HomeCovid-19-Updateਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਦੇ ਕੇਸਾਂ ਵਿੱਚ ਵਾਧਾ

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਦੇ ਕੇਸਾਂ ਵਿੱਚ ਵਾਧਾ

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਦੇ ਕੇਸਾਂ ਵਿੱਚ ਵਾਧਾ

ਪਟਿਆਲਾ 4 ਅਕਤੂਬਰ  (       )

ਜਿਲੇ ਵਿਚ 78 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1000 ਦੇ ਕਰੀਬ ਰਿਪੋਰਟਾਂ ਵਿਚੋਂ 78 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 11,859 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 123 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 10,501 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 09 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 342 ਹੋ ਗਈ ਹੈ, 10,501 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1016 ਹੈ। ਉਹਨਾਂ ਦੱਸਿਆ ਕਿ 88.5 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.8 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 78 ਕੇਸਾਂ ਵਿਚੋਂ 41 ਪਟਿਆਲਾ ਸ਼ਹਿਰ, 05 ਰਾਜਪੁਰਾ, 06 ਨਾਭਾ, ਸਮਾਣਾ 02, ਬਲਾਕ ਭਾਦਸੋਂ ਤੋਂ 04, ਬਲਾਕ ਕੋਲੀ ਤੋਂ 04,ਬਲਾਕ ਕਾਲੋਮਾਜਰਾ ਤੋਂ 01, ਬਲਾਕ ਹਰਪਾਲ ਪੁਰ ਤੋਂ 09, ਬਲਾਕ ਦੁਧਨਸਾਧਾ ਤੋਂ 05 ਅਤੇਂ ਬਲਾਕ ਸ਼ੁਤਰਾਣਾ ਤੋਂ 01  ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 10 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 68 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਸਰਹੰਦੀ ਬਾਜਰ, ਜੰਡ ਗੱਲੀ, ਨਿਉ ਆਫੀਸਰ ਕਲੋਨੀ, ਸੁਈਗਰਾਂ ਮੁਹੱਲਾ, ਮਜੀਠੀਆਂ ਐਨਕਲੇਵ, ਅਬਿੰਕਾ ਐਨਕਲੇਵ, ਨਾਗਰ ਐਨਕਲੇਵ, ਭਿੰਠੀਆਂ ਵਾਲੀ ਗੱਲੀ, ਇੰਜੀਨੀਅਰ ਐਨਕਲੇਵ, ਜੈ ਜਵਾਨ ਕਲੋਨੀ, ਅਨੰਦ ਨਗਰ ਬੀ, ਸੁੱਖ ਐਨਕਲੇਵ, ਪ੍ਰਤਾਪ ਨਗਰ, ਵਿਜੇ ਨਗਰ, ਅਰਬਨ ਅਸਟੇਟ ਫੇਜ ਇੱਕ, ਗੁਰੂ ਨਾਨਕ ਨਗਰ, ਦੀਨ ਦਯਾਲ ਨਗਰ, ਦੀਪ ਨਗਰ, ਬਾਜਵਾ ਕਲੋਨੀ, ਰਣਜੀਤ ਨਗਰ, ਡੂੰਮਾਂ ਵਾਲੀ ਗੱਲੀ, ਮੂਲ ਚੰਦ ਸਟਰੀਟ, ਏਕਤਾ ਨਗਰ ਬੀ, ਲਹਿਲ ਕਲੋਨੀ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋੌਂ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਦੇਵ ਨਗਰ, ਐਸ.ਬੀ.ਐਸ. ਨਗਰ, ਅਰਜੁਨ ਨਗਰ, ਨਾਭਾ ਦੇ ਹੀਰਾ ਮੱਹਲ, ਭੀਖੀ ਮੋੜ, ਹੀਰਾ ਐਨਕਲੇਵ, ਪ੍ਰੀਤ ਵਿਹਾਰ, ਅਜੀਤ ਨਗਰ, ਬੱਤਾ ਬਾਗ ਕਲੋਨੀ ਅਤੇ ਸਮਾਣਾ ਦੇ ਕਨੰਗੋ ਮੁਹੱਲਾ ਅਤੇ ਵਾਰਡ ਨੰਬਰ ਅੱਠ ਆਦਿ ਥਾਵਾਂ ਤੋਂ ਇਲਾਵਾ ਪਿੰਡਾਂ ਵਿਚੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਦੇ ਕੇਸਾਂ ਵਿੱਚ ਵਾਧਾ

ਡਾ. ਮਲਹੋਤਰਾ ਨੇ ਦੱਸਿਆ ਅੱਜ ਜਿਲੇ ਵਿੱਚ 09 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਈ ਹੈ।ਜਿਹਨਾਂ ਵਿਚੋਂ ਪੰਜ ਪਟਿਆਲਾ ਸ਼ਹਿਰ, ਇੱਕ ਰਾਜਪੁਰਾ, ਇੱਕ ਨਾਭਾ, ਇੱਕ ਬਲਾਕ ਦੁਧਨਸਾਧਾ ਅਤੇ ਇੱਕ ਬਲਾਕ ਕੋਲੀ ਨਾਲ ਸਬੰਧਤ ਸਨ।ਪਹਿਲਾ ਪਟਿਆਲਾ ਸ਼ਹਿਰ ਦੇ ਲੋਅਰ ਮਾਲ ਦਾ ਰਹਿਣ ਵਾਲਾ 75 ਸਾਲਾ ਬਜੁਰਗ ਜੋ ਕਿ ਪੁਰਾਨਾ ਸ਼ੁਗਰ ਤੇਂ ਅਧਰੰਗ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਸੀ, ਦੁਸਰਾ ਸੁੰਦਰ ਨਗਰ ਦਾ ਰਹਿਣ ਵਾਲਾ 59 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਅਤੇ ਸ਼ੁਗਰ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਸੀ, ਤੀਸਰਾ ਸੁਨਾਮੀ ਗੇਟ ਦੀ ਰਹਿਣ ਵਾਲੀ 62 ਸਾਲਾ ਅੋਰਤ  ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਚੋਥਾਂ ਡੂੰਮਾ ਵਾਲੀ ਗੱਲੀ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਸ਼ੁਗਰ ਅਤੇ ਦਿਲ ਦੀ ਬਿਮਾਰੀਆਂ ਦਾ ਮਰੀਜ ਸੀ, ਪੰਜਵਾਂ ਤਲਵੰਡੀ ਮਲਕ ਦੀ ਰਹਿਣ ਵਾਲੀ 40 ਸਾਲਾ ਅੋਰਤ ਜੋ ਕਿ ਸ਼ੁਗਰ ਅਤੇ ਗੱਠੀਏ ਦੀ ਬਿਮਾਰੀ ਦੀ ਮਰੀਜ ਸੀ, ਛੇਵਾਂ ਪਿੰਡ ਢੀਂਗੀ ਤਹਿਸੀਲ ਨਾਭਾ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਸ਼ੁਗਰ, ਕਿਡਨੀ ਅਤੇ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਸੀ, ਸੱਤਵਾਂ ਰਾਜਪੁਰਾ ਦੇ ਆਰਿਆ ਸਮਾਜ ਦੀ ਰਹਿਣ ਵਾਲੀ 26 ਸਾਲਾ ਅੋਰਤ ਜੋ ਕਿ ਪੁਰਾਨੀ ਹਾਈਪਰਟੈਂਸ਼ਨ ਅਤੇ ਕਿਡਨੀ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਪੀ.ਜੀ.ਆਈ.ਚੰਡੀਗੜ ਵਿਖੇ ਦਾਖਲ ਸੀ, ਅੱਠਵਾਂ ਪਿੰਡ ਰਣਬੀਪਰ ਪੁਰਾ ਬਲਾਕ ਕੋਲੀ ਦੀ ਰਹਿਣ ਵਾਲੀ 53 ਸਾਲਾ ਅੋਰਤ ਜੋ ਕਿ ਪੁਰਾਣੀ ਸ਼ੁਗਰ ਤੇਂ ਬੀ.ਪੀ. ਦੀ ਮਰੀਜ ਸੀ, ਨੋਵਾਂ ਪਿੰਡ ਭੁਨਰਹੇੜੀ ਬਲਾਕ ਦੁਧਨਸਾਧਾ ਦੀ ਰਹਿਣ ਵਾਲੀ 50 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਨਾਲ ਹਸਪਤਾਲ ਵਿੱਚ ਦਾਖਲ ਹੋਈ ਸੀ।ਇਹ ਸਾਰੇ ਮਰੀਜ ਹਸਪਤਾਲਾ ਵਿਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 342 ਹੋ ਗਈ ਹੈ।

ਡਾ ਮਲਹੋਤਰਾ ਨੇਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣੀ ਕੋਵਿਡ  ਜਾਂਚ ਕਰਵਾਉਣ ਤਾਂ ਜੋ ਛਿੱਪੇ ਹੋਏ ਪੋਜਟਿਵ ਕੇਸਾਂ ਦੀ ਜਲਦ ਭਾਲ ਕਰਕੇ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।ਉਹਨਾਂ ਕਿਹਾ ਕਿ ਕੁੱਝ ਲੋਕਾਂ ਵੱਲੋ ਬੁਖਾਰ/ ਫਲੂ ਲੱਛਣ  ਹੋਣ ਤੇਂ ਟੈਸਟ ਨਾ ਕਰਵਾ ਕੇ ਮਰੀਜ ਨੁੰ ਆਪਣੇ ਘਰਾਂ ਵਿਚ ਰਹਿਣ ਅਤੇ ਦਵਾਈ ਖਾਣ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਕਿ ਬਿੱਲਕੁਲ ਗਲਤ ਹੈ।ਜਦਕਿ ਅਜਿਹੇ ਮਰੀਜਾਂ ਦੀ ਕੋਵਿਡ ਜਾਂਚ ਅਤਿ ਜਰੁਰੀ ਹੈ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 700 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,61,483 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 11,859 ਕੋਵਿਡ ਪੋਜਟਿਵ,1,48,574 ਨੇਗੇਟਿਵ ਅਤੇ ਲੱਗਭਗ 650 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

LATEST ARTICLES

Most Popular

Google Play Store