ਪੰਜਾਬੀ ਖਬਰਾਂ

ਪੀਐਸਪੀਸੀਐਲ ਦੇ ਨਵ ਨਿਯੁਕਤ ਕਲਰਕਾਂ ਅਤੇ ਜੂਨੀਅਰ ਇੰਜਨੀਅਰਾਂ ਨੂੰ ਪਿਤਰੀ ਸਟੇਸ਼ਨਾਂ ਤੇ ਤੈਨਾਤ ਕੀਤਾ ਜਾਵੇਗਾ:ਸੀ.ਐੱਮ.ਡੀ.

ਪੀਐਸਪੀਸੀਐਲ ਦੇ ਨਵ ਨਿਯੁਕਤ ਕਲਰਕਾਂ ਅਤੇ ਜੂਨੀਅਰ ਇੰਜਨੀਅਰਾਂ ਨੂੰ ਪਿਤਰੀ ਸਟੇਸ਼ਨਾਂ ਤੇ ਤੈਨਾਤ ਕੀਤਾ ਜਾਵੇਗਾ:ਸੀ.ਐੱਮ.ਡੀ.

ਪਟਿਆਲਾ:10 ਫਰਵਰੀ,

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ.ਐਮ.ਡੀ ਏ.ਵੈਨੂੰ ਪ੍ਰਸਾਦ ਨੇ ਦੱਸਿਆਂ ਕਿ ਬਿਜਲੀ ਨਿਗਮ ਵਿੱਚ ਨਵੇਂ ਭਰਤੀ ਹੋਣ ਵਾਲੇ 821  ਕਲਰਕਾਂ ਅਤੇ 311 ਜੂਨੀਅਰ ਇੰਜਨੀਅਰਾਂ ਇਲੈਕਟ੍ਰੀਕਲ ਤੇ 75 ਜੇ.ਈ ਸਿਵਲ ਨੂੰ ਉਹਨਾਂ ਦੇ ਘਰਾਂ ਨੇੜਲੇ ਪਿਤਰੀ ਸਟੇਸ਼ਨਾਂ ਤੇ ਤੈਨਾਤ ਕੀਤਾ ਜਾਵੇਗਾ। ਇਸ ਸਬੰਧੀ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਸੁਬਾਈ ਆਗੁਆਂ ਦਾ ਵਫਦ ਬਿਜਲੀ ਨਿਗਮ ਦੇ ਸੀ.ਐਮ.ਡੀ ਨੂੰ ਮਿਲਿਆਂ।

ਮੰਚ ਦੇ ਸੁਬਾਈ ਆਗੁਆਂ ਹਰਭਜਨ ਸਿੰਘ ਪਿਲਖਣੀ ਬੁਲਾਰੇ ਮਨਜੀਤ ਸਿੰਘ ਚਾਹਲ,ਨਰਿੰਦਰ ਸਿੰਘ ਸੈਣੀ,ਕਮਲ ਕੁਮਾਰ ਪਟਿਆਲਾ ਅਤੇ ਮਹਿੰਦਰ ਸਿੰਘ ਰੂੜਕੇ ਨੇ ਦੱਸਿਆਂ ਕਿ ਨਵੇ ਮੁਲਾਜਮਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਮੁੱਖ ਇੰਜਨੀਅਰਾਂ ਸੰਚਾਲਣਾ ਨੂੰ ਅਗਲੇਰੀ ਕਾਰਵਾਈ ਲਈ ਭੇਜ਼ ਦਿੱਤੇ ਗਏ ਹਨ।ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੀ ਤਰਜ਼ ਤੇ ਮੁਲਾਜਮਾਂ ਦਾਂ ਪਹਿਲਾਂ ਦੀ ਤਰ੍ਹਾਂ ਐਨ.ਪੀ.ਐਸ.14#ਕੱਟਿਆ ਜਾਵੇ।ਜੇ.ਈ 2 ਤੋ ਸਹਾਇਕ ਐਸ.ਡੀ.ਉ ਦੀ ਤਰੱਕੀ ਲਈ 31 ਮਾਰਚ ਤੱਕ ਸੇਵਾ ਵੇਰਵੇ ਮਗਵਾਏ ਜਾਣ।ਉਹਨਾਂ ਕਿਹਾ ਇਸ ਸਬੱਧੀ ਸੋਧ ਪੱਤਰ ਜਲਦੀ ਜਾਰੀ ਕਰ ਦਿੱਤਾ ਜਾਵੇਗਾ।

ਪੀਐਸਪੀਸੀਐਲ ਦੇ ਨਵ ਨਿਯੁਕਤ ਕਲਰਕਾਂ ਅਤੇ ਜੂਨੀਅਰ ਇੰਜਨੀਅਰਾਂ ਨੂੰ ਪਿਤਰੀ ਸਟੇਸ਼ਨਾਂ ਤੇ ਤੈਨਾਤ ਕੀਤਾ ਜਾਵੇਗਾ:ਸੀ.ਐੱਮ.ਡੀ.

ਪੀਐਸਪੀਸੀਐਲ ਦੇ ਨਵ ਨਿਯੁਕਤ ਕਲਰਕਾਂ ਅਤੇ ਜੂਨੀਅਰ ਇੰਜਨੀਅਰਾਂ ਨੂੰ ਪਿਤਰੀ ਸਟੇਸ਼ਨਾਂ ਤੇ ਤੈਨਾਤ ਕੀਤਾ ਜਾਵੇਗਾ:ਸੀ.ਐੱਮ.ਡੀ.I ਜਥੇਬੰਦੀ ਨੇ ਮੰਗ ਕੀਤੀ ਕਿ ਕਲੈਰੀਕਲ,ਅਕਾਉਟਸ਼ ਤੇ ਦਰਜਾਂ ਚਾਰ ਕਰਮਚਾਰੀਆਂ ਸਮੇਤ ਸੀਨੀਅਰ ਪੀ.ਐਸ.ਤੋ ਉਪ ਸਕੱਤਰ ਦੀ ਤਰੱਕੀ ਲਈ ਕਾਰਵਾਈ ਜਲਦੀ ਕੀਤੀ ਜਾਵੇ,ਬਿਜਲੀ ਮੁਲਾਜਮਾਂ ਦਾ ਮੁਬਾਇਲ ਭੱਤਾ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਬਹਾਲ ਕੀਤਾ ਜਾਵੇ।ਸੀ.ਐਮ.ਡੀ ਨੇ ਇਹਨਾਂ ਮਾਮਲਿਆਂ ਤੇ ਜਲਦੀ ਹੱਲ ਕਰਨ ਦਾ ਭਰੋਸਾਂ ਦਿੱਤਾ।ਜਥੇਬੰਦੀਆਂ ਨੇ 8 ਨਵੰਬਰ ਨੂੰ ਹੋਈ ਦੇਸ਼ ਵਿਆਪੀ ਹੜਤਾਲ ਨੂੂੰ ਰੈਗਲਰ ਕਰਕੇ ਮੁਲਾਜਮਾਂ ਦੀਆਂ ਤਰੱਕੀਆਂ ਜਲਦੀ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਰਹਿੰਦੀਆਂ ਮੰਗਾਂ ਤੇ ਜਥੇਬੰਦੀ ਨਾਲ 2 ਮਾਰਚ ਨੂੰ ਮੁਹਾਲੀ ਵਿਖੇ ਮੀਟਿੰਗ ਕੀਤੀ ਜਾਵੇਗੀ।ਮੀਟਿੰਗ ਵਿੱਚ ਪੂਰੇ ਮੰਗ ਪੱਤਰ ਤੇ ਵਿਚਾਰਾ ਕੀਤੀਆਂ ਜਾਣਗੀਆਂ।

Check Also
Close
Back to top button