HomeUncategorizedਪੰਜਾਬੀ ਯੂਨੀਵਰਸਿਟੀ ਦੇ ਨਵੇਂ ਪ੍ਰੋਫ਼ੈਸਰ ਵੱਲੋਂ ਡੀਨ ਅਕਾਦਮਿਕ ਮਾਮਲੇ ਦਾ ਅਹੁਦਾ ਸੰਭਾਲ਼...

ਪੰਜਾਬੀ ਯੂਨੀਵਰਸਿਟੀ ਦੇ ਨਵੇਂ ਪ੍ਰੋਫ਼ੈਸਰ ਵੱਲੋਂ ਡੀਨ ਅਕਾਦਮਿਕ ਮਾਮਲੇ ਦਾ ਅਹੁਦਾ ਸੰਭਾਲ਼ ਲਿਆ

ਪੰਜਾਬੀ ਯੂਨੀਵਰਸਿਟੀ ਦੇ ਨਵੇਂ ਪ੍ਰੋਫ਼ੈਸਰ ਵੱਲੋਂ ਡੀਨ ਅਕਾਦਮਿਕ ਮਾਮਲੇ ਦਾ ਅਹੁਦਾ ਸੰਭਾਲ਼ ਲਿਆ

ਪਟਿਆਲਾ /11 ਮਈ,2022

ਜਦੋਂ ਸਕੂਲ ਵਿੱਚ ਪੜ੍ਹਦਾ ਪੇਂਡੂ ਵਿਦਿਆਰਥੀ ਮਾਪਿਆਂ ਨੂੰ ਸੰਗੀਤ ਦੇ ਰਿਆਜ਼ ਲਈ ਲੋੜੀਂਦੇ ਸਮੇਂ ਦੀ ਗੱਲ ਕਰਦਾ ਹੈ ਤਾਂ ਜਵਾਬ ਮਿਲਦਾ ਹੈ ਕਿ ‘ਰਿਆਜ਼ ਤਾਂ ਬਰਸੀਨ ਵਢਦਿਆਂ-ਵਢਦਿਆਂ ਵੀ ਕੀਤਾ ਜਾ ਸਕਦਾ ਹੈ।’

ਬੁਢਲਾਡੇ ਵਿੱਚ ਬਰਸੀਨ ਵਢਦਿਆਂ ਰਿਆਜ਼ ਕਰਨਾ ਵਾਲਾ ਮੁੰਡਾ ਪੰਜਾਬੀ ਯੂਨੀਵਰਸਿਟੀ ਸਮੇਤ ਕੁਰੂਕੁਸ਼ੇਤਰ ਅਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਪੜ੍ਹ ਕੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗ ਪਿਆ ਅਤੇ ਹੁਣ ਇਸੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਦੇ ਅਹੁਦੇ ਤੱਕ ਪਹੁੰਚ ਗਿਆ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੰਗੀਤ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਪ੍ਰੋ. ਯਸ਼ਪਾਲ ਸ਼ਰਮਾ ਨੇ ਯੂਨੀਵਰਸਿਟੀ ਵਿੱਚ ਡੀਨ ਅਕਾਦਮਿਕ ਮਾਮਲੇ ਦਾ ਅਹੁਦਾ ਸੰਭਾਲ਼ਣ ਤੋਂ ਬਾਅਦ ਆਪਣੇ ਜੀਵਨ ਦਾ ਸਫ਼ਰ ਸਾਂਝਾ ਕਰਦਿਆਂ ਇਹ ਦਾਸਤਾਨ ਸੁਣਾਈ।

‘ਆਵਾਜ਼ ਪੰਜਾਬ ਦੀ’ ਜਿਹੇ ਪ੍ਰਸਿੱਧ ਸੰਗੀਤਕ ਟੀਵੀ ਸ਼ੋਅ ਦੇ ਜੱਜ ਰਹਿ ਚੁੱਕੇ ਪ੍ਰੋ. ਯਸ਼ਪਾਲ ਸ਼ਰਮਾ ਸੰਗੀਤ ਦੇ ਅਕਾਦਮਿਕ ਅਤੇ ਗਾਇਨ ਖੇਤਰ ਵਿੱਚ ਉੱਘਾ ਸਥਾਨ ਰਖਦੇ ਹਨ। ਉਹ ਕਲਾ ਅਤੇ ਸੱਭਿਆਚਾਰ ਨਾਲ ਸੰਬੰਧਤ ਫੈ਼ਕਲਟੀ ਦੇ ਡੀਨ ਅਤੇ ਸੰਗੀਤ ਵਿਭਾਗ ਦੇ ਮੁਖੀ ਵੀ ਰਹਿ ਚੁੱਕੇ ਹਨ। ਮੌਜੂਦਾ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਪ੍ਰਬੰਧਨ ਹਿਤ ਬਣਾਈ ਗਈ ਕਮੇਟੀ ਦੇ ਕਨਵੀਨਰ ਵੀ ਹਨ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਉਨ੍ਹਾਂ ਦੇ ਅਹੁਦਾ ਸੰਭਾਲਣ ਸਮੇਂ ਵਿਸ਼ੇਸ਼ ਤੌਰ ਉੱਤੇ ਡੀਨ ਅਕਾਦਮਿਕ ਮਾਮਲੇ ਦਫ਼ਤਰ ਵਿੱਚ ਪੁੱਜੇ ਜਿੱਥੇ ਪ੍ਰੋ. ਯਸ਼ਪਾਲ ਸ਼ਰਮਾ ਵੱਲੋਂ ਉਨ੍ਹਾਂ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਣ ਦੀ ਰਸਮ ਕੀਤੀ ਗਈ।

ਪੰਜਾਬੀ ਯੂਨੀਵਰਸਿਟੀ ਦੇ ਨਵੇਂ ਪ੍ਰੋਫ਼ੈਸਰ ਵੱਲੋਂ ਡੀਨ ਅਕਾਦਮਿਕ ਮਾਮਲੇ ਦਾ ਅਹੁਦਾ ਸੰਭਾਲ਼ ਲਿਆ i ਪ੍ਰੋ. ਯਸ਼ਪਾਲ ਸ਼ਰਮਾ ਨੂੰ ਸੰਗੀਤ ਦੇ ਅਧਿਆਪਨ ਅਤੇ ਖੋਜ ਦਾ 34 ਸਾਲ ਦਾ ਲੰਬਾ ਤਜਰਬਾ ਹਾਸਿਲ ਹੈ।

ਪੰਜਾਬੀ ਯੂਨੀਵਰਸਿਟੀ ਦੇ ਨਵੇਂ ਪ੍ਰੋਫ਼ੈਸਰ ਵੱਲੋਂ ਡੀਨ ਅਕਾਦਮਿਕ ਮਾਮਲੇ ਦਾ ਅਹੁਦਾ ਸੰਭਾਲ਼ ਲਿਆ
Prof Yashpal Sharma

ਸੰਗੀਤ ਵਿੱਚ ਉਨ੍ਹਾਂ ਦੀ ਵਿਸ਼ੇਸ਼ ਮੁਹਾਰਤ ਦਾ ਖੇਤਰ ਭਾਰਤੀ ਕਲਾਸੀਕਲ ਵੋਕਲ, ਲਾਈਟ ਵੋਕਲ (ਗ਼ਜ਼ਲ) ਅਤੇ ਗੁਰਮਤਿ ਸੰਗੀਤ ਹੈ। ਉਨ੍ਹਾਂ ਦੀ ਨਿਗਰਾਨੀ ਵਿੱਚ ਹੁਣ ਤੱਕ 10 ਪੀ-ਐੱਚ.ਡੀ. ਖੋਜ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਮੌਜੂਦਾ ਸਮੇਂ ਪੰਜ ਹੋਰ ਖੋਜ ਕਾਰਜ ਚੱਲ ਰਹੇ ਹਨ। 20 ਐਮ.ਫਿ਼ਲ ਪੱਧਰ ਦੇ ਖੋਜ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਤਿੰਨ ਖੋਜ ਕਾਰਜ ਚੱਲ ਰਹੇ ਹਨ। ਸੰਗੀਤ ਵਿੱਚ ਉਨ੍ਹਾਂ ਦੀ ਖੋਜ ਦਾ ਖੇਤਰ ‘ਸ਼ਰੁਤੀ ਭਾਵ ਮਾਈਕਰੋ ਟੋਨ ਦਾ ਭਾਰਤੀ ਸੰਗੀਤ ਵਿੱਚ ਸਥਾਨ’ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ‘ਮਣੀਪੁਰ ਪ੍ਰਦੇਸ਼ ਵਿੱਚ ਪ੍ਰਚੱਲਿਤ ਸੰਗੀਤਕ ਵਿਧਾਵਾਂ ਦਾ ਵਿਸ਼ਲੇਸ਼ਣਾਤਮਿਕ ਅਧਿਐਨ’ ਵਿਸ਼ੇ ਉੱਪਰ ਇੱਕ ਅਹਿਮ ਖੋਜ ਕਾਰਜ ਕਰਵਾਇਆ ਹੈ।

ਪੰਜਾਬੀ ਯੂਨੀਵਰਸਿਟੀ ਵਿੱਚ ਦੋ ਵਾਰ ਡੀਨ, ਕਲਾ ਅਤੇ ਸੱਭਿਆਚਾਰ ਫ਼ੈਕਲਟੀ ਅਤੇ ਦੋ ਵਾਰ ਸੰਗੀਤ ਵਿਭਾਗ ਦੇ ਮੁਖੀ ਰਹਿ ਚੁੱਕੇ ਪ੍ਰੋ. ਯਸ਼ਪਾਲ ਸ਼ਰਮਾ ਦਾ ਸੰਗੀਤ ਦੇ ਅਕਾਦਮਿਕ ਖੇਤਰ ਵਿੱਚ ਇਤਿਹਾਸਿਕ ਕਿਸਮ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਮੁਖੀ ਹੁੰਦਿਆਂ 2005 ਦੌਰਾਨ ਕੀਤੀ ਗਈ ਪਹਿਲਕਦਮੀ ਸਦਕਾ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਵਿੱਚ ਸੰਗੀਤ ਵਿਸ਼ੇ ਵਿੱਚ ਐਮ.ਫਿ਼ਲ ਦੀ ਡਿਗਰੀ ਸ਼ੁਰੂ ਹੋਈ ਸੀ। ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਸੰਗੀਤ ਦੇ ਖੇਤਰ ਵਿੱਚ ਇਹ ਪਹਿਲੀ ਵਾਰ ਸ਼ੁਰੂ ਹੋਈ ਐਮ.ਫਿ਼ਲ. ਦੀ ਡਿਗਰੀ ਸੀ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਹਰ ਸਾਲ ਕਰਵਾਈ ਜਾਂਦੀ ਸਾਲਾਨਾ ਸੰਗੀਤਕ ਵਰਕਸ਼ਾਪ ਵੀ 2004 ਦੌਰਾਨ ਪ੍ਰੋ. ਯਸ਼ਪਾਲ ਸ਼ਰਮਾ ਦੀ ਪਹਿਲਕਦਮੀ ਸਦਕਾ ਹੀ ਸ਼ੁਰੂ ਹੋਈ ਸੀ।

ਸੰਗੀਤ ਦੇ ਖੇਤਰ ਨਾਲ ਸੰਬੰਧਤ ਤਿੰਨ ਪੁਸਤਕਾਂ ਤੋਂ ਇਲਾਵਾ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮਿਆਰੀ ਰਸਾਲਿਆਂ ਵਿੱਚ 14 ਖੋਜ-ਪੱਤਰ ਪ੍ਰਕਾਸਿ਼ਤ ਹੋ ਚੁੱਕੇ ਹਨ। ਸੰਗੀਤ ਦੇ ਗਾਇਨ ਖੇਤਰ ਵਿੱਚ ਉਨ੍ਹਾਂ ਦੀਆਂ ਦੋ ਕੈਸਿਟਾਂ ਵੀ ਰਿਲੀਜ਼ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਅਕਾਸ਼ਬਾਣੀ ਅਤੇ ਦੂਰਦਰਸ਼ਨ ਵੱਲੋਂ ਕਲਾਸੀਕਲ ਵੋਕਲ ਅਤੇ ਲਾਈਟ ਮਿਊਜਿ਼ਕ ਵਿੱਚ ‘ਗਰੇਡਿਡ ਆਰਟਿਸਟ’ ਦਾ ਦਰਜਾ ਹਾਸਿਲ ਹੈ। ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ 150 ਤੋਂ ਵਧੇਰੇ ਸੰਗੀਤਿਕ ਪੇਸ਼ਕਾਰੀਆਂ ਦੇ ਚੁੱਕੇ ਹਨ।

ਮੌਰਸ਼ੀਅਸ ਯੂਨੀਵਰਸਿਟੀ ਵਿੱਚ 2017 ਤੋਂ 2020 ਤੱਕ ਵਿਜ਼ਟਿੰਗ ਪ੍ਰੋਫ਼ੈਸਰ ਰਹੇ ਪ੍ਰੋ. ਯਸ਼ਪਾਲ ਸ਼ਰਮਾ ਨੇ ਸੰਗੀਤ ਦੇ ਖੇਤਰ ਵਿੱਚ ਬਹੁਤ ਸਾਰੇ ਐਵਾਰਡ ਹਾਸਿਲ ਕੀਤੇ ਹਨ ਜਿਨ੍ਹਾਂ ਵਿੱਚ ਕਲਾ ਸ਼੍ਰੀ ਐਵਾਰਡ (2002), ਸੰਗੀਤ ਸਿ਼ਰੋਮਣੀ ਐਵਾਰਡ (2005), ਕੌਨਕਰਡ ਐਵਾਰਡ ਫ਼ਾਰ ਐਕਸੀਲੈਂਸ ਐਂਡ ਓਰਿਜਨੈਲਿਟੀ ਇਨ ਮਿਊਜਿ਼ਕ (2011) ਅਤੇ ਅਵਾਂਤਿਕਾ ਐਵਾਰਡ (2011) ਸ਼ਾਮਿਲ ਹਨ।

ਜੂਨ 2015 ਦੌਰਾਨ ਉਨ੍ਹਾਂ ਨੇ ਕੈਨੇਡਾ ਦੇ ਬਰੈਂਪਟਨ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਅਕਾਦਮਿਕ ਅਤੇ ਸੰਗੀਤਿਕ ਪੇਸ਼ਕਾਰੀ ਦਿੱਤੀ ਸੀ।
ਮਾਨਸਾ ਜਿਲ੍ਹੇ ਦੇ ਕਸਬਾ ਬੁਢਲਾਡਾ ਨਾਲ਼ ਸੰਬੰਧਤ ਪ੍ਰੋ. ਯਸ਼ਪਾਲ ਸ਼ਰਮਾ ਆਪਣੇ ਵਿਦਿਆਰਥੀ ਜੀਵਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਗੁਰੂ ਨਾਨਕ ਕਾਲਜ ਤੋਂ ਬੀ.ਏ. ਕਰਦੇ ਸਮੇਂ ਪਹਿਲੇ ਦੋ ਸਾਲ ਗੋਲਡ ਮੈਡਲਿਸਟ ਰਹੇ ਹਨ। ਆਪਣੇ ਪਿਛੋਕੜ ਬੁਢਲਾਡਾ ਉੱਤੇ ਬੇਹੱਦ ਮਾਣ ਕਾਰਨ ਵਾਲੇ ਪ੍ਰੋ. ਯਸ਼ਪਾਲ ਸ਼ਰਮਾ ਇਹ ਗੱਲ ਵੀ ਬੜੇ ਮਾਣ ਨਾਲ ਦਸਦੇ ਹਨ ਕਿ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵੱਡੀ ਭੂਮਿਕਾ ਰਹੀ ਹੈ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਉਨ੍ਹਾਂ ਨੂੰ ਅਹੁਦਾ ਸੰਭਾਲਣ ਉੱਤੇ ਵਧਾਈ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਪੁੱਜੇ ਅਧਿਕਾਰੀਆਂ ਵਿੱਚ ਰਜਿਸਟਰਾਰ ਪ੍ਰੋ. ਨਵਜੋਤ ਕੌਰ, ਡਾਇਰੈਕਟਰ, ਅੰਤਰਰਾਸ਼ਟਰੀ ਵਿਦਿਆਰਥੀ ਮਾਮਲੇ ਪ੍ਰੋ. ਰਣਜੀਤ ਕੌਰ, ਡੀਨ ਕਲਾ ਅਤੇ ਸੱਭਿਆਚਾਰ ਫ਼ੈਕਲਟੀ ਪ੍ਰੋ. ਰਾਜਿੰਦਰ ਗਿੱਲ, ਮੁਖੀ ਸੰਗੀਤ ਵਿਭਾਗ ਪ੍ਰੋ. ਨਿਵੇਦਿੱਤਾ ਉੱਪਲ, ਮੁਖੀ ਨਾਚ ਵਿਭਾਗ ਪ੍ਰੋ. ਇੰਦਰਾ ਬਾਲੀ, ਮੁਖੀ ਫ਼ਾਈਨ ਆਰਟਸ ਵਿਭਾਗ ਡਾ. ਕਵਿਤਾ ਸਿੰਘ, ਇੰਚਾਰਜ ਗੁਰਮਤਿ ਸੰਗੀਤ ਚੇਅਰ ਡਾ. ਅਲੰਕਾਰ ਸਿੰਘ, ਪ੍ਰਿੰਸੀਪਲ ਗੁਰਮਤਿ ਕਾਲਜ ਪ੍ਰੋ. ਜਸਬੀਰ ਕੌਰ ਆਦਿ ਸ਼ਾਮਿਲ ਰਹੇ।

LATEST ARTICLES

Most Popular

Google Play Store