HomeCovid-19-Updateਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕਰੋਨਾ ਰਿਪੋਰਟ : ਸਿਵਲ ਸਰਜਨ

ਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕਰੋਨਾ ਰਿਪੋਰਟ : ਸਿਵਲ ਸਰਜਨ

ਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕਰੋਨਾ ਰਿਪੋਰਟ : ਸਿਵਲ ਸਰਜਨ

ਪਟਿਆਲਾ 25 ਜਨਵਰੀ,2022 (         )

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 15,942 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 19 ਲੱਖ 87 ਹਜਾਰ 914 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 672 ਹੈ ਜਦ ਕਿ 15 ਤੋਂ 18 ਸਾਲ ਤੱਕ ਦੇ 1340 ਬੱਚਿਆਂ ਵੱਲੋਂ ਟੀਕੇ ਲਗਵਾਏ ਗਏ। ਉਹਨਾਂ ਕਿਹਾ ਕਿ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੇ ਲੋਕਾਂ ਦੀ ਕੋਵਿਡ ਤੋਂ ਸੁੱਰਖਿਆ ਲਈ ਕੋਵਿਡ ਟੀਕਾਕਰਨ ਅਤੇ ਕੋਵਿਡ ਸੈਂਪਲਿੰਗ ਮੁਹਿੰਮ ਨੁੰ ਤੇਜ ਕਰ ਦਿੱਤਾ ਗਿਆ ਹੈ ਅੱਜ ਉਹਨਾਂ ਵਲੋਂ ਮਾਤਾ ਕੁਸ਼ਲਿਆ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਮੈਡੀਕਲ ਅਫਸਰਾਂ ਦੀ ਇੱਕ ਮੀਟਿੰਗ ਵੀ ਕੀਤੀ।ਜਿਸ ਵਿੱਚ ਉਹਨਾਂ ਕੋਵਿਡ ਟੀਕਾਕਰਨ ਅਤੇ ਕੋਵਿਡ ਸੈਂਪਲਿੰਗ ਦੇ ਟੀਚੇ ਨੂੰ ਰੋਜਾਨਾ ਪੁਰਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।ਸੀਨੀਅਰ ਮੈਡੀਕਲ ਅਫਸਰ ਡਾ.ਆਰਤੀ  ਪਾਂਡਵ ਨੇਂ ਕਿਹਾ ਕਿ ਮਾਤਾ ਕੂਸਲਿਆ ਹਸਪਤਾਲ ਵਿੱਚ ਕੋਵਿਡ ਸੈਂਪਲਿੰਗ ਅਤੇ ਟੀਕਾਕਰਨ ਦਾ ਕੰਮ ਬਿਨਾਂ ਕਿਸੇ ਛੁੱਟੀ ਦੇ ਨਿਰੰਤਰ ਜਾਰੀ ਹੈ।

ਅੱਜ ਜਿਲੇ ਵਿੱਚ ਪ੍ਰਾਪਤ 2692  ਕੋਵਿਡ ਰਿਪੋਰਟਾਂ ਵਿਚੋਂ 193 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 93, ਨਾਭਾ 12, ਸਮਾਣਾ 06, ਰਾਜਪੁਰਾ 25, ਬਲਾਕ ਭਾਦਸੋਂ ਤੋਂ 16, ਬਲਾਕ ਕੋਲੀ 16, ਬਲਾਕ ਹਰਪਾਲਪੁਰ ਤੋਂ 06, ਬਲਾਕ ਕਾਲੋਮਾਜਰਾ ਤੋਂ 08, ਦੁਧਨਸਾਧਾ ਤੋਂ 05 ਅਤੇ ਬਲਾਕ ਸ਼ੁਤਰਾਣਾ ਤੋਂ 04 ਕੋਵਿਡ ਕੇਸ ਪਾਏ ਗਏ ਹਨ। 57 ਡੁਪਲੀਕੇਟ ਐਂਟਰੀਆਂ ਡਲੀਟ ਹੋਣ ਕਾਰਣ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,103 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 390 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 57,858 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 1817 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ 05 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1428 ਹੋ ਗਈ ਹੈ।

ਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕਰੋਨਾ ਰਿਪੋਰਟ : ਸਿਵਲ ਸਰਜਨ

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਜਿਲੇ ਵਿੱਚ ਅੱਜ 2563 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,53,531  ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,103 ਕੋਵਿਡ ਪੋਜਟਿਵ, 10,90,874  ਨੈਗੇਟਿਵ ਅਤੇ ਲਗਭਗ 1554  ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੱਲ ਮਿਤੀ 26 ਜਨਵਰੀ ਦਿਨ ਬੁੱਧਵਾਰ  ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ ,ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮਿਲਟਰੀ ਹਸਪਤਾਲ, ਸਟਾਰ ਮੈਡੀਸਿਟੀ ਸੁਪਰਸਪੈਸ਼ਿਲਟੀ ਹਸਪਤਾਲ ਅਤੇ ਟਰੋਮਾ ਸੈਂਟਰ  ਸਰਹੰਦ ਰੋਡ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ ,ਰਾਧਾ ਸੁਆਮੀ ਸਤਸੰਗ ਘਰ ਰਾਜਪੁਰਾ ਰੋਡ, ਡੇਰਾ ਬਾਬਾ ਰਾਮ ਦਾਸ ਚੌਰੇ ਵਾਲੇ ਮਥੁਰਾ ਕਲੋਨੀ, ਨਿਉ ਨਵਜਯੌਤੀ ਕੇਅਰ ਫਾਊਂਡੇਸ਼ਨ ਸਾਹਮਣੇ ਮਾਊਂਟਵਿਉ ਲਿਟਰਜੀ ਸਕੂਲ ਸੂਲਰ ਰੋਡ , ਸੈਨਚੁਰੀ ਐਨਕਲੇਵ, ਬਾਲਮਿਕੀ ਮੰਦਰ 2 ਸੰਜੇ ਕਲੋਨੀ, ਕੁੱਤਾਖਾਨਾ ਕਲੋਨੀ ਕਲੋਨੀ ਨਿਉ ਮੌਤੀ ਬਾਗ, ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰਿਆ ਸਮਾਜ, ਅਨੰਦ ਨੰਗਰ ਬੀ, ਸੂਲਰ, ਸਿਟੀ ਬ੍ਰਾਂਚ, ਯਾਦਵਿੰਦਰਾ ਕਲੋਨੀ, ਜੁਝਾਰ ਨਗਰ, ਡਿਸਪੈਂਸਰੀ ਮੌਤੀ ਬਾਗ, ਦਾਰੂੂ ਕੁਟੀਆ, ਰਾਜਪੁਰਾ ਕਲੋਨੀ, ਧੀਰੂ ਕੀ ਮਾਜਰੀ, ਰਾਘੋਮਾਜਰਾ, ਰਾਧਾ ਸੁਆਮੀ ਸਤਸੰਗ ਘਰ ਰਾਜਪੁਰਾ ਰੋਡ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਵਾਰਡ ਨੰਬਰ 3 ਲਾਇਨਜ ਕੱਲਬ, ਰਾਧਾ ਸੁਆਮੀ ਸਤਸੰਗ ਘਰ ਬਿਆਸ ਸਮਾਣਾ 2 ਕਾਹਨਗੜ, ਨਾਭਾ ਦੇ ਸਿਵਲ ਹਸਪਤਾਲ ਅਤੇ ਰਾਧਾ ਸੁਆਮੀ ਸਤਸੰਗ ਘਰ ਨਾਭਾ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਰਾਧਾ ਸੁਆਮੀ ਸਤਸੰਗ ਘਰ ਰਾਜਪੁਰਾ, ਰਾਧਾ ਸੁਆਮੀ ਸਤਸੰਗ ਘਰ ਭਾਦਸੋਂ, ਸਨੌਰ , ਦੇਵੀਗੜ, ਪਾਤੜਾਂ, ਫਤਿਹਪੁਰ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ  ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।

 

 

LATEST ARTICLES

Most Popular

Google Play Store