ਪੰਜਾਬੀ ਖਬਰਾਂ

ਪੇਂਡੂ ਸਵੈ-ਸਹਾਇਤਾ ਸਮੂਹਾਂ ਲਈ ਆਰ.ਬੀ.ਆਈ ਵੱਲੋਂ ਵਿੱਤੀ ਸਾਖਰਤਾ ਕੈਂਪ ਦਾ ਆਯੋਜਨ

ਪੇਂਡੂ ਸਵੈ-ਸਹਾਇਤਾ ਸਮੂਹਾਂ ਲਈ ਆਰ.ਬੀ.ਆਈ ਵੱਲੋਂ ਵਿੱਤੀ ਸਾਖਰਤਾ ਕੈਂਪ ਦਾ ਆਯੋਜਨ

ਪਟਿਆਲਾ ਜਨਵਰੀ 29,2021

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਪਟਿਆਲਾ ਵਿੱਚ ਪਿੰਡ ਰਿਵਾਸ ਬ੍ਰਾਹਮਣਾ ਵਿਖੇ ਮਿਲਾਪ ਕਲੱਸਟਰ ਲੈਵਲ ਫੈਡਰੇਸ਼ਨ ਦੇ ਦਫ਼ਤਰ ਵਿੱਚ “ਵਿੱਤੀ ਸਾਖਰਤਾ ਕੈਂਪ” ਦਾ ਆਯੋਜਨ ਕੀਤਾ ਗਿਆ।

ਇਸ ਕੈਂਪ ਵਿੱਚ ਐਸ.ਐਸ.ਸਹੋਤਾ ਏ.ਜੀ.ਐਮ ਆਰ.ਬੀ.ਆਈ ਚੰਡੀਗੜ੍ਹ ਮੁੱਖ ਮਹਿਮਾਨ ਵੱਜੋਂ, ਪੰਕਜ ਗੌਡਬੋਲੇ ਅਸਿਸਟੈਂਟ ਮੈਨੇਜਰ ਆਰ.ਬੀ.ਆਈ ਚੰਡੀਗੜ੍ਹ, ਰੀਨਾ ਰਾਣੀ ਡੀ.ਪੀ.ਐਮ ਆਜੀਵਿਕਾ ਮਿਸ਼ਨ, ਪਰਵਿੰਦਰ ਕੌਰ ਡੀ.ਡੀ.ਐਮ ਨਬਾਰਡ, ਪੀ.ਐਸ. ਅਨੰਦ ਐਲ.ਡੀ.ਐਮ, ਬੀ.ਐਸ.ਸਰੋਆ ਐਫ.ਐਲ.ਸੀ, ਵਰੂਣ ਪਰਾਸ਼ਰ ਬੀ.ਪੀ.ਐਮ ਆਜੀਵਿਕਾ ਮਿਸ਼ਨ, ਲਖਵਿੰਦਰ ਸਿੰਘ ਅਤੇ ਵਰੂਣ ਚੌਪੜਾ ਸੀ.ਸੀ, ਅਮਨਦੀਪ ਕੌਰ ਬੀ.ਪੀ.ਐਮ ਲਾਇਵਲੀਹੁੱਡ ਆਜੀਵਿਕਾ ਮਿਸ਼ਨ ਸਮੇਤ ਵੱਖ-ਵੱਖ ਪਿੰਡਾਂ ਦੇ ਸਵੈ-ਸਹਾਇਤਾ ਸਮੂਹਾਂ ਦੇ 60 ਦੇ ਕਰੀਬ ਮੈਂਬਰ ਸ਼ਾਮਲ ਹੋਏ।

ਕੈਂਪ ਦੌਰਾਨ ਬੀ.ਐਸ. ਸਰੋਆ ਜੀ ਨੇ ਬੈਂਕ ਵੱਲੋਂ ਹੋਣ ਵਾਲੇ ਵੱਖ-ਵੱਖ ਬੀਮਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਪੀ.ਐਮ.ਜੇ.ਜੇ.ਵਾਈ, ਪੀ.ਐਮ.ਐਸ.ਬੀ.ਵਾਈ, ਏ.ਪੀ.ਵਾਈ ਅਤੇ ਸੁਕੰਨਿਆ ਸਮਰਿੱਧੀ ਯੋਜਨਾ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਪਰਵਿੰਦਰ ਕੌਰ ਡੀ.ਡੀ.ਐਮ ਨਬਾਰਡ ਨੇ ਨਬਾਰ਼ਡ ਤੋਂ ਮਿਲਣ ਵਾਲੀ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ।

ਪੇਂਡੂ ਸਵੈ-ਸਹਾਇਤਾ ਸਮੂਹਾਂ ਲਈ ਆਰ.ਬੀ.ਆਈ ਵੱਲੋਂ ਵਿੱਤੀ ਸਾਖਰਤਾ ਕੈਂਪ ਦਾ ਆਯੋਜਨ

ਐਸ.ਐਸ.ਸਹੋਤਾ ਜੀ ਵੱਲੋਂ ਮੈਂਬਰਾਂ ਨੂੰ ਵੱਖ-ਵੱਖ ਤਰੀਕੇ ਨਾਲ ਬੱਚਤਾਂ ਜਿਵੇਂ ਕਿ ਆਰ.ਡੀ, ਮਯੂਚਲ ਫੰਡ, ਐਫ.ਡੀ. ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਆਮਦਨ ਦੇ ਸਾਧਨ ਦਾ ਚਾਰਟ ਤਿਆਰ ਕਰਕੇ ਕਿਵੇਂ ਫਾਲਤੂ ਖ਼ਰਚ ਤੋਂ ਨਿਯਾਤ ਪਾ ਸਕਦੇ ਹਾਂ। ਪੰਕਜ ਗੌਡਬੋਲੇ ਜੀ ਨੇ ਡਿਜੀਟਲ ਫਾਇਨੈਂਸ਼ੀਅਲ ਉੱਪਰ ਮੈਂਬਰਾਂ ਨੂੰ ਜਾਣਕਾਰੀ ਦੇ ਕੇ ਸਮਾਂ ਬੰਨ੍ਹਿਆ ਅਤੇ ਦੱਸਿਆ ਕਿ ਡਿਜੀਟਲ ਟਰਾਂਸਫਰ ਰਾਹੀਂ ਪੈਸੇ ਦਾ ਲੈਣ-ਦੇਣ ਕਿੰਨ੍ਹਾਂ ਲਾਭਦਾਇਕ ਅਤੇ ਭਰੋਸੇਮੰਦ ਹੈ ਸਿਰਫ਼ ਤੁਸੀਂ ਆਪਣਾ ਪਾਸਕੋਡ ਕਿਸੀ ਨਾਲ ਸਾਂਝਾ ਨਹੀਂ ਕਰਨਾ ਹੈ। ਪੀ.ਐਸ. ਅਨੰਦ ਜੀ ਵੱਲੋਂ ਵੀ ਬੈਂਕ ਸੰਬੰਧੀ ਆਉਣ ਵਾਲੀਆਂ ਔਕੜਾਂ ਉੱਪਰ ਚਰਚਾ ਕੀਤੀ ਗਈ ਅਤੇ ਮੈਂਬਰਾਂ ਦੀ ਮੌਕੇ ਉੱਪਰ ਬੈਂਕ ਸੰਬੰਧੀ ਦਿੱਕਤਾਂ ਹੱਲ ਕੀਤਾ ਅਤੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਬੈਂਕਾਂ ਵੱਲੋਂ ਨਹੀਂ ਆਉਣ ਦਿੱਤੀ ਜਾਵੇਗੀ।

ਰੀਨਾ ਰਾਣੀ ਵੱਲੋਂ ਆਜੀਵਿਕਾ ਮਿਸ਼ਨ ਅਧੀਨ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਹਿੰਮਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਜਾਣਕਾਰੀ ਦਿੰਦੇ ਹੋਏ ਵਰੂਣ ਪਰਾਸ਼ਰ ਨੇ ਦੱਸਿਆ ਕਿ ਬਲਾਕ ਵਿੱਚ ਤਕਰੀਬਨ 430 ਸਵੈ-ਸਹਾਇਤਾ ਸਮੂਹ ਚੱਲ ਰਹੇ ਹਨ ਅਤੇ ਇਹਨਾਂ ਗਰੁੱਪਾਂ ਦੇ ਮੈਂਬਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਮਿਸ਼ਨ ਦਾ ਮੰਤਵ ਏਕਤਾ ਅਤੇ ਟ੍ਰੇਨਿੰਗ ਦਵਾ ਕੇ ਮੈਂਬਰਾਂ ਨੂੰ ਸਵੈ ਰੁਜਗਾਰ ਰਾਹੀਂ ਆਜੀਵਿਕਾ ਦੇ ਸਾਧਨ ਤਿਆਰ ਕਰਨ ਲਈ ਪ੍ਰੇਰਿਤ ਕਰਨਾ ਹੈ।

ਇਸ ਮੌਕੇ ਉੱਪਰ ਗੁਰਮੀਤ ਕੌਰ, ਸੁਰਿੰਦਰ ਕੌਰ, ਜਸਪਾਲ ਕੌਰ, ਸਿਮਰਨਜੀਤ ਕੌਰ, ਇੰਦੂ ਬਾਲਾ, ਰਪਿੰਦਰ ਕੌਰ, ਅਮਨਜੋਤ ਕੌਰ, ਜਤਿੰਦਰ ਕੌਰ, ਰਣਜੀਤ ਕੌਰ, ਪਿੰਡਾਂ ਦੇ ਬੁੱਕ ਕੀਪਰ ਆਦਿ ਹਾਜ਼ਰ ਸਨ।

Check Also
Close
Back to top button