ਪੰਜਾਬੀ ਖਬਰਾਂ

ਪਟਿਆਲਾ ਹੈਰੀਟੇਜ ਫ਼ੈਸਟੀਵਲ-ਬਾਰਾਂਦਰੀ ਬਾਗ ਵਿਖੇ ਫ਼ਲਾਵਰ ਤੇ ਫੂਡ ਫ਼ੈਸਟੀਵਲ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਪਟਿਆਲਾ ਹੈਰੀਟੇਜ ਫ਼ੈਸਟੀਵਲ-ਬਾਰਾਂਦਰੀ ਬਾਗ ਵਿਖੇ ਫ਼ਲਾਵਰ ਤੇ ਫੂਡ ਫ਼ੈਸਟੀਵਲ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਪਟਿਆਲਾ, 24 ਫਰਵਰੀ:
ਪਟਿਆਲਾ ਤੋਂ ਲੋਕ ਸਭਾ ਮੈਂਬਰ  ਪਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਟਿਆਲਾ ਦੀ ਪੁਰਾਤਨ ਬਾਰਾਂਦਰੀ ਬਾਗ ਦੀ ਮੁਕੰਮਲ ਕਾਇਆਂ ਕਲਪ ਕਰਕੇ ਇਸਦੀ ਵਿਰਾਸਤੀ ਦਿੱਖ ਬਹਾਲ ਕੀਤੀ ਜਾ ਰਹੀ ਹੈ। ਪਰਨੀਤ ਕੌਰ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੇ ਤੀਜੇ ਦਿਨ ਦੇ ਸਮਾਰੋਹਾਂ ਦੀ ਲੜੀ ਤਹਿਤ ਇਥੇ ਬਾਰਾਂਦਰੀ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਟੂਰਿਜ਼ਮ, ਹਾਸਪਿਟੈਲਿਟੀ ਤੇ ਹੋਟਲ ਮੈਨੇਜਮੈਂਟ ਵਿਭਾਗ ਸਮੇਤ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਫ਼ਲਾਵਰ ਅਤੇ ਫੂਡ ਫੈਸਟੀਵਲ ਮੌਕੇਮਾਸਟਰ ਸ਼ੈਫ਼ ਮੁਕਾਬਲੇ ਅਤੇ ਫ਼ੁੱਲਾਂ ਦੀ ਵਿਲੱਖਣ ਪ੍ਰਦਰਸ਼ਨੀ ਦਾ ਜਾਇਜ਼ਾ ਲੈਣ ਪੁੱਜੇ ਸਨ।

ਪਟਿਆਲਾ ਹੈਰੀਟੇਜ ਫ਼ੈਸਟੀਵਲ-ਬਾਰਾਂਦਰੀ ਬਾਗ ਵਿਖੇ ਫ਼ਲਾਵਰ ਤੇ ਫੂਡ ਫ਼ੈਸਟੀਵਲ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ
ਵਿਰਾਸਤੀ ਬਾਰਾਂਦਰੀ ਬਾਗ ‘ਚ ਦਰਸ਼ਕਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ  ਪਰਨੀਤ ਕੌਰ ਨੇ  ਪਰਨੀਤ ਕੌਰ ਨੇ ਦੱਸਿਆ ਕਿ ਬਾਰਾਂਦਰੀ ਬਾਗ ਜਿੱਥੇ ਪਟਿਆਲਾ ਸ਼ਹਿਰ ਨੂੰ ਸ਼ੁੱਧ ਹਵਾ ਮੁਹੱਈਆ ਕਰਵਾ ਕੇ ਸ਼ਹਿਰ ਲਈ ਫੇਫੜਿਆਂ ਦਾ ਕੰਮ ਕਰਦੀ ਹੈ, ਉਥੇ ਹੀ ਇਸ ਦੀ ਵਿਰਾਸਤੀ ਮਹੱਤਤਾ ਵੀ ਹੈ। ਉਨ੍ਹਾਂ ਦੱਸਿਆ ਕਿ ਇਥੇ ਸੁੱਕ ਚੁੱਕੇ ਪੁਰਾਣੇ ਤੇ ਵਿਰਾਸਤੀ ਰੁੱਖਾਂ ਦੀ ਥਾਂ ਪੁਰਾਣੀਆਂ ਕਿਸਮਾਂ ਦੇ ਰੁੱਖ ਹੀ ਲਗਾਏ ਜਾ ਰਹੇ ਹਨ, ਨਵੀਆਂ ਲਾਇਟਾਂ ਅਤੇ ਚੇਨ ਲਿੰਕਿੰਗ ਦਾ ਕੰਮ ਹੋ ਚੁੱਕਾ ਹੈ ਅਤੇ ਇਸਨੂੰ ਸੈਲਾਨੀਆਂ ਲਈ ਇੱਕ ਸੈਰਗਾਹ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਫ਼ੁੱਲ ਮਨੁੱਖੀ ਜਿੰਦਗੀ ਦਾ ਅਹਿਮ ਹਿੱਸਾ ਹੋਣ ਦੇ ਨਾਲ-ਨਾਲ ਵਾਤਾਵਰਨ ਨੂੰ ਹਰਿਆ ਭਰਿਆ ਤੇ ਸੁੰਦਰ ਰੱਖਣ ‘ਚ ਵੀ ਵੱਡਾ ਯੋਗਦਾਨ ਪਾਉਂਦੇ ਹਨ। ਜਦੋਂਕਿ ਭੋਜਨ ਪਕਾਉਣ ਦੇ ਮਾਮਲੇ ‘ਚ ਮਾਸਟਰ ਸ਼ੈਫ਼ ਬਹੁਤ ਵਧ ਫੁਲ ਰਿਹਾ ਕਿੱਤਾ ਹੈ ਅਤੇ ਇਸ ‘ਚ ਨੌਜਵਾਨ ਵਿਦਿਆਰਥੀਆਂ ਲਈ ਬਹੁਤ ਸੰਭਾਵਨਾਵਾਂ ਹਨ।


ਪਰਨੀਤ ਕੌਰ ਦੇ ਨਾਲ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ  ਸਚਿਨ ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ  ਗੁਰਸ਼ਰਨ ਕੌਰ ਰੰਧਾਵਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮਿਤਪ੍ਰਤਾਪ ਸਿੰਘ ਹਨੀ ਸੇਖੋਂ,  ਬਲਵਿੰਦਰ ਸਿੰਘ, ਡਿਪਟੀ ਮੇਅਰ  ਵਿਨਤੀ ਸੰਗਰ, ਡਿਪਟੀ ਕਮਿਸ਼ਨਰ  ਕੁਮਾਰ ਅਮਿਤ, ਨਗਰ ਨਿਗਮ ਕਮਿਸ਼ਨਰ  ਪੂਨਮਦੀਪ ਕੌਰ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਇਨਾਇਤ ਸਮੇਤ ਯੂਨੀਵਰਸਿਟੀ ਦੇ ਟੂਰਿਜ਼ਮ, ਹਾਸਪਿਟੈਲਿਟੀ ਅਤੇ ਹੋਟਲ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਵੀ ਮੌਜੂਦ ਸਨ।

ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ਼ ਫੈਸਟੀਵਲ ਦੇ ਇਸ ਪ੍ਰੋਗਰਾਮ ਮੌਕੇ  ਪਰਨੀਤ ਕੌਰ ਨੇ ਪ੍ਰਦਰਸ਼ਨੀ ਵਿੱਚ ਬਾਗਬਾਨੀ ਵਿਭਾਗ ਤੇ ਨਰਸਰੀਆਂ ਸਮੇਤ ਆਮ ਲੋਕਾਂ ਵੱਲੋਂ ਲਿਆਂਦੀਆਂ ਗਈਆਂ ਫੁੱਲਾਂ ਦੇ ਵੱਖ-ਵੱਖ ਵਰਗਾਂ ਦੀਆਂ 1026 ਐਂਟਰੀਆਂ ਦੇ ਕੱਟ ਫਲਾਵਰ, ਫੁੱਲਾਂ ਦੇ ਗਹਿਣੇ, ਕੈਕਟਸ, ਸਾਕੁਲੈਂਟਸ, ਬੋਨਸਾਈ ਪਲਾਂਟ, ਫਲਾਵਰ ਪੌਟ, ਆਰਟਿਸਟਿਕ ਡਿਸਪਲੇ ਅਤੇ ਵੱਖ-ਵੱਖ ਤਰ੍ਹਾਂ ਦੇ ਗਮਲਿਆਂ ਦੀ ਵਿਲੱਖਣ ਪ੍ਰਦਰਸ਼ਨੀ ਤੇ ਸਜਾਵਟ ਨੂੰ ਗਹੁ ਨਾਲ ਵੇਖਿਆ। ਪਹਿਲੇ ਤੇ ਦੂਸਰੇ ਸਥਾਨ ‘ਤੇ ਆਉਣ ਵਾਲਿਆਂ ਨੂੰ 130 ਇਨਾਮ ਵੰਡੇ ਗਏ।


ਫੂਡ ਫੈਸਟੀਵਲ ‘ਚ 10 ਟੀਮਾਂ ਦੇ 20 ਮੈਂਬਰਾਂ ਨੇ ਹਿੱਸਾ ਲਿਆ ਅਤੇ ਸਵਾਦਲਾ ਖਾਣਾ ਬਣਾਉਣ ਦੇ ਮਾਹਰ ਮਾਸਟਰ ਸ਼ੈਫ਼ ਜਸਵਿੰਦਰ ਸਿੰਘ ਨੇ ਕਟਹਲ ਅਤੇ ਜਿੰਮੀਕੰਦ ਬਣਾ ਕੇ ਦਿਖਾਇਆ ਅਤੇ ਭੋਜਣ ਪਰੋਸਣ ਦੇ ਮਾਹਰ ਮਾਸਟਰ ਸ਼ੈਫ਼ ਅਸੀਸ਼ ਨਿਕਾਂਚੀ ਨੇ ਭੋਜਣ ਸਜਾ ਕੇ ਦਿਖਾਇਆ ਤੇ ਸਿਖਾਇਆ ਅਤੇ ਪਹਿਲੇ ਦੂਜੇ ਤੇ ਤੀਜੇ ਸਥਾਨ ‘ਤੇ ਆਉਣ ਵਾਲੀਆਂ ਟੀਮਾਂ ਨੂੰ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ  ਸੁਮਨ ਬੱਤਰਾ ਨੇ ਕੀਤਾ।

ਫੈਸਟੀਵਲ ਮੌਕੇ ਸਜਾਏ ਗਏ ਫੂਡ ਕੋਰਟ ਵਿੱਚ ਵੱਖ-ਵੱਖ ਤਰ੍ਹਾਂ ਦੇ ਲਜ਼ੀਜ਼ ਪਕਵਾਨ ਵੀ ਦਰਸ਼ਕਾਂ ਦੀ ਖਿਚ ਦਾ ਕੇਂਦਰ ਬਣੇ ਰਹੇ, ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪਾਈਪ ਬੈਂਡ ਅਤੇ ਜੈਮਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੰਨੋਰੰਜਨ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਭੋਜਨ ਮੁਕਾਬਲੇ ‘ਚ ਸ਼ੈਫ਼ ਜਸਵਿੰਦਰ ਸਿੰਘ ਤੇ  ਅਸੀਸ਼ ਨਿਕਾਂਚੀ ਸਮੇਤ ਸੀ.ਡੀ.ਪੀ.ਓ. ਸੁਪ੍ਰੀਤ ਕੌਰ ਬਾਜਵਾ ਜਦੋਂਕਿ ਫਲਾਵਰ ਫੈਸਟੀਵਲ ਲਈ ਨਗਰ ਨਿਗਮ ਦੇ ਐਕਸੀਐਨ ਹਾਰਟੀਕਲਚਰ  ਦਲੀਪ ਕੁਮਾਰ, ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਨਵਨੀਤ ਕੌਰ ਤੇ ਹਰਦੀਪ ਸਿੰਘ ਪ੍ਰਬੰਧਾਂ ਦੀ ਦੇਖ ਰੇਖ ਕੀਤੀ।


ਇਸ ਮੌਕੇ  ਕੇ.ਕੇ. ਸਹਿਗਲ,  ਅਤੁਲ ਜੋਸ਼ੀ, ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ  ਬਿਮਲਾ ਸ਼ਰਮਾ, ਮੈਂਬਰ  ਇੰਦਰਜੀਤ ਕੌਰ, ਸ਼ਹਿਰੀ ਮਹਿਲਾ ਕਾਂਗਰਸ ਪ੍ਰਧਾਨ  ਕਿਰਨ ਢਿੱਲੋਂ, ਮੇਅਰ  ਸੰਜੀਵ ਸ਼ਰਮਾ ਦੇ ਧਰਮ ਪਤਨੀ  ਸੰਗੀਤਾ ਸ਼ਰਮਾ,  ਕੇ.ਕੇ. ਮਲਹੋਤਰਾ ਦੇ ਧਰਮ ਪਤਨੀ  ਕਮਲੇਸ਼ ਮਲਹੋਤਰਾ, ਮਹਿਲਾ ਕੌਂਸਲਰ  ਗੁਰਿੰਦਰ ਕੌਰ ਕਾਲੇਕਾ,  ਅਮਰਬੀਰ ਕੌਰ ਬੇਦੀ,  ਪਰਨੀਤ ਕੌਰ,  ਰਾਜਬੀਰ ਕੌਰ ਖਹਿਰਾ,  ਮੀਨਾਕਸ਼ੀ ਸਿੰਗਲਾ,  ਰੇਖਾ ਅਗਰਵਾਲ,  ਕਿਰਨ ਮੱਕੜ,  ਰਜਨੀ ਸ਼ਰਮਾ,  ਆਰਤੀ ਗੁਪਤਾ,  ਸਤਵੰਤ ਰਾਣੀ,  ਸ਼ਵਿੰਦਰ ਕੌਰ ਜੁਲਕਾ, ਐਸ.ਪੀ. ਸਿਟੀ  ਵਰੁਣ ਸ਼ਰਮਾ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਪੀ.ਸੀ.ਐਟ੍ਰੇਨੀ ਜਸਲੀਨ ਕੌਰ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ, ਪ੍ਰਿੰਸੀਪਲ ਡਾ. ਚਿਰੰਜੀਵ ਕੌਰ, ਏ.ਡੀ.ਏ. ਹਰਮਿੰਦਰ ਸਿੰਘ,  ਅਬਦੁਲ ਵਾਹਿਦ, ਮਹਾਰਾਣੀ ਕਲੱਬ ਦੀਆਂ ਮੈਂਬਰ ਮਹਿਲਾਵਾਂ, ਵੱਡੀ ਗਿਣਤੀ ਦਰਸ਼ਕ, ਵੱਖ-ਵੱਖ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਹਾਜਰ ਸਨ।

Tags
Show More

Check Also

Close