ਪੰਜਾਬੀ ਖਬਰਾਂ

ਰੇਲ ਆਵਾਜਾਈ ਬਹਾਲ ਹੋਣ ‘ਤੇ ਕਿਸਾਨਾਂ ਦਾ ਧੰਨਵਾਦ-ਸੂਬੇ ਦੀ ਆਰਥਿਕਤਾ ਛੇਤੀ ਲੀਹ ਉਤੇ ਆਵੇਗੀ: ਮੋਫ਼ਰ

ਰੇਲ ਆਵਾਜਾਈ ਬਹਾਲ ਹੋਣ ‘ਤੇ ਕਿਸਾਨਾਂ ਦਾ ਧੰਨਵਾਦ-ਸੂਬੇ ਦੀ ਆਰਥਿਕਤਾ ਛੇਤੀ ਲੀਹ ਉਤੇ ਆਵੇਗੀ: ਮੋਫ਼ਰ

ਮਾਨਸਾ, 24 ਨਵੰਬਰ 2020

ਪੰਜਾਬ ਵਿੱਚ ਰੇਲ ਆਵਾਜਾਈ ਬਹਾਲ ਹੋਣ ‘ਤੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ  ਬਿਕਰਮ ਸਿੰਘ ਮੋਫ਼ਰ ਨੇ ਕਿਸਾਨ ਯੂਨੀਅਨਾਂ ਦਾ ਧੰਨਵਾਦ ਕੀਤਾ ਹੈ।  ਮੋਫ਼ਰ ਨੇ ਕਿਹਾ ਕਿ ਰੇਲ ਆਵਾਜਾਈ ਦੇ ਮੁੜ ਸ਼ੁਰੂ ਹੋਣ ਨਾਲ ਵਪਾਰੀਆਂ, ਉਦਯੋਗਪਤੀਆਂ ਸਮੇਤ ਸਮੂਹ ਵਰਗਾਂ ਦੇ ਚਿਹਰਿਆਂ ਉੱਤੇ ਰੌਣਕ ਪਰਤ ਆਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦੁਆਰਾ ਰੇਲਵੇ ਟਰੈਕ ਛੱਡਣ ਦੇ ਫੈਸਲੇ ਲਈ ਜਿਥੇ ਕਿਸਾਨ ਯੂਨੀਅਨਾਂ ਦੇ ਧੰਨਵਾਦੀ ਹਨ ਉਥੇ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਦੁਆਰਾ ਇਸ ਸਬੰਧੀ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦਾ ਵੀ ਸਵਾਗਤ ਕਰਦੇ ਹਨ। ਚੇਅਰਮੈਨ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਚਲਦਿਆਂ ਪਹਿਲਾਂ ਹੀ ਆਰਥਿਕਤਾ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਪੁੱਜ ਰਿਹਾ ਸੀ ਅਤੇ ਰੇਲਗੱਡੀਆਂ ਦੀ ਆਵਾਜਾਈ ਰੁਕਣ ਕਾਰਨ ਸੂਬੇ ਵਿਚ ਸਾਰੇ ਹੀ ਵਰਗਾਂ ਲਈ ਵੱਡਾ ਸੰਕਟ ਪੈਦਾ ਹੋ ਗਿਆ ਸੀ ਪਰ ਰੇਲ ਆਵਾਜਾਈ ਬਹਾਲ ਹੋਣ ਨਾਲ ਸੂਬੇ ਦੀ ਆਰਥਿਕਤਾ ਛੇਤੀ ਹੀ ਲੀਹ ਉਤੇ ਆ ਜਾਵੇਗੀ।

ਰੇਲ ਆਵਾਜਾਈ ਬਹਾਲ ਹੋਣ 'ਤੇ ਕਿਸਾਨਾਂ ਦਾ ਧੰਨਵਾਦ-ਸੂਬੇ ਦੀ ਆਰਥਿਕਤਾ ਛੇਤੀ ਲੀਹ ਉਤੇ ਆਵੇਗੀ: ਮੋਫ਼ਰ

ਜ਼ਿਕਰਯੋਗ ਹੈ ਕਿ ਪੰਜਾਬ  ਵਿੱਚ ਲਗਭਗ ਦੋ ਮਹੀਨਿਆਂ ਬਾਅਦ ਯਾਤਰੀ ਅਤੇ ਮਾਲ ਢੋਣ ਵਾਲੀਆਂ ਰੇਲ ਗੱਡੀਆਂ ਚੱਲਣ ਦੀ ਸ਼ੁਰੂਆਤ ਹੋਣ ਨਾਲ ਵੱਖ-ਵੱਖ ਵਰਗਾਂ ਨੂੰ ਰਾਹਤ ਮਿਲੀ ਹੈ ਅਤੇ ਵਪਾਰੀ ਵਰਗ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਤੌਰ ‘ਤੇ ਕੇਂਦਰ ਸਰਕਾਰ ਕੋਲ ਮੁੱਦਾ ਚੁੱਕਣ ਲਈ ਧੰਨਵਾਦ ਕੀਤਾ ਹੈ।

 

Check Also
Close
Back to top button