HomeCovid-19-Updateਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਸੀਮਤ ਥਾਂਵਾ ਤੇ ਲਗਣਗੇ...

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਸੀਮਤ ਥਾਂਵਾ ਤੇ ਲਗਣਗੇ ਕੋਵਿਡ ਟੀਕਾਕਰਣ ਕੈਂਪ: ਸਿਵਲ ਸਰਜਨ

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਸੀਮਤ ਥਾਂਵਾ ਤੇ ਲਗਣਗੇ ਕੋਵਿਡ ਟੀਕਾਕਰਣ ਕੈਂਪ: ਸਿਵਲ ਸਰਜਨ

ਪਟਿਆਲਾ, 27 ਅਗਸਤ  (       ) 

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਜਿਲ੍ਹੇ ਵਿਚ  ਕੋਵਿਡ ਟੀਕਾਕਰਨ ਕੈਂਪਾਂ ਵਿੱਚ 20710 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਜਿਸ ਨਾਲ ਜਿਲੇ੍ਹ ਵਿਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 8,59,370 ਹੋ ਗਈ ਹੈ। ਅੱਜ ਜਿਲ੍ਹੇ ਵਿਚ ਚਲਾਈ ਗਈ ਇਸ ਮੈਗਾ-ਡਰਾਈਵ ਦਾ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵਲੋਂ ਨਾਭਾ ਦੇ ਵੱਖ ਵੱਖ ਥਾਂਵਾ ਦੇ ਲਗਾਏ ਗਏ ਕੈਂਪਾ ਦਾ ਨਿਰੀਖਣ ਵੀ ਕੀਤਾ ਗਿਆ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 28 ਅਗਸਤ ਦਿਨ ਸ਼ਨੀਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਪੰਜਾਬ ਜੇਲ ਟਰੇਨਿੰਗ ਸਕੂਲ, ਸੁਖਮਨੀ ਭਵਨ ਸਾਹਮਣੇ ਐਫ.ਸੀ.ਆਈ.ਗੋਦਾਮ, ਐਂਮ.ਸੀ.ਆਫਿਸ ਨਿਉ ਅਨਾਜ ਮੰਡੀ, ਨਾਭਾ ਵਿਖੇ ਐਮ.ਪੀ.ਡਬਲਿਉ ਸਕੂਲ, ਮੈਕਸੀਮਮ ਸਿਕਿਉਰਟੀ ਅਤੇ ਨਿਉ ਜੇਲ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।

ਅੱਜ ਜਿਲੇ ਵਿੱਚ ਪ੍ਰਾਪਤ 2967 ਕੋਵਿਡ ਰਿਪੋਰਟਾਂ ਵਿਚੋਂ 4 ਕੇਸ ਪਾਜ਼ਟਿਵ ਪਾਏ ਗਏ।ਜਿਨ੍ਹਾਂ ਵਿਚੋ  2 ਪਟਿਆਲਾ ਸ਼ਹਿਰ 1 ਪਾਤੜਾ ਅਤੇ 1 ਬਲਾਕ ਕਾਲੋਮਾਜਰਾ ਨਾਲ ਸਬੰਧਤ ਹੈ। ਜਿਸ ਕਾਰਨ ਪੋਜ਼ਟਿਵ ਕੇਸਾਂ ਦੀ ਗਿਣਤੀ 48801 ਹੀ ਹੈ। ਮਿਸ਼ਨ ਫਤਿਹ ਤਹਿਤ ਜਿਲ੍ਹੇ ਦੇ 2 ਮਰੀਜ਼ ਠੀਕ ਹੋਣ ਨਾਲ ਕੁਲ ਠੀਕ ਹੋਏ ਮਰੀਜ਼ਾ ਦੀ ਗਿਣਤੀ 47429 ਹੋ ਗਈ ਹੈ, ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 28 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਨਹੀ ਹੋਈ ਜਿਸ ਕਾਰਨ ਮੌਤਾ ਦੀ ਗਿਣਤੀ 1344 ਹੀ ਹੈ।

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਸੀਮਤ ਥਾਂਵਾ ਤੇ ਲਗਣਗੇ ਕੋਵਿਡ ਟੀਕਾਕਰਣ ਕੈਂਪ: ਸਿਵਲ ਸਰਜਨ

ਨੋਡਲ ਅਫਸਰ ਡਾ.ਸੁਮੀਤ ਸਿੰਘ ਨੇ ਕਿਹਾ ਕਿ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਸਟਾਫ ਦੀ ਕੀਤੀ ਜਾ ਰਹੀ ਕੋਵਿਡ ਸੈਂਪਲਿਗ ਦੀ ਲਗਾਤਾਰਤਾ ਵਿਚ ਸਰਕਾਰੀ ਮਿਡਲ ਸਕੂਲ ਮਵੀਂਸੱਪਾ ਵਿਚ ਤਿੰਨ ਪਾਜ਼ਟਿਵ ਕੇਸ ਆਉਣ ਤੇ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕੰਨਟੇਕਟ ਟਰੇਸਿੰਗ ਦੋਰਾਨ ਹੁਣ ਤੱਕ ਸਕੂਲ ਵਿਚੋ 167 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।

ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਜੀ ਨੇ ਦੱਸਿਆ ਕਿ  ਅੱਜ ਡੇਂਗੂ ਵਿਰੋਧੀ ਗਤੀ-ਵਿਧੀਆਂ ਤਹਿਤ ਅੱਜ ਸ਼ੁਕਰਵਾਰ ਖੁਸ਼ਕ ਦਿਵਸ ਹੋਣ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 25809 ਘਰਾ/ਥਾਂਵਾ ਤੇ ਪਾਣੀ ਦੇ ਖੜੇ ਸਰੋਤਾਂ ਦੀ ਚੈੱਕਿੰਗ ਕੀਤੀ ਅਤੇ 422 ਥਾਂਵਾ ਤੇ ਲਾਰਵਾ ਪਾਏ ਜਾਣ ਤੇ ਇਸ ਨੂੰ ਮੌਕੇ ਤੇ ਹੀ ਸਿਹਤ ਟੀਮਾਂ ਵਲੋ ਨਸ਼ਟ ਕਰਵਾ ਦਿੱਤਾ ਗਿਆ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਮਿਲ ਕੇ ਡਂੇਗੂ ਲਾਰਵਾ ਪਾਏ ਜਾਣ ਤੇ 8 ਮਕਾਨ ਮਾਲਕਾ ਦੇ ਚਲਾਨ ਵੀ ਕੀਤੇ ਗਏ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2768 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,88,242 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,801 ਕੋਵਿਡ ਪੋਜਟਿਵ, 8,37,572 ਨੈਗੇਟਿਵ ਅਤੇ ਲਗਭਗ 2101 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

LATEST ARTICLES

Most Popular

Google Play Store