ਪੰਜਾਬੀ ਖਬਰਾਂ

ਮੰਡੀ ਗੋਬਿੰਦਗੜ੍ਹ ਦੀ ਸਨਅਤੀ ਇਕਾਈ ਦੇ ਦਫ਼ਤਰ ‘ਚੋਂ 28 ਲੱਖ ਰੁਪਏ ਦੀ ਚੋਰੀ ਦੇ ਕੇਸ ਵਿੱਚ ਇਕ ਗ੍ਰਿਫ਼ਤਾਰ

ਮੰਡੀ ਗੋਬਿੰਦਗੜ੍ਹ ਦੀ ਸਨਅਤੀ ਇਕਾਈ ਦੇ ਦਫ਼ਤਰ ‘ਚੋਂ 28 ਲੱਖ ਰੁਪਏ ਦੀ ਚੋਰੀ ਦੇ ਕੇਸ ਵਿੱਚ ਇਕ ਗ੍ਰਿਫ਼ਤਾਰ

ਫ਼ਤਹਿਗੜ੍ਹ ਸਾਹਿਬ, 07 ਮਈ

ਪ੍ਰਦੀਪ ਸਟੀਲ ਐਂਡ ਐਗਰੋ ਇੰਡਸਟਰੀਜ਼ ਨੇੜੇ ਪ੍ਰਿੰਸ ਕੰਡਾ, ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿੱਚੋਂ ਬੀਤੀ 17 ਮਾਰਚ ਨੂੰ ਹੋਈ 28 ਲੱਖ ਰੁਪਏ ਦੀ ਚੋਰੀ ਦੇ ਕੇਸ ਸਬੰਧੀ ਜ਼ਿਲ੍ਹਾ ਪੁਲੀਸ ਨੇ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਕਾਲਾ, ਵਾਸੀ ਸੈਕਟਰ 21 ਬੀ, ਗਾਂਧੀ ਨਗਰ, ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 10 ਲੱਖ ਰੁਪਏ ਅਤੇ ਚੋਰੀ ਦੀ ਘਟਨਾ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ  ਅਮਨੀਤ ਕੌਂਡਲ ਨੇ ਦੱਸਿਆ ਕਿ ਹਰਵਿੰਦਰ ਦੇ ਦੂਜੇ ਸਾਥੀ ਧੀਰਜ ਕੁਮਾਰ ਵਾਸੀ ਗਿਰਹੀਆ, ਧਾਣਾ ਨਿਸਲੋਲ, ਜ਼ਿਲ੍ਹਾ ਮਹਿਰਾਜਗੰਜ, ਯੂ.ਪੀ. ਦੀ ਭਾਲ ਜਾਰੀ ਹੈ। ਮੁਲਜ਼ਮ ਹਰਵਿੰਦਰ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਜ਼ਿਲ੍ਹਾ ਪੁਲੀਸ ਮੁਖੀ  ਅਮਨੀਤ ਕੌਂਡਲ ਨੇ ਦੱਸਿਆ ਕਿ ਐਸ.ਪੀ. (ਡੀ) ਹਰਪਾਲ ਸਿੰਘ ਦੀ ਅਗਵਾਈ ਵਿੱਚ ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਇਸ ਕੇਸ ਸਬੰਧੀ ਤਫਤੀਸ਼ ਅਮਲ ਵਿੱਚ ਲਿਆਂਦੀ, ਜਿਨ੍ਹਾਂ ਦੀ ਨਿਗਰਾਨੀ ਹੇਠ ਇਸੰਪੈਕਟਰ ਭੁਪਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼, ਸਰਹਿੰਦ ਅਤੇ ਇੰਸਪੈਕਟਰ ਮਹਿੰਦਰ ਸਿੰਘ, ਮੁੱਖ ਥਾਣਾ ਅਫ਼ਸਰ, ਮੰਡੀ ਗੋਬਿੰਦਗੜ੍ਹ ਦੀ ਅਗਵਾਈ ਵਿੱਚ ਐਸ.ਈ. ਨਰਿੰਦਰ ਸਿੰਘ ਅਤੇ ਏ.ਐਸ.ਈ. ਜਗਦੀਪ ਸਿੰਘ ਵੱਲੋਂ ਸਮੇਤ ਪੁਲੀਸ ਪਾਰਟੀ ਕਾਰਵਾਈ ਕਰਦੇ ਹੋਏ ਮੁਲਜ਼ਮ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਦੀਪ ਸਟੀਲ ਐਂਡ ਐਗਰੋ ਇੰਡਸਟਰੀਜ਼ ਨੇੜੇ ਪ੍ਰਿੰਸ ਕੰਡਾ, ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿੱਚੋਂ ਇਕ ਵਿਅਕਤੀ ਅਲਮਾਰੀ ਤੋੜ ਕੇ 28 ਲੱਖ ਰੁਪਏ ਚੋਰੀ ਕਰ ਕੇ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਫ਼ਰਾਰ ਹੋ ਗਿਆ ਸੀ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਦਰਜ ਕੀਤਾ ਗਿਆ ਸੀ।

ਮੰਡੀ ਗੋਬਿੰਦਗੜ੍ਹ ਦੀ ਸਨਅਤੀ ਇਕਾਈ ਦੇ ਦਫ਼ਤਰ 'ਚੋਂ 28 ਲੱਖ ਰੁਪਏ ਦੀ ਚੋਰੀ ਦੇ ਕੇਸ ਵਿੱਚ ਇਕ ਗ੍ਰਿਫ਼ਤਾਰ

ਮੰਡੀ ਗੋਬਿੰਦਗੜ੍ਹ ਦੀ ਸਨਅਤੀ ਇਕਾਈ ਦੇ ਦਫ਼ਤਰ ‘ਚੋਂ 28 ਲੱਖ ਰੁਪਏ ਦੀ ਚੋਰੀ ਦੇ ਕੇਸ ਵਿੱਚ ਇਕ ਗ੍ਰਿਫ਼ਤਾਰI ਕੌਂਡਲ ਨੇ ਦੱਸਿਆ ਕਿ ਮੁਲਜ਼ਮ ਹਰਵਿੰਦਰ ਸਿੰਘ ਖ਼ਿਲਾਫ਼ ਐਨ.ਡੀ.ਪੀ.ਸੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਚਾਰ ਕੇਸ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ 03 ਕੇਸ ਅਤੇ ਜ਼ਿਲ੍ਹਾ ਲੁਧਿਆਣਾ ਵਿਖੇ 01 ਕੇਸ, ਦਰਜ ਹਨ। ਇਸੇ ਤਰ੍ਹਾਂ ਮੁਲਜ਼ਮ ਧੀਰਜ ਕੁਮਾਰ ਖ਼ਿਲਾਫ਼ ਇਸ ਤੋਂ ਪਹਿਲਾਂ ਮੰਡੀ ਗੋਬਿੰਦਗੜ੍ਹ ਵਿਖੇ 02 ਕੇਸ ਦਰਜ ਹਨ।

 

Check Also
Close
Back to top button