਮ ਦੇ ਸੁਰੱਖਿਆ ਸੈਲ ਮੁਖੀ ਗੋਪਾਲ ਸ਼ਰਮਾ, ਸਿਵਲ ਲਾਇਨ ਥਾਣਾ ਪੁਲਿਸ ਫੋਰਸ ਤੋਂ ਇਲਾਵਾ ਨਿਗਮ ਤੇ ਹੋਰ ਮੁਲਾਜਮ ਮੋਜੂਦ ਰਹੇ।

Check Also
Close
Back to top button