Covid-19-Update

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਵਿੱਚ ਵਾਧਾ , ਚਾਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਵਿੱਚ ਵਾਧਾ , ਚਾਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਪਟਿਆਲਾ 19 ਸਤੰਬਰ   (       )

ਜਿਲੇ ਵਿਚ 218 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2350 ਦੇ ਕਰੀਬ ਰਿਪੋਰਟਾਂ ਵਿਚੋ 218 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਦੀ ਸੁਚਨਾ ਚੰਡੀਗੜ, ਇੱਕ ਪੀ.ਜੀ.ਆਈ ਅਤੇ ਇੱਕ ਐਸ.ਏ.ਐਸ.ਨਗਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 10180 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 183 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7732 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 04 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 279 ਹੋ ਗਈ ਹੈ, 7732 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2169 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 218 ਕੇਸਾਂ ਵਿਚੋਂ 87 ਪਟਿਆਲਾ ਸ਼ਹਿਰ, 05 ਸਮਾਣਾ, 37 ਰਾਜਪੁਰਾ, 05 ਨਾਭਾ, ਬਲਾਕ ਭਾਦਸੋਂ ਤੋਂ 22, ਬਲਾਕ ਕੋਲੀ ਤੋਂ 29, ਬਲਾਕ ਕਾਲੋਮਾਜਰਾ ਤੋਂ 13, ਬਲਾਕ ਹਰਪਾਲ ਪੁਰ ਤੋਂ 14, ਬਲਾਕ ਦੁਧਨਸਾਧਾ ਤੋਂ 01, ਬਲਾਕ ਸ਼ੁਤਰਾਣਾ  ਤੋਂ 05 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 24 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 194 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਬਾਜਵਾ ਕਲੋਨੀ, ਦਾਲ ਦਲ਼ੀਆਂ ਚੌਂਕ,ਰਣਜੀਤ ਨਗਰ, ਕਮਲ ਕਲੋਨੀ, ਡੀ.ਐਨ.ਟੀ.ਕਲੋਨੀ, ਪ੍ਰੇਮ ਕਲੋਨੀ, ਲਾਹੋਰੀ ਗੇਟ, ਮਨਸਾਹੀਆਂ ਕਲੋਨੀ, ਜੈ ਜਵਾਨ ਕਲੋਨੀ, ਸੇਵਕ ਕਲੋਨੀ, ਦਾਰੂ ਕੁਟੀਆ, ਡੀ.ਐਲ.ਐਫ. ਕਲੋਨੀ, ਮਾਲਵਾ ਐਨਕਲੇਵ, ਸਿੱਧੂ ਕਲੋਨੀ, ਮੁਹੱਲਾ ਚਾਨਣ ਡੌਗਰਾਂ, ਪ੍ਰੀਤ ਨਗਰ, ਮਜੀਠੀਆਂ ਐਨਕਲੇਵ, ਨੋਰਥ ਐਵੀਨਿਉ, ਅਰੋੜਿਆਂ ਸਟਰੀਟ, ਅਮਨ ਵਿਹਾਰ, ਨਿਉ ਪ੍ਰੌਫੈਸਰ ਕਲੋਨੀ, ਸਿਉਣਾ ਚੋਂਕ, ਆਈ.ਟੀ.ਬੀ.ਪੀ., ਗੁਰੂ ਤੇਗ ਬਹਾਦੁਰ ਕਲੋਨੀ, ਰਾਘੋਮਾਜਰਾ, ਮੁੱਹਲਾ ਕਾਰਖਾਸ, ਮਿਲਟਰੀ ਕੈਂਟ, ਤ੍ਰਿਪੜੀ, ਮਾਡਲ ਟਾਉਨ, ਆਦਰਸ਼ ਕਲੋਨੀ, ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆ ਅਤੇ ਕਲੋਨੀਆਂ ਵਿਚੋੌਂ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਧਮੋਲੀ ਰੋਡ, ਅਨੰਦ ਨਗਰ, ਗੁਰੂ ਅਰਜਨ ਦੇਵ ਕਲੋਨੀ, ਸਤਕਾਰ ਵਿਹਾਰ, ਵਿਕਾਸ ਨਗਰ, ਡਾਲੀਮਾ ਵਿਹਾਰ, ਐਸ.ਬੀ.ਐਸ ਕਲੋਨੀ, ਪੀਰ ਕਲੋਨੀ, ਮਹਿੰਦਰ ਗੰਜ, ਬਨਵਾੜੀ, ਜੱਟਾਂ ਵਾਲਾ ਮੁੱਹਲਾ, ਗਾਂਧੀ ਕਲੋਨੀ, ਕੇ.ਐਸ.ਐਮ. .ਰੋਡ, ਪੰਚਰੰਗਾ ਚੋਂਕ, ਪੰਜਾਬੀ ਕਲੋਨੀ, ਨਿਉ ਡਾਲੀਮਾ ਵਿਹਾਰ, ਪੁਰਾਨਾ ਰਾਜਪੁਰਾ, ਨੇੜੇ ਗਗਨ ਚੋਂਕ, ਫੋਕਲ ਪੁਆਇੰਟ, ਗਾਂਧੀ ਕਲੋਨੀ, ਵਿਕਾਸ ਨਗਰ, ਸਮਾਣਾ ਦੇ ਪ੍ਰਤਾਪ ਕਲੋਨੀ,  ਪੀ.ਐਸ.ਪੀ.ਸੀ.ਐਲ, ਗਰੀਨ ਸਿਟੀ, ਨਾਭਾ ਦੇ ਮਾਧਵ ਕਲੋਨੀ, ਪੁਰਾਨਾ ਹਾਥੀ ਖਾਨਾ, ਪਾਂਡੁਸਰ ਮੁਹੱਲਾ, ਫੋਕਲ ਪੁਆਇੰਟ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਵਿੱਚ ਵਾਧਾ , ਚਾਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ
Covid

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਚਾਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਤਿੰਨ ਪਟਿਆਲਾ ਸ਼ਹਿਰ, ਇੱਕ ਨਾਭਾ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦ ਧੀਰੂ ਕੀ ਮਾਜਰੀ ਵਿਚ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ, ਦੁਸਰਾ ਅਰਬਨ ਅਸਟੇਟ ਫੇਜ ਇੱਕ ਦੀ ਰਹਿਣ ਵਾਲੀ 52 ਸਾਲਾ ਅੋਰਤ ਜੋ ਕਿ ਪੁਰਾਨੀ ਸ਼ੁਗਰ ਦੀ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿਚ ਦਾਖਲ ਸੀ, ਤੀਸਰਾ ਪਟਿਆਲਾ ਦੇ ਤ੍ਰਿਪੜੀ ਏਰੀਏ ਵਿਚ ਰਹਿਣ ਵਾਲਾ 60 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ, ਚੋਥਾਂ ਨਾਭਾ ਦੇ ਦਸ਼ਮੇਸ਼ ਕਲੋਨੀ ਦੀ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਸੀ ਅਤੇ ਪੀ.ਜੀ.ਆਈ.ਚੰਡੀਗੜ ਵਿਖੇ ਦਾਖਲ ਸੀ।ਇਹਨਾਂ ਚਾਰ ਮਰੀਜਾਂ ਦੀ ਮੋਤ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 279 ਹੋ ਗਈ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਜਿਅਦਾ ਕੋਵਿਡ ਪੋਜਟਿਵ ਆਉਣ ਤੇਂ ਬਲਾਕ ਭਾਦਸੋਂ ਦੇ ਪਿੰਡ ਕੋਟਲੀ ਵਿਖੇ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਗਾਈਡਲਾਈਨਜ ਅਨੁਸਾਰ ਸਮਾਂ ਪੁਰਾ ਹੋਣਿ ਅਤੇ ਏਰਇੇ ਵਿਚੋਂ ਕੋਈ ਨਵਾਂ ਕੋਵਿਡ ਪੋਜਟਿਵ ਕੇਸ ਸਾਹਮਣੇ ਨਾ ਆਉਣ ਤੇਂ ਪਟਿਆਲਾ ਦੇ ਸਰਾਭਾ ਨਗਰ ਵਿੱਚ ਲਗਾਈ ਮਾਈਕਰੋਕੰਠੈੂਨਮੈਂਟ ਹਟਾ ਦਿਤੀ ਗਈ ਹੈ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2450 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,32,183 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 10,180 ਕੋਵਿਡ ਪੋਜਟਿਵ, 1,20,203 ਨੇਗੇਟਿਵ ਅਤੇ ਲੱਗਭਗ 1500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

 

Tags