HomeUncategorizedਪੰਜਾਬੀ ਯੂਨੀਵਰਸਿਟੀ ਵਿਗਿਆਨ ਮੇਲੇ ਦਾ ਛੇਵਾਂ ਦਿਨ ਵਿਸ਼ੇਸ਼ ਕਾਬਲੀਅਤ ਵਾਲੇ ਵਿਦਿਆਰਥੀਆਂ ਦੇ...

ਪੰਜਾਬੀ ਯੂਨੀਵਰਸਿਟੀ ਵਿਗਿਆਨ ਮੇਲੇ ਦਾ ਛੇਵਾਂ ਦਿਨ ਵਿਸ਼ੇਸ਼ ਕਾਬਲੀਅਤ ਵਾਲੇ ਵਿਦਿਆਰਥੀਆਂ ਦੇ ਨਾਂਅ

ਪੰਜਾਬੀ ਯੂਨੀਵਰਸਿਟੀ ਵਿਗਿਆਨ ਮੇਲੇ ਦਾ ਛੇਵਾਂ ਦਿਨ ਵਿਸ਼ੇਸ਼ ਕਾਬਲੀਅਤ ਵਾਲੇ ਵਿਦਿਆਰਥੀਆਂ ਦੇ ਨਾਂਅ

ਪਟਿਆਲਾ/ 27-2-2022

ਮੰਚ ਉੱਤੇ ਜੋ ਵੀ ਬੁਲਾਰਾ ਬੋਲ ਰਿਹਾ ਸੀ, ਉਸ ਦੇ ਬੋਲਾਂ ਨੂੰ ਸੌਰਭ ਅਤੇ ਅਨੂੰ ਨਾਮਕ ਦੋ ਵਿਦਿਆਰਥੀ ਓਸੇ ਵੇਲੇ ਸੰਕੇਤ-ਭਾਸ਼ਾ ਵਿੱਚ ਤਬਦੀਲ ਕਰ ਕੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਪਹੁੰਚਦਾ ਕਰ ਰਹੇ ਸਨ। ਇਹ ਮੰਜ਼ਰ ਦੂਰਦਰਸ਼ਨ ਵੱਲੋਂ ਕਿਸੇ ਖ਼ਸੂਸੀ ਲੋੜਾਂ ਵਾਲੇ ਲੋਕਾਂ ਲਈ ਚੱਲ ਰਹੇ ਪ੍ਰੋਗਰਾਮ ਦਾ ਨਹੀਂ ਬਲਕਿ ਪੰਜਾਬੀ ਯੂਨੀਵਰਸਿਟੀ ਵਿੱਚ ਹੋਏ ਪ੍ਰੋਗਰਾਮ ਦਾ ਸੀ।

ਵਿਗਿਆਨ ਹਫ਼ਤੇ ਦੇ ਪ੍ਰੋਗਰਾਮਾਂ ਦਾ ਛੇਵਾਂ ਦਿਨ ਵਿਸ਼ੇਸ਼ ਕਾਬਲੀਅਤ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮਰਪਿਤ ਰਿਹਾ। ਇਨ੍ਹਾਂ ਬੱਚਿਆਂ ਨੇ ਆਪਣੀ ਸਮਰਥਾ ਅਤੇ ਪੇਸ਼ਕਾਰੀਆਂ ਨਾਲ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਬਣੇ ਇਸ ਸਬਬ ਰਾਹੀਂ ਇਹ ਦਰਸਾਅ ਦਿੱਤਾ ਕਿ ਉਹ ਕਿਸੇ ਤੋਂ ਘੱਟ ਨਹੀ ਬਸ ਉਨ੍ਹਾਂ ਦੀ ਕਾਬਲੀਅਤ ਹੋਰਨਾਂ ਨਾਲੋਂ ਵੱਖਰੀ ਜ਼ਰੂਰ ਹੈ। ਬਲਕਿ ਉਨ੍ਹਾਂ ਨੂੰ ਕੁਦਰਤ ਨੇ ਵੱਖਰੇ ਅਤੇ ਵਾਧੂ ਹੁਨਰਾਂ ਨਾਲ ਲੈਸ ਕਰ ਕੇ ਭੇਜਿਆ ਹੈ।

ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਿਤ ‘ਵਿਕਲਾਂਗਾਂ ਲਈ ਤਕਨਾਲੌਜੀ ਵਿਕਾਸ ਖੋਜ ਕੇਂਦਰ’ ਵੱਲੋਂ ਇਸ ਦਿਨ ਅਜਿਹੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਇਨ੍ਹਾਂ ਵਿਸ਼ੇਸ਼ ਕਾਬਲੀਅਤ ਵਾਲੇ ਬੱਚਿਆਂ ਲਈ ਕੁੱਝ ਵਿਸ਼ੇਸ਼ ਮੁਕਾਬਲੇ ਕਰਵਾਏ ਗਏ। ਇਹ ਸਾਰੇ ਮੁਕਾਬਲੇ ਵਿਗਿਆਨ ਅਧਾਰਿਤ ਥੀਮ ਨੂੰ ਕੇਂਦਰ ਵਿੱਚ ਰੱਖ ਕੇ ਵਿਉਂਤੇ ਗਏ ਸਨ।

ਇਸ ਕੇਂਦਰ ਦੇ ਕੋਆਰਡੀਨੇਟਰ ਡਾ. ਵਿਸ਼ਾਲ ਗੋਇਲ ਅਤੇ ਡਾ. ਗੁਰਪ੍ਰੀਤ ਸਿੰਘ ਜੋਸ਼ਨ ਨੇ ਦੱਸਿਆ ਕਿ ਇਸ ਮੌਕੇ ਹੋਏ ਮੁਕਾਬਲਿਆਂ ਵਿੱਚ ਨੌ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਸ਼ਾਮਿਲ ਸਨ ਜਿਨ੍ਹਾਂ ਵਿੱਚ ਬਰੇਲ ਪੜ੍ਹਤ, ਬਰੇਲ ਲੇਖਣੀ, ਪੋਸਟਰ ਸਿਰਜਣਾ, ਕਲੇਅ ਮੌਡਲਿੰਗ, ਡਿਬੇਟ, ਮੌਡਲ ਸਿਰਜਣਾ, ਗਾਇਨ, ਸਕਿੱਟ/ਪਲੇਅ ਅਤੇ ਮੌਡਲਿੰਗ ਦੇ ਮੁਕਾਬਲੇ ਸ਼ਾਮਿਲ ਸਨ।

ਇਨ੍ਹਾਂ ਮੁਕਾਬਲਿਆਂ ਵਿੱਚ ਪਟਿਆਲਾ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ 13 ਸਕੂਲਾਂ ਦੇ 75 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀਆਂ ਕਲਾਵਾਂ ਦੇ ਜ਼ੌਹਰ ਵਿਖਾਏ।

ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਹੋਏ ਉਦਘਾਟਨੀ ਸਮਾਰੋਹ ਵਿੱਚ ਇੰਡੀਅਨ ਸਾਈਨ ਲੈਂਗੂਏਜ ਰਿਸਰਚ ਐਂਡ ਟਰੇਨਿੰਗ ਸੈਂਟਰ (ਆਈ.ਐੱਸ.ਐੱਲ.ਆਰ.ਟੀ.ਸੀ.)ਨਵੀਂ ਦਿੱਲੀ ਦੇ ਡਿਪਟੀ ਡਾਇਰੈਕਟਰ ਸ੍ਰੀ ਸੰਜੇ ਕੁਮਾਰ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਆਈ.ਐੱਸ.ਐੱਲ.ਆਰ.ਟੀ.ਸੀ. ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਵਿੱਚ ਦੱਿਸਆ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਇਨ੍ਹਾਂ ਬੱਚਿਆਂ ਦੀ ਸਮਾਜ ਵਿੱਚ ਬਰਾਬਰੀ ਵਾਲ਼ੀ ਭਾਗੀਦਾਰੀ ਪੈਦਾ ਕਰਨ ਲਈ ਸਰਕਾਰ ਦੀ ਮਦਦ ਨਾਲ ਵਿਸ਼ੇਸ਼ ਯਤਨ ਕੀਤੇ ਗਏ ਹਨ। ਉਨ੍ਹਾਂ ਦੇ ਕੇਂਦਰ ਵੱਲੋਂ ਅਜਿਹੇ ਬੱਚਿਆਂ ਲਈ ਚਲਾਏ ਜਾਂਦੇ ਵੱਖ-ਵੱਖ ਕੋਰਸਾਂ ਬਾਰੇ ਅਤੇ ਭਾਰਤੀ ਸੰਕੇਤ ਭਾਸ਼ਾ ਦੇ ਸ਼ਬਦਕੋਸ਼ ਤਿਆਰ ਕੀਤੇ ਜਾਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚਲੇ ‘ਵਿਕਲਾਂਗਾਂ ਲਈ ਤਕਨਾਲੌਜੀ ਵਿਕਾਸ ਖੋਜ ਕੇਂਦਰ’ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕੀਤੀ ਗਈ।

ਪੰਜਾਬੀ ਯੂਨੀਵਰਸਿਟੀ ਵਿਗਿਆਨ ਮੇਲੇ ਦਾ ਛੇਵਾਂ ਦਿਨ ਵਿਸ਼ੇਸ਼ ਕਾਬਲੀਅਤ ਵਾਲੇ ਵਿਦਿਆਰਥੀਆਂ ਦੇ ਨਾਂਅ ਪੰਜਾਬੀ ਯੂਨੀਵਰਸਿਟੀ ਵਿਗਿਆਨ ਮੇਲੇ ਦਾ ਛੇਵਾਂ ਦਿਨ ਵਿਸ਼ੇਸ਼ ਕਾਬਲੀਅਤ ਵਾਲੇ ਵਿਦਿਆਰਥੀਆਂ ਦੇ ਨਾਂਅ ਪੰਜਾਬੀ ਯੂਨੀਵਰਸਿਟੀ ਵਿਗਿਆਨ ਮੇਲੇ ਦਾ ਛੇਵਾਂ ਦਿਨ ਵਿਸ਼ੇਸ਼ ਕਾਬਲੀਅਤ ਵਾਲੇ ਵਿਦਿਆਰਥੀਆਂ ਦੇ ਨਾਂਅ

ਪੰਜਾਬੀ ਯੂਨੀਵਰਸਿਟੀ ਵਿਗਿਆਨ ਮੇਲੇ ਦਾ ਛੇਵਾਂ ਦਿਨ ਵਿਸ਼ੇਸ਼ ਕਾਬਲੀਅਤ ਵਾਲੇ ਵਿਦਿਆਰਥੀਆਂ ਦੇ ਨਾਂਅ I ਇਸ ਮੌਕੇ ਪੈਰਾ-ਓਲੰਪੀਅਨ ਸਾਈਕਲ ਚਾਲਕ ਜਗਵਿੰਦਰ ਸਿੰਘ, ਜੋ ਕਿ ਸਟੇਟ ਆਈਕਨ ਹਨ, ਵੀ ਉਚੇਚੇ ਤੌਰ ਉੱਤੇ ਪਹੁੰਚੇ ਜਿਸ ਨਾਲ ਇਨ੍ਹਾਂ ਵਿਦਿਆਰਥੀਆਂ ਦਾ ਉਤਸ਼ਾਹ ਵਧਿਆ।

ਉੱਧਰ ਦੂਜੇ ਪਾਸੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿੱਚ ਚੱਲ ਰਹੀ ਵਿਸ਼ੇਸ਼ ਭਾਸ਼ਣ ਲੜੀ ਵਿੱਚ ਇਸ ਛੇਵੇਂ ਦਿਨ ਜਿਹੜੇ ਦੋ ਵਿਗਿਆਨੀਆਂ ਵੱਲੋਂ ਆਪਣੇ ਵਿਚਾਰ ਰੱਖੇ ਗਏ,ਉਨ੍ਹਾਂ ਵਿੱਚ ਆਈ.ਐੱਸ.ਐੱਸ.ਈ.ਆਰ. ਮੋਹਾਲੀ ਤੋਂ ਪ੍ਰੋ. ਐੱਨ. ਜੀ. ਪ੍ਰਸਾਦ ਅਤੇ ਯੂ.ਐੱਸ.ਏ. ਦੇ ਮੋਲੀਕੂਲ ਆਈ. ਐੱਨ. ਸੀ. ਟੈਪਾਂ ਦੀ ਸੀਨੀਅਰ ਡਾਇਰੈਕਟਰ ਡਾ. ਜਸਪ੍ਰੀਤ ਸਿੰਘ ਸ਼ਾਮਿਲ ਸਨ। ਡਾ. ਐੱਨ.ਜੀ. ਪ੍ਰਸਾਦ ਇਸ ਭਾਸ਼ਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚੇ ਹੋਏ ਸਨ ਜਦੋਂ ਕਿ ਡਾ. ਜਸਪ੍ਰੀਤ ਸਿੰਘ ਦਾ ਇਹ ਭਾਸ਼ਣ ਆਨਲਾਈਨ ਵਿਧੀ ਰਾਹੀਂ ਹੋਇਆ।

ਪ੍ਰੋ. ਐੱਨ.ਜੀ. ਪ੍ਰਸਾਦ ਵੱਲੋਂ ਇਸ ਮੌਕੇ ਪ੍ਰਸਿੱਧ ਵਿਗਿਆਨੀ ਚਾਰਲਡ ਡਾਰਵਿਨ ਦੇ ਸਿਧਾਂਤਾਂ ਅਤੇ ਉਨ੍ਹਾਂ ਦੀ ਅੱਜ ਦੇ ਸਮੇਂ ਵਿਚਲੀ ਪ੍ਰਸੰਗਿਕਤਾ ਦੇ ਹਵਾਲੇ ਨਾਲ ਵਿਸਥਾਰ ਵਿੱਚ ਗੱਲ ਕੀਤੀ ਗਈ। ਵਿਗਿਆਨ ਹਫ਼ਤੇ ਸੰਬੰਧੀ ਪ੍ਰੋਗਰਾਮਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ ਦੀ 75ਵੀਂ ਅਜ਼ਾਦੀ ਵਰੇਗੰਢ ਨੂੰ ਸਮਰਪਿਤ ਇਹ ਪ੍ਰੋਗਰਾਮ ਇਸ ਲਈ ਅਹਿਮ ਹਨ ਕਿ ਇਨ੍ਹਾਂ ਨਾਲ ਜਿੱਥੇ ਸਾਡੀ ਸ਼ਾਨਦਾਰ ਵਿਗਿਆਨਕ ਵਿਰਾਸਤ ਨੂੰ ਯਾਦ ਕਰਨ ਦਾ ਮੌਕਾ ਮਿਲਦਾ ਹੈ ਅਤੇ ਦੂਜੇ ਪਾਸੇ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਲਈ ਰਣਨੀਤੀਆਂ ਉਲੀਕਣ ਲਈ ਵੀ ਅਜਿਹੇ ਯਤਨ ਜ਼ਰੂਰੀ ਹਨ ਕਿਉਂਕਿ ਅਜਿਹਾ ਹੋਣ ਨਾਲ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ। ਉਹ ਵਿਗਿਆਨ ਵਿਸ਼ੇ ਦੀ ਇੱਕ ਕੈਰੀਅਰ ਵਜੋਂ ਚੋਣ ਕਰ ਕੇ ਇਸ ਦਿਸ਼ਾ ਵਿੱਚ ਖੋਜ ਕਰਨ ਲਈ ਰੁਚੀ ਲੈਂਦੇ ਹਨ।

ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਇਹ ਵਿਗਿਆਨ ਮੇਲਾ ਦੇਸ ਦੀ 75ਵੀਂ ਅਜ਼ਾਦੀ ਵਰ੍ਹੇਗੰਢ ਨੂੰ ਸਮਰਪਿਤ ਹੈ। ਭਾਰਤ ਸਰਕਾਰ ਦੇ ਵਿਗਿਆਨ ਪ੍ਰਸਾਰ ਵਿਭਾਗ ਵੱਲੋਂ ‘ਵਿਗਿਆਨ ਸਰਵੱਤ ਪੂਜਯਤੇ’ ਸਿਰਲੇਖ ਅਧੀਨ ਭਾਰਤ ਦੀ ਅਜਾਦੀ ਦੀ 75ਵੀਂ ਵਰੇਗੰਢ ਨੂੰ ਮਨਾਉਣ ਲਈ ਭਾਰਤ ਵਿੱਚ ਵੱਖ-ਵੱਖ 75 ਥਾਵਾਂ ਅਤੇ 19 ਅਲੱਗ ਅਲੱਗ ਭਾਸ਼ਾਵਾਂ ਵਿੱਚ ਇੱਕ ਹਫਤਾ ਵਿਗਿਆਨ ਮੇਲੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਇਨ੍ਹਾਂ 75 ਥਾਵਾਂ ਵਿੱਚੋਂ ਇੱਕ ਹੈ।

LATEST ARTICLES

Most Popular

Google Play Store