HomeCovid-19-Updateਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿਚ ਵਾਧਾ ; 5 ਮਰੀਜਾਂ ਦੀ...

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿਚ ਵਾਧਾ ; 5 ਮਰੀਜਾਂ ਦੀ ਮੌਤ; 11 ਮਾਈਕਰੋ ਕੰਟੈਨਮੈਂਟ ਹੋਏ

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿਚ ਵਾਧਾ ; 5 ਮਰੀਜਾਂ ਦੀ ਮੌਤ; 11 ਮਾਈਕਰੋ ਕੰਟੈਨਮੈਂਟ ਹੋਏ

ਪਟਿਆਲਾ 26 ਅਗਸਤ  (       )

ਜਿਲੇ ਵਿਚ 185 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2000  ਕਰੀਬ ਰਿਪੋਰਟਾਂ ਵਿਚੋ 185 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 5417 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 169 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 3846 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 135 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,3846 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1436 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 185 ਕੇਸਾਂ ਵਿਚੋ 87 ਪਟਿਆਲਾ ਸ਼ਹਿਰ,22 ਰਾਜਪੁਰਾ, 17 ਨਾਭਾ, 22 ਸਮਾਣਾ, 01 ਸਨੋਰ  ਅਤੇ 36 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 41 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 143 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਅਤੇ ਇੱਕ ਬਾਹਰੀ ਰਾਜ ਤੋਂ ਆਏ ਵਿਅਕਤੀ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਤੇਜ ਬਾਗ ਕਲੋਨੀ ਤੋਂ ਨੌਂ, ਮਜੀਠੀਆਂ  ਐਨਕਲੇਵ ਅਤੇਂ ਡੀ.ਐਮ.ਡਬਲਿਉ ਤੋਂ ਪੰਜ-ਪੰਜ, ਛੱਤਾ ਨੱਨੂ ਮੱਲ, ਨਿਉ ਆਫੀਸਰ ਕਲੋਨੀ, ਰਣਜੀਤ ਨਗਰ ਤੋਂ ਚਾਰ- ਚਾਰ, ਸਫਾਬਾਦੀ ਗੇਟ, ਰਤਨ ਨਗਰ, ਸਰਹੰਦ ਰੋਡ, ਸੈਂਟਰਲ ਜੇਲ ਤੋਂ ਤਿੰਨ-ਤਿੰਨ, ਸੰਤ ਹਜਾਰਾ ਸਿੰਘ ਨਗਰ, ਅਨੰਦ ਨਗਰ, ਗੁਰਮਤ ਐਨਕਲੇਵ, ਸਰਹੰਦੀ ਬਜਾਰ ਤੋਂ ਦੋ-ਦੋ, ਪੁਰਾਨਾ ਬਿਸ਼ਨ ਨਗਰ, ਮੁੱਹਲਾ ਸੁਖਦਾਸ ਪੁਰਾ, ਵਿਕਾਸ ਕਲੋਨੀ, ਖਾਲਸਾ ਮੁਹੱਲਾ, ਜੱਟਾਂ ਵਾਲਾ ਚੌਂਤਰਾ, ਰੋਜ ਐਵੀਨਉ, ਸਫਾਬਾਦੀ ਗੇਟ, ਨਿਉ ਫਰੈਂਡਜ ਐਨਕਲੇਵ, ਨੈੜੇ ਬੀ.ਟੈਂਕ, ਵੱਡੀ ਬਾਂਰਾਦਰੀ, ਅਰਬਨ ਅਸਟੇਟ ਫੇਜ ਇੱਕ ਅਤੇ ਦੋ, ਅਜਾਦ ਨਗਰ, ਪ੍ਰਤਾਪ ਨਗਰ, ਸਿਵਲ ਲਾਈਨ, ਚਰਨ ਬਾਗ,ਨਿਉ ਬਡੂੰਗਰ ਬਸਤੀ, ਗੁਰਬਖਸ਼ ਕਲੋਨੀ, ਧੀਰੁ ਨਗਰ, ਮਿਲਟਰੀ ਕੈਂਟ, ਦਰਸ਼ਨ ਸਿੰਘ ਨਗਰ, ਢਿੱਲੋ ਕਲੋਨੀ, ਗੋਬਿੰਦ ਸਿੰਘ ਨਗਰ, ਪ੍ਰੋਫੈਸਰ ਕਲੋਨੀ, ਚਾਂਦਨੀ ਚੋਂਕ, ਆਦਰਸ਼ ਕਲੋਨੀ, ਮਾਡਲ ਟਾਉਨ, ਫੈਕਟਰੀ ਏਰੀਆ, ਓਮੈਕਸ ਸਿਟੀ, ਅਨਾਜ ਮੰਡੀ, ਗੁਰੂ ਨਾਨਕ ਨਗਰ, ਬੈਂਕ ਕਲੋਨੀ, 22 ਨੰਬਰ ਫਾਟਕ, ਗਰਲਜ ਹੋਸਟਲ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਤੋਂ ਨੇੜੇ ਮਹਾਵੀਰ ਮੰਦਰ, ਫੋਕਲ ਪੁਆਇੰਟ ਤੋਂ ਚਾਰ-ਚਾਰ, ਗੋਬਿੰਦ ਕਲੋਨੀ ਤੋਂ ਤਿੰਨ, ਨੇੜੇ ਸਿੰਘ ਸਭਾ ਗੁਰੂਦੁਆਰਾ, ਗੁਰੁ ਅਰਜਨ ਦੇਵ ਕਲੋਨੀ ਤੋਂ ਦੋ-ਦੋ, ਗੁਰਬਖਸ਼ ਕਲੋਨੀ, ਜੱਗੀ ਕਲੋਨੀ, ਬਾਬਾ ਦੀਪ ਸਿੰਘ ਕਲੋਨੀ, ਥਰਮਲ ਪਲਾਂਟ, ਆਰਿਆ ਸਮਾਜ, ਭਾਰਤ ਕਲੋਨੀ, ਅਨਾਜ ਮੰਡੀ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਦਸ਼ਮੇਸ਼ ਨਗਰ ਤੋਂ ਚਾਰ, ਬੈਕ ਸਾਈਡ ਸਿਨੇਮਾ, ਜਸਪਾਲ ਕਲੋਨੀ ਤੋਂ ਤਿੰਨ-ਤਿੰਨ, ਹੀਰਾ ਮਹੱਲ ਤੋਂ ਦੋ,ਰਾਮ ਕਿਸ਼ੋਰ ਸਟਰੀਟ,ਬਠਿੰਡੀਆਂ ਮੁੱਹਲਾ, ਭੱਟਾ ਸਟਰੀਟ, ਕਰਤਾਰ ਕਲੋਨੀ ਆਦਿ ਥਾਂਵਾ ਤੋਂ ਇੱਕ -ਇੱਕ, ਸਮਾਣਾ ਦੇ ਵੜੈਚ ਕਲੋਨੀ ਤੋਂ ਪੰਜ, ਜੱਟਾਂ ਪੱਤੀ ਤੋਂ ਤਿੰਨ, ਕਾਟਨ ਸਪਿਨਿੰਗ ਫੈਕਟਰੀ  ਤੋਂ ਤਿੰਨ-ਤਿੰਨ, ਘੜਾਮਾ ਪੱਤੀ ਤੋਂ ਦੋ, ਨਾਭਾ ਕਲੋਨੀ, ਪੰਜਾਬੀ ਬਾਗ, ਸ਼ੁਕਲਾ ਵਿਹਾਰ, ਗੁਰੁ ਤੇਗ ਬਹਾਦਰ ਨਗਰ, ਪ੍ਰੀਤ ਨਗਰ, ਮੰੁਗਲਾ ਗੱਲੀ, ਦਰਦੀ ਕਲੋਨੀ, ਅਮਾਮਗੜ ਮੁਹੱਲਾ ਆਦਿ ਥਾਂਵਾ ਤੋਂ ਇੱਕ-ਇੱਕ, ਸਨੋਰ ਤੋਂ ਇੱਕ ਅਤੇ 36 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਪੰਜ ਪੁਲਿਸ ਮੁਲਾਜਮ ਅਤੇ ਦੋ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿਚ ਵਾਧਾ ; 5 ਮਰੀਜਾਂ ਦੀ ਮੌਤ; 11 ਮਾਈਕਰੋ ਕੰਟੈਨਮੈਂਟ ਹੋਏ
Covid

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋ ਚਾਰ ਪਟਿਆਲਾ ਸ਼ਹਿਰ ਅਤੇ ਇੱਕ ਸਨੋਰ ਨਾਲ ਸਬੰਧਤ ਹਨ।ਪਹਿਲਾ ਪਟਿਆਲਾ ਦੇ ਸਰਹੰਦੀ ਬਜਾਰ ਵਿਚ ਰਹਿਣ ਵਾਲਾ 74 ਸਾਲਾ ਬਜੁਰਗ ਜੋ ਕਿ ਪੁਰਾਨੀ ਸ਼ੁਗਰ ਅਤੇ ਬੀ.ਪੀ. ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ਼ ਸੀ, ਦੁਸਰਾ ਪੁਰਾਨਾ ਲਾਲ ਬਾਗ ਦਾ ਰਹਿਣ ਵਾਲਾ 85 ਸਾਲਾ ਬਜੁਰਗ ਜੋ ਕਿ ਪੁਰਾਨੀ ਸਾਹ ਦੀ ਬਿਮਾਰੀ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ, ਤੀਸਰਾ  ਰਾਘੌਮਾਜਰਾ ਦੀ ਰਹਿਣ ਵਾਲੀ 55 ਸਾਲਾ ਅੋਰਤ  ਜੋ ਕਿ ਪੁਰਾਨੀ ਬੀ.ਪੀ. ਦੀ ਮਰੀਜ ਸੀ, ਚੋਥਾਂ ਨਿਉ ਲਾਲ ਬਾਗ ਦਾ ਰਹਿਣ ਵਾਲਾ 55 ਸਾਲਾ ਵਿਅਕਤੀ  ਜੋ ਕਿ ਸਾਹ ਦੀ ਦਿੱਕਤ ਕਾਰਣ 21 ਤਾਰੀਕ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ, ਪੰਜਵਾਂ ਸਨੋਰ ਦਾ ਰਹਿਣ ਵਾਲਾ 25 ਸਾਲਾ ਨੋਜਵਾਨ  ਜੋ ਕਿ ਕੋਈ ਜਹਿਰੀਲਾ ਪਦਾਰਥ ਖਾਣ ਕਾਰਣ ਪਹਿਲਾ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ਼ ਹੋਇਆ ਸੀ ਅਤੇ ਬਾਦ ਵਿਚ ਰੈਫਰ ਹੋ ਕੇ 22 ਤਾਰੀਖ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ।ਇਹ ਸਾਰੇ ਮਰੀਜ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 135 ਹੋ ਗਈ ਹੈ।

ਉਹਨਾਂ ਦੱਸਿਆਂ ਕਿ ਕੋਵਿਡ ਪੋਜਟਿਵ ਜਿਆਦਾ ਕੇਸ ਆਉਣ ਤੇਂ ਪਟਿਆਲਾ ਸਰਹੰਦ ਰੋਡ ਸਥਿਤ ਗਰੀਨ ਪਾਰਕ ਏਰੀਏ ਅਤੇ ਤੇਜ ਬਾਗ ਕਲੋਨੀ ਵਿਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ।ਜਿਸ ਨਾਲ ਹੁਣ ਜਿਲੇ ਵਿੱਚ ਮਾਈਕਰੋ ਕੰਟੈਨਮੈਂਟ ਵਾਲੇ ਏਰੀਏ ਦੀ ਗਿਣਤੀ 11 ਹੋ ਗਈ ਹੈ। ਉਹਨਾਂ ਦੱਸਿਆਂ ਕਿ ਘਨੋਰ ਅਤੇ ਸਮਾਣਾ ਸਥਿਤ ਫੈਕਟਰੀਆਂ ਵਿਚ ਕੰਨਟੈਕ ਟਰੇਸਿੰਗ ਅਤੇ ਰੈਨਡਮ ਸੈਂਪਲਿੰਗ ਦੋਰਾਣ ਕਾਫੀ ਮਾਤਰਾ ਵਿੱਚ ਕੋਵਿਡ ਪੋਜਟਿਵ ਕੇਸ ਸਾਹਮਣੇ ਆਏ ਹਨ। ਇਸ ਲਈ ਉਹਨਾਂ ਜਿਲੇ ਦੇ ਸਮੂਹ ਫੈਕਟਰੀ/ ਕਾਰਖਨਿਆਂ ਦੇ ਮਾਲਕਾਂ ਨੂੰ ਮੁੜ ਬੇਨਤੀ ਕੀਤੀ ਕਿ ੳਹ ਉਹਨਾਂ ਦੇ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਜਿਹਨਾਂ ਵਿਚ ਕੋਵਿਡ ਲੱਛਣ ਜਿਵੇਂ ਬੁਖਾਰ,ਖਾਂਸੀ,ਸਾਹ ਦੀ ਤਕਲੀਫ ਆਦਿ ਪਾਏ ਜਾਂਦੇ ਹਨ, ਉਹਨਾਂ ਦੀ ਤੁਰੰਤ ਕੋਵਿਡ ਜਾਂਚ ਕਰਵਾਉਣ ਅਤੇ ਰੈਨਡਮ ਸੈਪਲਿੰਗ ਦੋਰਾਣ ਕੰਮ ਕਰਦੇ ਮੁਲਾਜਮਾ ਦੇ ਵੱਧ ਤੋਂ ਵੱਧ ਕਾਮਿਆਂ ਦੇ ਕੋਵਿਡ ਟੈਸਟ ਕਰਵਾਏ ਜਾਣ।ਕਿਉਂਕਿ ਇਹਨਾ ਸੰਸਥਾਂਵਾ ਵਿੱਚ ਜਿਆਦਾ ਮਾਤਰਾ ਵਿੱਚ ਕਾਮੇ ਹੋਣ ਕਾਰਣ ਇੰਫੈਕਸ਼ਨ ਦਾ ਜਲਦ ਅਤੇ ਜਿਆਦਾ ਫੈਲਣ ਦਾ ਡਰ ਹੁੰਦਾ ਹੈ।ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ  1700 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 77758 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 5417 ਕੋਵਿਡ ਪੋਜਟਿਵ, 69111 ਨੈਗਟਿਵ ਅਤੇ ਲੱਗਭਗ 3050 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

LATEST ARTICLES

Most Popular

Google Play Store