HomeCovid-19-Updateਕਿਸ਼ਨ ਚੰਦ ਗੋਇਲ ਮੈਮੋਰੀਅਲ ਚੈਰੀਟੇਬਲ ਟਰਸੱਟ ਪਟਿਆਲਾ ਵੱਲੋ ਰਾਸ਼ਨ ਦੀ ਵੰਡ

ਕਿਸ਼ਨ ਚੰਦ ਗੋਇਲ ਮੈਮੋਰੀਅਲ ਚੈਰੀਟੇਬਲ ਟਰਸੱਟ ਪਟਿਆਲਾ ਵੱਲੋ ਰਾਸ਼ਨ ਦੀ ਵੰਡ

ਕਿਸ਼ਨ ਚੰਦ ਗੋਇਲ ਮੈਮੋਰੀਅਲ ਚੈਰੀਟੇਬਲ ਟਰਸੱਟ ਪਟਿਆਲਾ ਵੱਲੋ ਰਾਸ਼ਨ ਦੀ ਵੰਡ

ਪਟਿਆਲਾ 7 ਅਪਰੈਲ (             )

ਘਰ ਦੇ ਅਦੰਰ ਰਹੋ ਅਤੇ ਬਚਾਅ, ਕਰੋਨਾਵਾਇਰਸ ਤੋਂ ਬਚਣ ਲਈ ਸਭ ਤੋਂ ਵਧੀਆ ਤਰੀਕਾ ਹੈ ਜਰੂਰਤਮੰਦ ਲੋਕਾਂ ਲਈ ਅੱਜ ਕਿਸ਼ਨ ਚੰਦ ਗੋਇਲ ਮੈਮੋਰੀਅਲ ਚੈਰੀਟੇਬਲ ਟਰਸੱਟ ਵੱਲੋ ਰਾਸ਼ਨ ਦੀ ਵੰਡ ਕੀਤੀ ਗਈ, ਜੋ ਸ਼ਲਾਘਾਯੋਗ ਕਦਮ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਰਾਸ਼ਨ ਪਟਿਆਲਾ ਸੋਸ਼ਲ ਵੈਲਫੈਅਰ ਸੋਸਾਇਟੀ  ਦੇ ਪ੍ਰਧਾਨ ਵਿਜੈ ਗੋਇਲ  ਜੀ ਦੇ ਜਨਮ ਦਿਨ ਉਤੇ ਦਿੱਤਾ ਗਿਆ ਹੈ।ਮਾਸਕ ਅਤੇ ਸੇਨੇਟਾਈਜਰ ਦੀ ਵਰਤੋਂ  ਜਰੂਰ ਕਰੋ, ਹੱਥਾਂ ਨੂੰ  ਵਾਰ ਵਾਰ ਸਾਬਣ ਨਾਲ ਧੋਣੇ ਚਾਹੀਦੇ ਹਨ ।

ਜਿਥੇ ਜਰੂਰਤ ਹੋਏ ਉੱਥੇ ਰਾਸ਼ਨ ਜਰੂਰ  ਦੇਵੋ। ਇਹ ਵਿਚਾਰ ਡਾ. ਮਲਕੀਤ ਸਿੰਘ ਮਾਣ, ਸਹਾਇਕ ਡਾਇਰਕੈਟਰ ਯੁਵਕ ਸੇਵਾਂਵਾ ਨੇ ਰਾਸ਼ਨ  ਵੰਡਦੇ ਹੋਏ ਕਹੇ।ਵਿਜੈ ਗੋਇਲ ਚੈਅਰਮੈਨ ਕਿਸ਼ਨਚੰਦ ਗੋਇਲ ਮੈਮੋਰੀਅਲ ਚੈਰੀਟੇਬਲ ਟਰਸੱਟ ਨੇ ਕਿਹਾ ਕਿ ਸਭ ਨੂੰ  ਘਰ ਦੇ ਅੰਦਰ ਰਹਿਣਾ ਚਾਹੀਦਾ ਹੈ ਤਾਂ ਕਿ ਸਾਡੀ ਜਿੰਦਗੀ ਸੁੱਰਖਿਅਤ ਹੋਏ ,ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਸਰਕਾਰ ਅਤੇ ਪ੍ਰਸਾਸ਼ਣ ਇਸ ਲਈ ਵਧੀਆ ਕੰਮ ਕਰ ਰਿਹਾ ਹੈ।  ਕੁਮਾਰ ਅਮਿਤ, ਆਈ.ਏ.ਐਸ. ਡਿਪਟੀ ਕਮਿਸ਼ਨਰ ਪਟਿਆਲਾ ਦੀ ਅਗਵਾਈ ਹੇਠ ਜਿਲਾ ਰੈਡਕਰਾਸ ਸੋਸਾਇਟੀ ਵਧੀਆ ਕੰਮ ਕਰ ਰਹੀ ਹੈ ਹਰ ਰੋਜ ਲੱਗਭਗ ਸਤ ਹਜਾਰ ਵਿਅਕਤੀਆਂ ਨੂੰ ਖਾਣਾ ਦੇ ਰਹੀ ਹੈ।ਸਹਾਇਕ ਡਾਇਰੈਕਟਰ ਯੁਵਕ ਸੇਵਾਂਵਾ ਵੱਲੋ ਵੀ ਲੋਕਾਂ ਨੂੰ ਰਾਸ਼ਨ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।ਪਟਿਆਲਾ ਸੋਸ਼ਲ ਵੈਲਫੈਅਰ ਸੋਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਵੱਲੋ ਵੀ ਰੈਡ ਕਰਾਸ ਨੂੰ ਦਾਨ ਦਿੱਤਾ ਹੈ।

ਪੁਲਿਸ ਅਤੇ ਡਾਕਟਰ ਵੀ ਇਸ ਵਾਇਰਸ ਨੂੰ ਰੋਕਣ ਹਿੱਤ ਦਿਨ ਰਾਤ ਸੇਵਾ ਵਿਚ ਲਗੇ ਹੋਏ ਹਨ ਜੋ ਕਿ  ਸ਼ਲਾਘਾਯੋਗ ਹੈ।ਟਰੱਸਟ ਹਮੇਸ਼ਾ ਲੋਕਾਂ ਦੀ ਸੇਵਾ ਲਈ ਕੰਮ ਕਰਦਾ ਰਹੇਗਾ ਇਸ ਅਵਸਰ ਤੇਂ ਸ਼ਿਵ ਰਾਜ ਸ਼ਰਮਾ, ਨੀਲੂ, ਨਰਿੰਦਰ ਬਾਂਸਲ, ਅਮਿਤ ਕੁਮਾਰ ਗੋਇਲ, ਰਾਹੂਲ ਬਾਂਸਲ, ਹਰਚਰਨ ਸਿੰਘ ਪੱਪੂ ਸਾਉਂਡ ਅਤੇ ਨਵਜੋਤ ਸਿੰਘ ਸਿੱਧੁ ਹਾਜਰ ਸਨ।

 

LATEST ARTICLES

Most Popular

Google Play Store