HomeCovid-19-Updateਪਟਿਆਲਾ ਕੰਟੈਨਮੈਂਟ ਜੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ...

ਪਟਿਆਲਾ ਕੰਟੈਨਮੈਂਟ ਜੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀ ਟੈਸਟਿੰਂਗ ਸ਼ੁਰੂ

ਪਟਿਆਲਾ ਕੰਟੈਨਮੈਂਟ ਜੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀ ਟੈਸਟਿੰਂਗ  ਸ਼ੁਰੂ

19 ਅਪਰੈਲ (             )

ਕੰਟੈਨਮੈਂਟ ਜੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀ ਟੈਸਟਿੰਂਗ ਕੀਤੀ ਸ਼ੁਰੂ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ ਪੋਜਿਟਿਵ ਕੇਸ ਆਉਣ ਤੇਂ ਕੰਟੈਨਮੈਂਟ ਜੋਨ  ਏਰੀਏ ਵਿਚ ਜਿਹੜੇ ਲੋਕ ਪੋਜਟਿਵ ਕੇਸ ਦੇ ਦੂਰ ਦੇ ਸੰਪਰਕ ਵਿਚ ਆਏ ਸਨ ਉਹਨਾਂ ਦਾ ਪੰਜਾਬ ਸਰਕਾਰ ਦੁਆਰਾ ਦਿੱਤੀਆ ਰੈਪਿਡ ਐਂਟੀਬੋਡੀ ਡਾਇਗਨੋਸਟਿਕ ਕਿੱਟ ਕੋਵਿਡ 19 ਰਾਹੀ ਟੈਸਟ ਕੀਤਾ ਗਿਆ।ਜਿਸ ਵਿਚ ਅੱਜ ਕੱਚਾ ਪਟਿਆਲਾ ਏਰੀਏ ਅਤੇ ਸਫਾਬਾਦੀ ਗੇਟ ਏਰੀਏ ਵਿਚ ਕੁੱਲ 51 ਵਿਅਕਤੀਆਂ ਦਾ ਸੀਰਮ ਟੈਸਟ ਲਿਆ ਗਿਆ ਅਤੇ ਉਹਨਾਂ ਵਿਚੋ  ਕੋਈ ਵੀ ਕੋਵਿਡ ਪੋਜੀਟਿਵ ਨਹੀ ਪਾਇਆ ਗਿਆ।

ਉਨਾ੍ਹ ਕਿਹਾ ਕਿ ਅਜਿਹੀ ਟੈਸਟਿੰਗ ਆਉਣ ਵਾਲੇ ਦਿਨਾਂ ਵਿੱਚ ਕੰਟੈਨਮੈਂਟ ਏਰੀਏ ਵਿੱਚ ਜਾਰੀ ਰਹੇਗੀ। ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਰਾਜਪੂਰਾ ਦੇ ਕੋਵਿਡ ਪੋਜਟਿਵ ਅਤੇ ਬੁੱਕ ਮਾਰਕਿਟ ਪਟਿਆਲਾ ਦੇ ਪੋਜਟਿਵ ਕੇਸਾ ਦੇ ਨੇੜੇ ਦੇ ਹਾਈ ਰਿਸਕ ਸੰਪਰਕ ਅਤੇ ਸ਼ਕੀ ਮਰੀਜਾ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਕੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ, ਜਿਹਨਾਂ ਵਿਚੋ ਅੱਜ 8 ਸੈਂਪਲਾ ਦੀ ਰਿਪੋਰਟ ਨੇਗੇਟਿਵ ਆਈ ਹੈ ਅਤੇ 9 ਬਾਕੀ ਕੇਸਾ ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਇਹ ਵੀ ਦੱਸਿਆ ਕਿ ਪਟਿਆਲਾ ਦੇ ਸਫਾਬਾਦੀ ਗੇਟ ਏਰੀਏ ਦੇ ਪੋਜਟਿਵ ਕੇਸ ਦੇ ਘਰ ਕੰਮ ਕਰਨ ਵਾਲੀ ਨੋਕਰਾਣੀ ਦੀ ਵੀ ਕੋਵਿਡ ਰਿਪੋਰਟ ਨੇਗੇੇਟਿਵ ਆਈ ਹੈ।

ਪਟਿਆਲਾ ਕੰਟੈਨਮੈਂਟ ਜੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀ ਟੈਸਟਿੰਂਗ  ਸ਼ੁਰੂ

ਉਹਨਾਂ ਦੱਸਿਆ ਕਿ ਰਾਜਪੁਰਾ ਦੇ ਪੋਜਟਿਵ ਕੇਸਾਂ ਦੇ ਘਰ ਦੇ ਆਲੇ ਦੁਆਲੇ ਦੇ ਏਰੀਏ ਵਿਚ ਵੀ ਕੰਟੇਨਮੈਂਟ ਜੋਨ ਲਾਗੂ ਕਰ ਦਿਤਾ ਗਿਆ।ਉਹਨਾਂ ਦੱਸਿਆ ਕਿ ਰਾਜਪੂਰਾ ਦੇ ਸਮਰਿਤੀ ਹਸਪਤਾਲ ਅਤੇ ਖੁਰਾਨਾ ਹਸਪਤਾਲ ਜਿਥੇ ਕਿ ਰਾਜਪੁਰਾ ਵਾਲੀ ਕੋਵਿਡ ਪੋਜਟਿਵ ਅੋਰਤ ਪਹਿਲਾ ਦਾਖਲ ਹੋਈ ਸੀ ਉਥੋ ਦੇ ਸਾਰੇ ਸਟਾਫ ਅਤੇ ਦਾਖਲ ਮਰੀਜਾਂ ਨੂੰ ਪਰਿਵਾਰਾ ਸਮੇਤ ਹੋਮ ਕੁਆਰਨਟੀਨ ਕਰ ਦਿਤਾ ਗਿਆ ਹੈ। ਡਾ. ਮਲਹੋਤਰਾ ਨੇਂ ਦੱਸਿਆ ਕਿ ਪਟਿਆਲਾ ਦੇ ਬੁੱਕ ਮਾਰਕਿਟ ਦੇ ਪੋਜਟਿਵ ਕੇਸ ਤੋਂ ਖਰੀਦ ਕੀਤੀ ਕਿਤਾਬਾਂ ਦੀ ਸੂਚਨਾ ਦੇਣ ਵਾਲਿਆਂ ਵਿੱਚੋ ਬੀਤੇ ਦੋ ਦਿਨਾਂ ਵਿਚ 104 ਪਰਿਵਾਰਾਂ ਨੇ ਇਸ ਦੀ ਸੂਚਨਾ ਜਿਲਾ ਪ੍ਰਸਾਸ਼ਣ ਦੇ ਕੰਟਰੋਲ ਰੂਮ ਨੰਬਰ 0175 -2350550 ਤੇਂ ਦਿੱਤੀ ਸੀ, ਜਿਸਦੀ ਸੂਚੀ ਦਫਤਰ ਡਿਪਟੀ ਕਮਿਸ਼ਨਰ ਵਲੋਂ ਪ੍ਰਾਪਤ ਹੋਣ ਤੇ 80 ਪਰਿਵਾਰਾਂ ਨਾਲ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਸੰਪਰਕ ਕਰਕੇ ਉਨਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਇਨਾਂ ਸਾਰੇ ਘਰਾਂ ਦੇ ਮੈਂਬਰਾਂ ਨੂੰ ਕੁਆਰਨਟੀਨ ਕਰ ਦਿੱਤਾ ਗਿਆ ਹੈ।

ਪਟਿਆਲਾ ਕੰਟੈਨਮੈਂਟ ਜੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀ ਟੈਸਟਿੰਂਗ  ਸ਼ੁਰੂ

ਬਾਕੀ ਰਹਿੰਦਿਆਂ ਦੀ ਸਿਹਤ ਜਾਂਚ ਜਾਰੀ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇਂ ਪੁਸਤਕਾਂ ਲੈਣ ਵਾਲਿਆ ਨੂੰ ਅਪੀਲ ਕੀਤੀ ਕਿ ਉਹ ਜਾਣਕਾਰੀ ਨਾ ਛੁਪਾਉਣ ਬਲਕਿ ਆਪਣੀ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰਖਦੇ ਹੋਏ ਆਪਣੀ ਸੁਚਨਾ ਜਿਲਾ ਕੰਟਰੋਲ ਰੂਮ ਨੰਬਰ 0175-2350550 ਤੇਂ ਜਰੂਰ ਦੇਣ ਤਾਂ ਜੋ ਉਨਾਂ ਪਰਿਵਾਰਾ ਦੀ ਸਿਹਤ ਜਾਂਚ ਕੀਤੀ ਜਾ ਸਕੇ। ਉਨ੍ਹਾ ਕਿਹਾ ਕਿ ਅੱਜ ਚੋਥੇੇ ਦਿਨ ਵੀ ਸਿਹਤ ਵਿਭਾਗ ਦੀ ਟੀਮਾਂ ਵੱਲੋ ਲੋਕਾਂ ਦੀ ਸਕਰੀਨਿੰਗ ਲਈ ਬਣਾਈਆਂ 237 ਸਿਹਤ ਟੀਮਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਏਰੀਏ ਦੇ ਵਿਚ ਜਾ ਕੇ 12117 ਘਰਾਂ ਦਾ ਸਰਵੇ ਕਰਕੇ 53641 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਜਿਲ੍ਹੇ ਵਿੱਚ ਹੁਣ ਤੱਕ ਦੇ ਕਰੋਨਾ ਮਰੀਜਾਂ ਦੀ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ 212 ਸੈਂਪਲਾਂ ਵਿੱਚੋਂ 26 ਕਰੋਨਾ ਪੌਜਟਿਵ 177 ਨੈਗਟਿਵ ਅਤੇ 09 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਪੌਜਟਿਵ ਕੇਸਾ ਵਿਚੋ ਇੱਕ ਕੇਸ ਨੂੰੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ਼ ਦਿੱਤਾ ਗਿਆ ਹੈ।

 

LATEST ARTICLES

Most Popular

Google Play Store