ਪੰਜਾਬੀ ਖਬਰਾਂ

ਰਾਣਾ ਕੇ.ਪੀ. ਸਿੰਘ ਨੇ ਕਕਰਾਲਾ,ਢੇਲਾਬੜ ਅਤੇ ਮੰਗੂਵਾਲ ਵਿੱਚ ਕੀਤਾ ਚੋਣ ਪ੍ਰਚਾਰ

ਰਾਣਾ ਕੇ.ਪੀ. ਸਿੰਘ ਨੇ ਕਕਰਾਲਾ,ਢੇਲਾਬੜ ਅਤੇ ਮੰਗੂਵਾਲ ਵਿੱਚ ਕੀਤਾ ਚੋਣ ਪ੍ਰਚਾਰ

ਬਹਾਦਰਜੀਤ ਸਿੰਘ /ਭਰਤਗੜ੍ਹ/ਕੀਰਤਪੁਰ ਸਾਹਿਬ,24 ਜਨਵਰੀ,2022
ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਨੇ ਆਪਣੀ ਚੋਣ ਮੁਹਿੰਮ ਦੌਰਾਨ ਅੱਜ ਕਕਰਾਲਾ,ਢੇਲਾਬੜ ਅਤੇ ਮੰਗੂਵਾਲ ਆਦਿਕ  ਪਿੰਡਾਂ ਦਾ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ ਅਤੇ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ।ਉਨ੍ਹਾਂ ਨੇ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਹੁਣੇ ਤੋਂ ਸਰਗਰਮੀ ਨਾਲ ਤਾਲਮੇਲ ਵਧਾਉਣ ਲਈ ਕਿਹਾ ।

ਇਸ ਮੌਕੇ ’ਤੇ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦਾ ਸਰਬਪੱਖੀ ਵਿਕਾਸ ਕਰਕੇ ਉਨ੍ਹਾਂ ਆਪਣਾ ਵਾਅਦਾ ਪੂਰਾ ਕੀਤਾ ਹੈ।ਉਨ੍ਹਾਂ ਕਿਹਾ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਹਲਕੇ ਦਾ ਕੋਨਾ ਕੋਨਾ ਘੂੰਮ ਕੇ ਲੋਕਾ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾ ਦਾ ਢੁਕਵਾਂ ਹੱਲ ਕੀਤਾ, ਜਿਸ ਨਾਲ ਹੁਣ ਪਿੰਡਾਂ ਦੇ ਲੋਕਾਂ ਨੂੰ ਵਧੇਰੇ ਸਹੂਲਤਾਂ ਮਿਲ ਰਹੀਆਂ ਹਨ।ਉਨ੍ਹਾਂ ਕਿਹਾ ਕਿ ਖਰੋਟੇ ਦਾ ਰੇਲਵੇ ਅੰਡਰਬ੍ਰਿਜ ਬਣਾ ਕੇ ਉਨ੍ਹਾ ਨੇ ਚਿਰਾਂ ਤੋਂ ਲਟਕਦੀ ਸਮੱਸਿਆ ਦਾ ਹੱਲ ਕੀਤਾ ਹੈ ਜਿਸ ਦਾ ਇਸ ਇਲਾਕੇ ਦੇ ਪਿੰਡਾਂ ਦਾ ਵੱਡਾ ਫਾਇਦਾ ਮਿਲਿਆ ਹੈ।ਉਨ੍ਹਾਂ ਕਿਹਾ ਭਾਓਵਾਲ ਦੇ ਪੁੱਲ ਦਾ ਵੀ ਕੰਮ ਚਲ ਰਿਹਾ ਹੈ।
ਰਾਣਾ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦਾ ਮਾਹੌਲ ਹੈ।ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ  ਹੈ।

ਰਾਣਾ ਕੇ.ਪੀ. ਸਿੰਘ ਨੇ ਕਕਰਾਲਾ,ਢੇਲਾਬੜ ਅਤੇ ਮੰਗੂਵਾਲ ਵਿੱਚ ਕੀਤਾ ਚੋਣ ਪ੍ਰਚਾਰ
ਉਨ੍ਹਾਂ ਕਿਹਾ ਕਾਂਗਰਸ ਪਾਰਟੀ ਦੀ ਸਰਕਾਰ ਦੁਆਰਾ ਸੂਬੇ ਦੇ ਹਰ ਵਰਗ ਨੂੰ ਵੱਡੀਆਂ ਸਹੂਲਤਾਂ ਦਿੱਤੀਆ ਗਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਪੰਜਾਬ ਵਿੱਚ ਦੋਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।

ਇਸ ਮੌਕੇ ’ਤੇ ਨਰਿੰਦਰ ਪੁਰੀ ਮੈਂਬਰ ਜ਼ਿਲ੍ਹਾਂ ਪ੍ਰੀਸ਼ਦ,ਗੁਰਨਾਮ ਸਿੰਘ ਸੈਣੀ ਸਰਪੰਚ, ਮੋਹਣ ਸਿੰਘ ਭੂੱਲਰ ਸਰਪੰਚ, ਸੁਖਦੀਪ ਸਿੰਘ ਸਰਪੰਚ,ਜਸਵਿੰਦਰ ਸਿੰਘ ਸਰਪੰਚ,ਯੋਗੇਸ਼ ਪੁਰੀ ਸਾਬਕਾ ਸਰਪੰਚ,ਗਿਆਨ ਸਿੰਘ, ਜਗਤ ਸਿੰਘ, ਜਗਤਾਰ ਸਿੰਘ,ਜਸਵੀਰ ਸਿੰਘ ਸੈਣੀ ਆਦਿ ਵੀ ਹਾਜ਼ਰ ਸਨ।

 

Check Also
Close
Back to top button