Homeਪੰਜਾਬੀ ਖਬਰਾਂਫੂਡ ਪਦਾਰਥ ਬਣਾਉਣ ਵਾਲੀਆਂ ਦੁਕਾਨਾਂ ਤੋਂ ਵਰਤੇ ਤੇਲ ਦੀ ਖਰੀਦ ਸਬੰਧੀ ਕੀਤੀ...

ਫੂਡ ਪਦਾਰਥ ਬਣਾਉਣ ਵਾਲੀਆਂ ਦੁਕਾਨਾਂ ਤੋਂ ਵਰਤੇ ਤੇਲ ਦੀ ਖਰੀਦ ਸਬੰਧੀ ਕੀਤੀ ਮੀਟਿੰਗ

ਫੂਡ ਪਦਾਰਥ ਬਣਾਉਣ ਵਾਲੀਆਂ ਦੁਕਾਨਾਂ ਤੋਂ ਵਰਤੇ ਤੇਲ ਦੀ ਖਰੀਦ ਸਬੰਧੀ ਕੀਤੀ ਮੀਟਿੰਗ

ਪਟਿਆਲਾ 5  ਮਾਰਚ :

ਮਿਸ਼ਨ ਤੰਦਰੂਸਤ ਪੰਜਾਬ ਮੁਹਿੰਮ ਅਧੀਨ ਫੂਡ ਪਦਾਰਥਾਂ ਦਾ ਉਤਪਾਦਨ ਕਰਨ ਵਾਲਿਆ ਵੱਲੋ ਦੋ ਜਾਂ ਤਿੰਨ ਵਾਰ ਵਰਤੇ ਹੋਏ ਤੇਲ ਨੂੰ 25 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਖਰੀਦ ਕਰਨ ਸਬੰਧੀ ਹੋਟਲ, ਢਾਬਿਆਂ, ਮਿਠਾਈ, ਬੇਕਰੀ ਆਦਿ ਦੀਆਂ ਦੁਕਾਨਾਂ ਦੇ ਮਾਲਕਾ ਨੂੰ ਸੈਨਸੇਟਾਈਜ ਕਰਨ ਲਈ ਨੋਰਦਰਨ ਬਾਇਓਫਿਉਲਜ ਵੱਲੋ ਇਕ ਮੀਟਿੰਗ ਡਪਤਰ ਸਿਵਲ ਸਰਜਨ ਵਿਖੇ ਕੀਤੀ ਗਈ।ਜਿਸ ਵਿਚ 50 ਦੇ ਕਰੀਬ ਫੂਡ  ਪਦਾਰਥਾਂ ਦਾ ਉਤਪਾਦਨ ਕਰਨ ਵਾਲੇ ਮਲਕ ਹਾਜਰ ਹੋਏ।ਮੀਟਿੰਗ ਵਿਚ ਹਾਜਰੀਨ ਨੂੰ ਸੰਬੋਧਨ ਕਰਦਿਆਂ ਕੰਪਨੀ ਦੇ  ਡਾਇਰੈਕਟਰ ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋ ਉਹਨਾਂ ਦੀ ਕੰਪਨੀ ਨੂੰ  ਤੇਲ ਦੀ ਵਾਰ ਵਾਰ ਵਰਤੋ ਨੂੰ ਰੋਕਣ ਅਤੇ ਇਸ ਵਿਚ ਟਰਾਂਸਫੈਟ ਦੀ ਮਾਤਰਾ ਘਟਾਉਣ ਲਈ ਫੂਡ ਪਦਾਰਥ ਬਣਾਉਣ ਲਈ ਦੋ ਜਾਂ ਤਿੰਨ ਵਾਰ ਵਰਤੋਂ ਤੋਂ ਬਾਅਦ ਬਚੇ ਹੋਏ ਤੇਲ ਨੂੰ 25 ਰੁਪਏ ਖਰੀਦ ਕਰਨ ਲਈ ਪ੍ਰਮਾਣਤ ਕੀਤਾ ਗਿਆ ਹੈ ਅਤੇ ਇਸ ਸਬੰਧ ਕੋਈ ਵੀ ਫੂਡ ਉਤਪਾਦਕ( ਹੋਟਲ, ਢਾਬੇ, ਬੇਕਰੀ, ਹਲਵਾਈ ਆਦਿ) ਦੁਕਾਨਦਾਰ ਬਚਿਆ ਹੋਇਆ ਤੇਲ ਉਹਨਾਂ ਨੂੰ 25 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚ ਸਕਦਾ ਹੈ ਉਹਨਾਂ ਕਿਹਾ ਕਿ ਇਹ ਵਰਤੋਂ ਵਿਚ ਆਇਆ ਤੇਲ ਜੋਕਿ ਸਿਹਤ ਲਈ ਹਾਨੀਕਾਰਕ  ਪਦਾਰਥ ਹੁੰਦਾ ਹੈ ਇਸ ਤੋਂ ਬਾਇਓਡੀਜਲ ਬਣਾਇਆ ਜਾਵੇਗਾ ਜੋਕਿ ਵਾਹਨਾਂ ਨੂੰ ਚਲਾਉਣ ਲਈ ਵਰਤਿਆ ਜਾਵੇਗਾ।ਉਹਨਾਂ ਕਿਹਾ ਕਿ ਪਟਿਆਲਾ ਜਿਲੇ ਵਿਚ ਇਸ ਤੇਲ ਨੂੰ ਖਰੀਦ ਕਰਨ ਦਾ ਕੰਮ ਬਿਜਨਸ ਡਿਵੇਲਪਮੈਂਟ ਮੇਨੇਜਰ ਅਮਿਤ ਪਾਲ ਜਿਹਨਾ ਦਾ ਫੋਨ ਨੰਬਰ 9878420379 ਹੈ ਨੂੰ ਦਿਤਾ ਗਿਆ ਹੈ ਅਤੇ ਕੋਈ ਵੀ ਫੂਡ ਉਤਪਾਦਕ ਦੁਕਾਨਦਾਰ ਆਪਣੇ ਵਰਤੇ ਹੋਏ ਤੇਲ ਦੀ ਵੇਚ ਇਹਨਾਂ ਨਾਲ ਸੰਪਰਕ ਕਰਕੇ ਕਰ ਸਕਦੇ ਹਨ ਉਹਨਾਂ ਕਿਹਾ ਕਿ ਵਰਤੇ ਹੋਏ ਤੇਲ ਦੀ ਖਰੀਦ ਲਈ ਵੀ ਕੁਝ ਪੈਰਾਮੀਟਰ ਰੱਖੇ ਗਏ ਹਨ।ਉਹਨਾਂ ਕਿਹਾ ਕਿ ਜਿਲਾ ਸਿਹਤ ਅਫਸਰ ਕਿਸੇ ਵੀ ਹੋਟਲ,ਢਾਬਾ ਜਾਂ ਰੈਸਟੋਰੇਂਟ  ਆਦਿ ਦੀ ਤੇਲ ਦੀ ਖਰੀਦ ਸਬੰਧੀ ਰਿਕਾਰਡ ਚੈਕ ਕਰ ਸਕਦੇ ਹਨ।

ਫੂਡ ਪਦਾਰਥ ਬਣਾਉਣ ਵਾਲੀਆਂ ਦੁਕਾਨਾਂ ਤੋਂ ਵਰਤੇ ਤੇਲ ਦੀ ਖਰੀਦ ਸਬੰਧੀ ਕੀਤੀ ਮੀਟਿੰਗ

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ  ਦੁਕਾਨ ਮਾਲਕਾ ਨੂੰ ਸੰਬੋਧਨ ਕਰਦੇ ਕਿਹਾ ਕਿ ਲੋਕਾਂ ਨੂੰ ਮਿਆਰੀ ਵਸਤਾਂ ਮੁਹਈਆਂ ਕਰਵਾਉਣਾ ਉਹਨਾਂ ਦੀ ਨੈਤਿਕ ਜਿਮੇਵਾਰੀ ਹੈ।ਉਹਨਾਂ ਕਿਹਾ ਕਿ  ਤੇਲ ਦੀ ਵਾਰ ਵਾਰ ਵਰਤੋ ਕਰਨ ਨਾਲ ਇਸ ਵਿਚ ਟਰਾਂਸਫੈਟ ਦੀ ਮਾਤਰਾ ਵੱਧ ਜਾਂਦੀ ਹੈ ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਉਹਨਾਂ ਸਾਰੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਵਰਤੇ ਹੋਏ ਤੇਲ ਨੂੰ ਇਕਠਾ ਕਰਨ ਵਿਚ ਕੰਪਨੀ ਦਾ ਸਹਿਯੋਗ ਦੇਣ ਅਤੇ ਇਹ ਕੰਪਨੀ ਸਰਕਾਰ ਵੱਲੋ ਮਾਨਤਾ ਪਾ੍ਰਪਤ ਹੈ।ਇਸ ਮੀਟਿੰਗ ਵਿਚ ਹਾਜਰੀਨ ਨੂੰ ਡਾ. ਸੁਮਿਤ ਵੱਲੋ ਕਰੋਨਾ ਵਾਇਰਸ ਅਤੇ ਡਾ. ਗੁਰਪ੍ਰੀਤ ਸਿੰਘ ਨਾਗਰਾ ਵੱਲੋ ਐਕਟਿਵ ਕੇਸ ਫਾਇੰਡਿੰਗ ਮੁਹਿੰਮ ਦੋਰਾਣ ਫੂਡ ਪਦਾਰਥ ਬਣਾਉਣ ਵਾਲਿਆਂ ਦੀ ਤਪਦਿਕ ਦੀ ਕੀਤੀ ਜਾਣ ਵਾਲੀ ਜਾਂਚ ਸਬੰਧੀ ਜਾਣਕਾਰੀ ਵੀ ਦਿਤੀ ਗਈ ਇਸ ਮੀਟਿੰਗ ਵਿਚ ਜਿਲਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ, ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ, ਡਿਪਟੀ ਮਾਸ  ਮੀਡਿਆ ਅਫਸਰ ਜਸਜੀਤ ਕੋਰ ਅਤੇ ਕੁਲਬੀਰ ਕੋਰ ਵੀ ਹਾਜਰ ਸਨ।

LATEST ARTICLES

Most Popular

Google Play Store