Homeਪੰਜਾਬੀ ਖਬਰਾਂਬਿਜਲੀ ਨਿਗਮ ਦੇ ਮਾਰਚ ਮਹੀਨੇ ਦੀ ਤਨਖਾਹਾਂ, ਗਰੁਜੈਟੀ ਅਤੇ ਜੀ.ਪੀ.ਫੰਡ ਜਾਰੀ ਕਰਨਾ...

ਬਿਜਲੀ ਨਿਗਮ ਦੇ ਮਾਰਚ ਮਹੀਨੇ ਦੀ ਤਨਖਾਹਾਂ, ਗਰੁਜੈਟੀ ਅਤੇ ਜੀ.ਪੀ.ਫੰਡ ਜਾਰੀ ਕਰਨਾ ਸਲਾਘਾਯੋਗ: ਮਨਜੀਤ ਸਿੰਘ ਚਾਹਲ

ਬਿਜਲੀ ਨਿਗਮ ਦੇ ਮਾਰਚ ਮਹੀਨੇ ਦੀ ਤਨਖਾਹਾਂ, ਗਰੁਜੈਟੀ ਅਤੇ ਜੀ.ਪੀ.ਫੰਡ ਜਾਰੀ ਕਰਨਾ ਸਲਾਘਾਯੋਗ: ਮਨਜੀਤ ਸਿੰਘ ਚਾਹਲ

ਪਟਿਆਲਾ:21 ਅਪਰੈਲ:

ਪੰਜਾਬ ਸਟੇਟ ਪਾਵਰ ਕਾਰਪੋਰੇਸ.ਨ ਨੇ ਆਪਣੇ ਅਦਾਰੇ ਦੇ 32859 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਾਰਚ ਮਹੀਨੇ ਦੀ ਤਨਖਾਹ ਵਿੱਚੋ 40%ਕਟੋਤੀ ਦੇ 32.70 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ|ਇਥੇ ਇਹ ਵੀ ਜਿਕਰ ਯੌਗ ਹੈ ਕਿ ਮਾਰਚ ਮਹੀਨੇ ਦੀ ਤਨਖਾਹ ਬਿਜਲੀ ਨਿਗਮ ਦੇ ਸੀ.ਐਮ.ਡੀ ਸਮੇਤ ਡਾਇਰੈਕਟਰਾਂ ਨੂੰ ਵੀ ਜਾਰੀ ਨਹੀ ਕੀਤੀ ਗਈ ਸੀ|

ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਸੁਬਾਈ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਮੰਚ ਨੇ ਤਨਖਾਹਾ ਕੱਟਣ ਦੇ ਰੋਸ. ਦਾ ਮਾਮਲਾਂ ਮਨੈਂਜਮੇਟ ਦੇ ਧਿਆਨ ਵਿੱਚ ਲਿਆਦਾ ਸੀ|ਮਨੈਜਮੇਟ ਨੇ ਵਿਸ.ਵਾਸ ਦਿਵਾਇਆ ਸੀ ਕਿ ਕਰਮਚਾਰੀਆਂ ਦੀਆ ਤਨਖਾਹਾ 20 ਮਾਰਚ ਤੱਕ ਜਾਰੀ ਕਰ ਦਿੱਤੀਆ ਜਾਣਗੀਆਂ ਇਸ ਵਾਅਦੇ ਨੂੰ ਮਨੈਂਜ.ਮੇਟ ਨੇ ਪੁਰਾਂ ਕਰ ਦਿੱਤਾ ਹੈ| ਮੰਚ ਦੇ ਸੁਬਾਈ ਆਗੂਆਂ ਨੇ ਇਹ ਵੀ ਦੱਸਿਆਂ ਕਿ ਮਨੈਜਮੇਟ ਨੇ ਤਨਖਾਹਾਂ ਦੇ ਨਾਲ ਨਾਲ ਸੇਵਾ ਮੁਕਤ ਹੋ ਚੁੱਕੇ ਮੁਲਾਜ.ਮ ਜਿਹਨਾਂ ਦੇ ਟੋਕਨ 2 ਮਾਰਚ ਤੋ 8 ਮਾਰਚ ਤੱਕ ਪੈਡਿਗ ਸਨ ਉਹਨਾਂ ਦੀ ਬਣਦੀ ਛੁੱਟੀ ਦੀ ਰਾਸ.ੀ ਅਤੇ ਗਰੂਜੇਟੀ ਦੇ 7 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਹਨ|

ਉਹਨਾਂ ਦੱਸਿਆ ਕਿ ਜਿਹਨਾਂ ਕਰਮਚਾਰੀਆਂ ਦੇ ਜੀ.ਪੀ.ਫੰਡ ਦੇ ਟੋਕਨ 19 ਮਾਰਚ ਤੱਕ ਪਏ ਸਨ ਉਹਨਾ ਦੇ 22.65 ਹਜਾਰ ਰੁਪਏ ਜਾਰੀ ਕਰ ਦਿੱਤੇ ਹਨ| ਉਹਨਾਂ ਦੱਸਿਆਂ ਕਿ ਮੁੱਖ ਮੰਤਰੀ ਰਾਹਤ ਫੰਡ ਕੇਵਿਡ 19 ਲਈ ਅਪਰੈਲ ਮਹੀਨੇ ਦੀ ਤਨਖਾਹ ਵਿੱਚੋ ਇਕ ਦਿਨ ਦੀ ਤਨਖਾਹ ਕੱਟਣ ਬਾਰੇ ਮੁਲਾਜ.ਮਾਂ ਤੋ ਨਿੱਜੀ ਤੋਰ ਸਹਿਮਤੀ ਲਈ ਜਾ ਰਹੀ ਹੈ|ਬਿਜਲੀ ਨਿਗਮ ਦੇ ਮੁਲਾਜਮਾਂ ਦੀਆਂ ਕਈ ਜਥੇਬੰਦੀਆਂ ਪਹਿਲਾਂ ਹੀ ਤਨਖਾਹਾਂ ਕਟਵਾਉਣ ਲਈ ਸਹਿਮਤੀ ਦੇ ਚੁੱਕੀਆਂ ਹਨ|

ਬਿਜਲੀ ਨਿਗਮ ਦੇ ਮਾਰਚ ਮਹੀਨੇ ਦੀ ਤਨਖਾਹਾਂ, ਗਰੁਜੈਟੀ ਅਤੇ ਜੀ.ਪੀ.ਫੰਡ ਜਾਰੀ ਕਰਨਾ ਸਲਾਘਾਯੋਗ: ਮਨਜੀਤ ਸਿੰਘ ਚਾਹਲ

ਬਿਜਲੀ ਮੁਲਾਜ.ਮ ਏਕਤਾ ਮੰਚ ਦੇ ਸੁਬਾਈ ਆਗੁਆਂ ਮਨਜੀਤ ਸਿੰਘ ਚਾਹਲ,ਮਹਿੰਦਰ ਸਿੰਘ ਲਹਿਰਾ,ਜਰਨੈਲ ਸਿੰਘ ਚੀਮਾ,ਨਰਿੰਦਰ ਸੈਣੀ ਨੇ ਬਿਜਲੀ ਨਿਗਮ ਦੇ ਚੇਅਰਮੈਨ ਇੰਜ: ਬਲਦੇਵ ਸਿੰਘ ਸਰਾਂ ਤੇ ਮੈਂਨਜ.ਮੇਟ ਦਾਂ ਤਨਖਾਹਾਂ ਅਤੇ ਬਕਾਏ ਜਾਰੀ ਕਰਨ ਦਾ ਸਵਾਗਤ ਕੀਤਾ ਹੈ|ਮੰਚ ਨੇ ਬਿਜਲੀ ਮੁਲਾਜ.ਮਾ ਨੂੰ ਅਪੀਲ ਕੀਤੀ ਕਿ ਉਹ ਇਸ ਸੰਸਾਰ ਵਿਆਪੀ ਸੰਕਟ ਦੋਰਾਨ ਆਪਣੀ ਡਿਉਟੀ ਮਹਿਨਤ ਤੇ ਇਮਾਨਦਾਰੀ ਨਾਲ ਕਰਨ ਤਾ ੦ੋ ਬਿਜਲੀ ਨਿਗਮ ਦੇ ਵੱਡਮੁੱਲੇ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਮੁਸ.ਕਲ ਪੇਸ. ਨਾ ਆਵੇ|

ਜਾਰੀ ਕਰਤਾ: ਮਨਜੀਤ ਸਿੰਘ ਚਾਹਲ ਬੁਲਾਰਾ ਬਿਜਲੀ ਮੁਲਾਜ.ਮ ਏਕਤਾ ਮੰਚ ਪੰਜਾਬ 9646110999

LATEST ARTICLES

Most Popular

Google Play Store