Homeਪੰਜਾਬੀ ਖਬਰਾਂਪਟਿਆਲਾ 'ਮੇਰਾ ਸ਼ਹਿਰ, ਮੇਰਾ ਮਾਣ ' ਤਹਿਤ ਸਵੱਛਤਾ ਮੁਹਿੰਮ ਸ਼ੁਰੂ

ਪਟਿਆਲਾ ‘ਮੇਰਾ ਸ਼ਹਿਰ, ਮੇਰਾ ਮਾਣ ‘ ਤਹਿਤ ਸਵੱਛਤਾ ਮੁਹਿੰਮ ਸ਼ੁਰੂ

ਪਟਿਆਲਾ ‘ਮੇਰਾ ਸ਼ਹਿਰ, ਮੇਰਾ ਮਾਣ ‘ ਤਹਿਤ ਸਵੱਛਤਾ ਮੁਹਿੰਮ ਸ਼ੁਰੂ

ਪਟਿਆਲਾ, 26 ਅਗਸਤ,2022

‘ਮੇਰਾ ਸ਼ਹਿਰ, ਮੇਰਾ ਮਾਣ ‘ ਅਭਿਆਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਵਾਰਡ ਨੰ-28 ਦੇ ਅਧੀਨ ਪੈਂਦੇ ਬਿਸ਼ਨ ਨਗਰ ਤੋਂ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ: ਬਲਵੀਰ ਸਿੰਘ ਸਿੰਘ ਨੇ ਬਿਸ਼ਨ ਨਗਰ ਸਥਿਤ ਸ੍ਰੀ ਹਨੂੰਮਾਨ ਮੰਦਰ ਵਿਖੇ ਕਰਵਾਏ ਇਕ ਸਾਦੇ ਪ੍ਰੋਗਰਾਮ ਦੌਰਾਨ ਕੀਤੀ। ਇਸ ਮੌਕੇ ਡਾ: ਸੁਖਦਰਸ਼ਨ ਸਿੰਘ ਚਹਿਲ ਦੇ ਲਿਖੇ ਨਾਟਕ ਅਸੀਂ ਸਾਰੇ ਦੋਸ਼ੀ ਹਾਂ, ਦੌਰਾਨ ਵਿਦਿਆਰਥੀਆਂ ਨੇ ਇਲਾਕਾ ਨਿਵਾਸੀਆਂ ਨੂੰ ਸਵੱਛਤਾ ਪ੍ਰਤੀ ਗੰਭੀਰ ਹੋਣ ਦਾ ਸੁਨੇਹਾ ਦਿੱਤਾ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐਸ.) ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ।

 ਐਮ.ਐਲ.ਏ ਡਾ: ਬਲਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਬਿਸ਼ਨ ਨਗਰ ਸਫ਼ਾਈ ਪੱਖੋਂ ਬਹੁਤ ਕਮਜ਼ੋਰ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ‘ਮੇਰਾ ਸ਼ਹਿਰ, ਮੇਰਾ ਮਾਣ ‘ ਤਹਿਤ ਸਭ ਤੋਂ ਪਹਿਲਾਂ ਇਸ ਖੇਤਰ ਨੂੰ ਚੁਣਿਆ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਡਾ: ਬਲਵੀਰ ਸਿੰਘ ਨੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਉਨ੍ਹਾਂ ਦੇ ਹੱਲ ਲਈ ਕਿਹਾ। ਇਲਾਕਾ ਨਿਵਾਸੀਆਂ ਨੇ ਵਿਧਾਇਕ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਕਈ ਥਾਵਾਂ ’ਤੇ ਮੈਨ ਹੋਲ ਸੜਕ ਦੇ ਪੱਧਰ ਅਨੁਸਾਰ ਨਹੀਂ ਹਨ। ਇਸ ਮੰਗ ਨੂੰ ਲੈ ਕੇ ਵਿਧਾਇਕ ਨੇ ਨਿਗਮ ਕਮਿਸ਼ਨਰ ਰਾਹੀਂ ਇੱਕ ਹਫ਼ਤੇ ਵਿੱਚ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਇਲਾਕੇ ਦੀ ਹਰ ਸਟਰੀਟ ਲਾਈਟ ਨੂੰ ਅਗਲੇ ਇੱਕ ਹਫ਼ਤੇ ਦੌਰਾਨ ਠੀਕ ਕਰਨ ਲਈ ਵੀ ਕਿਹਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਛੋਟੀ ਨਦੀ ਦੇ ਸੁੰਦਰੀਕਰਨ ਵਿੱਚ ਕਈ ਤਕਨੀਕੀ ਕਮੀਆਂ ਹਨ, ਜੋ ਭਵਿੱਖ ਵਿੱਚ ਇਲਾਕਾ ਨਿਵਾਸੀਆਂ ਲਈ ਮੁਸੀਬਤ ਬਣ ਸਕਦੀਆਂ ਹਨ। ਵਿਧਾਇਕ ਡਾ: ਬਲਵੀਰ ਸਿੰਘ ਨੇ ਕਿਹਾ ਕਿ ਕੁਝ ਜ਼ਰੂਰੀ ਤਕਨੀਕੀ ਤਬਦੀਲੀਆਂ ਸਬੰਧੀ ਸਬੰਧਤ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਇਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਠੀਕ ਕੀਤਾ ਜਾਵੇਗਾ। ਇਲਾਕੇ ਦੇ ਸਰਕਾਰੀ ਸਕੂਲ ਦੀ ਮੁਰੰਮਤ ਸਬੰਧੀ ਕੀਤੀ ਸ਼ਿਕਾਇਤ ’ਤੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲਾਂ ਦੀ ਮੁਰੰਮਤ ਲਈ ਵਿਸ਼ੇਸ਼ ਫੰਡ ਰੱਖਿਆ ਹੈ ਅਤੇ ਅਧਿਆਪਕਾਂ ਜਾਂ ਇਲਾਕਾ ਵਾਸੀਆਂ ਨੂੰ ਭੱਵਿਖ ਵਿੱਚ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।

ਪਟਿਆਲਾ 'ਮੇਰਾ ਸ਼ਹਿਰ, ਮੇਰਾ ਮਾਣ ' ਤਹਿਤ ਸਵੱਛਤਾ ਮੁਹਿੰਮ ਸ਼ੁਰੂ

 

ਇਸ ਤੋਂ ਬਾਅਦ ਵਿਧਾਇਕ ਡਾ: ਬਲਵੀਰ ਸਿੰਘ ਨੇ ਨਿਗਮ ਕਮਿਸ਼ਨਰ ਦੇ ਨਾਲ ਬਿਸ਼ਨ ਨਗਰ ‘ਚ ਬਣੇ ਮੈਟੀਰੀਅਲ ਰਿਕਵਰੀ ਸੈਂਟਰ (ਐੱਮ.ਆਰ.ਐੱਫ.) ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਵਿਧਾਇਕ ਨੇ ਕਮਿਸ਼ਨਰ ਨੂੰ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਲਾਕੇ ਦਾ ਕੋਈ ਵੀ ਡੇਅਰੀ ਵਪਾਰੀ ਖੁੱਲ੍ਹੇ ਵਿੱਚ ਗੋਬਰ ਨਾ ਸੁੱਟੇ ਅਤੇ ਇਸ ਨੂੰ ਨਿਗਮ ਵੱਲੋਂ ਬਣਾਏ ਗਏ ਐਮ.ਆਰ.ਐਫ ਕੇਂਦਰ ਜਾਂ ਕੰਪੈਕਟਰ ਤੱਕ ਪਹੁੰਚਾਇਆ ਜਾਵੇ।

ਇਸ ਮੌਕੇ ਵਿਧਾਇਕ ਡਾ: ਬਲਵੀਰ ਸਿੰਘ, ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਤੋਂ ਇਲਾਵਾ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ, ਐਸ.ਸੀ ਰਜਿੰਦਰ ਚੋਪੜਾ, ਵਪਾਰੀ ਆਗੂ ਰਾਕੇਸ਼ ਗੁਪਤਾ, ਡਾ: ਜਸਵੀਰ ਕੌਰ, ਚੀਫ਼ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨੇਟਰੀ ਇੰਸਪੈਕਟਰ ਰਾਜੇਸ਼ ਮੱਟੂ, ਕੋਆਰਡੀਨੇਟਰ ਅਮਨ ਸੇਖੋਂ, ਮਨਪ੍ਰੀਤ ਬਾਜਵਾ, ਡਾ. ਮਨਦੀਪ ਸਿੰਘ, ਜਵਾਲਾ ਸਿੰਘ, ਸਮਾਜ ਸੇਵੀ ਜਤਿੰਦਰ ਗਰੇਵਾਲ ਸਮੇਤ ਵੱਡੀ ਗਿਣਤੀ  ਵਿੱਚ ਸਫਾਈ ਕਰਮਚਾਰੀ ਅਤੇ ਇਲਾਕਾ ਵਾਸੀ ਹਾਜ਼ਰ ਸਨ।

 

LATEST ARTICLES

Most Popular

Google Play Store