Homeਪੰਜਾਬੀ ਖਬਰਾਂਮਲੋਟ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਕਰਵਾਇਆ ਗਿਆ ਆਜੀਵਿਕਾ ਲੋਨ...

ਮਲੋਟ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਕਰਵਾਇਆ ਗਿਆ ਆਜੀਵਿਕਾ ਲੋਨ ਮੇਲਾ

ਮਲੋਟ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਕਰਵਾਇਆ ਗਿਆ ਆਜੀਵਿਕਾ ਲੋਨ ਮੇਲਾ

ਮਲੋਟ, ਸ੍ਰੀ ਮੁਕਤਸਰ ਸਾਹਿਬ, 14 ਫਰਵਰੀ
ਭਾਰਤ ਸਰਕਾਰ ਵੱਲੋਂ ਪਿੰਡਾਂ ਦੇ ਆਰਥਿਕ ਪੱਖੋਂ ਪੱਛੜੇ ਪਰਿਵਾਰਾਂ ਦੀਆਂ ਔਰਤਾਂ ਨੂੰ ਸਹੂਲਤਾਂ ਲਈ ਸ਼ੁਰੂ ਕੀਤੇ ਗਏ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਔਰਤਾਂ ਦੇ ਬਣੇ ਸਵੈ-ਸਹਾਇਤਾ ਸਮੂਹ ਨੂੰ ਆਜੀਵਿਕਾ ਦੇ ਸਾਧਨ ਪ੍ਰਦਾਨ ਕਰਨ ਲਈ ਬੈਂਕਾ ਵੱਲੋਂ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਬਲਾਕ ਮਲੋਟ ਵਿਖੇ ਆਜੀਵਿਕਾ ਲੋਨ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਬਲਾਕ ਲੰਬੀ ਅਤੇ ਬਲਾਕ ਮਲੋਟ ਦੇ ਵੱਖ-ਵੱਖ ਵਿਭਾਗਾਂ ਅਤੇ ਲੋਨ ਸੈਂਕਸ਼ਨ ਕਰਨ ਵਾਲੇ ਬੈਂਕਾ ਦੁਆਰਾ ਭਾਗ ਲਿਆ ਗਿਆ। ਇਸ ਲੋਨ ਮੇਲੇ ਵਿੱਚ ਭਾਰਤੀ ਸਟੇਟ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਪੰਜਾਬ ਗ੍ਰਾਮੀਣ ਬੈਂਕ ਦੁਆਰਾ ਮੌਕੇ ਤੇ ਬਿਨੈਕਾਰ ਸਵੈ-ਸਹਾਇਤਾ ਸਮੂਹਾਂ ਨੂੰ ਲੋਨ ਸੈਂਕਸ਼ਨ ਕੀਤੇ ਗਿਆ।

ਮਲੋਟ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਕਰਵਾਇਆ ਗਿਆ ਆਜੀਵਿਕਾ ਲੋਨ ਮੇਲਾ

ਇਸ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਏ.ਡੀ.ਸੀ. (ਡੀ)  ਹਰਿੰਦਰ ਸਿੰਘ ਸਰਾਂ ਨੇ ਸ਼ਿਰਕਤ ਕੀਤੀ। ਉਨਾਂ ਵੱਲੋਂ ਸਮੂਹ ਪੀ.ਐਸ.ਆਰ.ਐਲ.ਸਟਾਫ ਦੀ ਹੌਂਸਲਾਂ ਅਫਜਾਈ ਕੀਤੀ ਗਈ ਅਤੇ ਪੀ.ਐਸ.ਆਰ.ਐਲ.ਐਮ. ਆਜੀਵਿਕਾ ਮਿਸ਼ਨ ਨੂੰ ਵਧੀਆਂ ਢੰਗ ਨਾਲ ਚਲਾਉਣ ਲਈ ਮਾਰਗ ਦਰਸ਼ਨ ਵੀ ਕੀਤਾ। ਇਸ ਮੌਕੇ ਲੀਡ ਬੈਂਕ ਮੈਨੇਜਰ ਸ੍ਰੀ ਮੁਕਤਸਰ ਸਾਹਿਬ, ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ, ਵੱਖ-ਵੱਖ ਬੈਂਕਾਂ ਤੋਂ ਆਏ ਮੈਨੇਜਰ, ਸਮੂਹ ਪੀ.ਐਸ.ਆਰ. ਸਟਾਫ ਮੌਜੂਦ ਸੀ।

LATEST ARTICLES

Most Popular

Google Play Store