Homeਪੰਜਾਬੀ ਖਬਰਾਂਐਲ.ਆਈ.ਸੀ. ਹਾਊਸਿੰਗ ਫ਼ਾਈਨਾਂਸ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 40 ਲੱਖ ਦੀ ਲਾਗਤ...

ਐਲ.ਆਈ.ਸੀ. ਹਾਊਸਿੰਗ ਫ਼ਾਈਨਾਂਸ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 40 ਲੱਖ ਦੀ ਲਾਗਤ ਨਾਲ ਪੀ.ਪੀ.ਈ. ਕਿੱਟਾਂ ਪ੍ਰਦਾਨ

ਐਲ.ਆਈ.ਸੀ. ਹਾਊਸਿੰਗ ਫ਼ਾਈਨਾਂਸ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 40 ਲੱਖ ਦੀ ਲਾਗਤ ਨਾਲ ਪੀ.ਪੀ.ਈ. ਕਿੱਟਾਂ ਪ੍ਰਦਾਨ

ਸੰਗਰੂਰ, 13 ਮਈ :

ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਥੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਸਮਾਜ ਸੇਵੀਆਂ ਦੁਆਰਾ ਮੋਢੇ ਨਾਲ ਮੋਢਾ ਜੋੜ ਕੇ ਪ੍ਰਸ਼ਾਸਨ ਦਾ ਸਾਥ ਦਿੱਤਾ ਜਾ ਰਿਹਾ ਹੈ।ਅਜਿਹੇ ਹੀ ਸਮੇਂ ਐਲ.ਆਈ.ਸੀ. ਹਾਊਸਿੰਗ ਫ਼ਾਈਨਾਂਸ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 40 ਲੱਖ ਰੁਪਏ ਦੀ ਲਾਗਤ ਨਾਲ ਪੀ ਪੀ ਈ ਕਿੱਟਾਂ ਦਿੱਤੀਆਂ ਗਈਆਂ ਹਨ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਉਨ੍ਹਾਂ ਐਲ.ਆਈ.ਸੀ. ਹਾਊਸਿੰਗ ਫ਼ਾਈਨਾਂਸ ਲਿਮਟਿਡ  ਨੂੰ ਪੀ.ਪੀ.ਈ. ਕਿੱਟਾਂ ਖਰੀਦਣ ਲਈ ਬੇਨਤੀ ਕੀਤੀ ਸੀ ਜੋ ਐਲ.ਆਈ.ਸੀ ਦੀ ਤਰਫੋਂ ਪ੍ਰਵਾਨ ਕਰਦਿਆਂ 40,00,000 ਰੁਪਏ ਦੀਆਂ ਪੀ.ਪੀ.ਈ. ਕਿੱਟਾਂ ਦੇਣ ਲਈ ਹਾਮੀ ਭਰੀ ਗਈ ਸੀ। ਉਨ੍ਹਾ ਕਿਹਾ ਕਿ ਕੋਵਿਡ 19 ਦੀ ਮਹਾਂਮਾਰੀ ਨੂੰ ਰੋਕਣ ਵਿਚ ਲੱਗੇ ਸਾਡੇ ਫਰੰਟ ਲਾਈਨ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਲੋੜ ਅਨੁਸਾਰ ਹਰੇਕ ਮੈਡੀਕਲ ਸੁਵਿਧਾ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਸਹਿਯੋਗੀਆਂ ਕਾਰਨ ਅਸੀਂ ਕੋਵਿਡ 19 ਦੀ ਮਹਾਂਮਾਰੀ ਤੋਂ ਛੇਤੀ ਹੀ ਨਿਜ਼ਾਤ ਪਾ ਲਵਾਂਗੇ।

ਐਲ.ਆਈ.ਸੀ. ਹਾਊਸਿੰਗ ਫ਼ਾਈਨਾਂਸ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 40 ਲੱਖ ਦੀ ਲਾਗਤ ਨਾਲ ਪੀ.ਪੀ.ਈ. ਕਿੱਟਾਂ ਪ੍ਰਦਾਨ-photo courtesy-internet

ਐਲ.ਆਈ.ਸੀ. ਹਾਊਸਿੰਗ ਫ਼ਾਈਨਾਂਸ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 40 ਲੱਖ ਦੀ ਲਾਗਤ ਨਾਲ ਪੀ.ਪੀ.ਈ. ਕਿੱਟਾਂ ਪ੍ਰਦਾਨ I ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਉਦਯੋਗਿਕ ਅਦਾਰਿਆਂ ਦੇ ਨੁਮਾਇੰਦਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਦੀ ਰੋਕਥਾਮ ਵਿੱਚ ਮਦਦਗਾਰ ਸਾਬਿਤ ਹੋਣ ਵਾਲੀ ਮੈਡੀਕਲ ਸਮੱਗਰੀ ਪ੍ਰਦਾਨ ਕੀਤੀ ਗਈ ਹੈ।

LATEST ARTICLES

Most Popular

Google Play Store