HomeCovid-19-Updateਵਿੱਤ ਮੰਤਰੀ ਦੇ ਹੁਕਮਾਂ ਤੇ ਬਠਿੰਡਾ ਦੀ ਫਲ ਸਬਜੀ ਦੀ ਵਿਕਰੀ ਲਈ...

ਵਿੱਤ ਮੰਤਰੀ ਦੇ ਹੁਕਮਾਂ ਤੇ ਬਠਿੰਡਾ ਦੀ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ

ਵਿੱਤ ਮੰਤਰੀ ਦੇ ਹੁਕਮਾਂ ਤੇ ਬਠਿੰਡਾ ਦੀ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ

ਬਠਿੰਡਾ, 28 ਮਾਰਚ :
ਕੋਵਿਡ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਤੱਕ ਬੁਨਿਆਦੀ ਜਰੂਰਤ ਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸਬੰਧੀ ਹੁਣ ਸੂਬੇ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਫਲ ਸਬਜੀਆਂ ਦੀ ਸਪਲਾਈ ਲਈ ਜਾਣ ਵਾਲੇ ਵਾਹਨਾਂ ਤੇ ਰੇਟ ਲਿਸਟ ਲਗਾਈ ਗਈ ਹੈ ਤਾਂ ਜੋ ਲੋਕਾਂ ਨੂੰ ਫਲ ਸਬਜੀਆਂ ਸਹੀ ਕੀਮਤ ਤੇ ਮਿਲ ਸਕਨ। ਅੱਜ ਸਵੇਰੇ ਇਨਾਂ ਵਾਹਨਾਂ ਨੂੰੂ ਸ਼ਹਿਰ ਵਿਚ ਰਵਾਨਾ ਕਰਨ ਮੌਕੇ ਸੀਨਿਅਰ ਕਾਂਗਰਸੀ ਆਗੂ ਜੈ ਜੀਤ ਸਿੰਘ ਜੌਹਲ ਨੇ ਖੁਦ ਮਾਰਕਿਟ ਕਮੇਟੀ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਵਾਹਨ ਤੇ ਰੇਟ ਲਿਸਟ ਲੱਗੀ ਹੋਵੇ ਅਤੇ ਦਿਨ ਸਮੇਂ ਵੀ ਵਾਰਡਾਂ ਵਿਚ ਜਾ ਕੇ ਪੜਤਾਲ ਕੀਤੀ ਜਾਵੇ ਕਿ ਕੋਈ ਇਸ ਰੇਟ ਤੋਂ ਵੱਧ ਮੁੱਲ ਤੇ ਸਬਜੀਆਂ ਦੀ ਵਿਕਰੀ ਨਾ ਕਰੇ। ਉਨਾਂ ਨੇ ਜੋਰ ਦੇ ਕਿਹਾ ਕਿ ਇਹ ਪੂਰੇ ਸਮਾਜ ਲਈ ਔਖੀ ਘੜੀ ਹੈ ਅਤੇ ਅਜਿਹੇ ਵਿਚ ਜੇਕਰ ਕਿਸੇ ਨੇ ਕਾਲਾਬਜਾਰੀ ਕੀਤੀ ਜਾਂ ਤੈਅ ਰੇਟ ਤੋਂ ਵੱਧ ਮੁੱਲ ਤੇ ਸਬਜੀ ਵੇਚੀ ਤਾਂ ਕਾਰਵਾਈ ਹੋਵੇਗੀ। ਉਨਾਂ ਨੇ ਇਹ ਵੀ ਦੱਸਿਆ ਕਿ ਰੇਟ ਲਿਸਟ ਰੋਜਾਨਾ ਅਧਾਰ ਤੇ ਤੈਅ ਹੋਵੇਗੀ।

ਵਿੱਤ ਮੰਤਰੀ ਦੇ ਹੁਕਮਾਂ ਤੇ ਬਠਿੰਡਾ ਦੀ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ
ਇਸ ਮੌਕੇ ਜ਼ਿਲਾਂ ਮੰਡੀ ਅਫ਼ਸਰ ਕੰਵਰਜੀਤ ਸਿੰਘ ਨੇ ਦੱਸਿਆ ਕਿ ਸਬਜੀ ਅਤੇ ਫਲਾਂ ਦੀ ਸਪਲਾਈ ਲਾਈਨ ਪੂਰੀ ਤਰਾਂ ਨਾਲ ਬਹਾਲ ਹੋ ਚੁੱਕੀ ਹੈ ਅਤੇ ਸ਼ਹਿਰ ਦੇ ਸਾਰੇ ਖੇਤਰਾਂ ਵਿਚ ਫਲ ਸਬਜੀਆਂ ਦੀ ਸਪਲਾਈ ਵਾਹਨਾਂ ਨਾਲ ਹੋ ਰਹੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਬਜੀ ਦੀ ਖਰੀਦ ਸਮੇਂ ਇਕ ਦੂਜੇ ਤੋਂ ਆਪਸੀ ਫਾਸਲੇ ਨੂੰੂ ਬਣਾਈ ਰੱਖਣ ਤੇ ਵਿਸੇਸ਼ ਤੱਵਜੋਂ ਦੇਣ ਅਤੇ ਭੀੜ ਨਾ ਕਰਨ। ਉਨਾਂ ਨੇ ਦੱਸਿਆ ਕਿ ਬਠਿੰਡਾ ਪਹਿਲਾ ਜ਼ਿਲਾ ਹੈ ਜਿੱਥੇ ਟਰਾਲੀਆਂ, ਛੋਟੇ ਹਾਥੀ ਅਤੇ ਹੋਰ ਵਾਹਨਾਂ ਨਾਲ ਘਰੋਂ ਘਰੀ ਫਲ ਸਬਜੀਆਂ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਲੋਕ ਜਰੂਰਤ ਅਨੁਸਾਰ ਹੀ ਸਬਜੀ ਦੀ ਖਰੀਦ ਕਰਨ ਕਿਉਂਕਿ ਫਲ ਸਬਜੀਆਂ ਦੀ ਸਪਲਾਈ ਹੁਣ ਲਗਾਤਾਰ ਜਾਰੀ ਰਹੇਗੀ।

ਵਿੱਤ ਮੰਤਰੀ ਦੇ ਹੁਕਮਾਂ ਤੇ ਬਠਿੰਡਾ ਦੀ ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਹੋਈ ਜਾਰੀ I  ਜ਼ਿਲਾ ਮੰਡੀ ਅਫ਼ਸਰ ਨੇ ਦੱਸਿਆ ਕਿ ਫਲ ਸਬਜੀ ਸਬੰਧੀ ਕਿਸੇ ਮੁਸਕਿਲ ਸਮੇਂ ਲੋਕ ਹੇਠ ਲਿਖੇ ਅਨੁਸਾਰ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਬਠਿੰਡਾ ਲਈ 9338100007, ਭਗਤਾ ਭਾਈਕਾ ਲਈ 9855953206, ਭੁਚੋ ਲਈ 9855458919, ਗੋਣਿਆਣਾ ਲਈ 9915218503, ਮੌੜ ਲਈ 7986873244, ਨਥਾਣਾ ਲਈ 9914422950, ਰਾਮਾਂ ਲਈ 9417530370, ਰਾਮਪੁਰਾ ਫੂਲ ਲਈ 9855458919, ਸੰਗਤ ਲਈ 8288942004 ਅਤੇ ਤਲਵੰਡੀ ਸਾਬੋ ਲਈ 9338100007 ਤੇ ਸੰਪਰਕ ਕੀਤਾ ਜਾ ਸਕਦਾ ਹੈ।

LATEST ARTICLES

Most Popular

Google Play Store