ਪੰਜਾਬੀ ਖਬਰਾਂ

ਪੰਜਾਬ ਪੁਲਿਸ ਦੇ ਦੋ ਸੀਨੀਅਰ ਸਿਪਾਹੀ ਇੱਕ ਕਿਲੋ ਅਫੀਮ ਤੇ 07 ਕਿਲੋ ਡੋਡਿਆਂ ਸਮੇਤ ਗ੍ਰਿਫਤਾਰ : ਕੌਂਡਲ

ਪੰਜਾਬ ਪੁਲਿਸ ਦੇ ਦੋ ਸੀਨੀਅਰ ਸਿਪਾਹੀ ਇੱਕ ਕਿਲੋ ਅਫੀਮ ਤੇ 07 ਕਿਲੋ ਡੋਡਿਆਂ ਸਮੇਤ ਗ੍ਰਿਫਤਾਰ : ਕੌਂਡਲ

ਫ਼ਤਹਿਗੜ੍ਹ ਸਾਹਿਬ, 19 ਅਕਤੂਬਰ :
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਪੰਜਾਬ ਪੁਲਿਸ ਦੇ ਦੋ ਸੀਨੀਅਰ ਸਿਪਾਹੀ ਇੱਕ ਕਿਲੋ ਅਫੀਮ ਅਤੇ 07 ਕਿਲੋਂ ਡੋਡਿਆਂ/ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤੇ ਗਏ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ  ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।

ਕੌਂਡਲ ਨੇ ਦੱਸਿਆ ਕਿ  ਐਸ.ਪੀ. (ਜਾਂਚ)  ਜਗਜੀਤ ਸਿੰਘ ਜੱਲ੍ਹਾ ਦੀ ਅਗਵਾਈ ਅਤੇ  ਡੀ.ਐਸ.ਪੀ. ਖਮਾਣੋਂ  ਧਰਮਪਾਲ ਦੀ ਨਿਗਰਾਨੀ ਹੇਠ ਮੁੱਖ ਥਾਣਾ ਅਫਸਰ ਖਮਾਣੋਂ ਇੰਸਪੈਕਟਰ ਹਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਕਿਲੋ ਅਫੀਮ ਅਤੇ 07 ਕਿਲੋ ਡੋਡੋ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ  ਕੌਂਡਲ ਨੇ ਦੱਸਿਆ ਕਿ 17-18 ਅਕਤੂਬਰ ਦੀ ਰਾਤ ਨੂੰ ਏ.ਐਸ.ਆਈ. ਜਸਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਬੋਪਾਰਾਏ ਢਾਬੇ ਦੇ ਨਜ਼ਦੀਕ ਮੇਨ ਜੀ.ਟੀ. ਰੋਡ ਖਮਾਣੋਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਲਗਭਗ ਰਾਤ ਨੂੰ 09:50 ਵਜੇ ਸਮਾਰਾਲਾ ਸਾਈਡ ਤੋਂ ਆ ਰਹੀ ਇੱਕ ਕਾਰ ਮਾਰਕਾ ਮਰੂਤੀ ਬਰੀਜਾ ਨੰ: ਪੀ.ਬੀ. 10-ਐਚ.ਏ.-0525 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਲਾ ਰਹੇ ਡਰਾਈਵਰ ਨੇ ਇੱਕ ਦਮ ਘਬਰਾ ਕੇ ਕਾਰ ਪਿਛੇ ਮੋੜਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਏ.ਐਸ.ਆਈ. ਜਸਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਸ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਡਰਾਈਵਰ ਦਾ ਨਾਮ ਪੁਛਿਆ ਗਿਆ  ਤਾਂ ਉਸ ਨੇ ਆਪਣਾ ਨਾਮ ਨਵਜੋਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬਲਾਲਾ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੱਸਿਆ। ਪੁਲਿਸ ਪਾਰਟੀ ਨੂੰ ਉਸ ਦੀ ਕਾਰ ਵਿੱਚ ਕੋਈ ਨਸ਼ੀਲਾ ਪਦਾਰਥ/ਵਸਤੂ ਹੋਣ ਦਾ ਸ਼ਕ ਲੱਗਿਆ ਤਾਂ ਮੌਕੇ ‘ਤੇ ਸਮਰੱਥ ਅਧਿਕਾਰੀ ਨੂੰ ਬੁਲਾਇਆ ਗਿਆ। ਜਿਸ ‘ਤੇ ਥਾਣੇਦਾਰ ਜਸਵੰਤ ਸਿੰਘ ਸਮੇਤ ਸਿਪਾਹੀ ਭੁਪਿੰਦਰ ਸਿੰਘ ਸਰਕਾਰੀ ਗੱਡੀ ਬਲੈਰੋ  ਨੰ: ਪੀ.ਬੀ. 23 ਐਫ-9570 ਡਰਾਈਵਰ ਸੀਨੀਅਰ ਸਿਪਾਹੀ ਕੁਲਦੀਪ ਸਿੰਘ ਦੇ ਮੌਕੇ ‘ਤੇ ਪੁੱਜੇ।

ਪੰਜਾਬ ਪੁਲਿਸ ਦੇ ਦੋ ਸੀਨੀਅਰ ਸਿਪਾਹੀ ਇੱਕ ਕਿਲੋ ਅਫੀਮ ਤੇ 07 ਕਿਲੋ ਡੋਡਿਆਂ ਸਮੇਤ ਗ੍ਰਿਫਤਾਰ : ਕੌਂਡਲ
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜਦੋਂ ਕਥਿਤ ਦੋਸ਼ੀ ਨਵਜੋਤ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਕਬਜੇ ਵਾਲੀ ਕਾਰ ਦੀ ਚੈਕਿੰਗ ਕਰਨ ਲੱਗੇ ਤਾਂ ਉਸ ਨੇ ਥਾਣੇਦਾਰ ਜਸਵੰਤ ਸਿੰਘ ਨੂੰ ਆਪਣਾ ਨਾਮ ਰੈਂਕ ਤਾਇਨਾਤੀ ਅਤੇ ਪਹਿਚਾਣ ਦੱਸੀ ਅਤੇ ਫਿਰ ਕਥਿਤ ਦੋਸ਼ੀ ਨਵਜੋਤ ਸਿੰਘ ਵੱਲੋਂ ਮੌਕੇ ‘ਤੇ ਗਜਟਿਡ ਅਧਿਕਾਰੀ ਬੁਲਾਉਣ ਲਈ ਕਿਹਾ ਗਿਆ। ਜਿਸ ‘ਤੇ ਪੁਲਿਸ ਵੱਲੋਂ ਡੀ.ਐਸ.ਪੀ. ਖਮਾਣੋਂ  ਧਰਮਪਾਲ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਦੀ ਹਦਾਇਤ ਮੁਤਾਬਕ ਥਾਣੇਦਾਰ ਜਸਵੰਤ ਸਿੰਘ ਨੇ ਨਵਜੋਤ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਦੀ ਡੱਬ ਵਿੱਚੋਂ ਇੱਕ ਕਿਲੋ ਅਫੀਮ ਅਤੇ ਕਾਰ ਵਿੱਚੋਂ 07 ਕਿਲੋ ਭੁੱਕੀ/ਡੋਡੋ ਪੋਸਤ ਬ੍ਰਾਮਦ ਹੋਏ। ਜਿਸ ‘ਤੇ ਨਵਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 176 ਮਿਤੀ 18-10-2020 ਐਨ.ਡੀ.ਪੀ.ਐਸ. ਐਕਟ ਦੀ ਧਾਰਾ 18, 15/61/85 ਅਧੀਨ ਥਾਣਾ ਖਮਾਣੋਂ ਵਿਖੇ ਦਰਜ਼ ਕੀਤਾ ਗਿਆ।

ਕੌਂਡਲ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਕਥਿਤ ਦੋਸ਼ੀ ਨਵਜੋਤ ਸਿੰਘ ਨੇ ਦੱਸਿਆ ਕਿ ਉਹ ਇਹ ਨਸ਼ੀਲੀਆਂ ਵਸਤੂਆਂ ਆਪਣੇ ਦੋਸਤ (ਰਿਸ਼ਤੇਦਾਰ) ਸੀਨੀਅਰ ਸਿਪਾਹੀ ਰਣਬੀਰ ਸਿੰਘ ਜੋ ਨਾਰੋਟਿਕ ਸੈਲ ਲੁਧਿਆਣਾ ਵਿਖੇ ਤਾਇਨਾਤ ਹੈ ਉਸ ਪਾਸੋਂ ਲੈ ਕੇ ਅੱਗੇ ਵੇਚਦਾ ਹੈ। ਕਥਿਤ ਦੋਸ਼ੀ ਸੀਨੀਅਰ ਸਿਪਾਹੀ ਨਵਜੋਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨਵਜੋਤ ਸਿੰਘ ਨੇ ਨਸ਼ੇ ਵੇਚ ਕੇ ਡਰੱਗ ਮਨੀ ਤੋਂ ਬਣਾਏ ਗਏ ਵਾਹਨ ਕਾਰ ਮਾਰੂਤੀ ਬਰੀਜਾ ਨੰ: ਪੀ.ਬੀ. 10-ਐਚ.ਏ.-0525, ਇੱਕ ਸਕੂਟਰ ਐਕਟਿਵ ਨੰਬਰ ਪੀ.ਬੀ. 10-ਡੀ.ਯੂ.-3639 ਅਤੇ ਇੱਕ ਸਿਲਵਰ ਰੰਗ ਦਾ ਬੁਲਟ ਮੋਟਰ ਸਾਇਕਲ ਨੰ: ਪੀ.ਬੀ.-10-ਜੀ.ਐਸ.-9786  ਬਰਾਮਦ ਕਰਕੇ ਪੁਲਿਸ ਕਬਜੇ ਵਿੱਚ ਲਿਆ ਗਿਆ ਹੈ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਕੱਦਮੇ ਵਿੱਚ ਨਾਮਜ਼ਦ ਦੂਸਰਾ ਕਥਿਤ ਦੋਸ਼ੀ ਸੀਨੀਅਰ ਸਿਪਾਹੀ ਰਣਵੀਰ ਸਿੰਘ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਹਰਚੰਦ ਸਿੰਘ ਉਰਫ ਚੰਦ ਪਾਸੀ ਲੋਪੋ ਥਾਣਾ ਸਮਰਜਾਲਾ ਜ਼ਿਲ੍ਹਾ ਲੁਧਿਆਣਾ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਜਿਸ ਦੀ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਪੁੱਛਗਿਛ ਅਤੇ ਮੁਕੱਦਮੇ ਦੀ ਤਫਤੀਸ਼ ਤੋ ਪਤਾ ਚੱਲਾ ਹੈ ਕਿ ਦੋਵੇਂ ਕਥਿਤ ਦੋਸ਼ੀ 2015 ਤੋਂ ਭੁੱਕੀ/ਅਫੀਮ ਵੇਚਣ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਡੁੰਘਾਈ ਨਾਲ ਤਫਤੀਸ਼ ਕੀਤੀ ਜਾ ਰਹੇ ਹੈ ਅਤੇ ਇਸ ਕੇਸ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Check Also
Close
Back to top button