HomeCovid-19-Updateਜਿਲੇ ਵਿੱਚ ਨਿਰੰਤਰਤਾ ਵਿੱਚ ਘੱਟ ਕੋਵਿਡ ਕੇਸ; 5 ਮੌਤ; ਮਾਈਕਰ ਕੰਟੈਨਮੈਂਟ ਹਟਾ...

ਜਿਲੇ ਵਿੱਚ ਨਿਰੰਤਰਤਾ ਵਿੱਚ ਘੱਟ ਕੋਵਿਡ ਕੇਸ; 5 ਮੌਤ; ਮਾਈਕਰ ਕੰਟੈਨਮੈਂਟ ਹਟਾ ਦਿੱਤੀ

ਜਿਲੇ ਵਿੱਚ ਨਿਰੰਤਰਤਾ ਵਿੱਚ ਘੱਟ ਕੋਵਿਡ ਕੇਸ; 5 ਮੌਤ; ਮਾਈਕਰ ਕੰਟੈਨਮੈਂਟ ਹਟਾ ਦਿੱਤੀ

ਪਟਿਆਲਾ 25 ਸਤੰਬਰ (       )

ਜਿਲੇ ਵਿਚ 118 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ 118 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 11020 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 226 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 9151 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 05 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 307 ਹੋ ਗਈ ਹੈ, 9151 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1562 ਹੈ।ਉਹਨਾਂ ਦੱਸਿਆ ਕਿ 83 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.7 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 118 ਕੇਸਾਂ ਵਿਚੋਂ 51 ਪਟਿਆਲਾ ਸ਼ਹਿਰ, 06 ਸਮਾਣਾ, 17 ਰਾਜਪੁਰਾ, 10 ਨਾਭਾ, ਬਲਾਕ ਭਾਦਸੋਂ ਤੋਂ 05, ਬਲਾਕ ਕੋਲੀ ਤੋਂ 08, ਬਲਾਕ ਕਾਲੋਮਾਜਰਾ ਤੋਂ 04, ਬਲਾਕ ਹਰਪਾਲ ਪੁਰ ਤੋਂ 03, ਬਲਾਕ ਦੁਧਨਸਾਧਾ ਤੋਂ 08, ਬਲਾਕ ਸ਼ੁਤਰਾਣਾ ਤੋਂ 06 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 16 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 102 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਦੇ ਦੀਪ ਸਿੰਘ ਕਲੋਨੀ, ਰਤਨ ਨਗਰ, ਅਜਾਦ ਨਗਰ, ਅਨੰਦ ਨਗਰ, ਉਪਕਾਰ ਨਗਰ,ਰੋਜ ਐਵੀਨਉ, ਤੇਜ ਬਾਗ ਕਲੋਨੀ, ਪ੍ਰਤਾਪ ਨਗਰ, ਰਘਬੀਰ ਨਗਰ, ਗੁਰਬਖਸ਼ ਕਲੋਨੀ, ਸੰਤ ਐਨਕਲੇਵ, ਮਹਾਰਾਜਾ ਯਾਦਵਿੰਦਰਾ ਕਲੋਨੀ, ਦੀਪ ਨਗਰ, ਨਿਉ ਆਫੀਸਰ ਕਲੋਨੀ, ਪ੍ਰੋਫੈਸਰ ਕਲੋਨੀ, ਹਾਉਸਿੰਗ ਕਲੋਨੀ, ਰਾਘੋਮਾਜਰਾ, ਫੈਕਟਰੀ ਏਰੀਆ, ਅਰਬਨ ਅਸਟੇਟ ਫੇਜ ਇੱਕ ਅਤੇ ਦੋ, ਯਾਦਵਿੰਦਰਾ ਕਲੋਨੀ, ਮਜੀਠੀਆਂ ਐਨਕਲੇਵ, ਐਸ.ਐਸ.ਟੀ ਨਗਰ, ਬਾਬਾ ਦੀਪ ਸਿੰਘ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਡਾਲੀਮਾ ਵਿਹਾਰ, ਗਉਸ਼ਾਲਾ ਰੋਡ, ਦਸ਼ਮੇਸ਼ ਨਗਰ, ਜੱਟਾਂ ਵਾਲਾ ਮੁੱਹਲਾ, ਨੇੜੇ ਗੁਰੂਦੁਆਰਾ ਸਿੰਘ ਸਭਾ, ਨੇੜੇ ਦੁਰਗਾ ਮੰਦਰ, ਪੁਰਾਨਾ ਰਾਜਪੁਰਾ, ਅਜੀਤ ਨਗਰ, ਆਦਰਸ਼ ਕਲੋਨੀ, ਜੱਗੀ ਕਲੋਨੀ, ਸਮਾਣਾ ਦੇ ਨਿਉ ਅਨਾਜ ਮੰਡੀ, ਜੱਟਾਂ ਪੱਤੀ, ਸਿਵਲ ਹਸਪਤਾਲ, ਪੰਜਾਬੀ ਬਾਗ ਅਤੇ ਨਾਭਾ ਦੇ  ਸਟਰੀਟ ਨੰਬਰ 2, ਬਾਂਸਾ ਵਾਲੀ ਗੱਲੀ, ਡਾ.ਵਰਿਆਮ ਸਿੰਘ ਸਟਰੀਟ, ਪੁਰਾਨੀ ਨਾਭੀ, ਨਹਿਰੁ ਕਲੋਨੀ, ਪਾਂਡੁਸਰ ਮੁੱਹਲਾ, ਹਰੀਦਾਸ ਕਲੋਨੀ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਜਿਲੇ ਵਿੱਚ ਨਿਰੰਤਰਤਾ ਵਿੱਚ ਘੱਟ ਕੋਵਿਡ ਕੇਸ; 5 ਮੌਤ; ਮਾਈਕਰ ਕੰਟੈਨਮੈਂਟ ਹਟਾ ਦਿੱਤੀ

ਡਾ. ਮਲਹੋਤਰਾ ਨੇ ਦੱਸਿਆ ਅੱਜ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ  ਦੋ ਬਲਾਕ ਕੋਲੀ, ਇੱਕ ਪਟਿਆਲਾ ਸ਼ਹਿਰ, ਇੱਕ ਨਾਭਾ, ਇੱਕ ਰਾਜਪੁਰਾ ਨਾਲ ਸਬੰਧਤ ਸਨ।ਪਟਿਆਲਾ ਦੇ ਕਰੀਮ ਮੁਹੱਲਾ ਦਾ ਰਹਿਣ ਵਾਲਾ 57 ਸਾਲਾ ਪੁਰਸ਼ ਜੋ ਕਿ ਪੁਰਾਨੀ ਸ਼ੁਗਰ, ਬੀ.ਪੀ.ਅਤੇ ਹਾਰਟ ਦਾ ਮਰੀਜ ਸੀ, ਦੁਸਰਾ ਰਾਜਪੁਰਾ ਦੇ ਗੁਰੂ ਗੋਬਿੰਦ ਸਿੰਘ ਨਗਰ ਦਾ ਰਹਿਣ ਵਾਲਾ 71 ਸਾਲਾ ਬਜੁਰਗ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਐਸ.ਏ.ਐਸ ਨਗਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ਼ ਸੀ, ਤੀਸਰਾ  ਨਾਭਾ ਦੇ ਪੁਰਾਨੀ ਨਾਭੀ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਪੁਰਾਨੀ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਚੋਥਾਂ ਪੀਰ ਕਲੋਨੀ ਬਹਾਦਰਗੜ ਬਲਾਕ ਕੋਲੀ ਦੀ ਰਹਿਣ ਵਾਲੀ 63 ਸਾਲਾ ਅੋਰਤ ਜੋ ਕਿ ਸ਼ੁਗਰ ਅਤੇ ਹਾਈਪਰਟੈਂਸ਼ਨ ਦੀ ਮਰੀਜ ਸੀ, ਪੰਜਵਾਂ  ਬਲਾਕ ਕੋਲੀ ਦੇ ਬਹਾਦਰਗੜ ਗੱਲੀ ਨੰਬਰ 5 ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ।ਇਹ ਸਾਰੇ ਮਰੀਜ ਹਸਪਤਾਲਾ ਵਿਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 307 ਹੋ ਗਈ ਹੈ।

ਉਹਨਾਂ ਦੱਸਿਆ ਕਿ ਗਾਈਡਲਾਈਨਜ ਅਨੁਸਾਰ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਕ੍ਰਿਸ਼ਨਾ ਕਲੋਨੀ, ਨਾਭਾ ਰੋਡ ਵਿੱਚ ਲਗਾਈ ਮਾਈਕਰ ਕੰਟੈਨਮੈਂਟ ਹਟਾ ਦਿੱਤੀ ਗਈ ਹੈ।ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਅੱਜ ਡੇਂਗੁ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ 22,870 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 170 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ ਅਤੇ ਡੇਂਗੁ ਲਾਰਵਾ ਨਸ਼ਟ ਕਰਵਾਇਆ ਗਿਆ।ਉਹਨਾ ਦੱਸਿਆਂ ਕਿ ਜਿਲੇ ਵਿੱਚ ਇਸ ਸੀਜਨ ਦੋਰਾਣ ਹੁਣ ਤੱਕ 12 ਡੇਂਗੁ ਅਤੇ ਇੱਕ ਮਲੇਰੀਆ ਦਾ ਕੇਸ ਰਿਪੋਰਟ ਹੋਇਆ ਹੈ।ਉਹਨਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਹਰੇਕ ਨਾਗਰਿਕ ਆਪਣੀ ਜਿਮੇਵਾਰੀ ਸਮਝਦੇ ਹੋਏ ਆਪਣੇ ਘਰਾਂ ਵਿੱਚ ਅਤੇ ਛੱਤਾਂ ਤੇਂ ਪਏ ਟੁਟੇ ਫੁੱਟੇ ਬਰਤਨਾਂ, ਗਮਲਿਆਂ ਦੀਆਂ ਟਰੇਆ, ਟਾਇਰਾਂ, ਫਰਿਜਾਂ ਦੀਆਂ ਟਰੇਆ, ਕੁਲਰਾ, ਪਾਣੀ ਦੀਆਂ ਟੈਂਕੀਆ  ਆਦਿ ਦੀ ਚੈਕਿੰਗ ਕਰਕੇ ਖੜੇ ਪਾਣੀ ਦੇ ਸਰੋਤਾ ਨੂੰ ਨਸ਼ਟ ਕਰਨਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਅਤੇ ਡੇਂਗੁ ਵਰਗੀਆਂ ਬਿਮਾਰੀਆਂ ਤੇਂ ਜਿੱਤ ਪਾਈ ਜਾ ਸਕਦੀ ਹੈ।ਅੱਜ ਵਿਸ਼ਵ ਫਰਮਾਸਿਸਟ ਦਿਵਸ ਦੇ ਮੋਕੇ ਤੇਂ ਉਹਨਾਂ ਸਮੂਹ ਫਾਰਮੇਸੀ ਅਫਸਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਫਾਰਮੇਸੀ ਅਫਸਰਾਂ ਵੱਲੋ ਮਨੁੱਖਤਾ ਨੂੰ ਸਿਹਤਯਾਬ ਰੱਖਣ ਲਈ ਵਧੀਆਂ ਸੇਵਾਵਾਂ ਦਿਤੀਆ ਜਾ ਰਹੀਆਂ ਹਨ ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1700 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,45483 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 11,020 ਕੋਵਿਡ ਪੋਜਟਿਵ, 1,32,563 ਨੇਗੇਟਿਵ ਅਤੇ ਲੱਗਭਗ 1600 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

 

LATEST ARTICLES

Most Popular

Google Play Store