HomeCovid-19-Updateਐਤਵਾਰ ਤਣਾਅ ਲਿਆਇਆ- ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ ਵੱਧ ;02 ਦੀ...

ਐਤਵਾਰ ਤਣਾਅ ਲਿਆਇਆ- ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ ਵੱਧ ;02 ਦੀ ਮੌਤ

ਐਤਵਾਰ ਤਣਾਅ ਲਿਆਇਆ- ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ ਵੱਧ ;02 ਦੀ ਮੌਤ

ਪਟਿਆਲਾ, 10 ਜਨਵਰੀ,2021(        )

ਜਿਲੇ ਵਿੱਚ 35 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਜਿਲੇ ਵਿੱਚ ਪ੍ਰਾਪਤ 1753 ਦੇ ਕਰੀਬ ਰਿਪੋਰਟਾਂ ਵਿਚੋਂ 35 ਕੋਵਿਡ ਪੋਜਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 15,995 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 21 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,246 ਹੋ ਗਈ ਹੈ।ਅੱਜ ਜਿਲੇ ਵਿੱਚ 02 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਇਸ ਸਮੇਂ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 491 ਹੈ ਅਤੇ ਜਿੱਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 258 ਹੈ।ਉਹਨਾਂ ਦੱਸਿਆਂ ਕਿ ਜਿਲੇ ਵਿੱਚ 96 ਪ੍ਰਤੀਸ਼ਤ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 35 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 25, ਰਾਜਪੁਰਾ ਤੋਂ 01, ਭਾਦਸੋ ਤੋਂ 01, ਬਲਾਕ ਸੁਤਰਾਣਾ ਤੋੋਂ 01, ਬਲਾਕ ਕਾਲੋਮਾਜਰਾ ਤੋੋਂ 01, ਬਲਾਕ ਕੌਲੀ ਤੋਂ 03 ਅਤੇ ਬਲਾਕ ਦੁਧਨਸਾਧਾਂ ਤੋੋਂ 03 ਕੇਸ ਰਿਪੋਰਟ ਹੋਏ ਹਨ।ਜੋ ਕਿ ਸਾਰੇ ਹੀ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ਼ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਦਸ਼ਮੇਸ਼ ਨਗਰ,ਯਾਦਵਿੰਦਰਾ ਇਨਕਲੇਵ,ਮਾਡਲ ਟਾਊਨ,ਰਤਨ ਨਗਰ, ਪ੍ਰੇਮ ਨਗਰ,ਭਾਨ ਕਲੋਨੀ,ਤ੍ਰਿਪੜੀ,ਅਰਬਨ ਅਸਟੇਟ,ਅਮਨ ਨਗਰ, ਗੁਰੂ ਨਾਨਕ ਨਗਰ, ਗੁਰਬਖਸ਼ ਕਲੋਨੀ, ਮਜੀਠੀਆ ਇਨਕਲੇਵ,ਏਕਤਾ ਨਗਰ,ਲਹਿਲ ਕਲੋਨੀ,ਮਨਜੀਤ ਨਗਰ, ਬਿਸ਼ਨ ਨਗਰ,ਪ੍ਰਤਾਪ ਨਗਰ,ਰਣਜੀਤ ਨਗਰ,ਰਾਜਪੁਰਾ ਤੋਂ ਪੁਰਾਣਾ ਰਾਜਪੁਰਾ ਅਤੇ ਸਮਾਣਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਐਤਵਾਰ ਤਣਾਅ ਲਿਆਇਆ- ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ ਵੱਧ ;02 ਦੀ ਮੌਤ
Civil Surgeon

ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਅੱਜ ਜਿਲੇ ਵਿੱਚ 02 ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਅੱਜ ਜਿਲੇ ਦੋ ਕੋਵਿਡ ਪੋਜਟਿਵ ਮਰੀਜਾਂ ਜੋ ਕਿ ਪਹਿਲੀ ਸਮਾਣਾ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ 25 ਸਾਲਾ ਪੁਰਸ਼ ਸੀ, ਜੋ ਕਿ ਸ਼ੁਗਰ ਅਤੇ ਹਾਈਪਰਟੈਨਸ਼ਨ ਦਾ ਮਰੀਜ ਸੀ, ਰਾਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ ਅਤੇ ਦੂਸਰੀ ਪਿੰਡ ਸਾਮਦੂ ਦੀ ਰਹਿਣ ਵਾਲੀ 72 ਸਾਲਾ ਔਰਤ ਸੀ ਜੋ ਕਿ ਸ਼ੁਗਰ ਅਤੇ ਦਿਲ ਦੀਆਂ ਬਿਮਾਰੀ ਦੀ ਮਰੀਜ ਸੀ,ਰਾਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ। 02 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 491 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 365 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,98,559 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 15,995 ਕੋਵਿਡ ਪੋਜਟਿਵ, 2,81,182 ਨੇਗੇਟਿਵ ਅਤੇ ਲੱਗਭਗ 982 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ I

LATEST ARTICLES

Most Popular

Google Play Store