HomeCovid-19-Updateਪਟਿਆਲੇ ਦਾ ਕੋਵੀਡ ਮੀਡੀਆ ਬੁਲੀਟੀਅਨ: ਸਿਵਲ ਸਰਜਨ

ਪਟਿਆਲੇ ਦਾ ਕੋਵੀਡ ਮੀਡੀਆ ਬੁਲੀਟੀਅਨ: ਸਿਵਲ ਸਰਜਨ

ਪਟਿਆਲੇ ਦਾ ਕੋਵੀਡ ਮੀਡੀਆ ਬੁਲੀਟੀਅਨ: ਸਿਵਲ ਸਰਜਨ

ਪਟਿਆਲਾ 7 ਜੂਨ  (        )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 1107 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,59,922 ਹੋ ਗਿਆ ਹੈ ਡਾ.ਸਤਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਪੁਲ ਤਹਿਤ ਪ੍ਰਾਪਤ ਵੈਕਸੀਨ ਨਾਲ ਕੱਲ ਮਿਤੀ 8 ਜੂਨ ਦਿਨ ਮੰਗਲਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲ ਆਈ.ਐਮ.ਏ. ਕੈਂਪਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨਸਾਂਝਾ ਸਕੂਲ ਤ੍ਰਿਪੜੀਗੁਰੂਦੁਆਰਾ ਸਾਹਿਬ ਮੌਤੀ ਬਾਗ,ਪੰਜਾਬੀ ਯੂਨੀਵਰਸਿਟੀ ਵਾਰਿਸਬਲਾਕ ਭਾਦਸੋ ਰਾਧਾਸੁਆਮੀ ਸਤਸੰਗ ਘਰ ਖੇੜੀ ਜੱਟਾਂ, ,ਨਾਭਾ ਦੇ ਮੇਘ ਕਲੋਨੀ ,ਰੋਟਰੀ ਕੱਲਬ ਅਤੇ ਐਮ.ਪੀ.ਡਬਲਿਉ ਸਕੂਲਰਾਜਪੁਰਾ ਦੇ ਬਹਾਵਲਪੁਰ ਭਵਨਸਮਾਣਾ ਦੇ ਅਗਰਵਾਲ ਧਰਮਸ਼ਾਲਾਪਾਤੜਾਂ ਦੇ ਦੁਰਗਾ ਦਲ ਕੱਲਬਬਲਾਕ ਕੋਲੀ ਵਿਖੇ ਗਰੂੁਦੁਆਰਾ ਸਾਹਿਬ ਜਲਾਲਪੁਰ,ਮਿੰਨੀ ਪੀ.ਐਚ.ਸੀ ਕਲਿਆਣ ,ਬਲਾਕ ਦੁੱਧਣ ਸਾਧਾਂ ਮੰਦਿਰ ਪਿੰਡ ਦੀਵਾਨਵਾਲਾ,ਸਰਕਾਰੀ ਸਕੂਲ ਗੰਗਰੋਲੀਬਲਾਕ ਕਾਲੋਮਾਜਰਾ ਦੇ ਜੀ.ਪੀ.ਐਸਆਂਗਣਵਾੜੀ ਸੈਂਟਰ ਮਿਰਜ਼ਾਪੁਰਆਂਗਣਵਾੜੀ ਸੈਂਟਰ ਮਾਣਕਪੁਰਬਲਾਕ ਸ਼ੁਤਰਾਣਾ ਦੇ ਪਿੰਡ ਗੰਲੋਲੀ ਦੇ ਗੁਰੂਦੁਆਰਾ ਸਾਹਿਬਪਿੰਡ ਦੋਦੜਾ ਦੇ ਗੁਰੂਦੁਆਰਾ ਸਾਹਿਬਪਿੰਡ ਕੁਲਾਰਾਂ ਦੇ ਗੁਰੂਦੁਆਰਾ ਸਾਹਿਬ ,ਪਿੰਡ ਜਿਊਣਪੁਰਾ ਦੇ ਪ੍ਰਾਇਮਰੀ ਸਕੂਲਬਲਾਕ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ ਰਾਧਾਸੁਆਮੀ ਸਤਸੰਗ ਘਰ ਮਡਿਆਣਾ ਅਤੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਿ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਅਤੇ ਅਨੈਕਸੀ ਕਮਿਉਨਿਟੀ ਸਿਹਤ ਕੈਂਦਰ ਪਾਤੜਾਂ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਵੀ ਲਗਾਈ ਜਾਵੇਗੀ   

           ਅੱਜ ਜਿਲੇ ਵਿੱਚ 83 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈਸਿਵਲ ਸਰਜਨ  ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 2966 ਦੇ ਕਰੀਬ ਰਿਪੋਰਟਾਂ ਵਿਚੋਂ 83 ਕੋਵਿਡ ਪੋਜੀਟਿਵ ਪਾਏ ਗਏ ਹਨਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 47542 ਹੋ ਗਈ ਹੈਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 209 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 45068 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1195 ਹੈ ਜਿਲੇ੍ਹ ਵਿੱਚ 08 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1279 ਹੋ ਗਈ ਹੈ ਉਹਨਾਂ ਕਿਹਾ ਕਿ ਤਕਰੀਬਨ 95 ਪ੍ਰਤੀਸ਼ਤ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਠੀਕ ਹੋ ਕੇ ਆਪਣੀ ਆਮ ਵਾਂਗ ਵਤੀਤ ਕਰ ਰਹੇ ਹਨ

ਪਟਿਆਲੇ ਦਾ ਕੋਵੀਡ ਮੀਡੀਆ ਬੁਲੀਟੀਅਨ: ਸਿਵਲ ਸਰਜਨ

           ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਇਹਨਾਂ 83 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 16, ਨਾਭਾ ਤੋਂ 08, ਸਮਾਣਾ ਤੋਂ 02, ਰਾਜਪੁਰਾ ਤੋਂ 07, ਬਲਾਕ ਭਾਦਸਂੋ ਤੋਂ 19, ਬਲਾਕ ਕੌਲੀ ਤੋਂ 03, ਬਲਾਕ ਕਾਲੋਮਾਜਰਾ ਤੋਂ 9, ਬਲਾਕ ਸ਼ੁਤਰਾਣਾ ਤੋਂ 9, ਬਲਾਕ ਹਰਪਾਲਪੁਰ ਤੋਂ 04, ਬਲਾਕ ਦੁਧਣਸਾਧਾਂ ਤੋਂ 06 ਕੋਵਿਡ ਕੇਸ ਰਿਪੋਰਟ ਹੋਏ ਹਨਇਹਨਾਂ ਕੇਸਾਂ ਵਿੱਚੋਂ 15 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 68 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ

ਜਿਲ੍ਹਾ ਐਪੀਡੋਲਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਦੱਸਿਆਂ ਕਿ ਜਿਆਦਾ ਪੋਜਟਿਵ ਕੇਸ ਆਉਣ ਤੇਂ  ਬਾਲਕ ਭਾਦਸੋਂ ਦੇ ਪਿੰਡ ਕਨਸੁਆਂ ਵਿਖੇ ਮਾਈਕਰੋ ਕੰਟੈਨਮੈਂਟ ਲਗਾ ਦਿਤੀ ਗਈ ਹੈ

          ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3688 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,91,022 ਸੈਂਪਲ ਲਏ ਜਾ ਚੁੱਕੇ ਹਨਜਿਹਨਾਂ ਵਿਚੋ ਜਿਲਾ ਪਟਿਆਲਾ ਦੇ 47542 ਕੋਵਿਡ ਪੋਜਟਿਵ, 6,41,818 ਨੈਗੇਟਿਵ ਅਤੇ ਲਗਭਗ 1662 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ

 

LATEST ARTICLES

Most Popular

Google Play Store