ਪੰਜਾਬੀ ਖਬਰਾਂ

ਵਾਤਾਵਰਣ ਸੰਭਾਲ ਲਈ ਕੈਨੇਡਾ ਵਾਸੀ ਜਗਮੋਹਨ ਸਿੰਘ ਸੇਖੋਂ ਨੇ ਪਿੰਡਾਂ ਲਈ ਅੰਬ, ਜਾਮਨੂੰ ਤੇ ਨਿੰਮ ਦੇ ਬੂਟੇ ਵੰਡੇ

ਵਾਤਾਵਰਣ ਸੰਭਾਲ ਲਈ ਕੈਨੇਡਾ ਵਾਸੀ ਜਗਮੋਹਨ ਸਿੰਘ ਸੇਖੋਂ ਨੇ ਪਿੰਡਾਂ ਲਈ ਅੰਬ, ਜਾਮਨੂੰ ਤੇ ਨਿੰਮ ਦੇ ਬੂਟੇ ਵੰਡੇ

ਲੁਧਿਆਣਾ: 20 ਜੁਲਾਈ,2021

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ,ਉੱਘੇ ਸਿਰਕੱਢ ਪੰਜਾਬੀ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੇ ਭਤੀਜੇ ਤੇ ਸਤਿਲੁਜ ਸਪੋਰਟਸ ਲੁਧਿਆਣਾ ਦੇ ਬਾਨੀ ਸ੍ਵ:: ਮਲਕੀਅਤ ਸਿੰਘ ਸੇਖੋਂ ਦੇ ਸਪੁੱਤਰ

(ਟੋਰੰਟੋ)ਕੈਨੇਡਾ ਵਾਸੀ  ਜਗਮੋਹਨ ਸਿੰਘ ਸੇਖੋਂ ਨੇ ਵਾਤਾਵਰਣ ਸੰਭਾਲ ਤੇ ਸਮਾਜਿਕ ਪੌਸ਼ਟਿਕਤਾ ਲਈ ਦਾਖਾ ਤੇ ਆਲ ਦੁਆਲੇ ਪਿੰਡਾਂ ਲਈ ਈਸੇਵਾਲ ਰੋਡ ਸਥਿਤ ਗੁਰਦੁਆਰਾ ਬਾਬਾ ਨੱਥੂ ਜੀ ਵਿਖੇ ਪਰਸ਼ਾਦ ਰੂਪ ਵਿੱਚ 1000 ਅੰਬ, ਜਾਮਨੂੰ ਤੇ ਨਿੰਮ ਦੇ ਬੂਟੇ ਵੰਡੇ ਹਨ।

ਇਹ ਬੂਟੇ ਉਸ ਨੇ ਉੱਤਰ ਪਰਦੇਸ਼ ਦੀਆਂ ਨਾਮਵਰ ਨਰਸਰੀਆਂ ਤੋਂ ਮੰਗਵਾ ਕੇ ਆਪਣੇ ਵਿੱਛੜੇ ਵਡੇਰਿਆਂ ਦੀ ਯਾਦ ਵਿੱਚ ਲਗਵਾਏ ਹਨ।

ਵਾਤਾਵਰਣ ਸੰਭਾਲ ਲਈ ਕੈਨੇਡਾ ਵਾਸੀ ਜਗਮੋਹਨ ਸਿੰਘ ਸੇਖੋਂ ਨੇ ਦਾਖਾ ਤੇ ਆਲ ਦੁਆਲੇ ਪਿੰਡਾਂ ਲਈ ਅੰਬ, ਜਾਮਨੂੰ ਤੇ ਨਿੰਮ ਦੇ ਬੂਟੇ ਵੰਡੇ

ਸੇਖੋਂ ਨੇ ਟੋਰੰਟੋ ਤੋਂ ਸੰਪਰਕ ਕਰਕੇ ਦੱਸਿਆ ਕਿ ਸਾਂਝੇ ਕਾਰਜਾਂ ਵਿੱਚ ਸ਼ਮੂਲੀਅਤ ਦੀ ਪ੍ਰੇਰਨਾ ਉਨ੍ਹਾਂ ਨੂੰ ਬਚਪਨ ਤੋਂ ਹੀ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਚ ਪੜ੍ਹਦਿਆਂ ਪ੍ਰਿੰ: ਸਰਦੂਲ ਸਿੰਘ ਤੇ ਅਧਿਆਪਕਾਂ ਤੋਂ ਇਲਾਵਾ ਪਰਿਵਾਰ ਕੋਲੋਂ ਮਿਲੀ ਸੀ।

ਜਗਮੋਹਨ ਸਿੰਘ ਸੇਖੋਂ ਟੋਰੰਟੋ ਦੇ ਨਾਮਵਰ ਰੀਮੈਕਸ ਰੀਅਲਟੀ ਗਰੁੱਪ ਦੇ ਵੱਡੇ ਕਾਰੋਬਾਰੀ ਬਰੋਕਰ ਹਨ ਅਤੇ ਹਰ ਸਾਲ ਪੰਜਾਬ ਵਿੱਚ ਕਿਸੇ ਨਾ ਕਿਸੇ ਸਾਂਝੇ ਕਾਰਜ ਲਈ ਦਸਵੰਧ ਕੱਢਦੇ ਹਨ।

ਜਗਮੋਹਨ ਸਿੰਘ ਨੇ ਵੱਖ ਵੱਖ ਮੁਲਕਾਂ ਚ ਵੱਸਦੇ ਆਪਣੇ ਪਰਵਾਸੀ ਵੀਰਾਂ ਭੈਣਾਂ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਵਾਤਾਵਰਣ ਸੁਧਾਰਨ ਦੇ ਨਾਲ ਨਾਲ ਸਾਨੂੰ ਪੰਜਾਬ ਦੇ ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਚੌਗਿਰਦਾ ਵਿਕਾਸ ਲਈ ਵੀ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਨੁਹਾਰ ਜਿਉਣ ਯੋਗ ਬਣ ਸਕੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ,ਜੀ ਜੀ ਐੱਨ ਖਾਲਸਾ ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇਜਗਮੋਹਨ ਦੇ ਅਧਿਆਪਕ ਡਾ: ਐੱਸ ਪੀ ਸਿੰਘ,

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਵੀ  ਜਗਮੋਹਨ ਸਿੰਘ ਸੇਖੋਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਹੈ।

 

Check Also
Close
Back to top button