HomeCovid-19-Updateਪਟਿਆਲਾ ਜ਼ਿਲ੍ਹੇ ਦੇ ਵਸਨੀਕ ਲੋੜ ਸਮੇਂ ਜਾਰੀ ਹੈਲਪ ਲਾਈਨ ਨੰਬਰਾਂ 'ਤੇ ਕਰ...

ਪਟਿਆਲਾ ਜ਼ਿਲ੍ਹੇ ਦੇ ਵਸਨੀਕ ਲੋੜ ਸਮੇਂ ਜਾਰੀ ਹੈਲਪ ਲਾਈਨ ਨੰਬਰਾਂ ‘ਤੇ ਕਰ ਸਕਦੇ ਹਨ ਸੰਪਰਕ : ਡੀ.ਸੀ.

ਪਟਿਆਲਾ ਜ਼ਿਲ੍ਹੇ ਦੇ ਵਸਨੀਕ ਲੋੜ ਸਮੇਂ ਜਾਰੀ ਹੈਲਪ ਲਾਈਨ ਨੰਬਰਾਂ ‘ਤੇ ਕਰ ਸਕਦੇ ਹਨ ਸੰਪਰਕ : ਡੀ.ਸੀ.

ਪਟਿਆਲਾ, 25 ਮਾਰਚ:
ਡਿਪਟੀ ਕਮਿਸ਼ਨਰ ਪਟਿਆਲਾ  ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਅੰਦਰ ਲੱਗੇ ਕਰਫ਼ਿਊ ਦੌਰਾਨ ਆਮ ਲੋਕਾਂ ਦੀ ਸਹੂਲਤ ਲਈ ਹੈਲਪ ਲਾਈਨ ਚਲਾਏ ਜਾ ਰਹੇ ਹਨ ਜਿਨ੍ਹਾਂ ‘ਤੇ ਰੋਜ਼ਾਨਾ ਹੀ ਹਜ਼ਾਰਾ ਵਿਅਕਤੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ।  ਉਨ੍ਹਾਂ ਦੱਸਿਆ ਕਿ ਕੋਵਿਡ-19 ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਡਾ. ਕੁਸ਼ਲਦੀਪ ਕੌਰ ਮੋਬ. ਨੰ. 98558-71822 ਤੇ ਡਾ. ਗੁਰਪ੍ਰੀਤ ਸਿੰਘ ਨਾਗਰਾ ਮੋਬ. ਨੰ. 98556-86398 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਿਹੜੇ ਵਿਅਕਤੀ ਪਿਛਲੇ 15 ਦਿਨਾਂ ਦੌਰਾਨ ਵਿਦੇਸ਼ ਤੋਂ ਆਏ ਹਨ ਅਤੇ ਉਨ੍ਹਾਂ ਨੂੰ ਘਰ ‘ਚ ਕੁਆਰਨਟਾਈਨ ਕੀਤਾ ਗਿਆ ਹੈ ਜੇਕਰ ਉਹ ਇਸ ਦੀ ਪਾਲਣਾ ਨਹੀਂ ਕਰਦੇ ਤਾਂ ਇਸ ਸਬੰਧੀ ਜਾਣਕਾਰੀ ਦੇਣ ਲਈ ਫ਼ੋਨ ਨੰ. 0175-5128793  ਅਤੇ 0175-5127793 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਵੀ ਹੈਲਪ ਲਾਈਨ ਨੰਬਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਦਾ ਕੰਟਰੋਲ ਰੂਮ ਨੰਬਰ 0175-2350550 ਅਤੇ 62843-57500 ਹੈ ਜਿਸ ‘ਤੇ ਪਟਿਆਲਾ ਜ਼ਿਲ੍ਹੇ ਦੇ ਵਿਅਕਤੀ ਸੰਪਰਕ ਕਰਕੇ ਜ਼ਰੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪਟਿਆਲਾ ਜ਼ਿਲ੍ਹੇ ਦੇ ਵਸਨੀਕ ਲੋੜ ਸਮੇਂ ਜਾਰੀ ਹੈਲਪ ਲਾਈਨ ਨੰਬਰਾਂ 'ਤੇ ਕਰ ਸਕਦੇ ਹਨ ਸੰਪਰਕ : ਡੀ.ਸੀ.-Photo courtesy-Internet
ਪਟਿਆਲਾ ਜ਼ਿਲ੍ਹੇ ਦੇ ਵਸਨੀਕ ਲੋੜ ਸਮੇਂ ਜਾਰੀ ਹੈਲਪ ਲਾਈਨ ਨੰਬਰਾਂ ‘ਤੇ ਕਰ ਸਕਦੇ ਹਨ ਸੰਪਰਕ : ਡੀ.ਸੀ.Iਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ-ਡਵੀਜ਼ਨ ਪੱਧਰ ‘ਤੇ ਵੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜਿਸ ਤਹਿਤ ਸਬ-ਡਵੀਜ਼ਨ ਦੂਧਨ ਸਾਧਾਂ ਦੇ ਵਸਨੀਕ ਫ਼ੋਨ ਨੰਬਰ 0175-2632615 ‘ਤੇ ਸੰਪਰਕ ਕਰ ਸਕਦੇ ਹਨ, ਰਾਜਪੁਰਾ ਫ਼ੋਨ ਨੰਬਰ 01762-224132, ਨਾਭਾ ਫ਼ੋਨ ਨੰਬਰ 01765-220654, ਸਮਾਣਾ ਫ਼ੋਨ ਨੰਬਰ 01764-221190 ਅਤੇ ਪਾਤੜਾਂ ਦਾ ਨੰਬਰ 01764-243403 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਪਟਿਆਲਾ ਦਫ਼ਤਰ ਨਾਲ ਸੰਪਰਕ ਲਈ 0175-5128793 ਤੇ 0175-5127793 ਅਤੇ ਪੁਲਿਸ ਨਾਲ ਸੰਪਰਕ ਕਰਨ ਲਈ ਪੁਲਿਸ ਕੰਟਰੋਲ ਰੂਮ ਨੰਬਰ 95929-12500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

March,25,2020

LATEST ARTICLES

Most Popular

Google Play Store