Homeਪੰਜਾਬੀ ਖਬਰਾਂਵਿਜੀਲੈਂਸ ਦੀ ਟੀਮ ਨੇ ਵਕਫ਼ ਬੋਰਡ ਮਾਨਸਾ ਦਾ ਕਲਰਕ 20 ਹਜ਼ਾਰ ਰੁਪਏ...

ਵਿਜੀਲੈਂਸ ਦੀ ਟੀਮ ਨੇ ਵਕਫ਼ ਬੋਰਡ ਮਾਨਸਾ ਦਾ ਕਲਰਕ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕੀਤਾ ਕਾਬੂ

ਵਿਜੀਲੈਂਸ ਦੀ ਟੀਮ ਨੇ ਵਕਫ਼ ਬੋਰਡ ਮਾਨਸਾ ਦਾ ਕਲਰਕ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕੀਤਾ ਕਾਬੂ

ਮਾਨਸਾ, 10 ਜੂਨ (                              ) :

ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ  ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੁਨਿਟ ਮਾਨਸਾ ਦੀ ਟੀਮ, ਜਿਸ ਦੀ ਅਗਵਾਈ ਉਪ ਕਪਤਾਨ ਪੁਲਿਸ  ਸੰਦੀਪ ਸਿੰਘ ਕਰ ਰਹੇ ਸਨ, ਵੱਲੋਂ ਵਕਫ਼ ਬੋਰਡ ਮਾਨਸਾ ਦੇ ਦਫ਼ਤਰ ਵਿੱਚ ਤਾਇਨਾਤ ਰੈਂਟ ਕਲਰਕ ਜਾਵੇਦ ਇਕਬਾਲ ਨੂੰ ਮੁੱਦਈ ਜਗਦੀਸ਼ ਸਿੰਘ ਪਾਸੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।

ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਜਗਦੀਸ਼ ਸਿੰਘ ਵਾਸੀ ਕਲਾਣਾ, ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਵੱਲੋਂ ਵਿਜੀਲੈਂਸ ਦਫ਼ਤਰ ਮਾਨਸਾ ਪੁੱਜ ਕੇ ਬਿਆਨ ਲਿਖਵਾਇਆ ਗਿਆ ਕਿ ਉਸ ਵੱਲੋਂ ਪਿੰਡ ਕਲਾਣਾ ਵਿਖੇ ਵਕਫ਼ ਬੋਰਡ ਦੀ ਮਾਲਕੀ ਵਾਲੀ ਕਰੀਬ 8 ਕਨਾਲ ਜ਼ਮੀਨ ਸਾਲ 1994 ਤੋਂ ਲੈ ਕੇ 2020 ਤੱਕ ਪਟੇ ‘ਤੇ ਲਈ ਗਈ ਸੀ, ਜਿਸਦੀ ਲੀਜ਼ 31 ਮਾਰਚ 2020 ਨੂੰ ਖ਼ਤਮ ਹੋ ਗਈ ਸੀ, ਜਿਸ ‘ਤੇ ਉਸ ਵੱਲੋਂ ਜ਼ਮੀਨ ਦੁਬਾਰਾ ਲੀਜ਼ ‘ਤੇ ਲੈਣ ਲਈ ਅਪਲਾਈ ਕੀਤਾ ਗਿਆ ਅਤੇ ਵਕਫ਼ ਬੋਰਡ ਵੱਲੋਂ ਇਹ ਜ਼ਮੀਨ ਉਸ ਨੂੰ ਅੱਗੇ ਵਾਸਤੇ ਫਿਰ ਲੀਜ਼ ‘ਤੇ ਦੇ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਵਕਫ਼ ਬੋਰਡ ਵੱਲੋਂ ਸ਼ਿਕਾਇਤਕਰਤਾ ਨੂੰ ਲੀਜ਼ ‘ਤੇ ਲਈ ਜ਼ਮੀਨ ਵਿੱਚੋਂ 1 ਕਨਾਲ 5 ਮਰਲੇ ਜ਼ਮੀਨ ਨੂੰ ਕਮਰਸ਼ੀਅਲ ਲੀਜ਼ ਵਿੱਚ ਤਬਦੀਲ ਕਰਵਾਉਣ ਲਈ ਕਿਹਾ ਗਿਆ, ਜਿਸ ‘ਤੇ ਸ਼ਿਕਾਇਤਕਰਤਾ ਨੇ ਇਹ ਜ਼ਮੀਨ ਵੀ ਕਮਰਸ਼ੀਅਲ ਲੀਜ਼ ‘ਤੇ ਆਪਣੇ ਨਾਮ ਕਰਵਾ ਲਈ। ਉਨ੍ਹਾਂ ਦੱਸਿਆ ਕਿ ਜਿਸ ਦੇ ਕਿਰਾਏ ਦੀ ਇਵਜ਼ ਵਿੱਚ ਜਾਵੇਦ ਇਕਬਾਲ ਵੱਲੋਂ ਕੁਝ ਦਿਨ ਪਹਿਲਾਂ ਉਸ ਪਾਸੋਂ 47,000/- ਰੁਪਏ ਹਾਸਲ ਕਰ ਲਏ ਗਏ ਸੀ ਪਰ ਇਸ ਦੀ ਕੋਈ ਰਸੀਦ ਜਾਰੀ ਨਹੀਂ ਸੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਵਕਫ਼ ਬੋਰਡ ਦੀ ਕਰੀਬ 1,16,000/- ਰੁਪਏ ਦੀ ਹੋਰ ਰਾਸ਼ੀ ਭਰਾਉਣ ਯੋਗ ਬਣਦੀ ਸੀ, ਪਰੰਤੂ ਉਕਤ ਕਲਰਕ ਸ਼ਿਕਾਇਤ ਕਰਤਾ ਵੱਲੋ 50,000/- ਰੁਪਏ ਦੀ ਹੋਰ ਵਾਧੂ ਰਕਮ ਰਿਸ਼ਵਤ ਵਜੋਂ ਮੰਗ ਰਿਹਾ ਸੀ।

ਵਿਜੀਲੈਂਸ ਦੀ ਟੀਮ ਨੇ ਵਕਫ਼ ਬੋਰਡ ਮਾਨਸਾ ਦਾ ਕਲਰਕ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕੀਤਾ ਕਾਬੂ
Vigilance Bureau

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਮਿੰਨਤ ਤਰਲਾ ਕਰਨ ‘ਤੇ ਉਹ 20,000/- ਰੁਪਏ ਰਿਸ਼ਵਤ ਲੈ ਕੇ ਲੀਜ਼ ਡੀਡ ਸਬੰਧੀ ਰਸੀਦਾਂ ਜਾਰੀ ਕਰਨ ਲਈ ਰਾਜ਼ੀ ਹੋ ਗਿਆ।

ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ  ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਇਸ ਸਬੰਧ ਵਿੱਚ ਪੀ.ਸੀ.ਐਕਟ 1988 ਐਜ ਅਮੈਡਿਡ ਬਾਏ 2018 ਤਹਿਤ ਮੁਕੱਦਮਾ ਦਰਜ ਕਰਕੇ ਕਲਰਕ ਜਾਵੇਦ ਇਕਬਾਲ ਨੂੰ ਟਰੈਪ ਲਗਾ ਦੇ ਉਸਦੇ ਦਫ਼ਤਰ ਵਿੱਚੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਰਿਸ਼ਵਤ ਵਜੋਂ ਹਾਸਲ ਕੀਤੀ ਗਈ ਰਕਮ 20,000/- ਰੁਪਏ ਬਰਾਮਦ ਕੀਤੀ ਗਈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖ਼ਿਲਾਫ਼ ਖੁਲ੍ਹ ਕੇ ਸਾਹਮਣੇ ਆਉਣ, ਤਾਂ ਜੋ ਭ੍ਰਿਸ਼ਟਾਚਾਰ ਦੀ ਬਿਮਾਰੀ ਨੂੰ ਨੱਥ ਪਾਈ ਜਾ ਸਕੇ।

 

LATEST ARTICLES

Most Popular

Google Play Store