ਪੰਜਾਬੀ ਖਬਰਾਂ

ਫ਼ਤਹਿਗੜ੍ਹ ਸਾਹਿਬ੍ਹ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਤਿੰਨ ਇੰਸਪੈਕਟਰਾਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਕੀਤਾ ਸਨਮਾਨਤ

ਫ਼ਤਹਿਗੜ੍ਹ ਸਾਹਿਬ੍ਹ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਤਿੰਨ ਇੰਸਪੈਕਟਰਾਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਕੀਤਾ ਸਨਮਾਨਤ

ਫ਼ਤਹਿਗੜ੍ਹ ਸਾਹਿਬ੍ਹ, 12 ਜਨਵਰੀ
ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਇੰਸਪੈਕਟਰ ਮਹਿੰਦਰ ਸਿੰਘ, ਥਾਣਾ ਖਮਾਣੋਂ ਦੇ ਮੁਖੀ ਇੰਸਪੈਕਟਰ ਰਾਜ ਕੁਮਾਰ ਅਤੇ ਥਾਣਾ ਖੇੜੀ ਨੌਧ ਸਿੰਘ ਦੇ ਮੁਖੀ ਇੰਸਪੈਕਟਰ ਗਗਨਪ੍ਰੀਤ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਡਲ ਦੀ ਸਿਫ਼ਾਰਸ਼ ਉੱਪਰ ਆਈ.ਜੀ. ਅੰਮਿਤ ਪ੍ਰਸ਼ਾਦ ਵਲੋਂ 5-5 ਹਜ਼ਾਰ ਰੁਪਏ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਇਹ ਵਰਨਣਯੋਗ ਹੈ ਕਿ ਇਹ ਸਨਮਾਨ ਪਿਛਲੇ ਦਿਨੀਂ ਜ਼ਿਲ੍ਹਾ ਪੁਲੀਸ ਮੁਖੀ ਦੀ ਅਗਵਾਈ ਹੇਠ ਥਾਣਿਆਂ ਵਿਚ ਸਫ਼ਾਈ ਅਤੇ ਵਧੀਆ ਕਾਰਗੁਜ਼ਾਰੀ ਬਦਲੇ ਕਰਵਾਏ ਗਏ ਮੁਕਾਬਲਿਆਂ ਦੇ ਆਧਾਰ ‘ਤੇ ਦਿੱਤਾ ਗਿਆ ਅਤੇ ਉਸ ਸਮੇਂ ਇੰਸਪੈਕਟਰ ਮਹਿੰਦਰ ਸਿੰਘ ਥਾਣਾ ਬਡਾਲੀ ਆਲਾ ਸਿੰਘ ਵਿਚ ਬਤੌਰ ਇੰਸਪੈਕਟਰ ਸੇਵਾ ਨਿਭਾਅ ਰਹੇ ਸਨ।

ਫ਼ਤਹਿਗੜ੍ਹ ਸਾਹਿਬ੍ਹ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਤਿੰਨ ਇੰਸਪੈਕਟਰਾਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਕੀਤਾ ਸਨਮਾਨਤ

ਫ਼ਤਹਿਗੜ੍ਹ ਸਾਹਿਬ੍ਹ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਤਿੰਨ ਇੰਸਪੈਕਟਰਾਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਕੀਤਾ ਸਨਮਾਨਤ । ਇਨ੍ਹਾਂ ਪੁਲਿਸ ਅਫ਼ਸਰਾਂ ਨੂੰ ਆਈ.ਜੀ. ਰੋਪੜ ਰੇਂਜ ਵਲੋਂ ਭੇਜਿਆ ਗਿਆ ਇਹ ਸਨਮਾਨ ਜ਼ਿਲ੍ਹਾ ਹੈੱਡਕੁਆਟਰ ਉੱਪਰ ਜ਼ਿਲ੍ਹਾ ਵੈੱਲਫੇਅਰ ਕਮੇਟੀ ਦੀ ਮੀਟਿੰਗ ਦੌਰਾਨ ਦਿੱਤਾ ਗਿਆ ਜਿਸ ਵਿਚ 100 ਦੇ ਕਰੀਬ ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਤੋਂ ਇਲਾਵਾ ਕਪਤਾਨ ਪੁਲਿਸ (ਸਥਾਨਿਕ) ਨਵਨੀਤ ਵਿਰਕ, ਕਪਤਾਨ ਪੁਲਿਸ (ਜਾਂਚ) ਹਰਪਾਲ ਸਿੰਘ ਅਤੇ ਡੀ.ਐਸ.ਪੀ. ਬਸੀ ਪਠਾਣਾ ਸੁਖਵਿੰਦਰ ਸਿੰਘ ਚੌਹਾਨ ਆਦਿ ਹਾਜ਼ਰ ਸਨ।

Tags

Check Also

Close