Homeਪੰਜਾਬੀ ਖਬਰਾਂਨਿਹੰਗ ਖਾਨ ਦੇ ਕਿਲੇ ਨੂੰ ਸੰਗਤਾਂ ਲਈ ਖੋਲ੍ਹਣ ਦੀ ਮੰਗ ਨੂੰ ਲੈ...

ਨਿਹੰਗ ਖਾਨ ਦੇ ਕਿਲੇ ਨੂੰ ਸੰਗਤਾਂ ਲਈ ਖੋਲ੍ਹਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਨਿਹੰਗ ਖਾਨ ਦੇ ਕਿਲੇ ਨੂੰ ਸੰਗਤਾਂ ਲਈ ਖੋਲ੍ਹਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਬਹਾਦਰਜੀਤ ਸਿੰਘ /ਰੂਪਨਗਰ,19 ਅਪ੍ਰੈਲ,2022

ਦਸ਼ਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਰੂਪਨਗਰ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਵਿੱਚ ਸਥਿਤ ਨਿਹੰਗ ਖਾਨ ਦੇ ਕਿਲੇ ਨੂੰ ਸਿੱਖ ਸੰਗਠਨਾਂ ਨੂੰ ਸੋਂਪ ਕੇ ਇਸਦੀ ਸਾਂਭ ਸੰਭਾਲ ਕਰਨ ਤੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਣ ਦੀ ਮੰਗ ਨੂੰ ਲੈ ਕੇ ਅੱਜ ਰੂਪਨਗਰ ਦੇ ਮਿੰਨੀ ਸਕਤਰੇਤ  ਵਿੱਚ ਫਿਰ ਕਿਰਤੀ ਕਿਸਾਨ ਯੂਨੀਅਨ ਤੇ ਵਿਦਿਆਰਥੀ ਯੂਨੀਅਨ ਵੱਲੋਂ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ 8 ਅਪ੍ਰੈਲ ਨੂੰ ਵੀ ਇਹ ਕਿਲਾ ਆਜਾਦ ਕਰਵਾਉਣ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ ਤੇ ਇਸ ਦੌਰਾਨ ਜ਼ਿਲਾ ਪ੍ਰਸਾਸ਼ਨ ਨੇ ਪ੍ਰਦਰਸ਼ਨਕਾਰੀਆਂ ਨੂੰ 15 ਦਿਨਾਂ ਵਿੱਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਪ੍ਰਦਰਸ਼ਨਕਾਰੀਆ ਮੁਤਾਬਕ ਕਿਲੇ ’ਤੇ ਕਬਜਾ ਦਿਖਾਉਣ ਲਈ ਕੁੱਝ ਲੋਕਾਂ ਨੇ ਕਿਲੇ ਅੰਦਰ ਤੂੜੀ ਭਰ ਦਿੱਤੀ ਹੈ ਜਦ ਕਿ ਪ੍ਰਸਾਸ਼ਨ ਨੇ ਕਿਹਾ ਸੀ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਉਦੌਂ ਤੱਕ ਕੋਈ ਵੀ ਧਿਰ ਕਿਲੇ ਵਾਲੀ ਥਾਂ ਨਾਲ ਛੇੜ ਛਾੜ ਨਹੀਂ ਕਰੇਗੀ।

ਅੱਜ ਕਿਰਤੀ ਕਿਸਾਨ ਯੂਨੀਅਨ ਤੇ ਵਿਦਿਆਰਥੀ ਸੰਗਠਨ ਦੀ ਅਗਵਾਈ ਵਿੱਚ ਇਕੱਠੇ ਹੋਏ ਲੋਕਾਂ ਨੇ ਮਿੰਨੀ ਸਕੱਤਰੇਤ ਦੇ ਵਿੱਚ ਡੀ.ਸੀ ਅਤੇ ਐਸ.ਡੀ.ਐਮ ਦਫਤਰ ਅੱਗੇ ਪ੍ਰਦਰਸ਼ਨ ਕਰਕੇ ਪ੍ਰਸਾਸ਼ਨਿਕ ਅਧਿਕਾਰੀਆਂ ਤੇ ਵੀ ਭੂ ਮਾਫੀਆ ਨਾਲ ਮਿਲੀ ਭੁਗਤ ਹੋਣ ਦੇ ਦੋਸ਼ ਲਗਾਏ।

ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਨੇ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਸਿੱਖ ਧਰਮ ਨਾਲ ਸਬੰਧਤ ਯਾਦਗਾਰਾਂ ਨੂੰ ਸਾਂਭਣ ਦੀ ਮੰਗ ਕੀਤੀ।ਜਦ ਕਿ ਓਧਰ ਐੱਸ.ਡੀ.ਅੱੈਮ ਗੁਰਵਿੰਦਰ ਸਿੰਘ ਜੋਹਲ ਨੇ ਕਿਹਾ ਕਿ ਇਸ ਸਥਾਨ ਦੇ ਨਾਲ ਸਬੰਧਤ ਦਸਤਾਵੇਜ ਉਰਦੂ ਭਾਸ਼ਾ ਵਿੱਚ ਪ੍ਰਾਪਤ ਹੋਏ ਹਨ ਤੇ ਇਨ੍ਹਾਂ ਦਸਤਾਵੇਜਾਂ ਨੂੰ ਪੜਵਾਇਆ ਜਾਵੇਗਾ ਜਿਸ ਤੋਂ ਬਾਅਦ ਹੀ ਇਸ ਕਿਲੇ ਵਾਲੀ ਥਾਂ ਦੀ ਮਲਕੀਤੀ ਤੇ ਕਾਬਜਦਾਰਾਂ ਦਾ ਪਤਾ ਲੱਗ ਸਕੇਗਾ।ਉਨ੍ਹਾਂ ਕਿਹਾ ਕਿ ਜਲਦ ਹੀ ਇਹ ਮਸਲਾ ਹੱਲ ਕਰ ਲਿਆ ਜਾਵੇਗਾ।

 

 

LATEST ARTICLES

Most Popular

Google Play Store