Homeਪੰਜਾਬੀ ਖਬਰਾਂਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣਾਂ ਲੜਣ ਦੀ ਕਾਰਵਾਈ ਗ਼ੈਰ ਸੰਵਿਧਾਨਿਕ...

ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣਾਂ ਲੜਣ ਦੀ ਕਾਰਵਾਈ ਗ਼ੈਰ ਸੰਵਿਧਾਨਿਕ -ਕਾਮਰੇਡ ਸੇਖੋਂ

ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣਾਂ ਲੜਣ ਦੀ ਕਾਰਵਾਈ ਗ਼ੈਰ ਸੰਵਿਧਾਨਿਕ -ਕਾਮਰੇਡ ਸੇਖੋਂ

ਬਹਾਦਰਜੀਤ ਸਿੰਘ/ ਰੂਪਨਗਰ,29 ਜਨਵਰੀ,2022
ਸ਼ੀ.ਪੀ.ਆਈ(ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣਾਂ ਲੜਣ ਦੀ ਕਾਰਵਾਈ ਨੂੰ ਗ਼ੈਰ ਸੰਵਿਧਾਨਿਕ ਕਰਾਰ ਦਿੱਤਾ ਹੈ।

ਅੱਜ ਇੱਥੇ ਰੂਪਨਗਰ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਖੋਂ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਸਿੱਧਾ ਚੁਨਣ ਦੀ ਇਜਾਜ਼ਤ ਨਹੀਂ ਦਿੰਦਾ ।

ਉਨ੍ਹਾਂ ਦੋਸ਼ ਲਗਾਇਆ ਕਿ ਅਸਲ ਗੱਲ ਤਾਂ ਇਹ ਹੈ ਕਿ ਸਰਮਾਏਦਾਰ ਧਿਰਾਂ ਆਪਸ ਵਿੱਚ ਮਿਲੀਆਂ ਹੋਈਆਂ ਹਨ।ਹੁਣ ਇਹ ਧਿਰਾਂ ਚਿਹਰਿਆਂ ਤੇ ਚਰਚਾ ਕਰਵਾਉਣਾ ਚਾਹੁਂੰਦੀਆਂ ਹਨ ਅਤੇ ਇੱਕ ਦੂਜੇ ਨੂੰ ਮੰਦਾ ਚੰਗਾ ਵੀ ਬੋਲਣਗੀਆਂਙਚਿਹਰਿਆਂ ਦੇ ਸਵਾਲ ਤੇ ਚੋਣ ਲੜਣਾਂ ਚਾਹੁੰਦੀਆਂ ਹਨ ਜਿਸ ਨੂੰ ਸੀ.ਪੀ.ਆਈ.(ਐੱੰੱਮ) ਨਾ ਕੇਵਲ ਰੱਦ ਕਰਦੀ ਹੈ ਸਗੋਂ ਚੋਣ ਕਮਿਸ਼ਨ ਤੋਂ ਮੰਗ ਕਰਦੀ ਹੈ ਕਿ ਜਿਹੜੀਆਂ ਪਾਰਟੀਆਂ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰੇ ਐਲਾਨਦੀਆਂ ਫਿਰਦੀਆਂ ਹਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਵਿੱਚ ਭਾਜਪਾ ਵਰਗੀਆਂ ਫਿਰਕੂ ਅਤੇ ਫਾਸ਼ੀਵਾਦੀ  ਤਾਕਤਾਂ ਨੂੰ ਹਰਾਉਣਾ ਹੀ ਸੀ.ਪੀ.ਆਈ.(ਐੱਮ) ਦਾ ਮੁੱਖ ਨਿਸ਼ਾਨਾ ਹੈ ਅਤੇ ਪੰਜਾਬ ਦੇ ਸੰਦਰਭ ਵਿੱਚ ਵੰਡਪਾਊ ਅਤੇ ਵੱਖਵਾਦੀ ਤਾਕਤਾਂ ਨੂੰ ਹਰਾਉਣਾ ਵੀ ਪਾਰਟੀ ਦਾ ਨਿਸ਼ਾਨਾ ਹੈ।

ਉਨ੍ਹਾਂ ਕਿਹਾ ਕਿ ਸੀ.ਪੀ.ਆਈ(ਐੱਮ) ਪੰਜਾਬ ਅੰਦਰ ਧਰਮ ਨਿਰਪੱਖ ਅਤੇ ਜਮਹੂਰੀ ਤਾਕਤਾਂ ਦੀਆਂ ਵੋਟਾਂ ਦੀ ਵੰਡ ਰੋਕਣ ਲਈ ਯਤਨਸ਼ੀਲ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੇ ਜਿਨ੍ਹਾਂ ਮੁੱਦਿਆਂ ’ਤੇ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ ਉਹ ਮੁੱਦੇ ਗਾਇਬ ਹਨ ਪਰੰਤੂ ਸੀ.ਪੀ.ਆਈ(ਐੱਮ) ਇਨ੍ਹਾਂ ਮੁੱਦਿਆਂ ਨੂੰ ਚਰਚਾ ਵਿੱਚ ਲਿਆਵੇਗੀ।

ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣਾਂ ਲੜਣ ਦੀ ਕਾਰਵਾਈ ਗ਼ੈਰ ਸੰਵਿਧਾਨਿਕ -ਕਾਮਰੇਡ ਸੇਖੋਂ
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪੱਧਰ ਤੱਕ ਸਿੱਖਿਆ ਮੁਫਤ ਹੋਣੀ ਚਾਹੀਦੀ ਹੈ,ਨੌਜਵਾਨਾਂ ਲਈ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ  ਅਤੇ ਜਨਤਕ ਖੇਤਰ ਵਿੱਚ ਬਿਹਤਰ ਅਤੇ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਕੁੱਝ ਤਾਕਤਾਂ ਪੰਜਾਬ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਨਸ਼ੇੜੀ ਬਣਾਉਣ ਅਤੇ ਗੈਂਗਵਾਰ ਵਿੱਚ ਧੱਕਣ ਲਈ ਯਤਨਸ਼ੀਲ ਹਨ,ਜਿਸ ਨੂੰ ਠੱਲ੍ਹ ਪਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸਾਰੇ ਵਰਤਾਰੇ ਲਈ ਪੰਜਾਬ ਅੰਦਰ ਵਾਰੀ ਵਾਰੀ ਰਾਜ ਕਰਨ ਵਾਲੀਆਂ ਪਾਰਟੀਆਂ ਜਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ੇ , ਭੂ ਮਾਫੀਆ,ਰੇਤ ਮਾਫੀਆ,ਸ਼ਰਾਬ ਮਾਫੀਆਂ ਧੜੱੱਲੇ ਨਾਲ ਸਰਕਾਰੀ ਸਰਪ੍ਰਸ਼ਤੀ ਹੇਠ ਚੱਲ ਰਿਆ ਹੈ,ਜਿਸ ਲਈ ਰਾਜ ਕਰਨ ਵਾਲੀਆਂ ਪਾਰਟੀਆਂ ਜਿੰਮੇਵਾਰ ਹਨ।

ਉਨ੍ਹਾਂ ਦੱਸਿਆ ਕਿ ਸੀ.ਪੀ.ਆਈ(ਐੱਮ) ਪੰਜਾਬ ਵਿੱਚ 14 ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜੇਗੀ,ਜਿਸ ਵਿੱਚ ਰੂਪਨਗਰ ਜ਼ਿਲ੍ਹੇ ਦੀ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਸ਼ਾਮਲ  ਹੈ।ਉਨ੍ਹਾਂ ਦੱਸਿਆ ਕਿ ਰੂਪਨਗਰ ਦੀ ਸੀਟ ’ਤੇ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੂੰ ਹਮਾਇਤ ਦੇਣਾ ਸੰਭਵ ਹੈ ਜਿਸ ਬਾਰੇ ਫੈਸਲਾ ਪਾਰਟੀ ਦੀ ਸਬੰਧਤ ਕਮੇਟੀ ਵੱਲੋਂ ਕੀਤਾ ਜਾਵੇਗਾ।

ਇਸ ਮੌਕੇ ਗੁਰਦੇਵ ਸਿੰਘ ਬਾਗੀ,ਬਚਿੱਤਰ ਸਿੰਘ ਜਟਾਣਾ, ਕਾਮਰੇਡ ਜਸਵੰਤ ਸਿੰਘ ਸੈਣੀ,ਹਰਨੇਕ ਸਿੰਘ ਭੂਰਾ,ਹਰੀ ਸਿੰਘ ਝੱਖੀਆਂ,ਸੁਰਿੰਦਰ ਸਿੰਘ ਛਿੰਦਾ,ਜਗਰੂਪ ਸਿੰਘ,ਰਿੰਕੂ ਫੂਲਪੁਰ ਗਰੇਵਾਲ,ਪਰਵਿੰਦਰ ਕੰਗ,ਗੁਰਿੰਦਰਪਾਲ ਸਿੰਘ ਵੀ ਮੌਜੂਦ ਸਨ।

LATEST ARTICLES

Most Popular

Google Play Store