HomeCovid-19-Updateਰਾਸ਼ਨ ਦਾਨ ਕਰਨ ਵਾਲੀਆਂ ਸੰਸਥਾਵਾਂ ਸਹਾਇਕ ਖੁਰਾਕ ਸਪਲਾਈ ਅਫਸਰ ਬਰਨਾਲਾ ਨਾਲ ਕਰਨ...

ਰਾਸ਼ਨ ਦਾਨ ਕਰਨ ਵਾਲੀਆਂ ਸੰਸਥਾਵਾਂ ਸਹਾਇਕ ਖੁਰਾਕ ਸਪਲਾਈ ਅਫਸਰ ਬਰਨਾਲਾ ਨਾਲ ਕਰਨ ਸੰਪਰਕ: ਐਸਡੀਐਮ

ਰਾਸ਼ਨ ਦਾਨ ਕਰਨ ਵਾਲੀਆਂ ਸੰਸਥਾਵਾਂ ਸਹਾਇਕ ਖੁਰਾਕ ਸਪਲਾਈ ਅਫਸਰ ਬਰਨਾਲਾ ਨਾਲ ਕਰਨ ਸੰਪਰਕ: ਐਸਡੀਐਮ

ਬਰਨਾਲਾ, 26 ਮਾਰਚ
ਕਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਗਰੀਬ ਲੋਕਾਂ ਦੀ ਭਲਾਈ ਲਈ ਜ਼ਿਲੇ ਦੀਆਂ ਕਈ ਸੰਸਥਾਵਾਂ, ਐਨਜੀਓਜ਼ ਆਦਿ ਅੱਗੇ ਆ ਰਹੇ ਹਨ। ਇਹ ਸੰਸਥਾਵਾਂ ਇਸ ਭਲਾਈ ਦੇ ਕਾਰਜ ਲਈ ਐਸਡੀਐਮ ਦਫਤਰ ਵਿਖੇ ਸਹਾਇਕ ਖੁਰਾਕ ਸਪਲਾਈ ਅਫਸਰ, ਬਰਨਾਲਾ  ਨਾਲ ਸੰਪਰਕ ਕਰਨ।

ਰਾਸ਼ਨ ਦਾਨ ਕਰਨ ਵਾਲੀਆਂ ਸੰਸਥਾਵਾਂ ਸਹਾਇਕ ਖੁਰਾਕ ਸਪਲਾਈ ਅਫਸਰ ਬਰਨਾਲਾ ਨਾਲ ਕਰਨ ਸੰਪਰਕ: ਐਸਡੀਐਮ

ਰਾਸ਼ਨ ਦਾਨ ਕਰਨ ਵਾਲੀਆਂ ਸੰਸਥਾਵਾਂ ਸਹਾਇਕ ਖੁਰਾਕ ਸਪਲਾਈ ਅਫਸਰ ਬਰਨਾਲਾ ਨਾਲ ਕਰਨ ਸੰਪਰਕ: ਐਸਡੀਐਮ I ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਪਸਾਰ ਨੂੰ ਧਿਆਨ ਵਿੱਚ ਰੱਖਦਿਆਂ ਗਰੀਬ ਵਰਗ ਦੇ ਲੋਕਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਜ਼ਿਲਾ ਬਰਨਾਲਾ ਦੇ ਐਨਜੀਓਜ਼ ਅਤੇ ਸੰਸਥਾਵਾਂ ਵੱਲੋਂ ਮੁਫਤ ਰਾਸ਼ਨ ਵੰਡਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜੋ ਵੱਡੀ ਸੇਵਾ ਦਾ ਕਾਰਜ ਹੈ।  ਉਨਾਂ ਆਖਿਆ ਕਿ ਇਨਾਂ ਐਨਜੀਓਜ਼, ਦਾਨੀ ਸੱਜਣਾਂ ਤੇ ਸੰਸਥਾਵਾਂ ਤੋਂ ਰਾਸ਼ਨ ਪ੍ਰਾਪਤ ਕਰਨ ਲਈ ਸਹਾਇਕ ਖੁਰਾਕ ਸਪਲਾਈ ਅਫਸਰ, ਬਰਨਾਲਾ ਦੀ ਡਿੳੂਟੀ ਲਗਾਈ ਗਈ ਹੈ। ਇਸ ਲਈ ਅਜਿਹੀਆਂ ਸੰਸਥਾਵਾਂ ਐਸਡੀਐਮ ਦਫਤਰ ਵਿਖੇ ਸਹਾਇਕ ਖੁਰਾਕ ਸਪਲਾਈ ਅਫਸਰ, ਬਰਨਾਲਾ ਨਾਲ ਸੰਪਰਕ ਕਰਨ, ਜੋ ਪ੍ਰਾਪਤ ਹੋਏ ਰਾਸ਼ਨ/ਸਾਮਾਨ ਦਾ ਰਿਕਾਰਡ ਮੇਨਟੇਨ ਕਰਨਗੇ, ਜਿਸ ਮਗਰੋਂ ਰੈੱਡ ਕਰਾਸ ਰਾਹੀਂ ਇਹ ਸਾਮਾਨ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ।

 

LATEST ARTICLES

Most Popular

Google Play Store