HomeCovid-19-Updateਕੋਵਿਡ ਦੀ ਮੌਤ ਦੇ ਕੇਸਾਂ ਵਿੱਚ ਦੋਹਰੇ ਨੰਬਰ ਅੰਕ ਦਾ ਵਾਧਾ ਪਟਿਆਲਾ...

ਕੋਵਿਡ ਦੀ ਮੌਤ ਦੇ ਕੇਸਾਂ ਵਿੱਚ ਦੋਹਰੇ ਨੰਬਰ ਅੰਕ ਦਾ ਵਾਧਾ ਪਟਿਆਲਾ ਵਿੱਚ ਚਿੰਤਾ ਦਾ ਕਾਰਨ ਬਣਿਆ ਹੈ

ਕੋਵਿਡ ਦੀ ਮੌਤ ਦੇ ਕੇਸਾਂ ਵਿੱਚ ਦੋਹਰੇ ਨੰਬਰ ਅੰਕ ਦਾ ਵਾਧਾ ਪਟਿਆਲਾ ਵਿੱਚ ਚਿੰਤਾ ਦਾ ਕਾਰਨ ਬਣਿਆ ਹੈ

ਪਟਿਆਲਾ, 26 ਅਪ੍ਰੈਲ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਆਮ ਵਾਂਗ ਜਾਰੀ ਰਹੀ ਅਤੇ ਅੱਜ ਜਿਲ੍ਹੇ ਵਿੱਚ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 4576 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 1,97,299 ਹੋ ਗਈ ਹੈ।ਜਿਲ੍ਹਾ ਪਟਿਆਲਾ ਵਿੱਚ ਮਿਤੀ 27 ਅਪ੍ਰੈਲ ਦਿਨ ਮੰਗਲਵਾਰ ਨੂੰ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਡਾ. ਵੀਨੁੰ ਗੋਇਲ ਨੇਂ ਕਿਹਾ ਕਿ 27 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਦੇ ਫੈਕਟਰੀ ਏਰੀਆਂ ਪ੍ਰੈਸ ਵਰਕਰ ਐਸ਼ੋਸੀਏਸ਼ਨ,ਵਾਰਡ ਨੰਬਰ 37 ਗਰੀਨਵੈਲ ਸਕੂਲ ਰਾਘੋਮਾਜਰਾ,ਸੈਟਰਲ ਜੇਲ,ਸਮਾਣਾ ਦੇ ਵਾਰਡ ਨੰਬਰ 10ਸ਼ੇਖੋ ਕਲੋਨੀ, ਨਾਭਾ ਦੇ ਵਾਰਡ ਨੰਬਰ 21ਮਾਤਾ ਰਾਣੀ ਮੰਦਰ, ਵਾਰਡ ਨੰਬਰ 18 ਨਗਰ ਕੋਸ਼ਲ ਪੁਰਾਣ ਦਫਤਰ ਦੁਲੱਦੀ ਗੇਟ, ਰਾਜਪੁਰਾ ਦੇ ਵਾਰਡ ਨੰਬਰ 01 ਗੁਰਦੁਆਰਾ ਸਾਹਿਬ ਏਕਤਾ ਕਲੋਨੀ, ਵਾਰਡ ਨੰਬਰ 4 ਲੰਗਰ ਹਾਲ ਖੀਰਾ ਪੁਰਾਣਾ ਰਾਜਪੁਰਾ,ਪਾਤੜਾਂ ਦੇ ਵਾਰਡ ਨੰਬਰ 05 ਗੁਰਦੁਆਰਾ ਸਾਹਿਬ, ਪਾਤੜਾਂ ਦੇ ਵਾਰਡ ਨੰਬਰ 03,04 ਸੀਨੀਅਰ ਸਕੈਡਰੀ ਸਕੂਲ ,ਘਨੌਰ ਦੇ ਵਾਰਡ 08 ਵਾਲਮੀਕੀ ਧਰਮਸ਼ਾਲਾ, ਸ਼ੁਤਰਾਣਾ ਦੇ ਕੋਆਪਰੇਟਿਵ ਸੁਸਾਇਟੀ ਚਨਾਗਰਾ,ਘੰਗਰੋਲੀ,ਕੰਗਝਾਲਾ ਅਤੇ ਸਬ ਸਿਡਰੀ ਸਿਹਤ ਕੇਂਦਰ ਘੱਗਾ, ਭਾਦਸੋਂ ਦੇ ਕੋਆਪਰੇਟਿਵ ਸੁਸਾਇਟੀ ਕੋਟ ਕਲਾਂ,ਗੁਣੀਕੇ, ਵਾਰਡ ਨੰਬਰ 3,4,7, ਦਫਤਰ ਨਗਰ ਪੰਚਾਇਤ, ਵਾਰਡ ਨੰਬਰ 2,6, ਕਮਿਊਨਿਟੀ ਹੈਲਥ ਸੈਟਰ ਭਾਦਸੋਂ , ਰਾਧਾਸੁਆਮੀ ਸਤਿਸੰਗ ਘਰ ਗੋਬਿੰਦਪੁਰਾ,ਕੈਦੂਪੁਰਾ, ਕਰਤਾਰ ਐਗਰੋ, ਬਲਾਕ ਕੌਲੀ ਦੇ ਕੋਆਪਰੇਟਿਵ ਸੁਸਾਇਟੀ ਚਲੈਲਾਂ,ਡੀ.ਐਸ.ਜੀ.ਪੇਪਰ ਪ਼ਇਵੇਟ ਲਿਮਿਟਡ ਭਾਨਰੀ, ਦੁਧਨਸਾਂਧਾ ਦੇ ਵਾਰਡ ਨੰਬਰ 10,11 ਸੀ.ਡੀ ਸਨੌਰ, ਕੋਆਪਰੇਟਿਵ ਸੁਸਾਇਟੀ ਮਲਕਪੁਰ ਕੰਬੋਆਂ, ਰਾਧਾਸੁਆਮੀ ਸਤਿਸੰਗ ਘਰ ਦੇਵੀਗੜ ਅਤੇ ਮੇਹਰਗੜ ਭੱਟੀ, ਕਾਲੋਮਾਜਰਾ ਦੇ ਕੋਆਪਰੇਟਿਵ ਸੁਸਾਇਟੀ ਖੇੜਾ ਗੱਜੂ, ਹਰਪਾਲਪੁਰ ਦੇ ਕੋਆਪਰੇਟਿਵ ਉਲਾਣਾ, ਰਾਧਾਸੁਆਮੀ ਸਤਸੰਗ ਘਰ ਘਨੌਰ,ਹਿਮਾਲੀਅਨ ਫਰੋਜ਼ਨ ਬਲਾਕ,ਏਸ਼ੀਅਨ ਫਾਈਨ ਸੀਮਿੰਟ ਵਿਖੇ ਲਗਾਏ ਜਾਣਗੇ ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।

ਕੋਵਿਡ ਦੀ ਮੌਤ ਦੇ ਕੇਸਾਂ ਵਿੱਚ ਦੋਹਰੇ ਨੰਬਰ ਅੰਕ ਦਾ ਵਾਧਾ ਪਟਿਆਲਾ ਵਿੱਚ ਚਿੰਤਾ ਦਾ ਕਾਰਨ ਬਣਿਆ ਹੈ 
Civil Surgeon

ਅੱਜ ਜਿਲੇ ਵਿੱਚ 440 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3163 ਦੇ ਕਰੀਬ ਰਿਪੋਰਟਾਂ ਵਿਚੋਂ 440 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 30933 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 403 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 27118 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3080 ਹੈ। ਜਿਲੇ੍ਹ ਵਿੱਚ 14 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 740 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 440 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 215, ਨਾਭਾ ਤੋਂ 39, ਰਾਜਪੁਰਾ ਤੋਂ 66, ਸਮਾਣਾ ਤੋਂ 17, ਬਲਾਕ ਭਾਦਸੋ ਤੋਂ 12, ਬਲਾਕ ਕੌਲੀ ਤੋਂ 23, ਬਲਾਕ ਕਾਲੋਮਾਜਰਾ ਤੋਂ 19, ਬਲਾਕ ਸ਼ੁਤਰਾਣਾ ਤੋਂ 26, ਬਲਾਕ ਹਰਪਾਲਪੁਰ ਤੋਂ 08, ਬਲਾਕ ਦੁਧਣਸਾਧਾਂ ਤੋਂ 15 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 43 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 397 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3218 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,19,355 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 30933 ਕੋਵਿਡ ਪੋਜਟਿਵ, 4,85,770 ਨੈਗੇਟਿਵ ਅਤੇ ਲਗਭਗ 2692 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

LATEST ARTICLES

Most Popular

Google Play Store