HomeCovid-19-Updateਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ;8 ਮੌਤ ; ਦੋ ਜਗਾਂ...

ਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ;8 ਮੌਤ ; ਦੋ ਜਗਾਂ ਲਗਾਈ ਮਾਈਕਰੋਕੰਟੈਨਮੈਂਟ

ਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ;8 ਮੌਤ ; ਦੋ ਜਗਾਂ ਲਗਾਈ ਮਾਈਕਰੋਕੰਟੈਨਮੈਂਟ

ਪਟਿਆਲਾ 22 ਸਤੰਬਰ (       )

ਜਿਲੇ ਵਿਚ 127 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2350 ਦੇ ਕਰੀਬ ਰਿਪੋਰਟਾਂ ਵਿਚੋ 127 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਪੋਜਟਿਵ ਕੇਸ ਦੀ ਸੁਚਨਾ ਲੁਧਿਆਣਾ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 10641 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 311 ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 8428 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 08 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 294 ਹੋ ਗਈ ਹੈ, 8428 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1919 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 127 ਕੇਸਾਂ ਵਿਚੋਂ 66 ਪਟਿਆਲਾ ਸ਼ਹਿਰ, 04 ਸਮਾਣਾ, 10 ਰਾਜਪੁਰਾ, 03 ਨਾਭਾ, ਬਲਾਕ ਭਾਦਸੋਂ ਤੋਂ 13, ਬਲਾਕ ਕੋਲੀ ਤੋਂ 05, ਬਲਾਕ ਕਾਲੋਮਾਜਰਾ ਤੋਂ 01, ਬਲਾਕ ਹਰਪਾਲ ਪੁਰ ਤੋਂ 02, ਬਲਾਕ ਦੁਧਨਸਾਧਾ ਤੋਂ 01, ਬਲਾਕ ਸ਼ੁਤਰਾਣਾ ਤੋਂ 22 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 37 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 90 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਤੱਫਜਲਪੁਰਾ, ਯਾਦਵਿੰਦਰਾ ਕਲੋਨੀ, ਧਾਲੀਵਾਲ ਕਲੋਨੀ, ਗੁਰਦਰਸ਼ਨ ਕਲੋਨੀ, ਅਮਨ ਬਾਗ, ਗੁੱਡ ਅਰਥ ਕਲੋਨੀ, ਭਾਰਤ ਨਗਰ, ਬਾਬੂ ਸਿੰਘ ਕਲੋਨੀ, ਨਿਉ ਫਰੈਂਡਜ ਕਲੋਨੀ, ਬੱਚਿਤਰ ਨਗਰ, ਨਿਉ ਬਸਤੀ ਬਡੁੰਗਰ, ਮਜੀਠੀਆਂ ਐਨਕਲੇਵ, ਖਾਲਸਾ ਕਲੋਨੀ, ਪ੍ਰਤਾਪ ਨਗਰ, ਕਿਸ਼ੋਰ ਕਲੋਨੀ, ਅਮਨ ਨਗਰ, ਗੁਰਦੀਪ ਕਲੋਨੀ, ਸੁਨਾਮੀ ਗੇਟ, ਆਈ.ਟੀ.ਬੀ.ਪੀ., ਲਹਿਲ ਕਲੋਨੀ, ਹਰਗੋਬਿੰਦ ਨਗਰ, ਮੇਹਤਾ ਕਲੋਨੀ, ਮਿਸ਼ਰੀ ਬਾਜਾਰ, ਭੀਮ ਨਗਰ, ਜੁਝਾਰ ਨਗਰ, ਫੁੱਲਕੀਆਂ ਐਨਕਲੇਵ, ਬੱਚਿਤਰ ਨਗਰ, ਐਸ.ਐਸ.ਟੀ.ਨਗਰ, ਮਿਲਟਰੀ ਕੈਂਟ, ਤ੍ਰਿਪੜੀ, ਮਾਡਲ ਟਾਉਨ, ਅਰਬਨ ਅਸਟੇਟ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋੌਂ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਪ੍ਰੇਮ ਸਿੰਘ ਕਲੋਨੀ, ਰੋਸ਼ਨ ਕਲੋਨੀ, ਨੇੜੇ ਐਨ.ਟੀ.ਸੀ., ਬੈਕਸਾਈਡ ਦੁਰਗਾ ਮੰਦਰ, ਪੁਰਾਨਾ ਰਾਜਪੁਰਾ, ਡਾਲੀਮਾ ਵਿਹਾਰ, ਸਮਾਣਾ ਦੇ ਪ੍ਰਤਾਪ ਕਲੋਨੀ, ਰਾਈਸ ਸ਼ੈਲਰ, ਵੜੈਚ ਕਲੋਨੀ, ਆਰਿਆ ਕਲੋਨੀ, ਨਾਭਾ ਦੇ ਅਜੀਤ ਨਗਰ, ਰਾਮਨਗਰ, ਹੀਰਾ ਮੱਹਲ ਤੋਂ  ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ;8 ਮੌਤ ; ਦੋ ਜਗਾਂ ਲਗਾਈ ਮਾਈਕਰੋਕੰਟੈਨਮੈਂਟ

ਡਾ. ਮਲਹੋਤਰਾ ਨੇ ਦੱਸਿਆ ਅੱਜ ਜਿਲੇ ਵਿੱਚ ਅੱਠ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਦੋ ਪਟਿਆਲਾ ਸ਼ਹਿਰ, ਦੋ ਸਮਾਣਾ,ਇੱਕ ਰਾਜਪੁਰਾ, ਇੱਕ ਨਾਭਾ, ਇੱਕ ਬਲਾਕ ਕੋਲੀ, ਇੱਕ ਕਾਲੋਮਾਜਰਾ ਨਾਲ ਸਬੰਧਤ ਸਨ।ਪਹਿਲਾ ਤ੍ਰਿਪੜੀ ਦਾ ਰਹਿਣ ਵਾਲਾ 80 ਸਾਲਾ ਬਜੁਰਗ ਜੋ ਕਿ ਹਾਈਪਰਟੈਂਸ਼ਨ ਦਾ ਪੁਰਾਨਾ ਮਰੀਜ ਸੀ, ਦੁਸਰਾ ਮਾਲਵਾ ਐਨਕਲੇਵ ਦਾ ਰਹਿਣ ਵਾਲਾ 60 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ, ਤੀਸਰਾ ਸਮਾਣਾ ਦੇ ਵੜੈਚ ਪੱਤੀ ਦੀ ਰਹਿਣ ਵਾਲੀ 55 ਸਾਲਾ ਅੋਰਤ ਜੋ ਕਿ ਪੁਰਾਨੀ ਸ਼ੁਗਰ ਦੀ ਮਰੀਜ ਸੀ, ਚੋਥਾਂ ਸਮਾਣਾ ਦੇ ਘੜਾਮਾ ਪੱਤੀ ਦੀ ਰਹਿਣ ਵਾਲੀ 48 ਸਾਲਾ ਅੋਰਤ ਜੋ ਕਿ ਹਾਈਪਰਟੈਂਸ਼ਨ ਦੀ ਮਰੀਜ ਸੀ ਅਤੇ ਲੁਧਿਆਣਾ ਦੇ ਨਿਜੀ ਹਸਪਤਾਲ ਵਿਚ ਦਾਖਲ ਸੀ, ਪੰਜਵਾਂ ਪੁਰਾਨਾ ਰਾਜਪੁਰਾ ਦੀ ਰਹਿਣ ਵਾਲੀ 61 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਪੁਰਾ ਦੇ ਨਿਜੀ ਹਸਪਤਾਲ ਵਿਚ ਦਾਖਲ ਸੀ,ਛੇਵਾਂ ਨਾਭਾ ਦੇ ਮੁੱਹਲਾ ਗੁਰੂ ਨਾਨਕ ਪੁਰਾ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ  ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਸੱਤਵਾਂ ਹਰਗੋਬਿੰਦਕਲੋਨੀ ਬਹਾਦਰਗੜ ਬਲਾਕ ਕੋਲੀ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ ਸੀ, ਅੱਠਵਾਂ ਪਿੰਡ ਸੈਦ ਖੇੜੀ ਬਲਾਕ ਕਾਲੋਮਾਜਰਾ ਦਾ ਰਹਿਣ ਵਾਲਾ 76 ਸਾਲਾ ਬਜੁਰਗ ਜੋ ਕਿ ਸ਼ੁਗਰ ਦਾ ਪੁਰਾਨਾ ਮਰੀਜ ਸੀ ਅਤੇ ਚੰਡੀਮੰਦਰ( ਹਰਿਆਣਾ) ਦੇ ਕੰਮਾਂਡੋ ਹਸਪਤਾਲ ਵਿੱਚ ਦਾਖਲ਼ ਸੀ।ਇਹ ਸਾਰੇ ਮਰੀਜ ਹਸਪਤਾਲਾ ਵਿਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 294 ਹੋ ਗਈ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਏਰੀਏ ਵਿਚੋ ਜਿਆਦਾ ਕੇਸ ਆਉਣ ਤੇਂ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ ਦੋ ਵਿੱਚ ਦੋ ਜਗਾਂ ਤੇਂ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ।ਜਿਸ ਨਾਲ ਜਿਲੇ ਵਿੱਚ ਲਗੀਆਂ ਕੰਟੈਨਮੈਂਟ/ ਮਾਈਕਰੋ ਕੰਟੈਨਮੈਂਟਾ ਦੀ ਗਿਣਤੀ 9 ਹੋ ਗਈ ਹੈੈ ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2400 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,39,333 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 10,641 ਕੋਵਿਡ ਪੋਜਟਿਵ, 1,27,209 ਨੇਗੇਟਿਵ ਅਤੇ ਲੱਗਭਗ 1150 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

LATEST ARTICLES

Most Popular

Google Play Store