Covid-19-Update

ਰਾਸ਼ਨ ਸਬੰਧੀਂ ਮੁਸ਼ਕਿਲਾਂ ਦੇ ਹੱਲ ਲਈ ਹੈਲਪਲਾਇਨ ਨੰਬਰ ਜਾਰੀ-ਡਿਪਟੀ ਕਮਿਸ਼ਨਰ ਪਟਿਆਲਾ

ਰਾਸ਼ਨ ਸਬੰਧੀਂ ਮੁਸ਼ਕਿਲਾਂ ਦੇ ਹੱਲ ਲਈ ਹੈਲਪਲਾਇਨ ਨੰਬਰ ਜਾਰੀ-ਡਿਪਟੀ ਕਮਿਸ਼ਨਰ ਪਟਿਆਲਾ

ਪਟਿਆਲਾ, 19 ਮਈ:
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ ਦੌਰਾਨ ਜ਼ਿਲ੍ਹਾ ਪਟਿਆਲਾ ਅੰਦਰ ਜਰੂਰਤ ਮੰਦਾਂ ਨੂੰ ਜੇਕਰ ਰਾਸ਼ਨ ਸਬੰਧੀਂ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਪਟਿਆਲਾ  ਕੁਮਾਰ ਅਮਿਤ ਨੇ ਅੱਜ ਇੱਕ ਹੈਲਪਲਾਈਨ ਨੰਬਰ 1905 ਜਾਰੀ ਕੀਤਾ ਹੈ। ਕੁਮਾਰ ਅਮਿਤ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਰਾਸ਼ਨ ਸਬੰਧੀਂ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਆਪਣੀਆਂ ਸ਼ਿਕਾਇਤਾਂ ਹੈਲਪਲਾਈਨ ਨੰਬਰ 1905 ‘ਤੇ ਦਰਜ ਕਰਵਾ ਸਕਤਾ ਹੈ।

ਰਾਸ਼ਨ ਸਬੰਧੀਂ ਮੁਸ਼ਕਿਲਾਂ ਦੇ ਹੱਲ ਲਈ ਹੈਲਪਲਾਇਨ ਨੰਬਰ ਜਾਰੀ-ਡਿਪਟੀ ਕਮਿਸ਼ਨਰ ਪਟਿo courtesy-Internetਆਲਾ-Phot
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੈਲਪਲਾਇਨ ਉਪਰ ਪ੍ਰਾਪਤ ਸ਼ਿਕਾਇਤਾਂ ਦੇ ਹੱਲ ਲਈ ਜ਼ਿਲ੍ਹਾ ਮਾਲ ਅਫ਼ਸਰ  ਅਮਰਦੀਪ ਸਿੰਘ ਥਿੰਦ (ਮੋਬਾਇਲ ਨੰਬਰ 9872222584) ਨੂੰ ਬਤੌਰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।  ਕੁਮਾਰ ਅਮਿਤ ਨੇ ਕਿਹਾ ਕਿ ਜ਼ਿਲ੍ਹਾ ਮਾਲ ਅਫ਼ਸਰ ਇਸ ਹੈਲਪਲਾਈਨ ‘ਤੇ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਇਸ ਦਾ ਰਿਕਾਰਡ ਵੀ ਰੱਖਣਗੇ।

Back to top button