Homeਪੰਜਾਬੀ ਖਬਰਾਂਨੰਗਲ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਮਿਲ ਰਹੀਆਂ ਹਨ ਸਾਰੀਆਂ ਸਹੂਲਤਾਂ,ਅਨਾਜ ਮੰਡੀਆਂ...

ਨੰਗਲ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਮਿਲ ਰਹੀਆਂ ਹਨ ਸਾਰੀਆਂ ਸਹੂਲਤਾਂ,ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਕੋਈ ਘਾਟ ਨਹੀ: ਸਕੱਤਰ ਮਾਰਕੀਟ ਕਮੇਟੀ

ਨੰਗਲ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਮਿਲ ਰਹੀਆਂ ਹਨ ਸਾਰੀਆਂ ਸਹੂਲਤਾਂ,ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਕੋਈ ਘਾਟ ਨਹੀ: ਸਕੱਤਰ ਮਾਰਕੀਟ ਕਮੇਟੀ

ਨੰਗਲ 19 ਅਪ੍ਰੈਲ ()

ਪੰਜਾਬ ਸਰਕਾਰ ਵਲੋਂ ਅਨਾਜ ਮੰਡੀਆਂ ਵਿੱਚ ਹਾੜ੍ਹੀ ਸੀਜਨ ਦੋਰਾਨ ਕਣਕ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹੋਏ ਹਨ। ਸ੍ਰੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ 12 ਅਨਾਜ ਮੰਡੀਆਂ ਵਿੱਚ 18,728 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਖਰੀਦ ਏਜੰਸੀਆਂ ਵੱਲੋਂ ਵੀ ਬਿਨ੍ਹਾਂ ਰੁਕਾਵਟ ਖਰੀਦ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰਪਾਲ ਨੇ ਅੱਜ ਅਨਾਜ ਮੰਡੀ ਨੰਗਲ ਵਿੱਚ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਦਿੱਤੀ,ਉਨ੍ਹਾਂ ਨੇ ਅਨਾਜ ਮੰਡੀਆਂ ਵਿਚ ਕਣਕ ਲੇੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਪੁੱਛਿਆ।ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਹਾੜ੍ਹੀ ਫਸਲ ਦੀ 10 ਅਪ੍ਰੈਲ ਤੋਂ ਖਰੀਦ ਸੁਰੂ ਕਰਨ ਤੋਂ ਪਹਿਲਾਂ ਹੀ ਅਨਾਜ ਮੰਡੀਆਂ ਵਿੱਚ ਸਾਰੇ ਪ੍ਰਬੰਧ ਸੰਚਾਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਅਨਾਜ ਮੰਡੀਆਂ ਦਾ ਦੋਰਾ ਕਰਕੇ ਇਥੇ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਸੀ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਵਲੋਂ ਵੀ ਅਨਾਜ ਮੰਡੀਆ ਵਿੱਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੀ ਗਏ ਸਨ। ਇਸ ਲਈ ਸ੍ਰੀ ਅਨੰਦਪੁਰ ਸਾਹਿਬ ਅਧੀਨ ਕੁੱਲ 12 ਅਨਾਜ ਮੰਡੀਆਂ ਅਗੰਮਪੁਰ, ਕੀਰਤਪੁਰ ਸਾਹਿਬ, ਤਖਤਗੜ੍ਹ, ਨੂਰਪੁਰ ਬੇਦੀ, ਨੰਗਲ, ਸੂਰੇਵਾਲ, ਅਬਿਆਣਾ, ਸੁਖੇਮਾਜਰਾ, ਡੁਮੇਵਾਲ, ਅਜੋਲੀ, ਕਲਵਾਂ,ਮਹੈਣ ਨੂੰ ਸੈਨੇਟਾਈਜ ਕਰਵਾ ਕੇ 30×30 ਫੁੱਟ ਦੇ ਖਾਨੇ ਬਣਾਏ ਗਏ ਸਨ। ਅਨਾਜ ਮੰਡੀਆਂ ਵਿੱਚ ਪੀਣ ਵਾਲੇ ਪਾਣੀ,ਸਫਾਈ, ਰੋਸ਼ਨੀ ਆਦਿ ਦੀ ਵਿਵਸਥਾ ਕੀਤੀ ਹੋਈ ਹੈ। ਆੜ੍ਹਤੀਆਂ, ਕਿਸਾਨਾਂ, ਮਜਦੂਰਾਂ ਅਤੇ ਅਨਾਜ ਮੰਡੀਆਂ ਵਿੱਚ ਆਉਣ ਵਾਲੇ ਹੋਰ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਅਤੇ ਵਾਰ ਵਾਰ ਹੱਥ ਧੋਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮਾਰਕੀਟ ਕਮੇਟੀ ਵਲੋਂ  ਮਾਸਕ ਵੰਡੇ ਜਾ ਰਹੇ ਹਨ, ਰੋਜਾਨਾ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਚੱਲ ਰਹੀ ਹੈ ਇਸ ਵਿੱਚ ਕਿਸੇ ਵੀ ਦਿਨ ਖਰੀਦ ਨਹੀਂ ਰੋਕੀ ਜਾ ਰਹੀ ਹੈ। ਉਹਨਾਂ ਦੱਸਿਆ ਕਿ  ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ। ਲਿਫਟਿੰਗ ਅਤੇ ਹੋਰ ਪ੍ਰਬੰਧ ਨਾਲੋ ਨਾਲ ਕੀਤੇ ਹੋਏ ਹਨ।

ਨੰਗਲ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਮਿਲ ਰਹੀਆਂ ਹਨ ਸਾਰੀਆਂ ਸਹੂਲਤਾਂ,ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਕੋਈ ਘਾਟ ਨਹੀ: ਸਕੱਤਰ ਮਾਰਕੀਟ ਕਮੇਟੀ -Photo courtesy-internet

ਸਕੱਤਰ ਨੇ ਹੋਰ ਦੱਸਿਆ ਕਿ ਹੁਣ ਤੱਕ 12 ਅਨਾਜ ਮੰਡੀਆਂ ਵਿੱਚ ਕੁੱਲ 18,728 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਇਹ ਸਾਰੀ ਕਣਕ ਖਰੀਦੀ ਜਾ ਚੁੱਕੀ ਹੈ। ਫਸਲ ਦੀ ਆਮਦ ਲਗਾਤਾਰ ਜਾਰੀ ਹੈ, ਹੁਣ ਤੱਕ ਪਨਗਰੇਨ ਨੇ 4047, ਐਫ ਸੀ ਆਈ ਨੇ 6530, ਮਾਰਕਫੈਡ ਨੇ 8151 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਉਹਨਾਂ ਕਿਹਾ ਕਿ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਹਰਬੰਸ ਲਾਲ ਮਹਿਦਲੀ ਵਲੋਂ ਲਗਾਤਾਰ ਇਹਨਾਂ ਅਨਾਜ ਮੰਡੀਆਂ ਦਾ ਦੋਰਾ ਕੀਤਾ ਜਾ ਰਿਹਾ ਹੈ। ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ ਵੀ ਖਰੀਦ ਪ੍ਰਬੰਧ ਤੇ ਲਗਾਤਾਰ ਨਜ਼ਰਸਾਨੀ ਕਰ ਰਹੇ ਹਨ। ਉਹਨਾਂ ਹੋਰ ਦੱਸਿਆ ਕਿ ਕਿਸਾਨਾਂ, ਆੜ੍ਹਤੀਆਂ, ਮਜਦੂਰਾ ਅਤੇ ਅਨਾਜ ਮੰਡੀਆ ਵਿੱਚ ਆਉਣ ਵਾਲੇ ਹੋਰ ਵਿਅਕਤੀਆਂ, ਵੱਖ ਵੱਖ ਦਫਤਰਾਂ ਦੇ ਕਰਮਚਾਰੀਆਂ ਨੂੰ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਜਿਹੜੇ ਵਿਅਕਤੀ ਯੋਗ ਹਨ ਉਹਨਾ ਨੂੰ ਕਰੋਨਾ ਵੈਕਸੀਨ ਦਾ ਟੀਕਾ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਅੱਜ ਅਨਾਜ ਮੰਡੀ ਨੰਗਲ ਵਿਚ ਆਪਣੀ ਫਸਲ ਲੈ ਕੇ ਆਏ ਕਿਸਾਨ ਹਰਵਿੰਦਰ ਸਿੰਘ ਪਿੰਡ ਭੱਗਲਾਂ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੀ ਫਸਲ ਮੰਡੀ ਵਿਚ ਲੈ ਕੇ ਆਇਆ ਸੀ, ਉਸ ਦੀ ਫਸਲ ਦੀ ਖਰੀਦ ਹੋ ਗਈ ਹੈ ਅਤੇ ਉਹ ਦੁਪਹਿਰ 12:30 ਵਜੇ ਵਹਿਲਾ ਹੋ ਕੇ ਘਰ ਪਰਤ ਰਿਹਾ ਹੈ। ਅਨਾਜ ਮੰਡੀ ਵਿਚ ਪ੍ਰਬੰਧ ਸੁਚਾਰੂ ਹਨ। ਇਸੇ ਤਰਾਂ ਬੇਲਾ ਰਾਮਗੜ੍ਹ ਦੇ ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਉਹ ਅੱਜ ਹੀ ਆਪਣੀ ਫਸਲ ਲੈ ਕੇ ਮੰਡੀ ਵਿਚ ਆਏ ਹਨ ਕਣਕ ਦੀ ਸਾਫ ਸਫਾਈ ਹੋਣ ਉਪਰੰਤ ਇਸ ਦੀ ਖਰੀਦ ਹੋ ਜਾਵੇਗੀ। ਉਹ ਅਨਾਜ ਮੰਡੀਆਂ ਵਿਚ ਕੀਤੇ ਪ੍ਰਬੰਧਾਂ ਤੋ ਬੇਹੱਦ ਖੁਸ਼ ਹਨ। ਨੰਗਲ ਅਨਾਜ ਮੰਡੀ ਦੇ ਪ੍ਰਧਾਨ ਅਜੇ ਕਪਲਾ ਨੇ ਦੱਸਿਆ ਕਿ ਮੰਡੀ ਵਿਚ ਬਾਰਦਾਨੇ ਦੀ ਕੋਈ ਘਾਟ ਨਹੀ ਹੈ। ਸੁਚਾਰੂ ਖਰੀਦ ਪ੍ਰਬੰਧ ਹਨ,ਰੋਸ਼ਨੀ, ਸਫਾਈ ਅਤੇ ਪੀਣ ਵਾਲੇ ਪਾਣੀ ਦੀ ਢੁਕਵੀ ਵਿਵਸਥਾ ਕੀਤੀ ਹੋਈ ਹੈ। ਸਾਰੇ ਕਿਸਾਨ, ਆੜ੍ਹਤੀ ਮੰਡੀਆਂ ਵਿਚ ਕੀਤੇ ਖਰੀਦ ਪ੍ਰਬੰਧਾਂ ਤੋਂ ਪੂਰੀ ਤਰਾਂ ਸੰਤੁਸ਼ਟ ਹਨ।

 

LATEST ARTICLES

Most Popular

Google Play Store