ਪੰਜਾਬੀ ਖਬਰਾਂ

ਵਿਵੇਕ ਬਿੰਦਰਾ ਖਿਲਾਫ ਪੁਲੀਸ ਨੂੰ ਸ਼ਿਕਾਇਤ ਦਿੱਤੀ

ਵਿਵੇਕ ਬਿੰਦਰਾ ਖਿਲਾਫ ਪੁਲੀਸ ਨੂੰ ਸ਼ਿਕਾਇਤ ਦਿੱਤੀ

ਬਹਾਦਰਜੀਤ ਸਿੰਘ /ਰੂਪਨਗਰ,4 ਅਗਸਤ,2022
ਡਾਕਟਰ ਵਿਵੇਕ ਬਿੰਦਰਾ ਵੱਲੋਂ ਬਣਾਈ ਗਈ ਸ਼ਾਰਟ ਫਿਲਮ (ਕਾਰਟੂਨ) ,ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਬਣਾਇਆ ਗਿਆ, ਨੂੰ ਮੁੱਖ ਰੱਖਦੇ ਹੋਏ ਸਮੂਹ ਅਕਾਲ ਯੂਥ ਰੂਪਨਗਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਡਾ. ਵਿਵੇਕ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾਂ ਕਰਨ ਤੇ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਬਣਾਉਣ ਤੇ ਰੂਪਨਗਰ ਦੇ ਐਸ.ਪੀ. (ਡੀ) ਮਨਵਿੰਦਰ ਬੀਰ ਸਿੰਘ ਨੂੰ ਡਾ. ਬਿੰਦਰਾ ਖਿਲਾਫ ਸ਼ਿਕਾਇਤ ਦਿੱਤੀ ਗਾਈ। ਐਸ.ਪੀ. ਨੇ ਸ਼ਿਕਾਇਤ ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਵਿਵੇਕ ਬਿੰਦਰਾ ਖਿਲਾਫ ਪੁਲੀਸ ਨੂੰ ਸ਼ਿਕਾਇਤ ਦਿੱਤੀ
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਗੁਡਵਿੱਲ, ਹਰੀ ਨਰੈਣ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਮਨਜੋਤ ਸਿੰਘ ਲਾਡਲ ਜ਼ਿਲ੍ਹਾ ਸਲਾਹਕਾਰ, ਮਲਵਿੰਦਰ ਸਿੰਘ ਹਜ਼ਾਰਾ, ਸਵਰਨ ਸਿੰਘ ਬੋਬੀ, ਅਰਸ਼ਪ੍ਰੀਤ ਸਿੰਘ ਦਿਹਾਤੀ ਮੀਤ ਪ੍ਰਧਾਨ ਰੂਪਨਗਰ, ਜ਼ਿਲ੍ਹਾ ਮੀਤ ਪ੍ਰਧਾਨ ਸਿਮਰਨਜੀਤ ਸਿੰਘ, ਅੰਮ੍ਰਿਤਪ੍ਰੀਤ ਸਿੰਘ ਮੀਤ ਪ੍ਰਧਾਨ ਸ੍ਰੀ ਚਮਕੌਰ ਸਾਹਿਬ,  ਕੁਲਵਿੰਦਰ ਸਿੰਘ ਪੰਜੋਲਾ ਕਿਸਾਨ ਆਗੂ, ਇੰਦਰਜੀਤ ਸਿੰਘ ਓਬਰਾਏ,  ਤਜਿੰਦਰ ਸਿੰਘ ਪਿੰਟੂ, ਬਲਕਾਰ ਸਿੰਘ, ਅਮਰਿੰਦਰ ਸਿੰਘ ਰੂਪਨਗਰ, ਬਲਵਿੰਦਰ ਸਿੰਘ ਬਾਘਾ, ਗੁਰਅਕਾਸ਼ ਸਿੰਘ, ਜਗਨਦੀਪ ਸਿੰਘ, ਸਿਮਰਨਜੀਤ ਸਿੰਘ, ਹਰਸ਼ਦੀਪ ਸਿੰਘ ਆਦਿ ਹਾਜ਼ਰ ਸਨ।

 

Check Also
Close
Back to top button