HomeCovid-19-Updateਡਾ.ਓਬਰਾਏ ਵਲੋਂ ਪਟਿਆਲਾ ਦੇ ਰਾਜਿੰਦਰਾ ਹਪਸਤਾਲ ਨੂੰ ਦਿੱਤੀਆਂ ਪੀ.ਪੀ.ਈ.ਕਿੱਟਾਂ ਤੇ ਮਾਸਕ

ਡਾ.ਓਬਰਾਏ ਵਲੋਂ ਪਟਿਆਲਾ ਦੇ ਰਾਜਿੰਦਰਾ ਹਪਸਤਾਲ ਨੂੰ ਦਿੱਤੀਆਂ ਪੀ.ਪੀ.ਈ.ਕਿੱਟਾਂ ਤੇ ਮਾਸਕ

ਡਾ.ਓਬਰਾਏ ਵਲੋਂ ਪਟਿਆਲਾ ਦੇ ਰਾਜਿੰਦਰਾ  ਹਪਸਤਾਲ ਨੂੰ ਦਿੱਤੀਆਂ ਪੀ.ਪੀ.ਈ.ਕਿੱਟਾਂ ਤੇ ਮਾਸਕ

ਗੁਰਜੀਤ ਸਿੰਘ /ਪਟਿਆਲਾ  20 ਅਪ੍ਰੈਲ –

 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐੱਸ.ਪੀ.ਸਿੰਘ ਉਬਰਾਏ ਵੱਲੋਂ ਅੱਜ  ਪਟਿਆਲਾ ਦੇ ਰਾਜਿੰਦਰਾ ਹਸਪਤਾਲ ਮੈਡੀਕਲ ਸੁਪਰਡੈਂਟ ਦੀ ਮੰਗ ਤੇ ਹਸਪਤਾਲ  ਲੋੜੀਂਦੀਆਂ ਪੀ.ਪੀ.ਈ. ਕਿੱਟਾਂ,ਅੈੱਨ-95 ਮਾਸਕ ਅਤੇ ਟ੍ਰਿਪਲ ਲੇਅਰ ਸਰਜੀਕਲ ਮਾਸਕ ਖ਼ੁਦ ਆਪ ਜਾ ਕੇ ਮੈਡੀਕਲ ਸੁਪਰਡੈਂਟ ਨੂੰ  ਦਿੱਤੇ।

ਇਸ ਮੌਕੇ ਤੇ ਡਾ ਓਬਰਾਏ ਨੇ ਦੱਸਿਆ ਕਿ ਜਦੋਂ ਦਾ ਕੋਰੋਨਾ ਵਾਇਰਸ ਮਹਾਂ ਮਾਰੀ ਨੇ ਪੰਜਾਬ ਵਿਚ ਦਸਤਕ ਦਿੱਤੀ ਹੈ ਉਸੇ ਦਿਨ ਤੋਂ ਉਨ੍ਹਾਂ ਵਲੋਂ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਸੀ।

ਸਭ ਤੋਂ ਪਹਿਲਾਂ ਉਨ੍ਹਾਂ ਵਲੋਂ 25000 ਦੇ ਕਰੀਬ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਮੁਹਈਆ ਕਰਵਾਇਆ ਗਿਆ । ਦੂਜੇ ਪੜਾਓ ਵਿੱਚ ਉਨ੍ਹਾਂ ਵਲੋਂ ਹਸਪਤਾਲਾਂ, ਫ਼ਰੰਟ ਲਾਈਨ ਤੇ ਕੰਮ ਕਰ ਰਹੇ ਪੁਲਿਸ ਮੁਲਾਜ਼ਮਾਂ ਆਦਿ ਨੂੰ ਪੀ ਪੀ ਈ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।

ਡਾ.ਓਬਰਾਏ ਵਲੋਂ ਪਟਿਆਲਾ ਦੇ ਰਾਜਿੰਦਰਾ  ਹਪਸਤਾਲ ਨੂੰ ਦਿੱਤੀਆਂ ਪੀ.ਪੀ.ਈ.ਕਿੱਟਾਂ ਤੇ ਮਾਸਕ 

ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ 15 ਹਜ਼ਾਰ ਪੀ ਪੀ ਈ ਕਿੱਟਾਂ, 20 ਹਜ਼ਾਰ ਐੱਨ 95 ਮਾਸਕ, 3 ਲੱਖ ਥਰੀ ਲੇਅਰ ਮਾਸਕ, ਦਿੱਤੇ ਜਾ ਰਹੇ ਹਨ ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 20 ਵੈਂਟੀਲੇਟਰਜ਼ ਹਸਪਤਾਲਾਂ ਵਿੱਚ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 8 ਪਹਿਲਾਂ ਹੀ 4 ਵੱਖੋ ਵੱਖ ਹਸਪਤਾਲਾਂ ਵਿੱਚ ਲੱਗ  ਚੁਕੇ ਹਨ।

ਡਾ ਪਾਂਡਵ ਨੇ ਡਾ ਓਬਰਾਏ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 500 ਪੀ ਪੀ ਈ ਕਿੱਟਾਂ 500 N 95 ਮਾਸਕ ਅਤੇ 5 ਹਜ਼ਾਰ ਥਰੀ ਲੇਅਰ ਮਾਸਕ ਪ੍ਰਾਪਤ ਕਰ ਲਏ ਹਨ। ਉਨ੍ਹਾਂ ਭਰੋਸਾ ਦੁਆਇਆ ਕਿ ਇਸ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇਗੀ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ, ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ, ਟਰੱਸਟ ਦੇ ਸਿਹਤ ਸਲਾਹਕਾਰ ਡਾ ਡੀ ਐੱਸ ਗਿੱਲ ਆਦਿ ਵੀ ਮੌਜੂਦ ਸਨ।

ਜ਼ਿਕਰ ਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋੰ ਸਮੁੱਚੇ ਪੰਜਾਬ ਵਿਚ ਪ੍ਰਸ਼ਾਸਨ  ਦੀ ਮੰਗ ਅਨੁਸਾਰ ਵੱਡੀ ਗਿਣਤੀ ‘ਚ ਪੀ.ਪੀ.ਈ.ਕਿੱਟਾਂ, ਅੈੱਨ-95 ਮਾਸਕ ਅਤੇ ਧੋਣ ਉਪਰੰਤ ਮੁੜ ਵਰਤੋਂ ‘ਚ ਆਉਣ ਵਾਲਾ ਸਰਜੀਕਲ ਟ੍ਰਿਪਲ ਲੇਅਰ ਵਾਲੇ ਮਾਸਕ ਭੇਜੇ ਜਾ ਚੁੱਕੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਟਰੱਸਟ ਵੱਲੋਂ ਭੇਜਿਆ ਗਿਆ ਇਹ ਸਾਮਾਨ ਸਬੰਧਤ ਜ਼ਿਲਿਅਾਂ ਦੇ ਸਿਵਲ ਪ੍ਰਸ਼ਾਸਨ ਵੱਲੋਂ ਆਪਣੇ ਖੇਤਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਕਰਫਿਊ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਪੁਲਿਸ ਦੇ ਕਰਮਚਾਰੀਆਂ ਨੂੰ ਲੋੜ ਅਨੁਸਾਰ ਦਿੱਤਾ ਗਿਆ।

 

LATEST ARTICLES

Most Popular

Google Play Store