ਪਟਿਆਲਾ ਪੁਲਿਸ ਵੱਲੋ ਉਪਰਾਲਾ- ਲੰਬਿਤ ਦਰਖਾਸਤਾਂ ਨਾਲ ਸਬੰਧਤ ਮਾਮਲਿਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ- ਐਸ.ਐਸ.ਪੀ

ਪਟਿਆਲਾ ਪੁਲਿਸ ਵੱਲੋ ਉਪਰਾਲਾ- ਲੰਬਿਤ ਦਰਖਾਸਤਾਂ ਨਾਲ ਸਬੰਧਤ ਮਾਮਲਿਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ- ਐਸ.ਐਸ.ਪੀ
ਪਟਿਆਲਾ/ 11.06.2022
ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੂੰ ਜਣਕਾਰੀ ਦਿੰਦਿਆ ਦੱਸਿਆ ਕਿ ਮੁਖਵਿੰਦਰ ਸਿੰਘ ਛੀਨਾਂ ਆਈ.ਪੀ.ਐਸ, ਆਈ.ਜੀ.ਪੀ, ਪfਂਟਆਲਾ ਰੇਂਜ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਪਟਿਆਲਾ ਵਿਖੇ ਆਮ ਪਬਲਿਕ ਨੂੰ ਜਲਦੀ ਇਨਸਾਫ ਦੇਣ ਅਤੇ ਲੰਬਿਤ ਦਰਖਾਸਤਾਂ ਦੇ ਨਿਪਟਾਰੇ ਲਈ ਪਟਿਆਲਾ ਪੁਲਿਸ ਵੱਲੋ ਇਕ ਵਧੀਆ ਉਪਰਾਲਾ ਕਰਦੇ ਹੋਏ ਅੱਜ ਮਿਤੀ 11.06.2022 ਨੂੰ ਸਬ—ਡਵੀਜਨ ਪੱਧਰ, ਥਾਣਾ ਪੱਧਰ ਅਤੇ ਵੱਖ—2 ਯੂਨਿਟਾਂ ਵੱਲੋਂ ਸਰਕਲ ਅਫਸਰਾਨ ਦੀ ਨਿਗਰਾਨੀ ਹੇਠ ਵੱਖ—ਵੱਖ ਕੈਂਪ ਲਗਾਏ ਗਏ । ਇੰਨ੍ਹਾਂ ਕੈਂਪਾ ਵਿੱਚ ਮੁੱਖ ਅਫਸਰਾਨ ਥਾਣਾ/ਯੂਨਿਟ ਇੰਚਾਰਜਾਂ/ਪੜਤਾਲੀਆ ਅਫਸਰਾਨ ਵੱਲੋ ਦਰਖਾਸਤ ਨਾਲ ਸਬੰਧਤ ਦੋਵਾਂ ਧਿਰਾਂ ਨੂੰ ਸ਼ਾਮਲ ਪੜਤਾਲ ਕਰਕੇ ਉਨ੍ਹਾਂ ਦੇ ਪੱਖ ਸੁਣੇ ਗਏ ।
ਅੱਗੇ ਦੱਸਿਆ ਕਿ ਸਬ—ਡਵੀਜਨ/ਥਾਣਾ ਪੱਧਰ ਤੇ ਲਗਾਏ ਇੰਨ੍ਹਾਂ ਕੈਂਪਾ ਵਿੱਚ ਕਰੀਬ 369 ਦਰਖਾਸਤਾਂ ਨਾਲ ਸਬੰਧਤ ਪਾਰਟੀਆਂ ਨੂੰ ਬੁਲਾਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ , ਜਿੰਨ੍ਹਾਂ ਵਿੱਚ ਕਰੀਬ 263 ਦਰਖਾਸਤਾਂ ਨਾਲ ਸਬੰਧਤ ਮਾਮਲਿਆਂ ਦਾ ਮੌਕੇ ਪਰ ਹੀ ਨਿਪਟਾਰਾ ਕੀਤਾ ਗਿਆ।ਇੰਨ੍ਹਾਂ ਕੈਂਪਾ ਦੀ ਆਮ ਪਬਲਿਕ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ, ਪਬਲਿਕ ਦੇ ਹਿੱਤਾਂ ਨੂੰ ਮੱਦੇਨਜਰ ਰੱਖਦੇ ਹੋਏ ਭਵਿੱਖ ਵਿੱਚ ਵੀ ਇਹ ਕੈਂਪ ਲੱਗਾਏ ਜਾਂਦੇ ਰਹਿਣਗੇ ।
ਅੱਜ ਮਿਤੀ 11.06.2022 ਨੂੰ ਸਪੈਸਲ ਡਰਾਇਵ ਤਹਿਤ ਹੇਠ ਲਿਖੇ ਪ੍ਰੋਫਾਰਮੇ ਮੁਤਾਬਿਕ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਜੀ।