Homeਪੰਜਾਬੀ ਖਬਰਾਂਅਮਰੂਦ ਫ਼ੈਸਟੀਵਲ - ਬਾਗ਼ਬਾਨੀ ਵਿਭਾਗ ਵੱਲੋਂ ਬਾਰਾਂਦਰੀ ਬਾਗ ਪਟਿਆਲਾ ਲਗਾਇਆ ਜਾ ਰਿਹਾ

ਅਮਰੂਦ ਫ਼ੈਸਟੀਵਲ – ਬਾਗ਼ਬਾਨੀ ਵਿਭਾਗ ਵੱਲੋਂ ਬਾਰਾਂਦਰੀ ਬਾਗ ਪਟਿਆਲਾ ਲਗਾਇਆ ਜਾ ਰਿਹਾ

ਅਮਰੂਦ ਫ਼ੈਸਟੀਵਲ – ਬਾਗ਼ਬਾਨੀ ਵਿਭਾਗ ਵੱਲੋਂ ਬਾਰਾਂਦਰੀ ਬਾਗ ਪਟਿਆਲਾ ਲਗਾਇਆ ਜਾ ਰਿਹਾ

ਪਟਿਆਲਾ/ 24 ਅਗਸਤ

ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ 26 ਅਗਸਤ ਨੂੰ ਬਾਰਾਂਦਰੀ ਬਾਗ ਵਿਖੇ ਅਮਰੂਦ ਫ਼ੈਸਟੀਵਲ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ  ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਅਮਰੂਦ ਦੇ ਉਤਪਾਦਨ ਅਤੇ ਇਸ ਤੋਂ ਬਣਨ ਵਾਲੇ ਪਦਾਰਥਾਂ ਦੇ ਉਤਪਾਦਾਂ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕਰਨ ਲਈ ਅਮਰੂਦ ਫ਼ੈਸਟੀਵਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਜ਼ਿਲ੍ਹਾ ਇਕ ਉਤਪਾਦ ਸਕੀਮ ਅਧੀਨ ਅਮਰੂਦ ਦੀ ਚੋਣ ਪਟਿਆਲਾ ਲਈ ਕੀਤੀ ਗਈ ਹੈ।

ਅਮਰੂਦ ਫ਼ੈਸਟੀਵਲ - ਬਾਗ਼ਬਾਨੀ ਵਿਭਾਗ ਵੱਲੋਂ ਬਾਰਾਂਦਰੀ ਬਾਗ ਪਟਿਆਲਾ ਲਗਾਇਆ ਜਾ ਰਿਹਾ-Photo courtesy-Internet
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਦਯੋਗ ਵਿਭਾਗ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਮੇਲੇ ਵਿਚ ਅਮਰੂਦ ਦੇ ਵੱਖ-ਵੱਖ ਉਤਪਾਦਾਂ, ਕਾਸ਼ਤਕਾਰਾਂ, ਪ੍ਰੋਸੈਸਿੰਗ ਕੰਪਨੀਆਂ, ਘਰੇਲੂ ਫਲ ਪਦਾਰਥਾਂ ਦੀ ਪ੍ਰਦਰਸ਼ਨੀ 26 ਅਗਸਤ ਦਿਨ ਵੀਰਵਾਰ ਨੂੰ ਸਵੇਰੇ 8:00 ਵਜੇ ਤੋਂ 5:00 ਵਜੇ ਤੱਕ ਲਗਾਈ ਜਾ ਰਹੀ ਹੈ। ਇਸ ਮੇਲੇ ਵਿੱਚ ਅਮਰੂਦ ਦੀਆਂ ਵਧੀਆਂ ਕਿਸਮਾਂ ਦੇ ਬੂਟੇ ਵੀ ਉਪਲਬਧ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਅਮਰੂਦ ਦੇ ਕਿਸਾਨਾਂ ਦਾ ਪ੍ਰੋਸੈਸਿੰਗ ਇੰਡਸਟਰੀ ਨਾਲ ਲਿੰਕੇਜ਼ ਵੀ ਕਰਵਾਇਆ ਜਾਵੇਗਾ।ਅਮਰੂਦ ਤੋ ਤਿਆਰ ਵੱਖ-ਵੱਖ ਪਦਾਰਥਾਂ ਜਿਵੇਂ ਕਿ ਜੈਲੀ, ਜੈਮ, ਬਰਫ਼ੀ, ਚਟਨੀ , ਸਾਬਣ, ਕੈਂਡੀ, ਜੂਸ ਆਦਿ ਵੀ ਉਪਲਬਧ ਹੋਣਗੇ।

LATEST ARTICLES

Most Popular

Google Play Store