ਪੰਜਾਬੀ ਖਬਰਾਂ

ਬੁਰਜ਼ ਬਾਬਾ ਆਲਾ ਸਿੰਘ ਵਿਖੇ ਮਨਾਇਆ ਬਾਬਾ ਆਲਾ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ ਦਿਨ

ਬੁਰਜ਼ ਬਾਬਾ ਆਲਾ ਸਿੰਘ ਵਿਖੇ ਮਨਾਇਆ ਬਾਬਾ ਆਲਾ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ ਦਿਨ

ਪਟਿਆਲਾ, 7 ਜਨਵਰੀ :
ਅੱਜ ਇੱਥੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਕਿਲ੍ਹਾ ਮੁਬਾਰਕ ਦੇ ਬੁਰਜ਼ ਬਾਬਾ ਆਲਾ ਸਿੰਘ ਜਿੱਥੇ ਕਰੀਬ ਢਾਈ ਸਦੀਆਂ ਤੋਂ ਆਖੰਡ ਜੋਤ ਅਤੇ ਧੂਣਾ ਬਲ ਰਿਹਾ ਹੈ, ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ।

ਇਸ ਸਾਦੇ ਸਮਾਗਮ ‘ਚ ਪਟਿਆਲਾ ਤੋਂ ਲੋਕ ਸਭਾ ਮੈਂਬਰ  ਪਰਨੀਤ ਕੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਦੀ ਸਪੁੱਤਰੀ  ਜੈ ਇੰਦਰ ਕੌਰ, ਪਰਿਵਾਰਕ ਮੈਂਬਰ ਤੇ ਹੋਰ ਅਹਿਮ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ ਅਤੇ ਬਾਬਾ ਆਲਾ ਸਿੰਘ ਦੀ ਜੋਤ ਤੇ ਧੂਣੇ ਦੇ ਦਰਸ਼ਨ ਵੀ ਕੀਤੇ।

ਇਸ ਮੌਕੇ  ਪਰਨੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਪਟਿਆਲਾ ਦੇ ਲਈ ਬਹੁਤ ਪਵਿੱਤਰ ਹੈ ਕਿਉਂਕਿ ਇਸ ਦਿਨ ਬਾਬਾ ਆਲਾ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ ਹੋਇਆ ਸੀ, ਜਿਸ ਨੂੰ ਉਨ੍ਹਾਂ ਵੱਲੋਂ ਅਤੇ ਪਟਿਆਲਾ ਵਾਸੀਆਂ ਵੱਲੋਂ ਹਰ ਸਾਲ ਮਨਾ ਕੇ ਬਾਬਾ ਆਲਾ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਟਿਆਲਾ ਦੇ ਲਈ ਦੇਣ ਨੂੰ ਯਾਦ ਕੀਤਾ ਜਾਂਦਾ ਹੈ।

ਬੁਰਜ਼ ਬਾਬਾ ਆਲਾ ਸਿੰਘ ਵਿਖੇ ਮਨਾਇਆ ਬਾਬਾ ਆਲਾ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ ਦਿਨ
ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਦੀ ਵਿਰਾਸਤ ਅਤੇ ਇਸ ਨੂੰ ਦਰਸਾਉਂਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਅਹਿਮ ਕਦਮ ਪੁੱਟੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦਾ ਇਹ ਪੁਰਾਤਨ ਕਿਲ੍ਹਾ ਮਹਾਰਾਜਾ ਬਾਬਾ ਆਲਾ ਸਿੰਘ ਜੀ ਦੀ ਯਾਦਗਾਰ ਹੋਣ ਦੇ ਨਾਲ-ਨਾਲ ਪੁਰਾਤਨ ਇਮਾਰਤ ਕਲਾ ਦਾ ਵੀ ਇੱਕ ਅਹਿਮ ਨਮੂਨਾ ਹੈ, ਜਿਸ ਦੀ ਸਾਂਭ ਸੰਭਾਲ ਲਈ ਵਿਸੇਸ਼ ਤੌਰ ‘ਤੇ ਉੱਦਮ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇ।

ਇਸ ਮੌਕੇ ਸੁੰਦਰ ਸਿੰਘ ਬੈਂਸ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ, ਕਾਂਗਰਸ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਘੁੰਮਣ, ਐਸ.ਐਬੋਰਡ ਦੇ ਮੈਂਬਰ ਰਵਿੰਦਰ ਪਾਲ ਸਿੰਘ ਸਵੀਟੀ ਸਮੇਤ ਹੋਰ ਪਰਿਵਾਰਕ ਮੈਂਬਰ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਪੰਜਾਬ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ  ਬਿਮਲਾ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੰਤ ਲਾਲ ਬਾਂਗਾ, ਮਹੰਤ ਹਰਵਿੰਦਰ ਸਿੰਘ ਖਨੌੜਾ, ਡਾ. ਦਰਸ਼ਨ ਸਿੰਘ ਘੁੰਮਣ, ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ  ਕਿਰਨ ਢਿੱਲੋਂ, ਵਿਜੇ ਕੂਕਾ, ਸੰਦੀਪ ਮਲਹੋਤਰਾ, ਵਾਇਸ ਚੇਅਰਮੈਨ ਪੰਜਾਬ ਲਾਰਜ ਇੰਡਸਟਰੀ ਡਿਵੈਲਮੈਂਟ ਬੋਰਡ ਕੇ.ਕੇ. ਸਹਿਗਲ, ਗੋਗੀ ਟਿਵਾਣਾ, ਸਮਸ਼ੇਰ ਸਿੰਘ ਬੋਪਾਰਾਏ, ਗੁਰਜੀਤ ਸਿੰਘ ਗੁਰੀ, ਸਾਬਕਾ ਮੈਂਬਰ ਐਸ.ਐਬੋਰਡ ਕੇ.ਕੇ. ਸਹਿਗਲ, ਨਰਿੰਦਰ ਸਿੰਘ ਸਹਿਗਲ, ਰਜਿੰਦਰ ਸ਼ਰਮਾ, ਹਰਦੇਵ ਸਿੰਘ ਬੱਲੀ, ਗੁਰਜੀਤ ਸਿੰਘ ਗੁਰੀ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।

Tags

Check Also

Close